ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1049
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਏਕਦਿਵਸਐਸੋਤਹਭਯੋ॥
ਇਕ ਦਿਨ ਉਥੇ ਇਸ ਤਰ੍ਹਾਂ ਹੋਇਆ।
एक दिवस ऐसो तह भयो ॥
LINE 03
ਅਥ੍ਰਯੋਸੂਰਚੰਦ੍ਰਪ੍ਰਗਟਯੋ॥
ਸੂਰਜ ਡੁਬਿਆ ਅਤੇ ਚੰਦ੍ਰਮਾ ਚੜ੍ਹਿਆ।
अथ्रयो सूर चंद्र प्रगटयो ॥
LINE 04
ਅਕਸਮਾਤ੍ਰਬਾਨੀਤਿਹਭਈ॥
(ਤਾਂ) ਉਥੇ ਅਚਾਨਕ ਆਕਾਸ਼-ਬਾਣੀ ਹੋਈ
अकसमात्र बानी तिह भई ॥
LINE 05
ਸੋਦਿਜਬਰਸ੍ਰਵਨਨਸੁਨਿਲਈ੭॥॥
ਜੋ ਬ੍ਰਾਹਮਣ ਨੇ ਕੰਨਾਂ ਨਾਲ ਸੁਣ ਲਈ ॥੭॥
सो दिजबर स्रवनन सुनि लई ॥७॥
LINE 06
ਪ੍ਰਾਤਭਏਰਾਜਾਇਹਮਰਿਹੈ॥
ਸਵੇਰ ਹੁੰਦਿਆਂ ਹੀ ਇਹ ਰਾਜਾ ਮਰ ਜਾਏਗਾ।
प्रात भए राजा इह मरि है ॥
LINE 07
ਕੋਟਿਉਪਾਵਕਿਸੈਨਉਬਰਿਹੈ॥
ਕਰੋੜਾਂ ਉਪਾ ਕਰਨ ਨਾਲ ਵੀ ਨਹੀਂ ਬਚੇਗਾ।
कोटि उपाव किसै न उबरि है ॥
LINE 08
ਜੋਕੋਊਸਾਤਪੂਤਹ੍ਯਾਂਮਾਰੈ॥
ਜੇ ਕੋਈ (ਆਪਣੇ) ਸੱਤ ਪੁੱਤਰਾਂ ਦੀ ਬਲੀ ਇਥੇ ਦੇਵੇ
जो कोऊ सात पूत ह्यां मारै ॥
LINE 09
ਤੌਅਪਨੌਯਹਰਾਵਉਬਾਰੇ੮॥॥
ਤਾਂ (ਉਹ) ਆਪਣੇ ਇਸ ਰਾਜੇ ਨੂੰ ਬਚਾ ਸਕਦਾ ਹੈ ॥੮॥
तौ अपनौ यह राव उबारे ॥८॥
LINE 10
ਦਿਜਬਰਸੁਨਿਬਚਨਨਗ੍ਰਿਹਆਯੋ॥
ਬ੍ਰਾਹਮਣ ਇਹ ਬੋਲ ਸੁਣ ਕੇ ਘਰ ਆਇਆ।
दिजबर सुनि बचनन ग्रिह आयो ॥
LINE 11
ਨਿਜੁਨਾਰੀਤਨਭੇਦਜਤਾਯੋ॥
ਆਪਣੀ ਇਸਤਰੀ ਨੂੰ ਸਾਰੀ ਗੱਲ ਦਸੀ।
निजु नारी तन भेद जतायो ॥
LINE 12
ਤਬਤ੍ਰਿਯਸਾਤਪੂਤਸੰਗਲੀਨੇ॥
ਤਦ ਇਸਤਰੀ ਨੇ (ਆਪਣੇ) ਸੱਤ ਪੁੱਤਰ ਨਾਲ ਲਏ।
तब त्रिय सात पूत संग लीने ॥
LINE 13
ਸਰਬਮੰਗਲਾਕੀਬਲਿਦੀਨੇ੯॥॥
ਸਾਰੇ ਦੇਵੀ ('ਮੰਗਲਾ') ਦੀ ਬਲੀ ਚੜ੍ਹਾ ਦਿੱਤੇ ॥੯॥
सरब मंगला की बलि दीने ॥९॥
LINE 14
ਸਾਤਪੂਤਪਿਤਹਨੇਨਿਹਾਰੇ॥
ਜਦ ਪਿਤਾ ਨੇ ਸੱਤ ਪੁੱਤਰਾਂ ਨੂੰ ਮਰਿਆ ਹੋਇਆ ਵੇਖਿਆ
सात पूत पित हने निहारे ॥
LINE 15
ਅਸਿਲੈਕੰਠਆਪਨੇਮਾਰੇ॥
ਤਾਂ ਤਲਵਾਰ ਲੈ ਕੇ ਆਪਣੇ ਗਲੇ ਉਤੇ ਮਾਰੀ।
असि लै कंठ आपने मारे ॥
LINE 16
ਸੁਰਪੁਰਬਾਟਜਬੈਤਿਨਲਈ॥
ਜਦੋਂ ਉਸ ਨੇ ਸਵਰਗ ਦਾ ਰਾਹ ਫੜਿਆ
सुर पुर बाट जबै तिन लई ॥
LINE 17
ਠਾਢੀਨਾਰਿਨਿਹਾਰਤਭਈ੧੦॥॥
ਤਦੋਂ ਉਹ ਇਸਤਰੀ ਖੜੋਤੀ ਵੇਖ ਰਹੀ ਸੀ ॥੧੦॥
ठाढी नारि निहारत भई ॥१०॥
LINE 18
ਵਹੈਹਾਥਅਪਨੇਅਸਿਲੀਨੋ॥
ਉਸ ਨੇ ਵੀ ਆਪਣੇ ਹੱਥ ਵਿਚ ਤਲਵਾਰ ਲੈ ਲਈ
वहै हाथ अपने असि लीनो ॥
LINE 19
ਨਿਜੁਪ੍ਰਾਨਨਕੋਤ੍ਰਾਸਨਕੀਨੋ॥
ਅਤੇ ਆਪਣੇ ਪ੍ਰਾਣਾਂ ਦਾ ਡਰ ਨਾ ਮੰਨਿਆ।
निजु प्रानन को त्रास न कीनो ॥
LINE 20
ਰਾਵਬਚੈਕਹਿਤਾਹਿਸੰਭਾਰਿਯੋ॥
ਉਸ ਨੇ ਸੋਚਿਆ ਕਿ ਕਿਸੇ ਤਰ੍ਹਾਂ ਰਾਜਾ ਬਚ ਜਾਏ।
राव बचै कहि ताहि संभारियो ॥
LINE 21
ਗਹਿਕਰਿਕੰਠਆਪਨੇਮਾਰਿਯੋ੧੧॥॥
(ਉਸ ਨੇ ਤਲਵਾਰ ਨੂੰ) ਪਕੜ ਕੇ ਆਪਣੇ ਗਲੇ ਉਤੇ ਮਾਰੀ ॥੧੧॥
गहि करि कंठ आपने मारियो ॥११॥
LINE 22
ਸਾਤਪੂਤਹਨਿਪਤਹਿਸੰਘਾਰਿਯੋ॥
ਸੱਤ ਪੁੱਤਰਾਂ ਨੂੰ ਮਾਰ ਕੇ ਫਿਰ ਪਤੀ ਨੂੰ ਸੰਘਾਰਿਆ।
सात पूत हनि पतहि संघारियो ॥
LINE 23
ਬਹੁਰਿਮੂੰਡਅਪਨੋਕਟਿਡਾਰਿਯੋ॥
ਫਿਰ ਆਪਣਾ ਸਿਰ ਕਟ ਦਿੱਤਾ।
बहुरि मूंड अपनो कटि डारियो ॥
LINE 24
ਰਾਵਚਕ੍ਰਯੋਕੌਤਕਜਬਲਹਿਯੋ॥
ਰਾਜੇ ਨੇ ਜਦ ਕੌਤਕ ਵੇਖਿਆ ਤਾਂ ਹੈਰਾਨ ਹੋ ਗਿਆ।
राव चक्रयो कौतक जब लहियो ॥
LINE 25
ਸੋਈਖੜਗਹਾਥਮੈਗਹਿਯੋ੧੨॥॥
(ਉਸ ਨੇ) ਉਹ ਤਲਵਾਰ ਹੱਥ ਵਿਚ ਪਕੜ ਲਈ ॥੧੨॥
सोई खड़ग हाथ मै गहियो ॥१२॥
LINE 26
ਸਾਤਪੂਤਹਮਰੇਹਿਤਮਾਰੇ॥
(ਰਾਜੇ ਨੇ ਕਿਹਾ ਕਿ ਇਸ ਇਸਤਰੀ ਨੇ) ਮੇਰੇ ਲਈ (ਪਹਿਲਾਂ) ਸੱਤ ਪੁੱਤਰ ਮਾਰੇ
सात पूत हमरे हित मारे ॥
LINE 27
ਬਹੁਰਿਆਪੁਨੇਨਾਥਸੰਘਾਰੇ॥
ਅਤੇ ਫਿਰ ਆਪਣੇ ਨਾਥ ਨੂੰ ਮਾਰ ਦਿੱਤਾ।
बहुरि आपुने नाथ संघारे ॥
LINE 28
ਪੁਨਿਇਨਦੇਹਨੇਹਮਮਦਿਯੋ॥
ਫਿਰ ਮੇਰੇ ਪਿਆਰ ਲਈ ਆਪਣੀ ਦੇਹ ਵੀ ਕੁਰਬਾਨ ਕਰ ਦਿੱਤੀ।
पुनि इन देह नेह मम दियो ॥
LINE 29
ਧ੍ਰਿਗਇਹਰਾਜਹਮਾਰੋਕਿਯੋ੧੩॥॥
ਇਸ ਤਰ੍ਹਾਂ ਦਾ ਰਾਜ ਕਰਨਾ ਮੇਰੇ ਲਈ ਧਿੱਕਾਰ ਹੈ ॥੧੩॥
ध्रिग इह राज हमारो कियो ॥१३॥
LINE 30
ਸੋਈਖੜਗਕੰਠੀਪਰਧਰਿਯੋ॥
ਉਹੀ ਤਲਵਾਰ (ਉਸ ਨੇ) ਆਪਣੇ ਗਲੇ ਉਤੇ ਧਰ ਲਈ
सोई खड़ग कंठी पर धरियो ॥
LINE 31
ਮਾਰਨਅਪਨੋਆਪੁਬਿਚਰਿਯੋ॥
ਅਤੇ ਆਪਣੇ ਆਪ ਨੂੰ ਮਾਰਨ ਦਾ ਵਿਚਾਰ ਬਣਾਇਆ।
मारन अपनो आपु बिचरियो ॥
LINE 32
ਕ੍ਰਿਪਾਕਰੀਤਬਤਾਹਿਭਵਾਨੀ॥
ਤਦ ਭਵਾਨੀ ਨੇ ਉਸ ਉਤੇ ਕ੍ਰਿਪਾ ਕੀਤੀ
क्रिपा करी तब ताहि भवानी ॥
LINE 33
ਐਸੀਭਾਤਿਬਖਾਨੀਬਾਨੀ੧੪॥॥
ਅਤੇ ਇਸ ਤਰ੍ਹਾਂ ਬਚਨ ਉਚਾਰੇ ॥੧੪॥
ऐसी भाति बखानी बानी ॥१४॥
GURBANI.WORLD