ਪਉੜੀ ੬

ਵਾਰ ੩੫ ਭਾਈ ਗੁਰਦਾਸ ਜੀ ਅੰਗ 35
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਸਭਨਾਂਦੇਸਿਰਗੁੰਦੀਅਨਿਗੰਜੀਗੁਰੜਾਵੈ।
ਜਿਸ ਦੇ ਸਿਰ ਪੁਰ ਵਾਲ ਨਹੀਂ ਉਹ ਹੋਰਨਾਂ ਸਭਨਾਂ ਦੇ ਸਿਰ ਗੁੰਦੀਦੇ ਦੇਖਕੇ ਮਲ ਵਿਖੇ ਗੁਰੜਾਉਂਦੀ ਹੈ।
The hairs of all are dressed but the bald lady mumbles.
सभनां दे सिर गुंदीअनि गंजी गुरड़ावै ।
LINE 03
ਕੰਨਿਤਨਉੜੇਕਾਮਣੀਬੂੜੀਬਰਿੜਾਵੈ।
ਬੱਚੀ (ਜਿਸ ਦੇ ਕੰਨ ਨਹੀਂ) ਉਹ ਕਾਮਣੀ (ਸਹੇਲੀਆਂ) ਦੇ ਕੰਨੀਂ 'ਤਨਉੜੇ' (ਪਿੱਪਲਾਵੱਤ੍ਰੇ) ਦੇਖਕੇ ਬੁੜ ਬੁੜ ਕਰਦੀ ਹੈ, (ਕੁੜ੍ਹਦੀ ਹੈ)।
The beautiful woman wears the earnings but the earless one grumbles.
कंनि तनउड़े कामणी बूड़ी बरिड़ावै ।
LINE 04
ਨਥਾਂਨਕਿਨਵੇਲੀਆਂਨਕਟੀਨਸੁਖਾਵੈ।
ਨੱਕ ਵੰਢੀ ਨੂੰ ਨਵੇਲੀਆਂ' (ਸਹੇਲਣਾਂ) ਦੇ ਨੱਕੀਂ ਨੱਥਾਂ ਨਹੀਂ ਸੁਖਾਉਂਦੀਆਂ।
The newly wed girls wear nose rings but the noseless feels uncomfortable (for not being able to wear nose ring).
नथां नकि नवेलीआं नकटी न सुखावै ।
LINE 05
ਕਜਲਅਖੀਂਹਰਣਾਖੀਆਂਕਾਣੀਕੁਰਲਾਵੈ।
ਅੱਖੋਂ ਕਾਣੀ 'ਹਰਣਾਖੀਆਂ' (ਅਰਥਾਤ ਹਰਣ ਵਾਂਗੂੰ ਸੋਹਣੀਆਂ ਅੱਖਾਂ ਵਾਲੀਆਂ) ਦੋ ਅਖੀਂ ਕੱਜਲ ਪਿਆ ਵੇਖ ਕੁਰਲਾਉਂਦੀ ਹੈ (ਦੁਖਦੀ ਹੈ)।
The deer-eyed ladies put in the collyrium but the one-eyed wails and cries.
कजल अखीं हरणाखीआं काणी कुरलावै ।
LINE 06
ਸਭਨਾਂਚਾਲਸੁਹਾਵਣੀਲੰਗੜੀਲੰਗੜਾਵੈ।
ਸਾਰੀਆਂ (ਇਸਤ੍ਰੀਆਂ) ਦੀ ਚਾਲ ਸੋਹਣੀ ਹੈ, ਲੰਗੜੀ ਲੰਗੜਾ ਲੰਗੜਾ ਕੇ ਤੁਰਦੀ ਹੈ, (ਹੇਠ ਛੀਵੀਂ ਤੁਕ ਵਿਖੇ ਉਕਤ ਪਉੜੀ ਦਾ ਸਿੱਧਾਂਤ ਕੱਢਦੇ ਹਨ)।
All have a pleasing gait but the lame limps.
सभनां चाल सुहावणी लंगड़ी लंगड़ावै ।
LINE 07
ਗਣਤਗਣੈਗੁਰਦੇਵਦੀਤਿਸੁਦੁਖਿਵਿਹਾਵੈ੬।।
ਜੋ ਗੁਰਦੇਵ ਦੀ ਨਿੰਦਾ ਕਰੇ (ਉਹ ਉਪਰ ਕਥੇ ਅਪਾਹਜਾਂ ਵਾਂਗੂੰ) ਦੁਖਾਂ ਵਿਚ ਦਿਨ ਕਟੇਗਾ।
Those who slander the Guru, spend their life in sorrows.
गणत गणै गुरदेव दी तिसु दुखि विहावै ।६।
GURBANI.WORLD