LINE 01
ਗਉੜੀਪੂਰਬੀ੧੨॥
Gauree Poorbee 12:
गउड़ी पूरबी १२ ॥
LINE 02
ਬਿਪਲਬਸਤ੍ਰਕੇਤੇਹੈਪਹਿਰੇਕਿਆਬਨਮਧੇਬਾਸਾ॥
ਕਈ ਲੋਕ ਲੰਮੇ-ਚੌੜੇ ਚੋਲੇ ਪਹਿਨਦੇ ਹਨ (ਇਸ ਦਾ ਕੀਹ ਲਾਭ?) ਜੰਗਲਾਂ ਵਿਚ ਜਾ ਵੱਸਣ ਦਾ ਭੀ ਕੀਹ ਗੁਣ?
Many people wear various robes, but what is the use of living in the forest?
बिपल बसत्र केते है पहिरे किआ बन मधे बासा ॥
LINE 03
ਕਹਾਭਇਆਨਰਦੇਵਾਧੋਖੇਕਿਆਜਲਿਬੋਰਿਓਗਿਆਤਾ੧॥॥
ਹੇ ਭਾਈ! ਜੇ ਧੂਪ ਆਦਿਕ ਧੁਖਾ ਕੇ ਦੇਵਤਿਆਂ ਦੀ ਪੂਜਾ ਕਰ ਲਈ ਤਾਂ ਭੀ ਕੀਹ ਬਣਿਆ? ਤੇ ਜੇ ਜਾਣ ਬੁਝ ਕੇ (ਕਿਸੇ ਤੀਰਥ ਆਦਿਕ ਦੇ) ਜਲ ਵਿਚ ਸਰੀਰ ਡੋਬ ਲਿਆ ਤਾਂ ਭੀ ਕੀਹ ਹੋਇਆ? ॥੧॥
What good does it do if a man burns incense before his gods? What good does it do to dip one's body in water? ||1||
कहा भइआ नर देवा धोखे किआ जलि बोरिओ गिआता ॥१॥
LINE 04
ਜੀਅਰੇਜਾਹਿਗਾਮੈਜਾਨਾਂ॥
ਮੈਂ ਸਮਝਦਾ ਹਾਂ (ਇਸ ਮਾਇਆ ਦੇ ਨਾਲ) ਤੂੰ ਭੀ ਆਪਣਾ ਆਪ ਅਜਾਈਂ ਗਵਾਉਂਦਾ ਹੈਂ।
O soul, I know that I will have to depart.
जीअरे जाहिगा मै जानां ॥
LINE 05
ਅਬਿਗਤਸਮਝੁਇਆਨਾ॥
ਹੇ ਅੰਞਾਣ ਜੀਵ! ਇਕ ਪਰਮਾਤਮਾ ਨੂੰ ਖੋਜ।
You ignorant idiot: understand the Imperishable Lord.
अबिगत समझु इआना ॥
LINE 06
ਜਤਜਤਦੇਖਉਬਹੁਰਿਨਪੇਖਉਸੰਗਿਮਾਇਆਲਪਟਾਨਾ੧॥॥ਰਹਾਉ॥
ਹੇ ਜੀਵ! ਤੂੰ (ਉਸ) ਮਾਇਆ ਵਿਚ ਲਪਟ ਰਿਹਾ ਹੈਂ (ਜੋ) ਜਿਧਰ ਭੀ ਮੈਂ ਵੇਖਦਾ ਹਾਂ ਮੁੜ (ਪਹਿਲੇ ਰੂਪ ਵਿਚ) ਮੈਂ ਨਹੀਂ ਵੇਖਦਾ (ਭਾਵ, ਜਿਧਰ ਵੇਖਦਾ ਹਾਂ, ਮਾਇਆ ਨਾਸਵੰਤ ਹੀ ਹੈ, ਇਕ ਰੰਗ ਰਹਿਣ ਵਾਲੀ ਨਹੀਂ ਹੈ) ॥੧॥ ਰਹਾਉ ॥
Whatever you see, you will not see that again, but still, you cling to Maya. ||1||Pause||
जत जत देखउ बहुरि न पेखउ संगि माइआ लपटाना ॥१॥ रहाउ ॥
LINE 07
ਗਿਆਨੀਧਿਆਨੀਬਹੁਉਪਦੇਸੀਇਹੁਜਗੁਸਗਲੋਧੰਧਾ॥
ਕੋਈ ਗਿਆਨ-ਚਰਚਾ ਕਰ ਰਿਹਾ ਹੈ, ਕੋਈ ਸਮਾਧੀ ਲਾਈ ਬੈਠਾ ਹੈ, ਕੋਈ ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਪਰ ਅਸਲ ਵਿਚ) ਇਹ ਸਾਰਾ ਜਗਤ ਮਾਇਆ ਦਾ ਜੰਜਾਲ ਹੀ ਹੈ (ਭਾਵ, ਮਾਇਆ ਦੇ ਜੰਜਾਲ ਵਿਚ ਹੀ ਇਹ ਜੀਵ ਗ੍ਰੱਸੇ ਪਏ ਹਨ)।
The spiritual teachers, meditators and the great preachers are all engrossed in these worldly affairs.
गिआनी धिआनी बहु उपदेसी इहु जगु सगलो धंधा ॥
LINE 08
ਕਹਿਕਬੀਰਇਕਰਾਮਨਾਮਬਿਨੁਇਆਜਗੁਮਾਇਆਅੰਧਾ੨੧੧੬੬੭॥॥॥॥॥
ਕਬੀਰ ਆਖਦਾ ਹੈ-ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਜਗਤ ਮਾਇਆ ਵਿਚ ਅੰਨ੍ਹਾ ਹੋਇਆ ਪਿਆ ਹੈ ॥੨॥੧॥੧੬॥੬੭॥
Says Kabeer, without the Name of the One Lord, this world is blinded by Maya. ||2||1||16||67||
कहि कबीर इक राम नाम बिनु इआ जगु माइआ अंधा ॥२॥१॥१६॥६७॥
GURBANI.WORLD