ਰੂਆਲ ਛੰਦ ॥

ਰੁਦ੍ਰ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 645
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰੂਆਲਛੰਦ॥
ਰੂਆਲ ਛੰਦ:
ROOAAL STANZA
रूआल छंद ॥
LINE 02
ਦੇਸਦੇਸਨਕੇਸਬੈਨ੍ਰਿਪਆਨਿਕੈਤਹਿਠਉਰ॥
ਦੇਸਾਂ ਦੇਸਾਂਤਰਾਂ ਦੇ ਰਾਜੇ ਉਸ ਸਥਾਨ ਉਤੇ ਆ ਗਏ ਹਨ
देस देसन के सबै न्रिप आनि कै तहि ठउर ॥
LINE 03
ਜਾਨਿਪਾਨਪਰੈਸਬੈਗੁਰੁਦਤਸ੍ਰੀਸਰਮਉਰ॥
ਅਤੇ ਸਭ ਦੇ ਸਿਰਮੌਰ ਗੁਰੂ ਦੱਤ ਦੇ ਸ਼ਰਨੀਂ ਆ ਪਏ ਹਨ।
The kings of various countries from far and near fell at the feet of the supreme Guru Dutt at that place
जानि पान परै सबै गुरु दत स्री सरमउर ॥
LINE 04
ਤਿਆਗਿਅਉਰਨਏਮਤਿਏਕਹੀਮਤਿਠਾਨ॥
ਹੋਰ ਨਵੇਂ ਮੱਤਾਂ ਨੂੰ ਛਡ ਕੇ ਇਕ (ਦੱਤ ਵਾਲਾ) ਮੱਤ ਧਾਰਨ ਕਰ ਲਿਆ ਹੈ।
They all abandoned the new sects and joined the one sect of Yoga
तिआगि अउर नए मति एक ही मति ठान ॥
LINE 05
ਆਨਿਮੂੰਡਮੁੰਡਾਤਭੇਸਭਰਾਜਪਾਟਨਿਧਾਨ੧੩੫॥॥
ਸਾਰੇ ਰਾਜਸੀ ਠਾਠਾਂ ਅਤੇ ਖ਼ਜ਼ਾਨਿਆਂ ਵਾਲਿਆਂ ਨੇ ਆ ਕੇ ਸਿਰ ਮੁਨਵਾ ਲਏ ਹਨ ॥੧੩੫॥
They abandoned their royal responsibilities and came to get done their tonsure ceremony.135.
आनि मूंड मुंडात भे सभ राज पाट निधान ॥१३५॥
LINE 06
ਆਨਿਆਨਿਲਗੇਸਬੈਪਗਜਾਨਿਕੈਗੁਰਦੇਵ॥
(ਦੱਤ ਨੂੰ) ਗੁਰੂ ਦੇਵ ਜਾਣ ਕੇ ਆ ਆ ਕੇ ਸਾਰੇ ਪੈਰੀਂ ਪੈ ਗਏ ਹਨ।
आनि आनि लगे सबै पग जानि कै गुरदेव ॥
LINE 07
ਸਸਤ੍ਰਸਾਸਤ੍ਰਸਬੈਭ੍ਰਿਤਾਬਰਅਨੰਤਰੂਪਅਭੇਵ॥
ਸਾਰੇ ਸ਼ਾਸਤ੍ਰਾਂ ਅਤੇ ਸ਼ਸਤ੍ਰਾਂ ਵਾਲੇ ਦਾਸਾਂ ਦੇ ਭੇਸ ਵਿਚ ਅਭੇਵ ਅਤੇ ਅਨੰਤ (ਦੱਤ ਪਾਸ ਆ ਗਏ ਹਨ)।
All of them, considering him as the Supreme Guru, came to bow at his feet and Dutt was also the great purusha comprehending the secret of weapons and Shastras
ससत्र सासत्र सबै भ्रिताबर अनंत रूप अभेव ॥
LINE 08
ਅਛਿਦਗਾਤਅਛਿਜਰੂਪਅਭਿਦਜੋਗਦੁਰੰਤ॥
(ਜਿਸ ਦਾ) ਸ਼ਰੀਰ ਅਣਛਿਜ ਅਤੇ ਅਛਿਦ ਹੈ ਅਤੇ (ਜਿਸ ਦੇ) ਯੋਗ ਦਾ ਭੇਦ ਪਾਣਾ ਔਖਾ ਹੈ।
His body was invincible, the form indestructible and he had achieved oneness in Yoga
अछिद गात अछिज रूप अभिद जोग दुरंत ॥
LINE 09
ਅਮਿਤਉਜਲਅਜਿਤਪਰਮਉਪਜਿਓਸੁਦਤਮਹੰਤ੧੩੬॥॥
(ਜੋ) ਅਮਿਤ, ਉਜਲਾ, ਅਜਿਤ ਹੈ, ਉਹ ਪਰਮ ਸ੍ਰੇਸ਼ਠ ਦੱਤ ਮਹਾਨ ਉਪਜਿਆ ਹੈ ॥੧੩੬॥
He has manifested himself in the form of unlimited, lustrous and unconquerable power.136.
अमित उजल अजित परम उपजिओ सु दत महंत ॥१३६॥
LINE 10
ਪੇਖਿਰੂਪਚਕੇਚਰਾਚਰਸਰਬਬ੍ਯੋਮਬਿਮਾਨ॥
(ਉਸ ਦੇ) ਰੂਪ ਨੂੰ ਵੇਖ ਕੇ ਚਰ ਅਚਰ ਹੈਰਾਨ ਹੋ ਰਹੇ ਹਨ ਅਤੇ ਸਾਰੇ (ਦੇਵਤੇ) ਬਿਮਾਨਾਂ ਵਿਚ ਚੜ੍ਹ ਕੇ ਆਕਾਸ਼ (ਵਿਚ ਘੁੰਮ ਰਹੇ ਹਨ)।
The animate and inanimate creation and the gods of heaven, were wonder-struck on seeing his figure and
पेखि रूप चके चराचर सरब ब्योम बिमान ॥
LINE 11
ਜਤ੍ਰਤਤ੍ਰਰਹੇਨਰਾਧਪਚਿਤ੍ਰਰੂਪਸਮਾਨ॥
ਜਿਥੋਂ ਕਿਥੋਂ ਦੇ ਰਾਜੇ (ਦੱਤ ਨੂੰ ਵੇਖ ਕੇ) ਚਿਤਰ ਸਮਾਨ ਹੋ ਗਏ ਹਨ।
The kings looked splendid like the pretty portraits here and there
जत्र तत्र रहे नराधप चित्र रूप समान ॥
LINE 12
ਅਤ੍ਰਛਤ੍ਰਨ੍ਰਿਪਤਕੋਤਜਿਜੋਗਲੈਸੰਨ੍ਯਾਸ॥
ਅਸਤ੍ਰਾਂ, ਛਤ੍ਰਾਂ ਅਤੇ ਸਿੰਘਾਸਨਾਂ ਨੂੰ ਛਡ ਕੇ ਸੰਨਿਆਸ ਯੋਗ ਲੈ ਲਿਆ ਹੈ।
They all had forsaken their arms and canopies, had been initiated into Sannyas and Yoga and
अत्र छत्र न्रिपत को तजि जोग लै संन्यास ॥
LINE 13
ਆਨਿਆਨਿਕਰੈਲਗੇਹ੍ਵੈਜਤ੍ਰਤਤ੍ਰਉਦਾਸ੧੩੭॥॥
ਜਿਥੋਂ ਕਿਥੋਂ ਦੇ ਲੋਗ ਉਦਾਸ (ਵਿਰਕਤ) ਹੋ ਕੇ ਆ ਆ ਕੇ (ਪ੍ਰਨਾਮ ਕਰਨ) ਲਗ ਗਏ ਹਨ ॥੧੩੭॥
Had come to him as ascetics from all directions and were there at his feet.137.
आनि आनि करै लगे ह्वै जत्र तत्र उदास ॥१३७॥
LINE 14
ਇੰਦ੍ਰਉਪਿੰਦ੍ਰਚਕੇਸਬੈਚਿਤਚਉਕਿਯੋਸਸਿਭਾਨੁ॥
ਇੰਦਰ, ਉਪਿੰਦਰ ਆਦਿ ਸਾਰੇ ਚਿਤ ਵਿਚ ਹੈਰਾਨ ਹੋ ਰਹੇ ਹਨ ਅਤੇ ਸੂਰਜ ਤੇ ਚੰਦ੍ਰਮਾ ਵੀ ਚੌਂਕ ਗਏ ਹਨ।
Indra, Upendra, Surya, Chandra etc. all marveled in their mind and
इंद्र उपिंद्र चके सबै चित चउकियो ससि भानु ॥
LINE 15
ਲੈਨਦਤਛਨਾਇਆਜਨ੍ਰਿਪਤਮੋਰਮਹਾਨ॥
(ਇੰਦਰ ਇਸ ਲਈ ਪਰੇਸ਼ਾਨ ਹੈ ਕਿ) ਅਜ ਕਿਤੇ ਦੱਤ ਮੇਰੇ ਮਹਾਨ ਰਾਜ ਨੂੰ ਖੋਹ ਨਾ ਲਏ।
Were thinking that the great Dutt may not seize their kingdom
लै न दत छनाइ आज न्रिपत मोर महान ॥
LINE 16
ਰੀਝਰੀਝਰਹੇਜਹਾਤਹਾਸਰਬਬ੍ਯੋਮਬਿਮਾਨ॥
ਸਾਰੇ (ਦੇਵਤੇ) ਜਿਥੇ ਕਿਥੇ ਬਿਮਾਨਾਂ ਵਿਚ ਬੈਠੇ ਰੀਝ ਰਹੇ ਹਨ
All were getting pleased in the sky, sitting in their vehicles and
रीझ रीझ रहे जहा तहा सरब ब्योम बिमान ॥
LINE 17
ਜਾਨਜਾਨਸਬੈਪਰੇਗੁਰਦੇਵਦਤਮਹਾਨ੧੩੮॥॥
ਅਤੇ ਦੱਤ ਨੂੰ ਗੁਰੂਦੇਵ ਜਾਣ ਕੇ ਸਾਰੇ ਚਰਨੀਂ ਪੈ ਗਏ ਹਨ ॥੧੩੮॥
Were considering Dutt as the great Guru.138.
जान जान सबै परे गुरदेव दत महान ॥१३८॥
LINE 18
ਜਤ੍ਰਤਤ੍ਰਦਿਸਾਵਿਸਾਨ੍ਰਿਪਰਾਜਸਾਜਬਿਸਾਰ॥
ਜਿਥੋਂ ਕਿਥੋਂ ਦਿਸ਼ਾਵਾਂ ਵਿਦਿਸ਼ਾਵਾਂ ਦੇ ਸਾਰੇ ਰਾਜੇ ਰਾਜ ਸਾਜ ਨੂੰ ਵਿਸਾਰ ਕੇ
जत्र तत्र दिसा विसा न्रिप राज साज बिसार ॥
LINE 19
ਆਨਿਆਨਿਸਬੋਗਹੇਪਗਦਤਦੇਵਉਦਾਰ॥
ਆ ਆ ਕੇ ਉਦਾਰ ਦੱਤ ਦੇ ਚਰਨਾਂ ਨੂੰ ਫੜ ਲਿਆ ਹੈ।
Here and there, in all the directions, the kings, forgetting their royal responsibilities, had caught the feet of the supremely generous Dutt
आनि आनि सबो गहे पग दत देव उदार ॥
LINE 20
ਜਾਨਿਜਾਨਿਸੁਧਰਮਕੋਘਰਮਾਨਿਕੈਗੁਰਦੇਵ॥
(ਦੱਤ ਨੂੰ) ਧਰਮ ਦਾ ਘਰ ਜਾਣ ਕੇ, ਅਤੇ ਗੁਰੂਦੇਵ ਮੰਨ ਕੇ,
Considering him as the treasure of dharma and the great Guru,
जानि जानि सु धरम को घर मानि कै गुरदेव ॥
LINE 21
ਪ੍ਰੀਤਿਮਾਨਸਬੈਲਗੇਮਨਛਾਡਿਕੈਅਹੰਮੇਵ੧੩੯॥॥
ਮਨ ਦੇ ਹੰਕਾਰ ਨੂੰ ਛਡ ਕੇ ਪ੍ਰੇਮ ਸਹਿਤ ਸਨਮਾਨ ਕਰਨ ਲਗੇ ਹਨ ॥੧੩੯॥
All had abandoned their ego and had dedicated themselves affectionately in his service.139.
प्रीति मान सबै लगे मन छाडि कै अहंमेव ॥१३९॥
LINE 22
ਰਾਜਸਾਜਸਬੈਤਜੇਨ੍ਰਿਪਭੇਸਕੈਸੰਨ੍ਯਾਸ॥
ਸਾਰਿਆਂ ਰਾਜਿਆਂ ਨੇ ਰਾਜ ਸਾਜ ਛਡ ਕੇ ਸੰਨਿਆਸ ਦਾ ਭੇਸ ਧਾਰਨ ਕਰ ਲਿਆ ਹੈ।
The kings had worn the garb of Sannyas and Yoga, leaving their royal responsibilities and
राज साज सबै तजे न्रिप भेस कै संन्यास ॥
LINE 23
ਆਨਿਜੋਗਕਰੈਲਗੇਹ੍ਵੈਜਤ੍ਰਤਤ੍ਰਉਦਾਸ॥
ਜਿਥੋਂ ਕਿਥੋਂ ਉਦਾਸ ਹੋ ਕੇ ਯੋਗ ਕਰਨ ਲਗੇ ਹਨ।
Becoming unattached, they had begun the practice of Yoga
आनि जोग करै लगे ह्वै जत्र तत्र उदास ॥
LINE 24
ਮੰਡਿਅੰਗਿਬਿਭੂਤਉਜਲਸੀਸਜੂਟਜਟਾਨ॥
ਸ਼ਰੀਰਾਂ ਉਤੇ ਵਿਭੂਤੀ ਮਲ ਕੇ ਉਜਲੇ ਕਰ ਲਏ ਹਨ ਅਤੇ ਸਿਰ ਉਤੇ ਜਟਾਵਾਂ ਦਾ ਜੂੜਾ (ਬਣਾ ਲਿਆ ਹੈ)।
Smearing their bodies with ashes and wearing matted locks on their heads,
मंडि अंगि बिभूत उजल सीस जूट जटान ॥
LINE 25
ਭਾਤਿਭਾਤਨਸੌਸੁਭੇਸਭਰਾਜਪਾਟਨਿਧਾਨ੧੪੦॥॥
ਤਰ੍ਹਾਂ ਤਰ੍ਹਾਂ ਨਾਲ ਸਾਰੇ ਸ਼ੋਭਾ ਪਾ ਰਹੇ ਹਨ ਜੋ ਰਾਜਸੀ ਠਾਠਾਂ ਅਤੇ ਖ਼ਜ਼ਾਨਿਆਂ ਵਾਲੇ ਸਨ ॥੧੪੦॥
Various types of kings had gathered there.140.
भाति भातन सौ सुभे सभ राज पाट निधान ॥१४०॥
LINE 26
ਜਤ੍ਰਤਤ੍ਰਬਿਸਾਰਿਸੰਪਤਿਪੁਤ੍ਰਮਿਤ੍ਰਕਲਤ੍ਰ॥
ਜਿਥੋਂ ਕਿਥੋਂ (ਦੇ ਰਾਜਿਆਂ ਨੇ) ਪੁੱਤਰ, ਮਿਤਰ, ਇਸਤਰੀ, ਸੰਪੱਤੀ ਨੂੰ ਵਿਸਾਰ ਕੇ
All the kings, leaving their property, wealth, son friends and the attachment of he queens,
जत्र तत्र बिसारि संपति पुत्र मित्र कलत्र ॥
LINE 27
ਭੇਸਲੈਸੰਨ੍ਯਾਸਕੋਨ੍ਰਿਪਛਾਡਿਕੈਜਯਪਤ੍ਰ॥
ਅਤੇ ਵਿਜੈ-ਪੱਤਰਾਂ ਨੂੰ ਛਡ ਕੇ ਸੰਨਿਆਸ ਦਾ ਭੇਸ ਲੈ ਲਿਆ ਹੈ।
Their honours and victories, they adopted Sannyas and Yoga and have come there
भेस लै संन्यास को न्रिप छाडि कै जय पत्र ॥
LINE 28
ਬਾਜਰਾਜਸਮਾਜਸੁੰਦਰਛਾਡਕੇਗਜਰਾਜ॥
ਸੁੰਦਰ ਘੋੜਿਆਂ, ਵੱਡੇ ਵੱਡੇ ਹਾਥੀਆਂ ਅਤੇ ਸੁੰਦਰ ਸਮਾਜ ਨੂੰ ਛਡ ਕੇ,
They came and sat there as ascetics here and there gathering together from all directions,
बाज राज समाज सुंदर छाड के गज राज ॥
LINE 29
ਆਨਿਆਨਿਬਸੇਮਹਾਬਨਿਜਤ੍ਰਤਤ੍ਰਉਦਾਸ੧੪੧॥॥
ਜਿਥੋਂ ਕਿਥੋਂ ਉਦਾਸ (ਵਿਰਕਤ) ਹੋ ਕੇ ਮਹਾ ਬਨ ਵਿਚ ਆ ਵਸੇ ਹਨ ॥੧੪੧॥
Leaving behind elephants and horses and their fine society.141.
आनि आनि बसे महा बनि जत्र तत्र उदास ॥१४१॥
GURBANI.WORLD