ਪਉੜੀ ੬
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੬
पउड़ी ६
LINE 02
ਗੁਰਮੁਖਿਸੁਖਫਲਪਿਰਮਰਸੁਚਰਣੋਦਕੁਗੁਰਚਰਣਪਖਾਲੇ।
ਗੁਰਮੁਖ ਰੂਪ ਫਲ ਪਿਰੀ ਦਾ ਰਸ (ਸਮਝ ਕੇ) ਗੁਰੂ ਦੇ ਚਰਨ ਧੋਕੇ ਚਰਣਾਂਮ੍ਰਿਤ
Gurmukhs having the desire of the fruits of delight with all love wash the feet of the guru.
गुरमुखि सुखफल पिरम रसु चरणोदकु गुर चरण पखाले ।
LINE 03
ਸੁਖਸੰਪੁਟਵਿਚਿਰਖਿਕੈਚਰਣਕਵਲਮਕਰੰਦਪਿਆਲੇ।
ਮੂੰਹ ਦੇ ਡਬੇ ਵਿਚ ਰਖਕੇ ਚਰਨ ਕਵਲਾਂ ਦੇ ਰਸਾਂ ਦੇ ਪਿਆਲੇ ਬਣਾਉਂਦੇ ਹਨ (ਭਾਵ ਵਡੇ ਅਦਬ ਨਾਲ ਲੈਂਦੇ ਹਨ)।
They make cups of the nectar of lotus feet and quaff it with complete delight.
सुख संपुट विचि रखि कै चरण कवल मकरंद पिआले ।
LINE 04
ਕਉਲਾਲੀਸੂਰਜਮੁਖੀਲਖਕਵਲਖਿੜਦੇਰਲੀਆਲੇ।
ਸੂਰਜ ਮੁਖੀ, ਕੌਲਾਂ ਦੇ ਸਮੂਹ (ਗੁਰਾਂ ਦੇ ਚਰ☬ਣ ਕਵਲ ਰੂਪ ਸੂਰਜ ਨੂੰ) ਦੇਖਕੇ ਖਿੜਦੇ ਤੇ ਖੁਸ਼ੀਆਂ ਕਰਦੇ ਹਨ।
Considering the feet of the Guru as sum they blossom like lotus.
कउलाली सूरज मुखी लख कवल खिड़दे रलीआले ।
LINE 05
ਚੰਦ੍ਰਮੁਖੀਹੁਇਕੁਮੁਦਨੀਚਰਣਕਵਲਸੀਤਲਅਮੀਆਲੇ।
ਚੰਦਰ ਮੁਖੀ ਕਵੀਆਂ (ਸਾਡੇ ਗੁਰਾਂ ਦੇ) ਚਰਣ ਕਮਲ ਨੂੰ ਸੀਤਲ (ਚੰਦਰਮਾਂ ਸਮਝਕੇ) ਅੰਮ੍ਰਿਤ ਲੈਂਦੀਆਂ ਹਨ (ਭਾਵ ਸੂਰਜ ਤੇ ਚੰਦਰਮਾਂ ਦੀ ਕੁੱਝ ਲੋੜ ਹੀ ਨਹੀਂ, ਸਿੱਖ ਸਿੱਖਣੀਆਂ ਗੁਰਾਂ ਦੇ ਚਰਣਾਂ ਪੁਰ ਮਗਨ ਹਨ)।
Again becoming water lily attracted towards moon, they enjoy nectar from the lotus feet.
चंद्र मुखी हुइ कुमुदनी चरण कवल सीतल अमीआले ।
LINE 06
ਚਰਣਕਵਲਦੀਵਾਸਨਾਲਖਸੂਰਜਹੋਵਨਿਭਉਰਕਾਲੇ।
(ਗੁਰਾਂ ਦੇ) ਚਰਣਾਂ ਕਵਲਾਂ ਦੀ ਵਾਸ਼ਨਾਂ ਪੁਰ ਲੱਖਾਂ ਸੂਰਜ ਕਾਲੇ ਭੌਰ ਹੋ ਜਾਂਦੇ ਹਨ, (ਭਾਵ, ਤੇਜ ਨਹੀਂ ਸਹਾਰ ਸਕਦੇ ਅਥਵਾ ਭੌਰਿਆਂ ਵਾਂਙੂ ਪ੍ਰੀਤ ਕਰਦੇ ਹਨ)।
To have the fragrance of the lotus feet many suns become black bees.
चरण कवल दी वासना लख सूरज होवनि भउर काले ।
LINE 07
ਲਖਤਾਰੇਸੂਰਜਿਚੜ੍ਹਿਜਿਉਛਪਿਜਾਣਿਨਆਪਸਮ੍ਹਾਲੇ।
ਜਿਸ ਤਰ੍ਹਾਂ ਸੂਰਜ ਚੜ੍ਹੇ ਤੋਂ ਲੱਖਾਂ ਤਾਰੇ ਛਿਪ ਜਾਂਦੇ ਹਨ ਆਪਾ ਨਹੀਂ ਸੰਮ੍ਰਾਲ ਸਕਦੇ।
Wen the sun rises, myriad stars, unable to maintain themselves, hide.
लख तारे सूरजि चढ़ि जिउ छपि जाणि न आप सम्हाले ।
LINE 08
ਚਰਣਕਵਲਦਲਜੋਤਿਵਿਚਿਲਖਸੂਰਜਿਲੁਕਿਜਾਨਿਰਵਾਲੇ।
(ਤਿਵੇਂ ਗੁਰਾਂ ਦੇ) ਚਰਣ ਕਵਲਾਂ ਦੇ ਪੱਤ੍ਰ੍ਰ ਦੀ ਜੋਤ ਵਿਚ ਲੱਖਾਂ ਸੂਰਜ (ਰਵਾਲ=) ਧੂੜ ਵਾਂਙੂ ਲੁਕ ਜਾਂਦੇ ਹਨ।
Likewise with the light of petals of lotus feet, myriad suns are concealed.
चरण कवल दलजोति विचि लख सूरजि लुकि जानि रवाले ।
LINE 09
ਗੁਰਸਿਖਲੈਗੁਰਸਿਖਸੁਖਾਲੇ੬।।
ਗੁਰਾਂ ਦੀ ਸਿਖ੍ਯਾ ਲੈਕੇ ਗੁਰੂ ਦੇ ਸਿੱਖ ਸੁੱਖਾਂ ਦੇ ਘਰ ਹੋ ਗਏ।
Receiving the teaching of the Guru, the disciples have themselves become the house of all pleasures.
गुर सिख लै गुरसिख सुखाले ।६।
GURBANI.WORLD