ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 326
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਬਾਜਤਬਸੰਤਅਰੁਭੈਰਵਹਿੰਡੋਲਰਾਗਬਾਜਤਹੈਲਲਤਾਕੇਸਾਥਹ੍ਵੈਧਨਾਸਰੀ॥
(ਸ੍ਰੀ ਕ੍ਰਿਸ਼ਨ ਦੀ ਬੰਸਰੀ ਵਿਚ) ਬਸੰਤ, ਭੈਰਉ ਅਤੇ ਹਿੰਡੋਲ ਰਾਗ ਵਜਦੇ ਹਨ; ਲਲਤਾ (ਰਾਗ) ਦੇ ਨਾਲ ਧਨਾਸਰੀ (ਰਾਗ) ਮਿਲ ਕੇ ਵਜਦਾ ਹੈ।
Krishna is playing on his flute in the forest, creating a joyous atmosphere,
बाजत बसंत अरु भैरव हिंडोल राग बाजत है ललता के साथ ह्वै धनासरी ॥
LINE 03
ਮਾਲਵਾਕਲ੍ਯਾਨਅਰੁਮਾਲਕਉਸਮਾਰੂਰਾਗਬਨਮੈਬਜਾਵੈਕਾਨ੍ਰਹਮੰਗਲਨਿਵਾਸਰੀ॥
ਮਾਲਵਾ, ਕਲਿਆਣ, ਮਾਲਕੌਂਸ ਅਤੇ ਮਾਰੂ ਰਾਗ ਨੂੰ ਆਨੰਦ ਦਾ ਨਿਵਾਸ (ਘਰ) ਸ੍ਰੀ ਕ੍ਰਿਸ਼ਨ ਬਨ ਵਿਚ ਵਜਾ ਰਿਹਾ ਹੈ।
With the musical modes like Vasant, Bhairava, Hindol, Lalit, dhansari, Malwa, Kalyan Malkaus, Maru etc.
मालवा कल्यान अरु मालकउस मारू राग बन मै बजावै कान्रह मंगल निवासरी ॥
LINE 04
ਸੁਰੀਅਰੁਆਸੁਰੀਅਉਪੰਨਗੀਜੇਹੁਤੀਤਹਾਧੁਨਿਕੇਸੁਨਤਪੈਨਰਹੀਸੁਧਿਜਾਸੁਰੀ॥
ਉਥੇ ਜੋ ਦੇਵ ਇਸਤਰੀਆਂ, ਦੈਂਤ ਇਸਤਰੀਆਂ ਅਤੇ ਨਾਗ ਇਸਤਰੀਆਂ ਮੌਜੂਦ ਸਨ, ਉਨ੍ਹਾਂ ਨੂੰ (ਬੰਸਰੀ ਦੀ) ਧੁਨ ਸੁਣਨ ਨਾਲ ਸੁਰਤ ਨਾ ਰਹੀ।
Hearing the tune, the young damsels of gods, demons and Nagas are forgetting the consciousness of their bodies
सुरी अरु आसुरी अउ पंनगी जे हुती तहा धुनि के सुनत पै न रही सुधि जासु री ॥
LINE 05
ਕਹੈਇਉਦਾਸਰੀਸੁਐਸੀਬਾਜੀਬਾਸੁਰੀਸੁਮੇਰੇਜਾਨੇਯਾਮੈਸਭਰਾਗਕੋਨਿਵਾਸੁਰੀ੩੩੨॥॥
ਹੇ ਸਖੀ! ਦਾਸ ਇਉਂ ਕਹਿੰਦਾ ਹੈ ਕਿ ਬੰਸਰੀ ਇਸ ਤਰ੍ਹਾਂ ਵਜਦੀ ਹੈ ਕਿ ਮੇਰੇ ਵਿਚਾਰ ਅਨੁਸਾਰ ਇਸ ਵਿਚ ਸਾਰੇ ਹੀ ਰਾਗਾਂ ਦਾ ਨਿਵਾਸ ਹੈ ॥੩੩੨॥
They are all saying that the flute is being played in the manner as if the male and female musical modes are living on all the four sides.332.
कहै इउ दासरी सु ऐसी बाजी बासुरी सु मेरे जाने या मै सभ राग को निवासु री ॥३३२॥
LINE 06
ਕਰੁਨਾਨਿਧਾਨਬੇਦਕਹਤਬਖਾਨਯਾਕੀਬੀਚਤੀਨਲੋਕਫੈਲਰਹੀਹੈਸੁਬਾਸੁਰੀ॥
(ਜਿਸ) ਕ੍ਰਿਪਾ ਦੇ ਸਮੁੰਦਰ (ਦੀ ਮਹਾਨਤਾ ਦਾ) ਬਖਾਨ ਵੇਦ ਕਰ ਰਹੇ ਹਨ ਅਤੇ (ਜਿਸ ਦੀ) ਸੁਗੰਧ ਤਿੰਨ ਲੋਕਾਂ ਵਿਚ ਪਸਰ ਰਹੀ ਹੈ,
The sound of the flute of that treasure of mercy (Krishna) whose elucidation is also found in the Vedas, is spreading in all the three worlds,
करुना निधान बेद कहत बखान या की बीच तीन लोक फैल रही है सु बासु री ॥
LINE 07
ਦੇਵਨਕੀਕੰਨਿਆਤਾਕੀਸੁਨਿਸੁਨਿਸ੍ਰਉਨਨਮੈਧਾਈਧਾਈਆਵੈਤਜਿਕੈਸੁਰਗਬਾਸੁਰੀ॥
ਉਸ ਦੀ (ਬੰਸਰੀ ਦੀ) ਧੁਨ ਕੰਨਾਂ ਨਾਲ ਸੁਣ ਕੇ ਦੇਵਤਿਆਂ ਦੀਆਂ ਲੜਕੀਆਂ ਸੁਅਰਗ ਦਾ ਵਸਣਾ ਛਡ ਕੇ (ਬ੍ਰਜ-ਭੂਮੀ ਵਿਚ ਰਹਿਣ ਲਈ) ਭਜਦੀਆਂ ਹੋਈਆਂ ਆ ਰਹੀਆਂ ਹਨ।
Hearing its voice, the daughters of gods leaving their abode are coming with the speed
देवन की कंनिआ ता की सुनि सुनि स्रउनन मै धाई धाई आवै तजि कै सुरग बासु री ॥
LINE 08
ਹ੍ਵੈਕਰਿਪ੍ਰਸੰਨ੍ਯਰੂਪਰਾਗਕੋਨਿਹਾਰਕਹਿਯੋਰਚਿਯੋਹੈਬਿਧਾਤਾਇਹਰਾਗਨਕੋਬਾਸੁਰੀ॥
(ਕਾਨ੍ਹ ਦੇ) ਰੂਪ ਅਤੇ ਰਾਗ ਨੂੰ ਵੇਖ ਕੇ ਅਤੇ ਪ੍ਰਸੰਨ ਹੋ ਕੇ ਕਹਿੰਦੀਆਂ ਹਨ ਕਿ ਬਿਧਾਤਾ ਨੇ ਇਸ ਨੂੰ 'ਰਾਗਾਂ ਦੇ ਘਰ' ਵਜੋਂ ਰਚਿਆ ਹੈ।
They are saying that the providence has created these musical modes for the flute itself
ह्वै करि प्रसंन्य रूप राग को निहार कहियो रचियो है बिधाता इह रागन को बासु री ॥
LINE 09
ਰੀਝੇਸਭਗਨਉਡਗਨਭੇਮਗਨਜਬਬਨਉਪਬਨਮੈਬਜਾਈਕਾਨ੍ਰਹਬਾਸੁਰੀ੩੩੩॥॥
ਜਦੋਂ ਕਾਨ੍ਹ ਨੇ ਬਨਾਂ ਅਤੇ ਬਗੀਚਿਆਂ ਵਿਚ ਬੰਸਰੀ ਵਜਾਈ ਤਾਂ ਸਾਰੇ ਗਣ ਰੀਝ ਗਏ, ਤਾਰੇ ਮਸਤ ਹੋ ਗਏ ॥੩੩੩॥
All the ganas and stars have become pleased when Krishna played on his flute in the forests and gardens.333.
रीझे सभ गन उडगन भे मगन जब बन उपबन मै बजाई कान्रह बासुरी ॥३३३॥
GURBANI.WORLD