LINE 01
ਆਸਾਮਹਲਾ੧॥
Aasaa, First Mahalaa:
आसा महला १ ॥
LINE 02
ਗੁਰਮਤਿਸਾਚੀਹੁਜਤਿਦੂਰਿ॥
ਜੋ ਮਨੁੱਖ ਗੁਰੂ ਦੀ (ਇਸ) ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ।
Receiving the True Teachings from the Guru, arguments depart.
गुरमति साची हुजति दूरि ॥
LINE 03
ਬਹੁਤੁਸਿਆਣਪਲਾਗੈਧੂਰਿ॥
(ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ) ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ।
But through excessive cleverness, one is only plastered with dirt.
बहुतु सिआणप लागै धूरि ॥
LINE 04
ਲਾਗੀਮੈਲੁਮਿਟੈਸਚਨਾਇ॥
ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ,
The filth of attachment is removed by the True Name of the Lord.
लागी मैलु मिटै सच नाइ ॥
LINE 05
ਗੁਰਪਰਸਾਦਿਰਹੈਲਿਵਲਾਇ੧॥॥
ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ ॥੧॥
By Guru's Grace, one remains lovingly attached to the Lord. ||1||
गुर परसादि रहै लिव लाइ ॥१॥
LINE 06
ਹੈਹਜੂਰਿਹਾਜਰੁਅਰਦਾਸਿ॥
(ਹੇ ਭਾਈ!) ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ।
He is the Presence Ever-present; offer your prayers to Him.
है हजूरि हाजरु अरदासि ॥
LINE 07
ਦੁਖੁਸੁਖੁਸਾਚੁਕਰਤੇਪ੍ਰਭਪਾਸਿ੧॥॥ਰਹਾਉ॥
ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ ॥੧॥ ਰਹਾਉ ॥
Pain and pleasure are in the Hands of God, the True Creator. ||1||Pause||
दुखु सुखु साचु करते प्रभ पासि ॥१॥ रहाउ ॥
LINE 08
ਕੂੜੁਕਮਾਵੈਆਵੈਜਾਵੈ॥
ਜੋ ਮਨੁੱਖ (ਅਸਰਧਾ-ਭਰੀਆਂ ਚਤੁਰਾਈਆਂ ਦੀ) ਵਿਅਰਥ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ,
One who practices falsehood comes and goes.
कूड़ु कमावै आवै जावै ॥
LINE 09
ਕਹਣਿਕਥਨਿਵਾਰਾਨਹੀਆਵੈ॥
ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ।
By speaking and talking, His limits cannot be found.
कहणि कथनि वारा नही आवै ॥
LINE 10
ਕਿਆਦੇਖਾਸੂਝਬੂਝਨਪਾਵੈ॥
(ਅਗਿਆਨੀ ਅੰਨ੍ਹੇ ਨੇ ਹੁੱਦਤਾਂ ਵਿਚ ਹੀ ਰਹਿ ਕੇ) ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ,
Whatever one sees, is not understood.
किआ देखा सूझ बूझ न पावै ॥
LINE 11
ਬਿਨੁਨਾਵੈਮਨਿਤ੍ਰਿਪਤਿਨਆਵੈ੨॥॥
ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ ॥੨॥
Without the Name, satisfaction does not enter into the mind. ||2||
बिनु नावै मनि त्रिपति न आवै ॥२॥
LINE 12
ਜੋਜਨਮੇਸੇਰੋਗਿਵਿਆਪੇ॥
ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ (ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ) ਆਤਮਕ ਰੋਗ ਵਿਚ ਦਬੇ ਰਹਿੰਦੇ ਹਨ,
Whoever is born is afflicted by disease,
जो जनमे से रोगि विआपे ॥
LINE 13
ਹਉਮੈਮਾਇਆਦੂਖਿਸੰਤਾਪੇ॥
ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ।
tortured by the pain of egotism and Maya.
हउमै माइआ दूखि संतापे ॥
LINE 14
ਸੇਜਨਬਾਚੇਜੋਪ੍ਰਭਿਰਾਖੇ॥
ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ;
They alone are saved, who are protected by God.
से जन बाचे जो प्रभि राखे ॥
LINE 15
ਸਤਿਗੁਰੁਸੇਵਿਅੰਮ੍ਰਿਤਰਸੁਚਾਖੇ੩॥॥
ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ ॥੩॥
Serving the True Guru, they drink in the Amrit, the Ambrosial Nectar. ||3||
सतिगुरु सेवि अंम्रित रसु चाखे ॥३॥
LINE 16
ਚਲਤਉਮਨੁਰਾਖੈਅੰਮ੍ਰਿਤੁਚਾਖੈ॥
ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ,
The unstable mind is restrained by tasting this Nectar.
चलतउ मनु राखै अंम्रितु चाखै ॥
LINE 17
ਸਤਿਗੁਰਸੇਵਿਅੰਮ੍ਰਿਤਸਬਦੁਭਾਖੈ॥
ਜੋ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ,
Serving the True Guru, one comes to cherish the Ambrosial Nectar of the Shabad.
सतिगुर सेवि अंम्रित सबदु भाखै ॥
LINE 18
ਸਾਚੈਸਬਦਿਮੁਕਤਿਗਤਿਪਾਏ॥
ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ,
Through the True Word of the Shabad, the state of liberation is obtained.
साचै सबदि मुकति गति पाए ॥
LINE 19
ਨਾਨਕਵਿਚਹੁਆਪੁਗਵਾਏ੪੧੩॥॥॥
ਤੇ, ਹੇ ਨਾਨਕ! ਉਹ ਆਪਣੇ ਅੰਦਰੋਂ (ਆਪਣੀ ਸਿਆਣਪ ਦਾ) ਅਹੰਕਾਰ ਦੂਰ ਕਰ ਲੈਂਦਾ ਹੈ ॥੪॥੧੩॥
O Nanak, self-conceit is eradicated from within. ||4||13||
नानक विचहु आपु गवाए ॥४॥१३॥
GURBANI.WORLD