LINE 01
ਸਿਰੀਰਾਗੁਮਹਲਾ੧ਘਰੁ੪॥
Siree Raag, First Mahalaa, Fourth House:
सिरीरागु महला १ घरु ४ ॥
LINE 02
ਏਕੁਸੁਆਨੁਦੁਇਸੁਆਨੀਨਾਲਿ॥
ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ।
The dogs of greed are with me.
एकु सुआनु दुइ सुआनी नालि ॥
LINE 03
ਭਲਕੇਭਉਕਹਿਸਦਾਬਇਆਲਿ॥
(ਦੋ ਜੋ ਨਿੱਤ ਸਵੇਰ ਤੋਂ ਹੀ ਭੌਂਕਣਾ ਸ਼ੁਰੂ ਕਰ ਦਿੰਦੀਆਂ ਹਨ।)
In the early morning, they continually bark at the wind.
भलके भउकहि सदा बइआलि ॥
LINE 04
ਕੂੜੁਛੁਰਾਮੁਠਾਮੁਰਦਾਰੁ॥
(ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ)
Falsehood is my dagger; through deception, I eat the carcasses of the dead.
कूड़ु छुरा मुठा मुरदारु ॥
LINE 05
ਧਾਣਕਰੂਪਿਰਹਾਕਰਤਾਰ੧॥॥
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ ॥੧॥
I live as a wild hunter, O Creator! ||1||
धाणक रूपि रहा करतार ॥१॥
LINE 06
ਮੈਪਤਿਕੀਪੰਦਿਨਕਰਣੀਕੀਕਾਰ॥
ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ।
I have not followed good advice, nor have I done good deeds.
मै पति की पंदि न करणी की कार ॥
LINE 07
ਹਉਬਿਗੜੈਰੂਪਿਰਹਾਬਿਕਰਾਲ॥
ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ।
I am deformed and horribly disfigured.
हउ बिगड़ै रूपि रहा बिकराल ॥
LINE 08
ਤੇਰਾਏਕੁਨਾਮੁਤਾਰੇਸੰਸਾਰੁ॥
ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ)।
Your Name alone, Lord, saves the world.
तेरा एकु नामु तारे संसारु ॥
LINE 09
ਮੈਏਹਾਆਸਏਹੋਆਧਾਰੁ੧॥॥ਰਹਾਉ॥
ਮੈਨੂੰ ਹੁਣ ਸਿਰਫ਼ ਇਹੀ ਆਸ ਹੈ, ਇਹੋ ਆਸਰਾ ਹੈ ਕਿ ॥੧॥ ਰਹਾਉ ॥
This is my hope; this is my support. ||1||Pause||
मै एहा आस एहो आधारु ॥१॥ रहाउ ॥
LINE 10
ਮੁਖਿਨਿੰਦਾਆਖਾਦਿਨੁਰਾਤਿ॥
ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ।
With my mouth I speak slander, day and night.
मुखि निंदा आखा दिनु राति ॥
LINE 11
ਪਰਘਰੁਜੋਹੀਨੀਚਸਨਾਤਿ॥
ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ।
I spy on the houses of others-I am such a wretched low-life!
पर घरु जोही नीच सनाति ॥
LINE 12
ਕਾਮੁਕ੍ਰੋਧੁਤਨਿਵਸਹਿਚੰਡਾਲ॥
ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ।
Unfulfilled sexual desire and unresolved anger dwell in my body, like the outcasts who cremate the dead.
कामु क्रोधु तनि वसहि चंडाल ॥
LINE 13
ਧਾਣਕਰੂਪਿਰਹਾਕਰਤਾਰ੨॥॥
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ॥੨॥
I live as a wild hunter, O Creator! ||2||
धाणक रूपि रहा करतार ॥२॥
LINE 14
ਫਾਹੀਸੁਰਤਿਮਲੂਕੀਵੇਸੁ॥
ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ।
I make plans to trap others, although I appear gentle.
फाही सुरति मलूकी वेसु ॥
LINE 15
ਹਉਠਗਵਾੜਾਠਗੀਦੇਸੁ॥
ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ।
I am a robber-I rob the world.
हउ ठगवाड़ा ठगी देसु ॥
LINE 16
ਖਰਾਸਿਆਣਾਬਹੁਤਾਭਾਰੁ॥
(ਜਿਉੇਂ ਜਿਉਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ)।
I am very clever-I carry loads of sin.
खरा सिआणा बहुता भारु ॥
LINE 17
ਧਾਣਕਰੂਪਿਰਹਾਕਰਤਾਰ੩॥॥
ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ॥੩॥
I live as a wild hunter, O Creator! ||3||
धाणक रूपि रहा करतार ॥३॥
LINE 18
ਮੈਕੀਤਾਨਜਾਤਾਹਰਾਮਖੋਰੁ॥
ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ।
I have not appreciated what You have done for me, Lord; I take from others and exploit them.
मै कीता न जाता हरामखोरु ॥
LINE 19
ਹਉਕਿਆਮੁਹੁਦੇਸਾਦੁਸਟੁਚੋਰੁ॥
ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ?
What face shall I show You, Lord? I am a sneak and a thief.
हउ किआ मुहु देसा दुसटु चोरु ॥
LINE 20
ਨਾਨਕੁਨੀਚੁਕਹੈਬੀਚਾਰੁ॥
ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ,
Nanak describes the state of the lowly.
नानकु नीचु कहै बीचारु ॥
LINE 21
ਧਾਣਕਰੂਪਿਰਹਾਕਰਤਾਰ੪੨੯॥॥॥
ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ॥੪॥੨੯॥
I live as a wild hunter, O Creator! ||4||29||
धाणक रूपि रहा करतार ॥४॥२९॥
GURBANI.WORLD