ਪਉੜੀ ੨

ਵਾਰ ੨੫ ਭਾਈ ਗੁਰਦਾਸ ਜੀ ਅੰਗ 25
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੨
पउड़ी २
LINE 02
ਗੁਰਮੁਖਿਮਾਰਗਿਪੈਰੁਧਰਿਦਹਿਦਿਸਿਬਾਰਹਵਾਟਨਧਾਇਆ।
(ਜਿਸ ਨੇ) ਗੁਰਮੁਖਾਂ ਦੇ ਰਸਤੇ ਵਿਖੇ ਪੈਰ ਧਰਿਆ ਹੈ ਉਹ ਦੋਸ ਦਿਸ਼ਾ ਤੇ ਬਾਰਹਵਾਟ (ਬਿਪਤਾ) ਵਿਖੇ ਨਹੀਂ ਦੌੜਦਾ (ਅਥਵਾ ਜੋਗੀਆਂ ਦੇ ਬਾਰਾਂ ਪੰਥ ਵਿਖੇ ਜਾਂ 'ਬਾਰਾਂਵਾਟ' ਬਾਰਾਂ ਰਾਸਾਂ: ਮੀਨ ਮੇਖਾਦਿਕ ਨਿਛੱਤ੍ਰਾਂ ਦੇ ਧਰਮ ਵਿਖੇ ਨਹੀਂ ਫਸਦਾ)।
The guru-oriented treading the path leading towards the Guru does not stray into the paths of the twelve sects of the yogis.
गुरमुखि मारगि पैरु धरि दहि दिसि बारह वाट न धाइआ ।
LINE 03
ਗੁਰਮੂਰਤਿਗੁਰਧਿਆਨੁਧਰਿਘਟਿਘਟਿਪੂਰਨਬ੍ਰਹਮਦਿਖਾਇਆ।
(ਕਿਉਂ ਜੋ ਅਗੇ ਹੇਤੂ ਦੱਸਦੇ ਹਨ:) ਗੁਰੂ ਦੀ ਮੂਰਤੀ ਵਿਖੇ ਗੁਰੂ(=ਵੱਡਾ) ਧਿਆਨ ਧਰਕੇ ਘਟ ਘਟ ਵਿਖੇ ਪੂਰਨ ਬ੍ਰਹਮ ਦਿੱਸ ਆਇਆ ਹੈ ('ਕਤ ਜਾਈਐ ਰੇ ਘਰ ਲਾਗੋ ਰੰਗੁ॥ ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ')।
Concentrating on the form of Guru i.e. Word of the Guru, he adopts it in life and comes face to :face with the perfect Brahm.
गुर मूरति गुर धिआनु धरि घटि घटि पूरन ब्रहम दिखाइआ ।
LINE 04
ਸਬਦਸੁਰਤਿਉਪਦੇਸੁਲਿਵਪਾਰਬ੍ਰਹਮਗੁਰਗਿਆਨੁਜਣਾਇਆ।
(ਗੁਰੂ ਦੇ) ਸ਼ਬਦ ਦੀ ਸੁਰਤ ਅਰ ਗੁਰੂ ਦੇ ਉਪਦੇਸ਼ ਦੀ ('ਲਿਵ') ਸਮਾਧੀ ਨੇ ਪਾਰਬ੍ਰਹਮ ਦਾ ਗਿਆਨ ਜਣਾ ਦਿੱਤਾ ਹੈ।
Concentration of consciousness on the word of the Guru and knowledge bestowed by the Guru provides the awareness about the transcendental Brahm .
सबद सुरति उपदेसु लिव पारब्रहम गुर गिआनु जणाइआ ।
LINE 05
ਸਿਲਾਅਲੂਣੀਚਟਣੀਚਰਣਕਵਲਚਰਣੋਦਕੁਪਿਆਇਆ।
ਜਿਸ ਨੇ ਅਲੂਣੀ ਸਿਲਾ ਚੱਟਣੀ ਕੀਤੀ ਹੈ ਉਸ ਨੂੰ ਚਰਣ ਕਮਲਾਂ ਦਾ ਚਰਣੋਦਕ (ਆਪ ਪੀਕੇ ਹੋਰਨਾਂ ਨੂੰ) ਪਿਆਇਆ ਹੈ, (ਭਾਵ ਵਿਖਯਾਂ ਥੋਂ ਨਿਰਵਿਖਯ ਹੋਕੇ ਪ੍ਰੀਤ ਕੀਤੀ ਹੈ, ਫਲ ਕੀ ਹੈ?)।
Only such a persen quaffs the nectar of feet-wash of the Guru.
सिला अलूणी चटणी चरण कवल चरणोदकु पिआइआ ।
LINE 06
ਗੁਰਮਤਿਨਿਹਚਲੁਚਿਤੁਕਰਿਸੁਖਸੰਪਟਵਿਚਿਨਿਜਘਰੁਛਾਇਆ।
ਗੁਰੂ ਦੀ ਮਤ ਕਰਕੇ, ਨਿਹਚਲ ਚਿਤ ਹੋ ਸੁਖਾਂ ਦੇ ਡੱਬੇ ਨਿਜ ਸਰੂਪ ਵਿਖੇ ਸਥਿਤ ਹੋ ਗਿਆ।
This however is nothing less than licking of the tasteless stone. He stablizes his mind in the wisdom of the Guru and reclines comfortably in the chamber of his inner self.
गुरमति निहचलु चितु करि सुख संपट विचि निज घरु छाइआ ।
LINE 07
ਪਰਤਨਪਰਧਨਪਰਹਰੇਪਾਰਸਿਪਰਸਿਅਪਰਸੁਰਹਾਇਆ।
ਪਾਰਸ (ਗੁਰੂ ਦੇ ਚਰਣ) ਪਰਸਕੇ ਪਰ ਤਨ (ਪਰ ਇਸਤ੍ਰੀ 'ਪਰ ਧਨ') ਪਰਾਏ ਪਦਾਰਥ ਨੂੰ ਮਨੋਂ ਛੱਡਕੇ ਅਪਰਸ ਰਹਿੰਦਾ ਹੈ।
Touching the philosopher's stone in the form of the Guru , he repudiating the wealth and physical body of others remains detached from all.
पर तन पर धन परहरे पारसि परसि अपरसु रहाइआ ।
LINE 08
ਸਾਧਅਸਾਧਿਸਾਧਸੰਗਿਆਇਆ੨।।
(ਕਿਉਂ ਜੋ) ਸਾਧ ਸੰਗਤ ਵਿਖੇ ਆ ਕਰ ਕੇ ਅਸਾਧ (ਵਾਯੂ ਵਤ ਦੁਸ਼ਕਰ ਮਨ ਨੂੰ) ਵਸੀਕਾਰ ਵਿਚ ਕਰ ਲੀਤਾ ਹੈ।
For curing his chronic maladies (of evil propensities) he goes to the holy congregation.
साध असाधि साधसंगि आइआ ।२।
GURBANI.WORLD