ਮਾਝ ਮਹਲਾ ੩ ॥

ਰਾਗੁ ਮਾਝ ਗੁਰੂ ਅਮਰਦਾਸ ਜੀ ਅੰਗ 113
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਝਮਹਲਾ੩॥
Maajh, Third Mahalaa:
माझ महला ३ ॥
LINE 02
ਅੰਮ੍ਰਿਤਬਾਣੀਗੁਰਕੀਮੀਠੀ॥
ਸਤਿਗੁਰੂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਤੇ ਜੀਵਨ ਵਿਚ ਮਿਠਾਸ ਭਰਨ ਵਾਲੀ ਹੈ,
The Nectar of the Guru's Bani is very sweet.
अंम्रित बाणी गुर की मीठी ॥
LINE 03
ਗੁਰਮੁਖਿਵਿਰਲੈਕਿਨੈਚਖਿਡੀਠੀ॥
ਪਰ ਕਿਸੇ ਵਿਰਲੇ ਗੁਰਮੁਖਿ ਨੇ ਇਸ ਬਾਣੀ ਦਾ ਰਸ ਲੈ ਕੇ ਇਹ ਤਬਦੀਲੀ ਵੇਖੀ ਹੈ।
Rare are the Gurmukhs who see and taste it.
गुरमुखि विरलै किनै चखि डीठी ॥
LINE 04
ਅੰਤਰਿਪਰਗਾਸੁਮਹਾਰਸੁਪੀਵੈਦਰਿਸਚੈਸਬਦੁਵਜਾਵਣਿਆ੧॥॥
ਜੇਹੜਾ ਮਨੁੱਖ ਗੁਰੂ ਦੀ ਬਾਣੀ ਦਾ ਸ੍ਰੇਸ਼ਟ ਰਸ ਲੈਂਦਾ ਹੈ, ਉਸ ਦੇ ਅੰਦਰ ਸਹੀ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ ਆਪਣਾ ਪੂਰਾ ਪ੍ਰਭਾਵ ਪਾਈ ਰੱਖਦਾ ਹੈ ॥੧॥
The Divine Light dawns within, and the supreme essence is found. In the True Court, the Word of the Shabad vibrates. ||1||
अंतरि परगासु महा रसु पीवै दरि सचै सबदु वजावणिआ ॥१॥
LINE 05
ਹਉਵਾਰੀਜੀਉਵਾਰੀਗੁਰਚਰਣੀਚਿਤੁਲਾਵਣਿਆ॥
ਮੈਂ ਸਦਾ ਉਸ ਮਨੁੱਖ ਤੋਂ ਸਦਕੇ ਕੁਰਬਾਨ ਜਾਂਦਾ ਹਾਂ, ਜੇਹੜੇ ਗੁਰੂ ਦੇ ਚਰਨਾਂ ਵਿਚ ਆਪਣਾ ਚਿੱਤ ਜੋੜੀ ਰੱਖਦਾ ਹੈ।
I am a sacrifice, my soul is a sacrifice, to those who focus their consciousness on the Guru's Feet.
हउ वारी जीउ वारी गुर चरणी चितु लावणिआ ॥
LINE 06
ਸਤਿਗੁਰੁਹੈਅੰਮ੍ਰਿਤਸਰੁਸਾਚਾਮਨੁਨਾਵੈਮੈਲੁਚੁਕਾਵਣਿਆ੧॥॥ਰਹਾਉ॥
ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਜਲ ਦਾ ਕੁੰਡ ਹੈ, ਉਹ ਕੁੰਡ ਸਦਾ ਕਾਇਮ ਰਹਿਣ ਵਾਲਾ (ਭੀ) ਹੈ। (ਜਿਸ ਮਨੁੱਖ ਦਾ) ਮਨ (ਉਸ ਕੁੰਡ ਵਿਚ) ਇਸ਼ਨਾਨ ਕਰਦਾ ਹੈ, (ਉਹ ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਦੂਰ ਕਰ ਲੈਂਦਾ ਹੈ ॥੧॥ ਰਹਾਉ ॥
The True Guru is the True Pool of Nectar; bathing in it, the mind is washed clean of all filth. ||1||Pause||
सतिगुरु है अंम्रित सरु साचा मनु नावै मैलु चुकावणिआ ॥१॥ रहाउ ॥
LINE 07
ਤੇਰਾਸਚੇਕਿਨੈਅੰਤੁਨਪਾਇਆ॥
ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ! ਕਿਸੇ ਜੀਵ ਨੇ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭਾ।
Your limits, O True Lord, are not known to anyone.
तेरा सचे किनै अंतु न पाइआ ॥
LINE 08
ਗੁਰਪਰਸਾਦਿਕਿਨੈਵਿਰਲੈਚਿਤੁਲਾਇਆ॥
ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਤੇਰੇ ਚਰਨਾਂ ਵਿਚ ਆਪਣਾ) ਚਿੱਤ ਜੋੜਿਆ ਹੈ।
Rare are those who, by Guru's Grace, focus their consciousness on You.
गुर परसादि किनै विरलै चितु लाइआ ॥
LINE 09
ਤੁਧੁਸਾਲਾਹਿਨਰਜਾਕਬਹੂੰਸਚੇਨਾਵੈਕੀਭੁਖਲਾਵਣਿਆ੨॥॥
(ਹੇ ਪ੍ਰਭੂ! ਮਿਹਰ ਕਰ ਕਿ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਕਰਦਾ ਕਦੇ ਭੀ ਨਾਹ ਰੱਜਾਂ, ਤੇਰੇ ਸਦਾ-ਥਿਰ ਰਹਿਣ ਵਾਲੇ ਨਾਮ ਦੀ ਭੁੱਖ ਮੈਨੂੰ ਸਦਾ ਲੱਗੀ ਰਹੇ ॥੨॥
Praising You, I am never satisfied; such is the hunger I feel for the True Name. ||2||
तुधु सालाहि न रजा कबहूं सचे नावै की भुख लावणिआ ॥२॥
LINE 10
ਏਕੋਵੇਖਾਅਵਰੁਨਬੀਆ॥
(ਹੇ ਭਾਈ!) ਹੁਣ ਮੈਂ (ਹਰ ਥਾਂ) ਇਕ ਪਰਮਾਤਮਾ ਨੂੰ ਹੀ ਵੇਖਦਾ ਹਾਂ, (ਉਸ ਤੋਂ ਬਿਨਾ ਮੈਨੂੰ) ਕੋਈ ਹੋਰ ਨਹੀਂ (ਦਿੱਸਦਾ)।
I see only the One, and no other.
एको वेखा अवरु न बीआ ॥
LINE 11
ਗੁਰਪਰਸਾਦੀਅੰਮ੍ਰਿਤੁਪੀਆ॥
ਗੁਰੂ ਦੀ ਕਿਰਪਾ ਨਾਲ ਮੈਂ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਤਾ ਹੈ।
By Guru's Grace, I drink in the Ambrosial Nectar.
गुर परसादी अंम्रितु पीआ ॥
LINE 12
ਗੁਰਕੈਸਬਦਿਤਿਖਾਨਿਵਾਰੀਸਹਜੇਸੂਖਿਸਮਾਵਣਿਆ੩॥॥
ਗੁਰੂ ਦੇ ਸ਼ਬਦ ਵਿਚ ਜੁੜ ਕੇ ਮੈਂ ਮਾਇਆ ਦੀ ਤ੍ਰਿਸ਼ਨਾ ਦੂਰ ਕਰ ਲਈ ਹੈ, ਹੁਣ ਮੈਂ ਆਤਮਕ ਅਡੋਲਤਾ ਵਿਚ ਆਤਮਕ ਆਨੰਦ ਵਿਚ ਲੀਨ ਰਹਿੰਦਾ ਹਾਂ ॥੩॥
My thirst is quenched by the Word of the Guru's Shabad; I am absorbed in intuitive peace and poise. ||3||
गुर कै सबदि तिखा निवारी सहजे सूखि समावणिआ ॥३॥
LINE 13
ਰਤਨੁਪਦਾਰਥੁਪਲਰਿਤਿਆਗੈ॥
(ਗ਼ਾਫਲ ਮਨੁੱਖ) ਪਰਮਾਤਮਾ ਦੇ ਨਾਮ-ਰਤਨ ਨੂੰ (ਦੁਨੀਆ ਦੇ ਸਭ ਪਦਾਰਥਾਂ ਨਾਲੋਂ ਸ੍ਰੇਸ਼ਟ) ਪਦਾਰਥ ਨੂੰ ਤੋਰੀਏ ਦੇ ਨਾੜ ਦੇ ਵੱਟੇ ਵਿਚ ਹੱਥੋਂ ਗਵਾਂਦਾ ਰਹਿੰਦਾ ਹੈ।
The Priceless Jewel is discarded like straw;
रतनु पदारथु पलरि तिआगै ॥
LINE 14
ਮਨਮੁਖੁਅੰਧਾਦੂਜੈਭਾਇਲਾਗੈ॥
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪ੍ਰਭੂ ਨੂੰ ਭੁਲਾ ਕੇ) ਮਾਇਆ ਦੇ ਪਿਆਰ ਵਿਚ ਫਸਿਆ ਰਹਿੰਦਾ ਹੈ।
the blind self-willed manmukhs are attached to the love of duality.
मनमुखु अंधा दूजै भाइ लागै ॥
LINE 15
ਜੋਬੀਜੈਸੋਈਫਲੁਪਾਏਸੁਪਨੈਸੁਖੁਨਪਾਵਣਿਆ੪॥॥
ਜੇਹੜਾ (ਦੁਖਦਾਈ ਬੀਜ) ਉਹ ਮਨਮੁਖ ਬੀਜਦਾ ਹੈ, ਉਸ ਦਾ ਉਹੀ (ਦੁਖਦਾਈ) ਫਲ ਉਹ ਹਾਸਲ ਕਰਦਾ ਹੈ, ਉਹ ਕਦੇ ਸੁਪਨੇ ਵਿਚ ਭੀ ਆਤਮਕ ਆਨੰਦ ਨਹੀਂ ਪਾਂਦਾ ॥੪॥
As they plant, so do they harvest. They shall not obtain peace, even in their dreams. ||4||
जो बीजै सोई फलु पाए सुपनै सुखु न पावणिआ ॥४॥
LINE 16
ਅਪਨੀਕਿਰਪਾਕਰੇਸੋਈਜਨੁਪਾਏ॥
ਜਿਸ ਮਨੁੱਖ ਉੱਤੇ ਪਰਮਾਤਮਾ ਆਪਣੀ ਕਿਰਪਾ ਕਰਦਾ ਹੈ ਉਹੀ ਮਨੁੱਖ (ਆਤਮਕ ਆਨੰਦ) ਪ੍ਰਾਪਤ ਕਰਦਾ ਹੈ,
Those who are blessed with His Mercy find the Lord.
अपनी किरपा करे सोई जनु पाए ॥
LINE 17
ਗੁਰਕਾਸਬਦੁਮੰਨਿਵਸਾਏ॥
(ਕਿਉਂਕਿ ਉਹ) ਗੁਰੂ ਦਾ ਸ਼ਬਦ ਆਪਣੇ ਮਨ ਵਿਚ ਵਸਾਈ ਰੱਖਦਾ ਹੈ।
The Word of the Guru's Shabad abides in the mind.
गुर का सबदु मंनि वसाए ॥
LINE 18
ਅਨਦਿਨੁਸਦਾਰਹੈਭੈਅੰਦਰਿਭੈਮਾਰਿਭਰਮੁਚੁਕਾਵਣਿਆ੫॥॥
ਉਹ ਮਨੁੱਖ ਹਰ ਰੋਜ਼ ਹਰ ਵੇਲੇ ਪਰਮਾਤਮਾ ਦੇ ਡਰ-ਅਦਬ ਵਿਚ ਟਿਕਿਆ ਰਹਿੰਦਾ ਹੈ, ਤੇ ਉਸ ਡਰ-ਅਦਬ ਦੀ ਬਰਕਤਿ ਨਾਲ ਆਪਣੇ ਮਨ ਨੂੰ ਮਾਰ ਕੇ (ਵਿਕਾਰਾਂ ਵਲੋਂ ਮਾਰ ਕੇ ਵਿਕਾਰਾਂ ਵਲ ਦੀ) ਦੌੜ-ਭੱਜ ਦੂਰ ਕਰੀ ਰੱਖਦਾ ਹੈ ॥੫॥
Night and day, they remain in the Fear of God; conquering their fears, their doubts are dispelled. ||5||
अनदिनु सदा रहै भै अंदरि भै मारि भरमु चुकावणिआ ॥५॥
LINE 19
ਭਰਮੁਚੁਕਾਇਆਸਦਾਸੁਖੁਪਾਇਆ॥
ਜਿਸ ਮਨੁੱਖ ਨੇ (ਆਪਣੇ ਮਨ ਦੀ ਵਿਕਾਰਾਂ ਵਲ ਦੀ) ਦੌੜ-ਭੱਜ ਮੁਕਾ ਲਈ, ਉਸ ਨੇ ਸਦਾ ਆਤਮਕ ਆਨੰਦ ਮਾਣਿਆ।
Dispelling their doubts, they find a lasting peace.
भरमु चुकाइआ सदा सुखु पाइआ ॥
LINE 20
ਗੁਰਪਰਸਾਦਿਪਰਮਪਦੁਪਾਇਆ॥
ਗੁਰੂ ਦੀ ਕਿਰਪਾ ਨਾਲ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
By Guru's Grace, the supreme status is attained.
गुर परसादि परम पदु पाइआ ॥
LINE 21
ਅੰਤਰੁਨਿਰਮਲੁਨਿਰਮਲਬਾਣੀਹਰਿਗੁਣਸਹਜੇਗਾਵਣਿਆ੬॥॥
ਜੀਵਨ ਨੂੰ ਪਵਿੱਤ੍ਰ ਕਰਨ ਵਾਲੀ ਗੁਰਬਾਣੀ ਦੀ ਸਹਾਇਤਾ ਨਾਲ ਉਸ ਦਾ ਮਨ ਪਵਿੱਤ੍ਰ ਹੋ ਗਿਆ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੬॥
Deep within, they are pure, and their words are pure as well; intuitively, they sing the Glorious Praises of the Lord. ||6||
अंतरु निरमलु निरमल बाणी हरि गुण सहजे गावणिआ ॥६॥
LINE 22
ਸਿਮ੍ਰਿਤਿਸਾਸਤਬੇਦਵਖਾਣੈ॥
(ਪੰਡਿਤ) ਵੈਦ ਸ਼ਾਸਤ੍ਰ ਸਿਮ੍ਰਿਤੀਆਂ (ਆਦਿਕ ਧਰਮ-ਪੁਸਤਕ) ਹੋਰਨਾਂ ਨੂੰ ਪੜ੍ਹ ਪੜ੍ਹ ਕੇ ਸੁਣਾਂਦਾ ਰਹਿੰਦਾ ਹੈ,
They recite the Simritees, the Shaastras and the Vedas,
सिम्रिति सासत बेद वखाणै ॥
LINE 23
ਭਰਮੇਭੂਲਾਤਤੁਨਜਾਣੈ॥
ਪਰ ਆਪ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ। ਉਹ ਅਸਲੀਅਤ ਨੂੰ ਨਹੀਂ ਸਮਝਦਾ।
but deluded by doubt, they do not understand the essence of reality.
भरमे भूला ततु न जाणै ॥
LINE 24
ਬਿਨੁਸਤਿਗੁਰਸੇਵੇਸੁਖੁਨਪਾਏਦੁਖੋਦੁਖੁਕਮਾਵਣਿਆ੭॥॥
ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ, ਦੁੱਖ ਹੀ ਦੁੱਖ (ਪੈਦਾ ਕਰਨ ਵਾਲੀ) ਕਮਾਈ ਕਰਦਾ ਰਹਿੰਦਾ ਹੈ ॥੭॥
Without serving the True Guru, they find no peace; they earn only pain and misery. ||7||
बिनु सतिगुर सेवे सुखु न पाए दुखो दुखु कमावणिआ ॥७॥
LINE 25
ਆਪਿਕਰੇਕਿਸੁਆਖੈਕੋਈ॥
(ਪਰ ਇਹ ਸਾਰੀ ਖੇਡ ਪਰਮਾਤਮਾ ਦੇ ਆਪਣੇ ਹੱਥ ਵਿਚ ਹੈ। ਸਭ ਜੀਵਾਂ ਵਿਚ ਵਿਆਪਕ ਹੋ ਕੇ ਪਰਮਾਤਮਾ) ਆਪ ਹੀ (ਸਭ ਕੁਝ) ਕਰਦਾ ਹੈ। ਕਿਸ ਨੂੰ ਕੋਈ ਆਖ ਸਕਦਾ ਹੈ (ਕਿ ਤੂੰ ਕੁਰਾਹੇ ਜਾ ਰਿਹਾ ਹੈਂ)?
The Lord Himself acts; unto whom should we complain?
आपि करे किसु आखै कोई ॥
LINE 26
ਆਖਣਿਜਾਈਐਜੇਭੂਲਾਹੋਈ॥
ਕਿਸੇ ਨੂੰ ਸਮਝਾਣ ਦੀ ਲੋੜ ਤਦੋਂ ਹੀ ਪੈ ਸਕਦੀ ਹੈ, ਜੇ ਉਹ (ਆਪ) ਕੁਰਾਹੇ ਪਿਆ ਹੋਇਆ ਹੋਵੇ।
How can anyone complain that the Lord has made a mistake?
आखणि जाईऐ जे भूला होई ॥
LINE 27
ਨਾਨਕਆਪੇਕਰੇਕਰਾਏਨਾਮੇਨਾਮਿਸਮਾਵਣਿਆ੮੭੮॥॥॥॥
ਹੇ ਨਾਨਕ! ਪਰਮਾਤਮਾ ਆਪ ਹੀ (ਸਭ ਜੀਵਾਂ ਵਿਚ ਵਿਆਪਕ ਹੋ ਕੇ ਸਭ ਕੁਝ) ਕਰ ਰਿਹਾ ਹੈ ਤੇ (ਜੀਵਾਂ ਪਾਸੋਂ) ਕਰਾ ਰਿਹਾ ਹੈ, ਉਹ ਆਪ ਹੀ (ਸਰਬ-ਵਿਆਪਕ ਹੋ ਕੇ ਆਪਣੇ) ਨਾਮ ਵਿਚ ਹੀ ਲੀਨ ਹੋ ਸਕਦਾ ਹੈ ॥੮॥੭॥੮॥
O Nanak, the Lord Himself does, and causes things to be done; chanting the Naam, we are absorbed in the Naam. ||8||7||8||
नानक आपे करे कराए नामे नामि समावणिआ ॥८॥७॥८॥
GURBANI.WORLD