ਇਤਿ ਸ੍ਰੀ ਰਾਮ ਬਨਬਾਸ ਦੀਬੋ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 226
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਇਤਿਸ੍ਰੀਰਾਮਬਨਬਾਸਦੀਬੋ॥
ਇਥੇ ਸ੍ਰੀ ਰਾਮ ਨੂੰ ਬਨਵਾਸ ਦੇਣਾ ਸਮਾਪਤ।
End of the description of Exile of Ram.
इति स्री राम बनबास दीबो ॥
LINE 02
ਅਥਬਨਬਾਸਕਥਨੰ॥
ਹੁਣ ਬਨਵਾਸ ਦਾ ਕਥਨ
Now begins the description of the Exile:
अथ बनबास कथनं ॥
LINE 03
ਸੀਤਾਅਨੁਮਾਨਬਾਚ॥
ਸੀਤਾ ਦਾ ਸਰੂਪ
Speect about the charm of Sita:
सीता अनुमान बाच ॥
LINE 04
ਬਿਜੈਛੰਦ॥
ਬਿਜੈ ਛੰਦ
BIJAI STANZA
बिजै छंद ॥
LINE 05
ਚੰਦਕੀਅੰਸਚਕੋਰਨਕੈਕਰਿਮੋਰਨਬਿਦੁਲਤਾਅਨਮਾਨੀ॥
ਸੀਤਾ ਨੂੰ ਚਕੋਰਾਂ ਨੇ ਚੰਦ੍ਰਮਾ ਦੀ ਅੰਸ਼ ਕਰਕੇ ਅਤੇ ਮੋਰਾਂ ਨੇ ਬਿਜਲੀ ਕਰਕੇ,
She was looking like moon to chakors and lightning in clouds to the peacocks.
चंद की अंस चकोरन कै करि मोरन बिदुलता अनमानी ॥
LINE 06
ਮਤਗਇੰਦਨਇੰਦ੍ਰਬਧੂਭੁਨਸਾਰਛਟਾਰਵਿਕੀਜੀਅਜਾਨੀ॥
ਮਸਤ ਹਾਥੀਆਂ ਨੇ ਇੰਦਰ ਦੀ ਪਤਨੀ (ਸਚੀ) ਕਰਕੇ ਅਤੇ ਪ੍ਰਭਾਤ ਨੇ ਸੂਰਜ ਦੀ ਛਟਾ ਰੂਪ ਕਰਕੇ (ਆਪਣੇ) ਜੀਅ ਵਿੱਚ ਜਾਣਿਆ ਹੈ।
She appeared as power-incarnate and the beauty of the sun at dawn to the intoxicated elephants.
मत गइंदन इंद्र बधू भुनसार छटा रवि की जीअ जानी ॥
LINE 07
ਦੇਵਨਦੋਖਨਕੀਹਰਤਾਅਰਦੇਵਨਕਾਲਕ੍ਰਿਯਾਕਰਮਾਨੀ॥
ਦੇਵਤਿਆਂ ਨੇ ਦੋਖਾਂ ਦੀ ਹਰਤਾ ਕਰਕੇ, ਅਤੇ ਦੈਂਤਾਂ ਨੇ ਕਾਲ-ਕ੍ਰਿਆ ਰੂਪ ਕਰਕੇ ਮੰਨਿਆ ਹੈ।
To the gods she seemed like the destroyer of sufferings and the performer of the religious activities of all kinds.
देवन दोखन की हरता अर देवन काल क्रिया कर मानी ॥
LINE 08
ਦੇਸਨਸਿੰਧਦਿਸੇਸਨਬ੍ਰਿੰਧਜੋਗੇਸਨਗੰਗਕੈਰੰਗਪਛਾਨੀ੨੬੩॥॥
ਦੇਸ਼ਾਂ ਨੇ ਸਮੁੰਦਰ ਕਰਕੇ ਦਿੱਗਜਾਂ ਨੇ ਬ੍ਰਹਮਾ ਕਰਕੇ ਅਤੇ ਯੋਗੀਸਰਾਂ ਨੇ ਗੰਗਾ ਦਾ ਰੂਪ ਕਰਕੇ ਪਛਾਣਿਆ ਹੈ ॥੨੬੩॥
She appeared as the ocean to the earth, all-pervading to all the directions and pure like Ganges to the Yogis.263.
देसन सिंध दिसेसन ब्रिंध जोगेसन गंग कै रंग पछानी ॥२६३॥
GURBANI.WORLD