ਪਉੜੀ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਸਿਸਟਿਉਪਾਈਸਭਤੁਧੁਆਪੇਰਿਜਕੁਸੰਬਾਹਿਆ॥
(ਹੇ ਹਰੀ!) ਤੂੰ ਆਪੇ (ਸਾਰਾ) ਸੰਸਾਰ ਰਚਿਆ ਹੈ, ਅਤੇ (ਸਭ ਨੂੰ) ਰਿਜ਼ਕ ਅਪੜਾ ਰਿਹਾ ਹੈਂ।
You created the entire universe, and You Yourself bring sustenance to it.
सिसटि उपाई सभ तुधु आपे रिजकु संबाहिआ ॥
LINE 03
ਇਕਿਵਲੁਛਲੁਕਰਿਕੈਖਾਵਦੇਮੁਹਹੁਕੂੜੁਕੁਸਤੁਤਿਨੀਢਾਹਿਆ॥
(ਫਿਰ ਭੀ) ਕਈ ਜੀਵ (ਤੈਨੂੰ ਰਾਜ਼ਕ ਨਾਹ ਸਮਝਦੇ ਹੋਏ) ਵਲ-ਛਲ ਕਰ ਕੇ ਢਿੱਡ ਭਰਦੇ ਹਨ, ਤੇ ਮੂੰਹੋਂ ਕੂੜ ਕੁਸੱਤ ਬੋਲਦੇ ਹਨ।
Some eat and survive by practicing fraud and deceit; from their mouths they drop falsehood and lies.
इकि वलु छलु करि कै खावदे मुहहु कूड़ु कुसतु तिनी ढाहिआ ॥
LINE 04
ਤੁਧੁਆਪੇਭਾਵੈਸੋਕਰਹਿਤੁਧੁਓਤੈਕੰਮਿਓਇਲਾਇਆ॥
(ਹੇ ਹਰੀ!) ਜੋ ਤੇਰੀ ਰਜ਼ਾ ਹੈ ਸੋਈ ਉਹ ਕਰਦੇ ਹਨ, ਤੂੰ ਉਹਨਾਂ ਨੂੰ ਉਹੋ ਜਿਹੇ ਕੰਮ (ਵਲ-ਛਲ) ਵਿਚ ਹੀ ਲਾ ਰੱਖਿਆ ਹੈ।
As it pleases You, You assign them their tasks.
तुधु आपे भावै सो करहि तुधु ओतै कंमि ओइ लाइआ ॥
LINE 05
ਇਕਨਾਸਚੁਬੁਝਾਇਓਨੁਤਿਨਾਅਤੁਟਭੰਡਾਰਦੇਵਾਇਆ॥
ਜਿਨ੍ਹਾਂ ਨੂੰ ਹਰੀ ਨੇ ਆਪਣੇ ਸੱਚੇ ਨਾਮ ਦੀ ਸੂਝ ਬਖ਼ਸ਼ੀ ਹੈ, ਉਹਨਾਂ ਨੂੰ ਇਤਨੇ ਖ਼ਜ਼ਾਨੇ (ਸੰਤੋਖ ਦੇ) ਉਸ ਨੇ ਦਿੱਤੇ ਹਨ ਕਿ ਤੋਟ ਹੀ ਨਹੀਂ ਆਉਂਦੀ।
Some understand Truthfulness; they are given the inexhaustible treasure.
इकना सचु बुझाइओनु तिना अतुट भंडार देवाइआ ॥
LINE 06
ਹਰਿਚੇਤਿਖਾਹਿਤਿਨਾਸਫਲੁਹੈਅਚੇਤਾਹਥਤਡਾਇਆ੮॥॥
(ਅਸਲੀ ਗੱਲ ਇਹ ਹੈ ਕਿ) ਜੋ ਜੀਵ ਪ੍ਰਭੂ ਨੂੰ ਯਾਦ ਕਰ ਕੇ ਮਾਇਆ ਵਰਤਦੇ ਹਨ, ਉਹਨਾਂ ਨੂੰ ਫਲਦੀ ਹੈ (ਭਾਵ, ਉਹ ਤ੍ਰਿਸ਼ਨਾਤੁਰ ਨਹੀਂ ਹੁੰਦੇ) ਤੇ ਰੱਬ ਦੀ ਯਾਦ ਤੋਂ ਸੱਖਣਿਆਂ ਦੇ ਹੱਥ (ਸਦਾ) ਅੱਡੇ ਰਹਿੰਦੇ ਹਨ (ਭਾਵ, ਉਹਨਾਂ ਦੀ ਤ੍ਰਿਸ਼ਨਾ ਨਹੀਂ ਮਿਟਦੀ) ॥੮॥
Those who eat by remembering the Lord are prosperous, while those who do not remember Him stretch out their hands in need. ||8||
हरि चेति खाहि तिना सफलु है अचेता हथ तडाइआ ॥८॥
GURBANI.WORLD