LINE 01
ਗੂਜਰੀਮਹਲਾ੫॥
Goojaree, Fifth Mahalaa:
गूजरी महला ५ ॥
LINE 02
ਮੁਨਿਜੋਗੀਸਾਸਤ੍ਰਗਿਕਹਾਵਤਸਭਕੀਨੑੇਬਸਿਅਪਨਹੀ॥
ਕੋਈ ਆਪਣੇ ਆਪ ਨੂੰ ਮੁਨੀ ਅਖਵਾਂਦੇ ਹਨ, ਕੋਈ ਜੋਗੀ ਅਖਵਾਂਦੇ ਹਨ, ਕੋਈ ਸ਼ਾਸਤ੍ਰ-ਵੇਤਾ ਅਖਵਾਂਦੇ ਹਨ-ਇਹਨਾਂ ਸਭਨਾਂ ਨੂੰ (ਪ੍ਰਬਲ ਮਾਇਆ ਨੇ) ਆਪਣੇ ਵੱਸ ਵਿਚ ਕੀਤਾ ਹੋਇਆ ਹੈ।
They call themselves silent sages, Yogis and scholars of the Shaastras, but Maya has them all under her control.
मुनि जोगी सासत्रगि कहावत सभ कीने बसि अपनही ॥
LINE 03
ਤੀਨਿਦੇਵਅਰੁਕੋੜਿਤੇਤੀਸਾਤਿਨਕੀਹੈਰਤਿਕਛੁਨਰਹੀ੧॥॥
(ਬ੍ਰਹਮਾ, ਵਿਸ਼ਨੂੰ, ਸ਼ਿਵ ਇਹ ਵੱਡੇ) ਤਿੰਨ ਦੇਵਤੇ ਅਤੇ (ਬਾਕੀ ਦੇ) ਤੇਤੀ ਕ੍ਰੋੜ ਦੇਵਤੇ-(ਮਾਇਆ ਦਾ ਇਤਨਾ ਬਲ ਵੇਖ ਕੇ) ਇਹਨਾਂ ਸਭਨਾਂ ਦੀ ਹੈਰਾਨਗੀ ਦੀ ਕੋਈ ਹੱਦ ਨਾਹ ਰਹਿ ਗਈ ॥੧॥
The three gods, and the 330,000,000 demi-gods, were astonished. ||1||
तीनि देव अरु कोड़ि तेतीसा तिन की हैरति कछु न रही ॥१॥
LINE 04
ਬਲਵੰਤਿਬਿਆਪਿਰਹੀਸਭਮਹੀ॥
ਪ੍ਰਬਲ ਮਾਇਆ ਸਾਰੀ ਧਰਤੀ ਉੱਤੇ ਆਪਣਾ ਜ਼ੋਰ ਪਾ ਰਹੀ ਹੈ,
The power of Maya is pervading everywhere.
बलवंति बिआपि रही सभ मही ॥
LINE 05
ਅਵਰੁਨਜਾਨਸਿਕੋਊਮਰਮਾਗੁਰਕਿਰਪਾਤੇਲਹੀ੧॥॥ਰਹਾਉ॥
ਕੋਈ ਹੋਰ ਮਨੁੱਖ (ਇਸ ਤੋਂ ਬਚਣ ਦਾ) ਭੇਤ ਨਹੀਂ ਜਾਣਦਾ। (ਇਹ ਭੇਤ) ਗੁਰੂ ਦੀ ਕਿਰਪਾ ਨਾਲ ਲੱਭਦਾ ਹੈ ॥੧॥ ਰਹਾਉ ॥
Her secret is known only by Guru's Grace - no one else knows it. ||1||Pause||
अवरु न जानसि कोऊ मरमा गुर किरपा ते लही ॥१॥ रहाउ ॥
LINE 06
ਜੀਤਿਜੀਤਿਜੀਤੇਸਭਿਥਾਨਾਸਗਲਭਵਨਲਪਟਹੀ॥
ਇਹ ਪ੍ਰ੍ਰਬਲ ਮਾਇਆ ਸਦਾ ਤੋਂ ਸਾਰੇ ਥਾਂ ਜਿੱਤਦੀ ਆ ਰਹੀ ਹੈ, ਇਹ ਸਾਰੇ ਭਵਨਾਂ (ਦੇ ਜੀਵਾਂ) ਨੂੰ ਚੰਬੜੀ ਹੋਈ ਹੈ।
Conquering and conquering, she has conquered everywhere, and she clings to the whole world.
जीति जीति जीते सभि थाना सगल भवन लपटही ॥
LINE 07
ਕਹੁਨਾਨਕਸਾਧਤੇਭਾਗੀਹੋਇਚੇਰੀਚਰਨਗਹੀ੨੫੧੪॥॥॥॥
ਨਾਨਕ ਆਖਦਾ ਹੈ- ਇਹ ਪ੍ਰਬਲ ਮਾਇਆ ਗੁਰੂ ਪਾਸੋਂ ਪਰੇ ਭੱਜੀ ਹੈ, (ਗੁਰੂ ਦੀ) ਦਾਸੀ ਬਣ ਕੇ (ਗੁਰੂ ਦੇ) ਚਰਨ ਫੜਦੀ ਹੈ ॥੨॥੫॥੧੪॥
Says Nanak, she surrenders to the Holy Saint; becoming his servant, she falls at his feet. ||2||5||14||
कहु नानक साध ते भागी होइ चेरी चरन गही ॥२॥५॥१४॥
GURBANI.WORLD