ਭੈਰਉ ਮਹਲਾ ੩ ॥

ਰਾਗੁ ਭੈਰਉ ਗੁਰੂ ਅਮਰਦਾਸ ਜੀ ਅੰਗ 1155
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੈਰਉਮਹਲਾ੩॥
Bhairao, Third Mahalaa:
भैरउ महला ३ ॥
LINE 02
ਗੁਰਸੇਵਾਤੇਅੰਮ੍ਰਿਤਫਲੁਪਾਇਆਹਉਮੈਤ੍ਰਿਸਨਬੁਝਾਈ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਫਲ ਪ੍ਰਾਪਤ ਕਰ ਲਿਆ, ਉਸ ਨੇ (ਆਪਣੇ ਅੰਦਰੋਂ) ਹਉਮੈ ਅਤੇ ਤ੍ਰਿਸ਼ਨਾ (ਦੀ ਅੱਗ) ਬੁਝਾ ਲਈ।
Serving the Guru, I obtain the Ambrosial Fruit; my egotism and desire have been quenched.
गुर सेवा ते अंम्रित फलु पाइआ हउमै त्रिसन बुझाई ॥
LINE 03
ਹਰਿਕਾਨਾਮੁਹ੍ਰਿਦੈਮਨਿਵਸਿਆਮਨਸਾਮਨਹਿਸਮਾਈ੧॥॥
ਪਰਮਾਤਮਾ ਦਾ ਨਾਮ ਉਸ ਦੇ ਹਿਰਦੇ ਵਿਚ ਉਸ ਦੇ ਮਨ ਵਿਚ ਵੱਸ ਪਿਆ, ਉਸ ਦੇ ਮਨ ਦਾ (ਮਾਇਕ) ਫੁਰਨਾ ਮਨ ਵਿਚ ਹੀ ਲੀਨ ਹੋ ਗਿਆ ॥੧॥
The Name of the Lord dwells within my heart and mind, and the desires of my mind are quieted. ||1||
हरि का नामु ह्रिदै मनि वसिआ मनसा मनहि समाई ॥१॥
LINE 04
ਹਰਿਜੀਉਕ੍ਰਿਪਾਕਰਹੁਮੇਰੇਪਿਆਰੇ॥
ਹੇ ਮੇਰੇ ਪਿਆਰੇ ਪ੍ਰਭੂ ਜੀ! (ਮੈਂ ਗਰੀਬ ਉਤੇ) ਮਿਹਰ ਕਰ।
O Dear Lord, my Beloved, please bless me with Your Mercy.
हरि जीउ क्रिपा करहु मेरे पिआरे ॥
LINE 05
ਅਨਦਿਨੁਹਰਿਗੁਣਦੀਨਜਨੁਮਾਂਗੈਗੁਰਕੈਸਬਦਿਉਧਾਰੇ੧॥॥ਰਹਾਉ॥
(ਤੇਰੇ ਦਰ ਦਾ) ਗਰੀਬ ਸੇਵਕ (ਤੈਥੋਂ) ਹਰ ਵੇਲੇ ਤੇਰੇ ਗੁਣ (ਗਾਣ ਦੀ ਦਾਤਿ) ਮੰਗਦਾ ਹੈ। ਹੇ ਪ੍ਰਭੂ! ਮੈਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਤੋਂ) ਬਚਾਈ ਰੱਖ ॥੧॥ ਰਹਾਉ ॥
Night and day, Your humble servant begs for Your Glorious Praises; through the Word of the Guru's Shabad, he is saved. ||1||Pause||
अनदिनु हरि गुण दीन जनु मांगै गुर कै सबदि उधारे ॥१॥ रहाउ ॥
LINE 06
ਸੰਤਜਨਾਕਉਜਮੁਜੋਹਿਨਸਾਕੈਰਤੀਅੰਚਦੂਖਨਲਾਈ॥
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਵਲ ਜਮਰਾਜ (ਭੀ) ਤੱਕ ਨਹੀਂ ਸਕਦਾ, (ਦੁਨੀਆ ਦੇ) ਦੁੱਖਾਂ ਦਾ ਰਤਾ ਭਰ ਭੀ ਸੇਕ (ਉਹਨਾਂ ਨੂੰ) ਲਾ ਨਹੀਂ ਸਕਦਾ।
The Messenger of Death cannot even touch the humble Saints; it does not cause them even an iota of suffering or pain.
संत जना कउ जमु जोहि न साकै रती अंच दूख न लाई ॥
LINE 07
ਆਪਿਤਰਹਿਸਗਲੇਕੁਲਤਾਰਹਿਜੋਤੇਰੀਸਰਣਾਈ੨॥॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੀ ਸਰਨ ਆ ਪੈਂਦੇ ਹਨ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦੇ ਹਨ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦੇ ਹਨ ॥੨॥
Those who enter Your Sanctuary, Lord, save themselves, and save all their ancestors as well. ||2||
आपि तरहि सगले कुल तारहि जो तेरी सरणाई ॥२॥
LINE 08
ਭਗਤਾਕੀਪੈਜਰਖਹਿਤੂਆਪੇਏਹਤੇਰੀਵਡਿਆਈ॥
ਹੇ ਪ੍ਰਭੂ! ਆਪਣੇ ਭਗਤਾਂ ਦੀ (ਲੋਕ ਪਰਲੋਕ ਵਿਚ) ਇੱਜ਼ਤ ਤੂੰ ਆਪ ਹੀ ਰੱਖਦਾ ਹੈਂ, ਇਹ ਤੇਰੀ ਬਜ਼ੁਰਗੀ ਹੈ।
You Yourself save the honor of Your devotees; this is Your Glory, O Lord.
भगता की पैज रखहि तू आपे एह तेरी वडिआई ॥
LINE 09
ਜਨਮਜਨਮਕੇਕਿਲਵਿਖਦੁਖਕਾਟਹਿਦੁਬਿਧਾਰਤੀਨਰਾਈ੩॥॥
ਤੂੰ ਉਹਨਾਂ ਦੇ (ਪਿਛਲੇ) ਅਨੇਕਾਂ ਹੀ ਜਨਮਾਂ ਦੇ ਪਾਪ ਤੇ ਦੁੱਖ ਕੱਟ ਦੇਂਦਾ ਹੈਂ, ਉਹਨਾਂ ਦੇ ਅੰਦਰ ਰਤਾ ਭਰ ਰਾਈ ਭਰ ਭੀ ਮੇਰ-ਤੇਰ ਨਹੀਂ ਰਹਿ ਜਾਂਦੀ ॥੩॥
You cleanse them of the sins and the pains of countless incarnations; You love them without even an iota of duality. ||3||
जनम जनम के किलविख दुख काटहि दुबिधा रती न राई ॥३॥
LINE 10
ਹਮਮੂੜਮੁਗਧਕਿਛੁਬੂਝਹਿਨਾਹੀਤੂਆਪੇਦੇਹਿਬੁਝਾਈ॥
ਅਸੀਂ (ਜੀਵ) ਮੂਰਖ ਹਾਂ ਅੰਞਾਣ ਹਾਂ, ਅਸੀਂ (ਆਤਮਕ ਜੀਵਨ ਦਾ ਸਹੀ ਰਸਤਾ) (ਰਤਾ ਭੀ) ਨਹੀਂ ਸਮਝਦੇ, ਤੂੰ ਆਪ ਹੀ (ਸਾਨੂੰ ਇਹ) ਸਮਝ ਦੇਂਦਾ ਹੈਂ।
I am foolish and ignorant, and understand nothing. You Yourself bless me with understanding.
हम मूड़ मुगध किछु बूझहि नाही तू आपे देहि बुझाई ॥
LINE 11
ਜੋਤੁਧੁਭਾਵੈਸੋਈਕਰਸੀਅਵਰੁਨਕਰਣਾਜਾਈ੪॥॥
ਹੇ ਪ੍ਰਭੂ! ਜਿਹੜਾ ਕੰਮ ਤੈਨੂੰ ਚੰਗਾ ਲੱਗਦਾ ਹੈ, ਉਹੀ (ਹਰੇਕ ਜੀਵ) ਕਰਦਾ ਹੈ, (ਉਸ ਤੋਂ ਉਲਟ) ਹੋਰ ਕੋਈ ਕੰਮ ਨਹੀਂ ਕੀਤਾ ਜਾ ਸਕਦਾ ॥੪॥
You do whatever You please; nothing else can be done at all. ||4||
जो तुधु भावै सोई करसी अवरु न करणा जाई ॥४॥
LINE 12
ਜਗਤੁਉਪਾਇਤੁਧੁਧੰਧੈਲਾਇਆਭੂੰਡੀਕਾਰਕਮਾਈ॥
ਹੇ ਪ੍ਰਭੂ! (ਤੂੰ ਆਪ ਹੀ) ਜਗਤ ਨੂੰ ਪੈਦਾ ਕਰ ਕੇ (ਤੂੰ ਆਪ ਹੀ ਇਸ ਨੂੰ ਮਾਇਆ ਦੇ) ਧੰਧੇ ਵਿਚ ਲਾ ਰੱਖਿਆ ਹੈ, (ਤੇਰੀ ਪ੍ਰੇਰਨਾ ਨਾਲ ਹੀ ਜਗਤ ਮਾਇਆ ਦੇ ਮੋਹ ਦੀ) ਭੈੜੀ ਕਾਰ ਕਰ ਰਿਹਾ ਹੈ।
Creating the world, You have linked all to their tasks - even the evil deeds which men do.
जगतु उपाइ तुधु धंधै लाइआ भूंडी कार कमाई ॥
LINE 13
ਜਨਮੁਪਦਾਰਥੁਜੂਐਹਾਰਿਆਸਬਦੈਸੁਰਤਿਨਪਾਈ੫॥॥
(ਮਾਇਆ ਦੇ ਮੋਹ ਵਿਚ ਫਸ ਕੇ ਜਗਤ ਨੇ) ਕੀਮਤੀ ਮਨੁੱਖਾ ਜਨਮ ਨੂੰ (ਜੁਆਰੀਏ ਵਾਂਗ) ਜੂਏ ਵਿਚ ਹਾਰ ਦਿੱਤਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਜਗਤ ਨੇ) ਆਮਤਕ ਜੀਵਨ ਦੀ ਸੂਝ ਹਾਸਲ ਨਹੀਂ ਕੀਤੀ ॥੫॥
They lose this precious human life in the gamble, and do not understand the Word of the Shabad. ||5||
जनमु पदारथु जूऐ हारिआ सबदै सुरति न पाई ॥५॥
LINE 14
ਮਨਮੁਖਿਮਰਹਿਤਿਨਕਿਛੂਨਸੂਝੈਦੁਰਮਤਿਅਗਿਆਨਅੰਧਾਰਾ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਨੂੰ ਆਤਮਕ ਜੀਵਨ ਦੀ ਰਤਾ ਭੀ ਸਮਝ ਨਹੀਂ ਪੈਂਦੀ। ਭੈੜੀ ਮੱਤ ਦਾ, ਆਤਮਕ ਜੀਵਨ ਵਲੋਂ ਬੇ-ਸਮਝੀ ਦਾ (ਉਹਨਾਂ ਦੇ ਅੰਦਰ) ਹਨੇਰਾ ਪਿਆ ਰਹਿੰਦਾ ਹੈ।
The self-willed manmukhs die, understanding nothing; they are enveloped by the darkness of evil-mindedness and ignorance.
मनमुखि मरहि तिन किछू न सूझै दुरमति अगिआन अंधारा ॥
LINE 15
ਭਵਜਲੁਪਾਰਿਨਪਾਵਹਿਕਬਹੀਡੂਬਿਮੁਏਬਿਨੁਗੁਰਸਿਰਿਭਾਰਾ੬॥॥
ਉਹ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ ਵਿਕਾਰਾਂ ਵਿਚ ਸਿਰ-ਪਰਨੇ ਡੁੱਬ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਉਹ ਕਦੇ ਭੀ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦੇ ॥੬॥
They do not cross over the terrible world-ocean; without the Guru, they drown and die. ||6||
भवजलु पारि न पावहि कब ही डूबि मुए बिनु गुर सिरि भारा ॥६॥
LINE 16
ਸਾਚੈਸਬਦਿਰਤੇਜਨਸਾਚੇਹਰਿਪ੍ਰਭਿਆਪਿਮਿਲਾਏ॥
ਜਿਹੜੇ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ। ਪ੍ਰਭੂ ਨੇ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੁੰਦਾ ਹੈ।
True are those humble beings who are imbued with the True Shabad; the Lord God unites them with Himself.
साचै सबदि रते जन साचे हरि प्रभि आपि मिलाए ॥
LINE 17
ਗੁਰਕੀਬਾਣੀਸਬਦਿਪਛਾਤੀਸਾਚਿਰਹੇਲਿਵਲਾਏ੭॥॥
ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਨੇ ਗੁਰੂ ਦੇ ਆਤਮ-ਤਰੰਗ ਨਾਲ ਸਾਂਝ ਪਾ ਲਈ ਹੁੰਦੀ ਹੈ। ਉਹ ਮਨੁੱਖ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦੇ ਹਨ ॥੭॥
Through the Word of the Guru's Bani, they come to understand the Shabad. They remain lovingly focused on the True Lord. ||7||
गुर की बाणी सबदि पछाती साचि रहे लिव लाए ॥७॥
LINE 18
ਤੂੰਆਪਿਨਿਰਮਲੁਤੇਰੇਜਨਹੈਨਿਰਮਲਗੁਰਕੈਸਬਦਿਵੀਚਾਰੇ॥
ਹੇ ਪ੍ਰਭੂ! ਤੂੰ ਆਪ ਪਵਿੱਤਰ ਸਰੂਪ ਹੈਂ। ਤੇਰੇ ਸੇਵਕ ਗੁਰੂ ਦੇ ਸ਼ਬਦ ਦੀ ਰਾਹੀਂ (ਤੇਰੇ ਗੁਣਾਂ ਦਾ) ਵਿਚਾਰ ਕਰ ਕੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।
You Yourself are Immaculate and Pure, and pure are Your humble servants who contemplate the Word of the Guru's Shabad.
तूं आपि निरमलु तेरे जन है निरमल गुर कै सबदि वीचारे ॥
LINE 19
ਨਾਨਕੁਤਿਨਕੈਸਦਬਲਿਹਾਰੈਰਾਮਨਾਮੁਉਰਿਧਾਰੇ੮੨੩॥॥॥॥
ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਹੜੇ ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾਈ ਰੱਖਦੇ ਹਨ ॥੮॥੨॥੩॥
Nanak is forever a sacrifice to those, who enshrine the Lord's Name within their hearts. ||8||2||3||
नानकु तिन कै सद बलिहारै राम नामु उरि धारे ॥८॥२॥३॥
GURBANI.WORLD