ਮਃ ੧ ॥

ਰਾਗੁ ਸਾਰੰਗ ਗੁਰੂ ਨਾਨਕ ਦੇਵ ਜੀ ਅੰਗ 1242
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੧॥
First Mahalaa:
मः १ ॥
LINE 02
ਜਾਂਨਸਿਆਕਿਆਚਾਕਰੀਜਾਂਜੰਮੇਕਿਆਕਾਰ॥
ਜਦੋਂ ਜੀਵ ਹੋਂਦ ਵਿਚ ਨਹੀਂ ਸੀ ਆਇਆ ਤਦੋਂ ਇਹ ਕੇਹੜੀ ਕਮਾਈ ਕਰ ਸਕਦਾ ਸੀ, ਤੇ ਜਦੋਂ ਜੰਮ ਪਏ ਤਾਂ ਭੀ ਕੇਹੜੀ ਕਿਰਤ ਕੀਤੀ? (ਭਾਵ, ਜੀਵ ਦੇ ਕੁਝ ਵੱਸ ਨਹੀਂ);
When there was nothing, what happened? What happens when one is born?
जां नसिआ किआ चाकरी जां जंमे किआ कार ॥
LINE 03
ਸਭਿਕਾਰਣਕਰਤਾਕਰੇਦੇਖੈਵਾਰੋਵਾਰ॥
ਜਿਸਨੇ ਪੈਦਾ ਕੀਤਾ ਹੈ ਉਹ ਆਪ ਹੀ ਸਾਰੇ ਸਬੱਬ ਬਣਾਂਦਾ ਹੈ ਤੇ ਸਦਾ ਜੀਵਾਂ ਦੀ ਸੰਭਾਲ ਕਰਦਾ ਹੈ;
The Creator, the Doer, does all; He watches over all, again and again.
सभि कारण करता करे देखै वारो वार ॥
LINE 04
ਜੇਚੁਪੈਜੇਮੰਗਿਐਦਾਤਿਕਰੇਦਾਤਾਰੁ॥
ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਦਾਤਾਂ ਦੇਣ ਵਾਲਾ ਕਰਤਾਰ ਆਪ ਹੀ ਦਾਤਾਂ ਦੇਂਦਾ ਹੈ।
Whether we keep silent or beg out loud, the Great Giver blesses us with His gifts.
जे चुपै जे मंगिऐ दाति करे दातारु ॥
LINE 05
ਇਕੁਦਾਤਾਸਭਿਮੰਗਤੇਫਿਰਿਦੇਖਹਿਆਕਾਰੁ॥
ਜਦੋਂ ਜੀਵ ਸਾਰਾ ਜਗਤ ਫਿਰ ਕੇ (ਇਹ ਗੱਲ) ਵੇਖ ਲੈਂਦੇ ਹਨ (ਤਾਂ ਆਖਦੇ ਹਨ ਕਿ) ਇਕ ਪਰਮਾਤਮਾ ਦਾਤਾ ਹੈ ਤੇ ਸਾਰੇ ਜੀਵ ਉਸ ਦੇ ਮੰਗਤੇ ਹਨ।
The One Lord is the Giver; we are all beggars. I have seen this throughout the Universe.
इकु दाता सभि मंगते फिरि देखहि आकारु ॥
LINE 06
ਨਾਨਕਏਵੈਜਾਣੀਐਜੀਵੈਦੇਵਣਹਾਰੁ੨॥॥
ਹੇ ਨਾਨਕ! ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ (ਸਦਾ ਹੀ) ਜੀਉਂਦਾ ਰਹਿੰਦਾ ਹੈ ॥੨॥
Nanak knows this: the Great Giver lives forever. ||2||
नानक एवै जाणीऐ जीवै देवणहारु ॥२॥
GURBANI.WORLD