ਸਾਰਗ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ੫॥
Saarang, Fifth Mahalaa:
सारग महला ५ ॥
LINE 02
ਤਾਤੇਕਰਣਪਲਾਹਕਰੇ॥
ਇਸ (ਮਾਇਆ) ਵਾਸਤੇ (ਮਨੁੱਖ ਸਦਾ ਹੀ) ਤਰਸ-ਭਰੇ ਕੀਰਨੇ ਕਰਦਾ ਰਹਿੰਦਾ ਹੈ,
You whine and cry
ता ते करण पलाह करे ॥
LINE 03
ਮਹਾਬਿਕਾਰਮੋਹਮਦਮਾਤੌਸਿਮਰਤਨਾਹਿਹਰੇ੧॥॥ਰਹਾਉ॥
ਮਨੁੱਖ ਮੋਹ ਹਉਮੈ (ਆਦਿਕ) ਵੱਡੇ ਵੱਡੇ ਵਿਕਾਰਾਂ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ॥੧॥ ਰਹਾਉ ॥
- you are intoxicated with the great corruption of attachment and pride, but you do not remember the Lord in meditation. ||1||Pause||
महा बिकार मोह मद मातौ सिमरत नाहि हरे ॥१॥ रहाउ ॥
LINE 04
ਸਾਧਸੰਗਿਜਪਤੇਨਾਰਾਇਣਤਿਨਕੇਦੋਖਜਰੇ॥
ਜਿਹੜੇ ਮਨੁੱਖ ਸਾਧ ਸੰਗਤ ਵਿਚ (ਟਿਕ ਕੇ) ਪਰਮਾਤਮਾ ਦਾ ਨਾਮ ਜਪਦੇ ਰਹਿੰਦੇ ਹਨ, ਉਹਨਾਂ ਦੇ (ਅੰਦਰੋਂ ਸਾਰੇ) ਪਾਪ ਸੜ ਜਾਂਦੇ ਹਨ।
Those who meditate on the Lord in the Saadh Sangat, the Company of the Holy - the guilt of their mistakes is burnt away.
साधसंगि जपते नाराइण तिन के दोख जरे ॥
LINE 05
ਸਫਲਦੇਹਧੰਨਿਓਇਜਨਮੇਪ੍ਰਭਕੈਸੰਗਿਰਲੇ੧॥॥
ਜਿਹੜੇ ਮਨੁੱਖ ਪ੍ਰਭੂ ਦੇ ਨਾਲ (ਦੇ ਚਰਨਾਂ ਵਿਚ) ਜੁੜੇ ਰਹਿੰਦੇ ਹਨ, ਉਹ ਭਾਗਾਂ ਵਾਲੇ ਹਨ, ਉਹਨਾਂ ਦਾ ਜਨਮ ਉਹਨਾਂ ਦਾ ਸਰੀਰ ਸਫਲ ਹੋ ਜਾਂਦਾ ਹੈ ॥੧॥
Fruitful is the body, and blessed is the birth of those who merge with God. ||1||
सफल देह धंनि ओइ जनमे प्रभ कै संगि रले ॥१॥
LINE 06
ਚਾਰਿਪਦਾਰਥਅਸਟਦਸਾਸਿਧਿਸਭਊਪਰਿਸਾਧਭਲੇ॥
(ਧਰਮ, ਅਰਥ, ਕਾਮ, ਮੋਖ-ਇਹ) ਚਾਰ ਪਦਾਰਥ ਅਤੇ ਅਠਾਰਾਂ ਸਿੱਧੀਆਂ (ਲੋਕ ਇਹਨਾਂ ਦੀ ਖ਼ਾਤਰ ਤਰਲੇ ਲੈਂਦੇ ਹਨ, ਪਰ ਇਹਨਾਂ) ਸਭਨਾਂ ਤੋਂ ਸੰਤ ਜਨ ਸ੍ਰੇਸ਼ਟ ਹਨ।
The four great blessings, and the eighteen supernatural spiritual powers - above all these are the Holy Saints.
चारि पदारथ असट दसा सिधि सभ ऊपरि साध भले ॥
LINE 07
ਨਾਨਕਦਾਸਧੂਰਿਜਨਬਾਂਛੈਉਧਰਹਿਲਾਗਿਪਲੇ੨੯੭੧੨੦॥॥॥॥
ਦਾਸ ਨਾਨਕ ਤਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ (ਨਿੱਤ) ਮੰਗਦਾ ਹੈ। (ਸੰਤ ਜਨਾਂ ਦੇ) ਲੜ ਲੱਗ ਕੇ (ਅਨੇਕਾਂ ਜੀਵ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ ॥੨॥੯੭॥੧੨੦॥
Slave Nanak longs for the dust of the feet of the humble; attached to the hem of His robe, he is saved. ||2||97||120||
नानक दास धूरि जन बांछै उधरहि लागि पले ॥२॥९७॥१२०॥
GURBANI.WORLD