ਆਪੇਅਠਸਠਿਤੀਰਥਕਰਤਾਆਪਿਕਰੇਇਸਨਾਨੁ॥
ਪ੍ਰਭੂ ਆਪ ਹੀ ਅਠਾਹਠ ਤੀਰਥਾਂ ਦਾ ਕਰਨ ਵਾਲਾ ਹੈ, ਆਪ ਹੀ (ਉਹਨਾਂ ਤੀਰਥਾਂ ਤੇ) ਇਸ਼ਨਾਨ ਕਰਦਾ ਹੈ।
The Creator Himself is the sixty-eight sacred places of pilgrimage; He Himself takes the cleansing bath in them.
आपे अठसठि तीरथ करता आपि करे इसनानु ॥
ਆਪੇਸੰਜਮਿਵਰਤੈਸ੍ਵਾਮੀਆਪਿਜਪਾਇਹਿਨਾਮੁ॥
ਮਾਲਕ ਆਪ ਹੀ ਜੁਗਤੀ ਵਿਚ ਵਰਤਦਾ ਹੈ ਤੇ ਆਪ ਹੀ ਨਾਮ ਜਪਾਉਂਦਾ ਹੈ।
He Himself practices austere self-discipline; the Lord Master Himself causes us to chant His Name.
आपे संजमि वरतै स्वामी आपि जपाइहि नामु ॥
ਆਪਿਦਇਆਲੁਹੋਇਭਉਖੰਡਨੁਆਪਿਕਰੈਸਭੁਦਾਨੁ॥
ਭਉ ਦੂਰ ਕਰਨ ਵਾਲਾ ਪ੍ਰਭੂ ਆਪ ਹੀ ਦਇਆਲ ਹੁੰਦਾ ਹੈ ਤੇ ਆਪ ਹੀ ਸਭ ਤਰ੍ਹਾਂ ਦਾ ਦਾਨ ਕਰਦਾ ਹੈ।
He Himself becomes merciful to us; the Destroyer of fear Himself gives in charity to all.
आपि दइआलु होइ भउ खंडनु आपि करै सभु दानु ॥
ਜਿਸਨੋਗੁਰਮੁਖਿਆਪਿਬੁਝਾਏਸੋਸਦਹੀਦਰਗਹਪਾਏਮਾਨੁ॥
ਜਿਸ ਮਨੁੱਖ ਨੂੰ ਸਤਿਗੁਰੂ ਦੀ ਰਾਹੀਂ ਸਮਝ ਬਖ਼ਸ਼ਦਾ ਹੈ, ਉਹ ਸਦਾ ਦਰਗਾਹ ਵਿਚ ਆਦਰ ਪਾਉਂਦਾ ਹੈ।
One whom He has enlightened and made Gurmukh, ever obtains honor in His Court.
जिस नो गुरमुखि आपि बुझाए सो सद ही दरगह पाए मानु ॥
ਜਿਸਦੀਪੈਜਰਖੈਹਰਿਸੁਆਮੀਸੋਸਚਾਹਰਿਜਾਨੁ॥੧੪॥
ਜਿਸ ਦੀ ਲਾਜ ਆਪ ਰੱਖਦਾ ਹੈ, ਉਹ ਰੱਬ ਦਾ ਪਿਆਰਾ ਸੇਵਕ ਰੱਬ ਦਾ ਰੂਪ ਹੈ ॥੧੪॥
One whose honor the Lord Master has preserved, comes to know the True Lord. ||14||
जिस दी पैज रखै हरि सुआमी सो सचा हरि जानु ॥१४॥
GURBANI.WORLD