LINE 01
ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
LINE 02
ਮਾਈਸਿਮਰਤਰਾਮਰਾਮਰਾਮ॥
ਹੇ ਮਾਂ! ਉਸ ਪਰਮਾਤਮਾ ਦਾ ਨਾਮ ਹਰ ਵੇਲੇ ਸਿਮਰਦਿਆਂ (ਮੈਂ ਨਾਮ ਸਿਮਰਨ ਨੂੰ ਜੀਵਨ ਦਾ ਆਧਾਰ ਬਣਾ ਲਿਆ ਹੈ)।
O mother, I meditate on the Lord, Raam, Raam, Raam.
माई सिमरत राम राम राम ॥
LINE 03
ਪ੍ਰਭਬਿਨਾਨਾਹੀਹੋਰੁ॥
ਪ੍ਰਭੂ ਬਿਨਾ (ਮੇਰਾ) ਕੋਈ ਹੋਰ (ਆਸਰਾ) ਨਹੀਂ ਹੈ।
Without God, there is no other at all.
प्रभ बिना नाही होरु ॥
LINE 04
ਚਿਤਵਉਚਰਨਾਰਬਿੰਦਸਾਸਨਨਿਸਿਭੋਰ੧॥॥ਰਹਾਉ॥
ਮੈਂ ਦਿਨ ਰਾਤ ਹਰੇਕ ਸਾਹ ਦੇ ਨਾਲ ਉਸ ਦੇ ਸੋਹਣੇ ਚਰਨਾਂ ਦਾ ਧਿਆਨ ਧਰਦਾ ਰਹਿੰਦਾ ਹਾਂ ॥੧॥ ਰਹਾਉ ॥
I remember His Lotus Feet with every breath, night and day. ||1||Pause||
चितवउ चरनारबिंद सासन निसि भोर ॥१॥ रहाउ ॥
LINE 05
ਲਾਇਪ੍ਰੀਤਿਕੀਨਆਪਨਤੂਟਤਨਹੀਜੋਰੁ॥
ਹੇ ਮਾਂ! (ਉਸ ਪਰਮਾਤਮਾ ਨਾਲ) ਪਿਆਰ ਪਾ ਕੇ (ਮੈਂ ਉਸ ਨੂੰ) ਆਪਣਾ ਬਣਾ ਲਿਆ ਹੈ (ਹੁਣ ਇਹ) ਪ੍ਰੀਤ ਦੀ ਗੰਢ ਟੁੱਟੇਗੀ ਨਹੀਂ।
He loves me and makes me His Own; my union with Him shall never be broken.
लाइ प्रीति कीन आपन तूटत नही जोरु ॥
LINE 06
ਪ੍ਰਾਨਮਨੁਧਨੁਸਰਬਸੋੁਹਰਿਗੁਨਨਿਧੇਸੁਖਮੋਰ੧॥॥
ਮੇਰੇ ਵਾਸਤੇ ਗੁਣਾਂ ਦਾ ਖ਼ਜ਼ਾਨਾ ਹਰੀ ਹੀ ਸੁਖ ਹੈ, ਜਿੰਦ ਹੈ, ਮਨ ਹੈ, ਧਨ ਹੈ, ਮੇਰਾ ਸਭ ਕੁਝ ਉਹੀ ਹੈ ॥੧॥
He is my breath of life, mind, wealth and everything. The Lord is the Treasure of Virtue and Peace. ||1||
प्रान मनु धनु सरबसुो हरि गुन निधे सुख मोर ॥१॥
LINE 07
ਈਤਊਤਰਾਮਪੂਰਨੁਨਿਰਖਤਰਿਦਖੋਰਿ॥
ਇਥੇ ਉਥੇ ਹਰ ਥਾਂ ਪਰਮਾਤਮਾ ਹੀ ਵਿਆਪਕ ਹੈ, ਮੈਂ ਉਸਨੂੰ ਆਪਣੇ ਹਿਰਦੇ ਦੇ ਲੁਕਵੇਂ ਥਾਂ ਵਿਚ (ਬੈਠਾ) ਵੇਖ ਰਿਹਾ ਹਾਂ।
Here and hereafter, the Lord is perfectly pervading; He is seen deep within the heart.
ईत ऊत राम पूरनु निरखत रिद खोरि ॥
LINE 08
ਸੰਤਸਰਨਤਰਨਨਾਨਕਬਿਨਸਿਓਦੁਖੁਘੋਰ੨੩੪੮॥॥॥॥
(ਜੀਵਾਂ ਨੂੰ ਪਾਰ ਲੰਘਾਣ ਲਈ ਉਹ) ਜਹਾਜ਼ ਹੈ, ਸੰਤਾਂ ਦੀ ਸਰਨ ਵਿਚ ਹੇ ਨਾਨਕ! (ਜਿਨ੍ਹਾਂ ਨੂੰ ਮਿਲ ਪੈਂਦਾ ਹੈ, ਉਹਨਾਂ ਦਾ) ਸਾਰਾ ਵੱਡੇ ਤੋਂ ਵੱਡਾ ਦੁੱਖ ਭੀ ਨਾਸ ਹੋ ਜਾਂਦਾ ਹੈ ॥੨॥੩॥੪੮॥
In the Sanctuary of the Saints, I am carried across; O Nanak, the terrible pain has been taken away. ||2||3||48||
संत सरन तरन नानक बिनसिओ दुखु घोर ॥२॥३॥४८॥
GURBANI.WORLD