ਸਲੋਕਮਃ੪॥
Shalok, Fourth Mahalaa:
सलोक मः ४ ॥
ਜਿਨਾਅੰਦਰਿਉਮਰਥਲਸੇਈਜਾਣਨਿਸੂਲੀਆ॥
(ਜਿਵੇਂ) ਜਿਨ੍ਹਾਂ ਦੇ ਸਰੀਰ ਵਿਚ ਗੱਦਹੁਧਾਣਾ ਫੋੜਾ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ।
Those who have a festering boil within - they alone know its pain.
जिना अंदरि उमरथल सेई जाणनि सूलीआ ॥
ਹਰਿਜਾਣਹਿਸੇਈਬਿਰਹੁਹਉਤਿਨਵਿਟਹੁਸਦਘੁਮਿਘੋਲੀਆ॥
(ਤਿਵੇਂ ਜਿਨ੍ਹਾਂ ਦੇ ਹਿਰਦੇ ਵਿਚ ਵਿਛੋੜੇ ਦਾ ਸੱਲ ਹੈ ਉਹੋ ਹੀ ਉਸ ਦੀ ਪੀੜਾ ਨੂੰ ਜਾਣਦੇ ਹਨ, ਤੇ) ਵਿਛੋੜੇ ਤੋਂ ਪੈਦਾ ਹੋਏ ਪਿਆਰ ਨੂੰ ਭੀ ਉਹੀ ਸਮਝਦੇ ਹਨ-ਮੈਂ ਉਹਨਾਂ ਤੋਂ ਸਦਾ ਸਦਕੇ ਹਾਂ।
Those who know the pain of separation from the Lord - I am forever a sacrifice, a sacrifice to them.
हरि जाणहि सेई बिरहु हउ तिन विटहु सद घुमि घोलीआ ॥
ਹਰਿਮੇਲਹੁਸਜਣੁਪੁਰਖੁਮੇਰਾਸਿਰੁਤਿਨਵਿਟਹੁਤਲਰੋਲੀਆ॥
ਹੇ ਹਰੀ! ਮੈਨੂੰ ਕੋਈ ਅਜੇਹਾ ਹੀ ਸੱਜਣ ਮਰਦ ਮਿਲਾ, ਅਜੇਹੇ ਬੰਦਿਆਂ (ਦੇ ਦੀਦਾਰ) ਦੀ ਖ਼ਾਤਰ ਮੇਰਾ ਸਿਰ ਉਹਨਾਂ ਦੇ ਪੈਰਾਂ ਹੇਠ ਰੁਲੇ।
O Lord, please lead me to meet the Guru, the Primal Being, my Friend; my head shall roll in the dust under His feet.
हरि मेलहु सजणु पुरखु मेरा सिरु तिन विटहु तल रोलीआ ॥
ਜੋਸਿਖਗੁਰਕਾਰਕਮਾਵਹਿਹਉਗੁਲਮੁਤਿਨਾਕਾਗੋਲੀਆ॥
ਜੋ ਸਿੱਖ ਸਤਿਗੁਰੂ ਦੀ ਦੱਸੀ ਹੋਈ ਕਾਰ ਕਰਦੇ ਹਨ, ਮੈਂ ਉਹਨਾਂ ਦੇ ਗ਼ੁਲਾਮਾਂ ਦਾ ਗ਼ੁਲਾਮ ਹਾਂ।
I am the slave of the slaves of those GurSikhs who serve Him.
जो सिख गुर कार कमावहि हउ गुलमु तिना का गोलीआ ॥
ਹਰਿਰੰਗਿਚਲੂਲੈਜੋਰਤੇਤਿਨਭਿਨੀਹਰਿਰੰਗਿਚੋਲੀਆ॥
ਜਿਨ੍ਹਾਂ ਦੇ ਮਨ ਪ੍ਰਭੂ-ਨਾਮ ਦੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਹਨ, ਉਹਨਾਂ ਦੇ ਚੋਲੇ (ਭੀ, ਭਾਵ, ਸਰੀਰ) ਪ੍ਰਭੂ ਦੇ ਪਿਆਰ ਵਿਚ ਭਿੱਜੇ ਹੋਏ ਹੁੰਦੇ ਹਨ।
Those who are imbued with the deep crimson color of the Lord's Love - their robes are drenched in the Love of the Lord.
हरि रंगि चलूलै जो रते तिन भिनी हरि रंगि चोलीआ ॥
ਕਰਿਕਿਰਪਾਨਾਨਕਮੇਲਿਗੁਰਪਹਿਸਿਰੁਵੇਚਿਆਮੋਲੀਆ॥੧॥
ਹੇ ਨਾਨਕ! ਉਹਨਾਂ ਨੂੰ ਪ੍ਰਭੂ ਨੇ ਕਿਰਪਾ ਕਰ ਕੇ ਗੁਰੂ ਨਾਲ ਮਿਲਾਇਆ ਹੈ, ਤੇ ਉਹਨਾਂ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੈ ॥੧॥
Grant Your Grace, and lead Nanak to meet the Guru; I have sold my head to Him. ||1||
करि किरपा नानक मेलि गुर पहि सिरु वेचिआ मोलीआ ॥१॥
GURBANI.WORLD