ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

ਜਪੁ ਗੁਰੂ ਨਾਨਕ ਦੇਵ ਜੀ ਅੰਗ 6
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਦਰੁਕੇਹਾਸੋਘਰੁਕੇਹਾਜਿਤੁਬਹਿਸਰਬਸਮਾਲੇ॥
ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।
Where is that Gate, and where is that Dwelling, in which You sit and take care of all?
सो दरु केहा सो घरु केहा जितु बहि सरब समाले ॥
LINE 02
ਵਾਜੇਨਾਦਅਨੇਕਅਸੰਖਾਕੇਤੇਵਾਵਣਹਾਰੇ॥
(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।
The Sound-current of the Naad vibrates there, and countless musicians play on all sorts of instruments there.
वाजे नाद अनेक असंखा केते वावणहारे ॥
LINE 03
ਕੇਤੇਰਾਗਪਰੀਸਿਉਕਹੀਅਨਿਕੇਤੇਗਾਵਣਹਾਰੇ॥
ਰਾਗਣੀਆਂ ਸਣੇ ਬੇਅੰਤ ਹੀ ਰਾਗ ਕਹੇ ਜਾਂਦੇ ਹਨ ਅਤੇ ਅਨੇਕਾਂ ਹੀ ਜੀਵ (ਇਹਨਾਂ ਰਾਗਾਂ ਦੇ) ਗਾਉਣ ਵਾਲੇ ਹਨ (ਜੋ ਤੈਨੂੰ ਗਾ ਰਹੇ ਹਨ)!
So many Ragas, so many musicians singing there.
केते राग परी सिउ कहीअनि केते गावणहारे ॥
LINE 04
ਗਾਵਹਿਤੁਹਨੋਪਉਣੁਪਾਣੀਬੈਸੰਤਰੁਗਾਵੈਰਾਜਾਧਰਮੁਦੁਆਰੇ॥
(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ। ਧਰਮ-ਰਾਜ ਤੇਰੇ ਦਰ 'ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ।
The praanic wind, water and fire sing; the Righteous Judge of Dharma sings at Your Door.
गावहि तुहनो पउणु पाणी बैसंतरु गावै राजा धरमु दुआरे ॥
LINE 05
ਗਾਵਹਿਚਿਤੁਗੁਪਤੁਲਿਖਿਜਾਣਹਿਲਿਖਿਲਿਖਿਧਰਮੁਵੀਚਾਰੇ॥
ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ।
Chitr and Gupt, the angels of the conscious and the subconscious who record actions, and the Righteous Judge of Dharma who judges this record sing.
गावहि चितु गुपतु लिखि जाणहि लिखि लिखि धरमु वीचारे ॥
LINE 06
ਗਾਵਹਿਈਸਰੁਬਰਮਾਦੇਵੀਸੋਹਨਿਸਦਾਸਵਾਰੇ॥
(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ।
Shiva, Brahma and the Goddess of Beauty, ever adorned, sing.
गावहि ईसरु बरमा देवी सोहनि सदा सवारे ॥
LINE 07
ਗਾਵਹਿਇੰਦਇੰਦਾਸਣਿਬੈਠੇਦੇਵਤਿਆਦਰਿਨਾਲੇ॥
ਕਈ ਇੰਦਰ ਆਪਣੇ ਤਖ਼ਤ 'ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ 'ਤੇ ਤੈਨੂੰ ਸਲਾਹ ਰਹੇ ਹਨ।
Indra, seated upon His Throne, sings with the deities at Your Door.
गावहि इंद इंदासणि बैठे देवतिआ दरि नाले ॥
LINE 08
ਗਾਵਹਿਸਿਧਸਮਾਧੀਅੰਦਰਿਗਾਵਨਿਸਾਧਵਿਚਾਰੇ॥
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ।
The Siddhas in Samaadhi sing; the Saadhus sing in contemplation.
गावहि सिध समाधी अंदरि गावनि साध विचारे ॥
LINE 09
ਗਾਵਨਿਜਤੀਸਤੀਸੰਤੋਖੀਗਾਵਹਿਵੀਰਕਰਾਰੇ॥
ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ।
The celibates, the fanatics, the peacefully accepting and the fearless warriors sing.
गावनि जती सती संतोखी गावहि वीर करारे ॥
LINE 10
ਗਾਵਨਿਪੰਡਿਤਪੜਨਿਰਖੀਸਰਜੁਗੁਜੁਗੁਵੇਦਾਨਾਲੇ॥
(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ, ਵੇਦਾਂ ਸਣੇ ਤੈਨੂੰ ਗਾ ਰਹੇ ਹਨ।
The Pandits, the religious scholars who recite the Vedas, with the supreme sages of all the ages, sing.
गावनि पंडित पड़नि रखीसर जुगु जुगु वेदा नाले ॥
LINE 11
ਗਾਵਹਿਮੋਹਣੀਆਮਨੁਮੋਹਨਿਸੁਰਗਾਮਛਪਇਆਲੇ॥
ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ।
The Mohinis, the enchanting heavenly beauties who entice hearts in this world, in paradise, and in the underworld of the subconscious sing.
गावहि मोहणीआ मनु मोहनि सुरगा मछ पइआले ॥
LINE 12
ਗਾਵਨਿਰਤਨਉਪਾਏਤੇਰੇਅਠਸਠਿਤੀਰਥਨਾਲੇ॥
(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ।
The celestial jewels created by You, and the sixty-eight holy places of pilgrimage sing.
गावनि रतन उपाए तेरे अठसठि तीरथ नाले ॥
LINE 13
ਗਾਵਹਿਜੋਧਮਹਾਬਲਸੂਰਾਗਾਵਹਿਖਾਣੀਚਾਰੇ॥
ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।
The brave and mighty warriors sing; the spiritual heroes and the four sources of creation sing.
गावहि जोध महाबल सूरा गावहि खाणी चारे ॥
LINE 14
ਗਾਵਹਿਖੰਡਮੰਡਲਵਰਭੰਡਾਕਰਿਕਰਿਰਖੇਧਾਰੇ॥
ਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ।
The planets, solar systems and galaxies, created and arranged by Your Hand, sing.
गावहि खंड मंडल वरभंडा करि करि रखे धारे ॥
LINE 15
ਸੇਈਤੁਧਨੋਗਾਵਹਿਜੋਤੁਧੁਭਾਵਨਿਰਤੇਤੇਰੇਭਗਤਰਸਾਲੇ॥
(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ।
They alone sing, who are pleasing to Your Will. Your devotees are imbued with the Nectar of Your Essence.
सेई तुधनो गावहि जो तुधु भावनि रते तेरे भगत रसाले ॥
LINE 16
ਹੋਰਿਕੇਤੇਗਾਵਨਿਸੇਮੈਚਿਤਿਨਆਵਨਿਨਾਨਕੁਕਿਆਵੀਚਾਰੇ॥
ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ। (ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ?
So many others sing, they do not come to mind. O Nanak, how can I consider them all?
होरि केते गावनि से मै चिति न आवनि नानकु किआ वीचारे ॥
LINE 17
ਸੋਈਸੋਈਸਦਾਸਚੁਸਾਹਿਬੁਸਾਚਾਸਾਚੀਨਾਈ॥
ਉਹ ਅਕਾਲ ਪੁਰਖ ਸਦਾ-ਥਿਰ ਹੈ। ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ।
That True Lord is True, Forever True, and True is His Name.
सोई सोई सदा सचु साहिबु साचा साची नाई ॥
LINE 18
ਹੈਭੀਹੋਸੀਜਾਇਨਜਾਸੀਰਚਨਾਜਿਨਿਰਚਾਈ॥
ਜਿਸ ਅਕਾਲ ਪੁਰਖ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ। ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ।
He is, and shall always be. He shall not depart, even when this Universe which He has created departs.
है भी होसी जाइ न जासी रचना जिनि रचाई ॥
LINE 19
ਰੰਗੀਰੰਗੀਭਾਤੀਕਰਿਕਰਿਜਿਨਸੀਮਾਇਆਜਿਨਿਉਪਾਈ॥
ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।
He created the world, with its various colors, species of beings, and the variety of Maya.
रंगी रंगी भाती करि करि जिनसी माइआ जिनि उपाई ॥
LINE 20
ਕਰਿਕਰਿਵੇਖੈਕੀਤਾਆਪਣਾਜਿਵਤਿਸਦੀਵਡਿਆਈ॥
ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ।
Having created the creation, He watches over it Himself, by His Greatness.
करि करि वेखै कीता आपणा जिव तिस दी वडिआई ॥
LINE 21
ਜੋਤਿਸੁਭਾਵੈਸੋਈਕਰਸੀਹੁਕਮੁਨਕਰਣਾਜਾਈ॥
ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-'ਇਉਂ ਨ ਕਰੀਂ, ਇਉਂ ਕਰ')।
He does whatever He pleases. No order can be issued to Him.
जो तिसु भावै सोई करसी हुकमु न करणा जाई ॥
LINE 22
ਸੋਪਾਤਿਸਾਹੁਸਾਹਾਪਾਤਿਸਾਹਿਬੁਨਾਨਕਰਹਣੁਰਜਾਈ੨੭॥॥
ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) ॥੨੭॥
He is the King, the King of kings, the Supreme Lord and Master of kings. Nanak remains subject to His Will. ||27||
सो पातिसाहु साहा पातिसाहिबु नानक रहणु रजाई ॥२७॥
GURBANI.WORLD