ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਕਰਾਮਾਤਿਇਕਅਸਿਮੌਪ੍ਰਥਮਪਛਾਨਿਯੈ॥
ਪਹਿਲਾਂ ਇਕ ਕਰਾਮਾਤ ਤਾਂ ਤਲਵਾਰ ਵਿਚ ਸਮਝੋ।
करामाति इक असि मौ प्रथम पछानियै ॥
LINE 03
ਜਾਕੌਤੇਜੁਅਰੁਤ੍ਰਾਸਜਗਤਮੌਮਾਨਿਯੈ॥
ਜਿਸ ਦਾ ਤੇਜ ਅਤੇ ਭੈ ਸਾਰੇ ਸੰਸਾਰ ਵਿਚ ਮੰਨਿਆ ਜਾਂਦਾ ਹੈ।
जा कौ तेजु अरु त्रास जगत मौ मानियै ॥
LINE 04
ਜੀਤਹਾਰਅਰੁਮ੍ਰਿਤੁਧਾਰਜਾਕੀਬਸਤ॥
ਜਿਤ, ਹਾਰ ਅਤੇ ਮ੍ਰਿਤੂ ਜਿਸ ਦੀ ਧਾਰ ਵਿਚ ਵਸਦੀਆਂ ਹਨ।
जीत हार अरु म्रितु धार जा की बसत ॥
LINE 05
ਹੋਮੇਰੇਮਨਪਰਮੇਸੁਰਤਾਹੀਕੌਕਹਤ੧੯॥॥
ਮੇਰਾ ਮਨ ਉਸੇ ਨੂੰ ਪਰਮੇਸਰ ਕਹਿੰਦਾ ਹੈ ॥੧੯॥
हो मेरे मन परमेसुर ताही कौ कहत ॥१९॥
LINE 06
ਦੁਤਿਯਕਾਲਮੌਕਰਾਮਾਤਿਪਹਿਚਾਨਿਯਤ॥
(ਸੰਸਾਰ ਵਿਚ) ਦੂਜੀ ਕਰਾਮਾਤ ਕਾਲ ਵਿਚ ਸਮਝੋ
दुतिय काल मौ करामाति पहिचानियत ॥
LINE 07
ਜਿਨਕੋਚੌਦਹਲੋਕਚਕ੍ਰਕਰਮਾਨਿਯਤ॥
ਜਿਸ ਦਾ ਚਕ੍ਰ ਚੌਦਾਂ ਲੋਕਾਂ ਵਿਚ ਚਲਦਾ ਮੰਨਿਆ ਜਾਂਦਾ ਹੈ।
जिन को चौदह लोक चक्र कर मानियत ॥
LINE 08
ਕਾਲਪਾਇਜਗਹੋਤਕਾਲਮਿਟਜਾਵਈ॥
ਕਾਲ ਕਰ ਕੇ ਜਗਤ ਹੋਂਦ ਵਿਚ ਆਉਂਦਾ ਹੈ ਕਾਲ ਕਰ ਕੇ ਖ਼ਤਮ ਹੋ ਜਾਂਦਾ ਹੈ।
काल पाइ जग होत काल मिट जावई ॥
LINE 09
ਹੋਯਾਤੇਮੁਰਮਨਤਾਹਿਗੁਰੂਠਹਰਾਵਈ੨੦॥॥
ਇਸ ਲਈ ਮੇਰਾ ਮਨ ਕਾਲ ਨੂੰ ਹੀ ਗੁਰੂ ਮੰਨਦਾ ਹੈ ॥੨੦॥
हो या ते मुर मन ताहि गुरू ठहरावई ॥२०॥
LINE 10
ਕਰਾਮਾਤਰਾਜਾਰਸਨਾਗ੍ਰਜਜਾਨਿਯਤ॥
ਹੇ ਰਾਜਨ! (ਤੀਜੀ) ਕਰਾਮਾਤ ਜ਼ਬਾਨ ਦਾ ਅਗਲਾ ਭਾਗ ਜਾਣੋ
करामात राजा रसनाग्रज जानियत ॥
LINE 11
ਭਲੋਬਰੋਜਾਤੇਜਗਹੋਤਪਛਾਨਿਯਤ॥
ਜਿਸ ਤੋਂ ਜਗਤ ਵਿਚ ਚੰਗਾ ਮਾੜਾ ਹੋਣਾ ਸੰਭਵ ਸਮਝੋ।
भलो बरो जा ते जग होत पछानियत ॥
LINE 12
ਕਰਾਮਾਤਿਚੌਥੀਧਨਭੀਤਰਜਾਨਿਯੈ॥
ਚੌਥੀ ਕਰਾਮਾਤ ਧਨ ਵਿਚ ਹੈ,
करामाति चौथी धन भीतर जानियै ॥
LINE 13
ਹੋਹੋਤਰੰਕਤੇਰਾਵਧਰੋਤਿਹਮਾਨਿਯੈ੨੧॥॥
ਕਿਉਂਕਿ ਉਸ ਦੇ ਧਾਰਨ ਕਰਨ ਨਾਲ ਰੰਕ ਰਾਜਾ ਬਣ ਜਾਂਦਾ ਹੈ ॥੨੧॥
हो होत रंक ते राव धरो तिह मानियै ॥२१॥
GURBANI.WORLD