ਮਾਰੂ ਮਹਲਾ ੧ ॥

ਰਾਗੁ ਮਾਰੂ ਗੁਰੂ ਨਾਨਕ ਦੇਵ ਜੀ ਅੰਗ 1026
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, First Mahalaa:
मारू महला १ ॥
LINE 02
ਕੇਤੇਜੁਗਵਰਤੇਗੁਬਾਰੈ
ਅਨੇਕਾਂ ਹੀ ਜੁਗ ਘੁੱਪ ਹਨੇਰੇ ਵਿਚ ਲੰਘ ਗਏ (ਭਾਵ, ਸ੍ਰਿਸ਼ਟੀ-ਰਚਨਾ ਤੋਂ ਪਹਿਲਾਂ ਬੇਅੰਤ ਸਮਾ ਅਜੇਹੀ ਹਾਲਤ ਸੀ ਜਿਸ ਬਾਰੇ ਕੁਝ ਭੀ ਸਮਝ ਨਹੀਂ ਆ ਸਕਦੀ)।
For many ages, only darkness prevailed;
केते जुग वरते गुबारै ॥
LINE 03
ਤਾੜੀਲਾਈਅਪਰਅਪਾਰੈ
ਤਦੋਂ ਅਪਰ ਅਪਾਰ ਪਰਮਾਤਮਾ ਨੇ (ਆਪਣੇ ਆਪ ਵਿਚ) ਸਮਾਧੀ ਲਾਈ ਹੋਈ ਸੀ।
the infinite, endless Lord was absorbed in the primal void.
ताड़ी लाई अपर अपारै ॥
LINE 04
ਧੁੰਧੂਕਾਰਿਨਿਰਾਲਮੁਬੈਠਾਨਾਤਦਿਧੰਧੁਪਸਾਰਾਹੇ॥॥
ਉਸ ਘੁੱਪ ਹਨੇਰੇ ਵਿਚ ਪ੍ਰਭੂ ਆਪ ਨਿਰਲੇਪ ਬੈਠਾ ਹੋਇਆ ਸੀ, ਤਦੋਂ ਨਾਹ ਜਗਤ ਦਾ ਖਿਲਾਰਾ ਸੀ ਤੇ ਨਾਹ ਮਾਇਆ ਵਾਲੀ ਦੌੜ-ਭੱਜ ਸੀ ॥੧॥
He sat alone and unaffected in absolute darkness; the world of conflict did not exist. ||1||
धुंधूकारि निरालमु बैठा ना तदि धंधु पसारा हे ॥१॥
LINE 05
ਜੁਗਛਤੀਹਤਿਨੈਵਰਤਾਏ
(ਘੁੱਪ ਹਨੇਰੇ ਦੇ) ਛੱਤੀ ਜੁਗ ਉਸ ਪਰਮਾਤਮਾ ਨੇ ਹੀ ਵਰਤਾਈ ਰੱਖੇ,
Thirty-six ages passed like this.
जुग छतीह तिनै वरताए ॥
LINE 06
ਜਿਉਤਿਸੁਭਾਣਾਤਿਵੈਚਲਾਏ
ਜਿਵੇਂ ਉਸ ਨੂੰ ਚੰਗਾ ਲੱਗਾ ਉਸੇ ਤਰ੍ਹਾਂ (ਉਸ ਘੁੱਪ ਹਨੇਰੇ ਵਾਲੀ ਕਾਰ ਹੀ) ਚਲਾਂਦਾ ਰਿਹਾ।
He causes all to happen by the Pleasure of His Will.
जिउ तिसु भाणा तिवै चलाए ॥
LINE 07
ਤਿਸਹਿਸਰੀਕੁਦੀਸੈਕੋਈਆਪੇਅਪਰਅਪਾਰਾਹੇ॥॥
ਉਹ ਪਰਮਾਤਮਾ ਆਪ ਹੀ ਆਪ ਹੈ, ਉਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ, ਉਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਕੋਈ ਭੀ ਉਸ ਦੇ ਬਰਾਬਰ ਦਾ ਨਹੀਂ ਦਿੱਸਦਾ ॥੨॥
No rival of His can be seen. He Himself is infinite and endless. ||2||
तिसहि सरीकु न दीसै कोई आपे अपर अपारा हे ॥२॥
LINE 08
ਗੁਪਤੇਬੂਝਹੁਜੁਗਚਤੁਆਰੇ
(ਹੁਣ ਜਦੋਂ ਉਸ ਨੇ ਜਗਤ-ਰਚਨਾ ਰਚ ਲਈ ਹੈ, ਤਾਂ ਭੀ, ਉਸੇ ਨੂੰ) ਚੌਹਾਂ ਜੁਗਾਂ ਵਿਚ (ਜਗਤ ਦੇ ਅੰਦਰ) ਗੁਪਤ ਵਿਆਪਕ ਜਾਣੋ।
God is hidden throughout the four ages - understand this well.
गुपते बूझहु जुग चतुआरे ॥
LINE 09
ਘਟਿਘਟਿਵਰਤੈਉਦਰਮਝਾਰੇ
ਉਹ ਹਰੇਕ ਸਰੀਰ ਦੇ ਅੰਦਰ ਹਰੇਕ ਦੇ ਹਿਰਦੇ ਵਿਚ ਮੌਜੂਦ ਹੈ।
He pervades each and every heart, and is contained within the belly.
घटि घटि वरतै उदर मझारे ॥
LINE 10
ਜੁਗੁਜੁਗੁਏਕਾਏਕੀਵਰਤੈਕੋਈਬੂਝੈਗੁਰਵੀਚਾਰਾਹੇ॥॥
ਉਹ ਇਕੱਲਾ ਆਪ ਹੀ ਹਰੇਕ ਜੁਗ ਵਿਚ (ਸਾਰੀ ਸ੍ਰਿਸ਼ਟੀ ਦੇ ਅੰਦਰ) ਰਮ ਰਿਹਾ ਹੈ-ਇਸ ਭੇਤ ਨੂੰ ਕੋਈ ਉਹ ਵਿਰਲਾ ਬੰਦਾ ਸਮਝਦਾ ਹੈ ਜੋ ਗੁਰੂ (ਦੀ ਬਾਣੀ) ਦੀ ਵਿਚਾਰ ਕਰਦਾ ਹੈ ॥੩॥
The One and Only Lord prevails throughout the ages. How rare are those who contemplate the Guru, and understand this. ||3||
जुगु जुगु एका एकी वरतै कोई बूझै गुर वीचारा हे ॥३॥
LINE 11
ਬਿੰਦੁਰਕਤੁਮਿਲਿਪਿੰਡੁਸਰੀਆ
(ਉਸ ਪਰਮਾਤਮਾ ਦੇ ਹੁਕਮ ਵਿਚ ਹੀ) ਪਿਤਾ ਦੇ ਵੀਰਜ ਦੀ ਬੂੰਦ ਤੇ ਮਾਂ ਦੇ ਪੇਟ ਦੇ ਲਹੂ ਨੇ ਮਿਲ ਕੇ (ਮਨੁੱਖਾ) ਸਰੀਰ ਬਣਾ ਦਿੱਤਾ।
From the union of the sperm and the egg, the body was formed.
बिंदु रकतु मिलि पिंडु सरीआ ॥
LINE 12
ਪਉਣੁਪਾਣੀਅਗਨੀਮਿਲਿਜੀਆ
ਹਵਾ ਪਾਣੀ ਅੱਗ (ਆਦਿਕ ਤੱਤਾਂ ਨੇ ਮਿਲ ਕੇ ਜੀਵ ਰਚ ਦਿੱਤੇ।
From the union of air, water and fire, the living being is made.
पउणु पाणी अगनी मिलि जीआ ॥
LINE 13
ਆਪੇਚੋਜਕਰੇਰੰਗਮਹਲੀਹੋਰਮਾਇਆਮੋਹਪਸਾਰਾਹੇ॥॥
ਹਰੇਕ ਸਰੀਰ ਵਿਚ ਬੈਠਾ ਪਰਮਾਤਮਾ ਆਪ ਹੀ ਸਭ ਚੋਜ ਤਮਾਸ਼ੇ ਕਰ ਰਿਹਾ ਹੈ, ਉਸ ਨੇ ਆਪ ਹੀ ਮਾਇਆ ਦੇ ਮੋਹ ਦਾ ਖਿਲਾਰਾ ਖਿਲਾਰਿਆ ਹੈ ॥੪॥
He Himself plays joyfully in the mansion of the body; all the rest is just attachment to Maya's expanse. ||4||
आपे चोज करे रंग महली होर माइआ मोह पसारा हे ॥४॥
LINE 14
ਗਰਭਕੁੰਡਲਮਹਿਉਰਧਧਿਆਨੀ
(ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ) ਜੀਵ ਮਾਂ ਦੇ ਪੇਟ ਵਿਚ ਪੁੱਠਾ (ਲਟਕ ਕੇ) ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ।
Within the mother's womb, upside-down, the mortal meditated on God.
गरभ कुंडल महि उरध धिआनी ॥
LINE 15
ਆਪੇਜਾਣੈਅੰਤਰਜਾਮੀ
ਪ੍ਰਭੂ ਅੰਤਰਜਾਮੀ ਆਪ ਹੀ (ਜੀਵ ਦੇ ਦਿਲ ਦੀ) ਜਾਣਦਾ ਹੈ।
The Inner-knower, the Searcher of hearts, knows everything.
आपे जाणै अंतरजामी ॥
LINE 16
ਸਾਸਿਸਾਸਿਸਚੁਨਾਮੁਸਮਾਲੇਅੰਤਰਿਉਦਰਮਝਾਰਾਹੇ॥॥
ਜੀਵ ਮਾਂ ਦੇ ਪੇਟ ਦੇ ਅੰਦਰ ਸੁਆਸ ਸੁਆਸ ਸਦਾ-ਥਿਰ ਪਰਮਾਤਮਾ ਦਾ ਨਾਮ ਚੇਤੇ ਕਰਦਾ ਰਹਿੰਦਾ ਹੈ ॥੫॥
With each and every breath, he contemplated the True Name, deep within himself, within the womb. ||5||
सासि सासि सचु नामु समाले अंतरि उदर मझारा हे ॥५॥
LINE 17
ਚਾਰਿਪਦਾਰਥਲੈਜਗਿਆਇਆ
(ਪਰਮਾਤਮਾ ਪਾਸੋਂ) ਚਾਰ ਪਦਾਰਥ ਲੈ ਕੇ ਜੀਵ ਜਗਤ ਵਿਚ ਆਇਆ ਹੈ,
He came into the world to obtain the four great blessings.
चारि पदारथ लै जगि आइआ ॥
LINE 18
ਸਿਵਸਕਤੀਘਰਿਵਾਸਾਪਾਇਆ
(ਪਰ ਇਥੇ ਆ ਕੇ) ਪ੍ਰਭੂ ਦੀ ਰਚੀ ਮਾਇਆ ਦੇ ਘਰ ਵਿਚ ਟਿਕਾਣਾ ਬਣਾ ਬੈਠਾ ਹੈ।
He came to dwell in the home of the Shiva and Shakti, energy and matter.
सिव सकती घरि वासा पाइआ ॥
LINE 19
ਏਕੁਵਿਸਾਰੇਤਾਪਿੜਹਾਰੇਅੰਧੁਲੈਨਾਮੁਵਿਸਾਰਾਹੇ॥॥
(ਭਾਵ, ਮਾਇਆ ਦੇ ਮੋਹ ਵਿਚ ਫਸ ਜਾਂਦਾ ਹੈ, ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਜੀਵ ਨੇ ਪ੍ਰਭੂ ਦਾ ਨਾਮ ਭੁਲਾ ਦਿੱਤਾ ਹੈ। ਜੇਹੜਾ ਜੀਵ ਨਾਮ ਭੁਲਾਂਦਾ ਹੈ ਉਹ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦਾ ਹੈ ॥੬॥
But he forgot the One Lord, and he has lost the game. The blind person forgets the Naam, the Name of the Lord. ||6||
एकु विसारे ता पिड़ हारे अंधुलै नामु विसारा हे ॥६॥
LINE 20
ਬਾਲਕੁਮਰੈਬਾਲਕਕੀਲੀਲਾ
(ਵੇਖੋ ਮਾਇਆ ਦੇ ਮੋਹ ਦਾ ਪ੍ਰਭਾਵ! ਜਦੋਂ ਕਿਸੇ ਘਰ ਵਿਚ ਕੋਈ) ਬਾਲਕ ਮਰਦਾ ਹੈ,
The child dies in his childish games.
बालकु मरै बालक की लीला ॥
LINE 21
ਕਹਿਕਹਿਰੋਵਹਿਬਾਲੁਰੰਗੀਲਾ
ਤਾਂ (ਮਾਂ ਪਿਉ ਭੈਣ ਭਰਾ ਆਦਿਕ ਸੰਬੰਧੀ) ਉਸ ਬਾਲਕ ਦੀਆਂ ਪਿਆਰ-ਭਰੀਆਂ ਖੇਡਾਂ ਚੇਤੇ ਕਰਦੇ ਹਨ, ਤੇ ਇਹ ਆਖ ਆਖ ਕੇ ਰੋਂਦੇ ਹਨ ਕਿ ਬਾਲਕ ਬੜਾ ਹਸ-ਮੁਖਾ ਸੀ।
They cry and mourn, saying that he was such a playful child.
कहि कहि रोवहि बालु रंगीला ॥
LINE 22
ਜਿਸਕਾਸਾਸੋਤਿਨਹੀਲੀਆਭੂਲਾਰੋਵਣਹਾਰਾਹੇ॥॥
ਜਿਸ ਪ੍ਰਭੂ ਦਾ ਭੇਜਿਆ ਹੋਇਆ ਉਹ ਬਾਲਕ ਸੀ ਉਸ ਨੇ ਉਹ ਵਾਪਸ ਲੈ ਲਿਆ (ਉਸ ਨੂੰ ਯਾਦ ਕਰ ਕਰ ਕੇ) ਰੋਣ ਵਾਲਾ (ਮਾਇਆ ਦੇ ਮੋਹ ਵਿਚ ਫਸ ਕੇ ਜੀਵਨ-ਰਾਹ ਤੋਂ) ਖੁੰਝ ਜਾਂਦਾ ਹੈ ॥੭॥
The Lord who owns him has taken him back. Those who weep and mourn are mistaken. ||7||
जिस का सा सो तिन ही लीआ भूला रोवणहारा हे ॥७॥
LINE 23
ਭਰਿਜੋਬਨਿਮਰਿਜਾਹਿਕਿਕੀਜੈ
ਜਦੋਂ ਕੋਈ ਭਰ-ਜਵਾਨੀ ਵੇਲੇ ਮਰ ਜਾਂਦੇ ਹਨ ਤਦੋਂ ਭੀ ਕੀਹ ਕੀਤਾ ਜਾ ਸਕਦਾ ਹੈ?
What can they do, if he dies in his youth?
भरि जोबनि मरि जाहि कि कीजै ॥
LINE 24
ਮੇਰਾਮੇਰਾਕਰਿਰੋਵੀਜੈ
ਇਹ ਆਖ ਆਖ ਕੇ ਰੋਵੀਦਾ ਹੀ ਹੈ ਕਿ ਉਹ ਮੇਰਾ (ਪਿਆਰਾ) ਸੀ ਮੇਰਾ (ਪਿਆਰਾ) ਸੀ।
They cry out, "His is mine, he is mine!"
मेरा मेरा करि रोवीजै ॥
LINE 25
ਮਾਇਆਕਾਰਣਿਰੋਇਵਿਗੂਚਹਿਧ੍ਰਿਗੁਜੀਵਣੁਸੰਸਾਰਾਹੇ॥॥
(ਜੇਹੜੇ ਰੋਂਦੇ ਭੀ ਹਨ ਉਹ ਭੀ ਆਪਣੀਆਂ ਥੁੜਾਂ ਚੇਤੇ ਕਰ ਕਰ ਕੇ) ਮਾਇਆ ਦੀ ਖ਼ਾਤਰ ਰੋ ਰੋ ਕੇ ਦੁਖੀ ਹੁੰਦੇ ਹਨ। ਜਗਤ ਵਿਚ ਅਜੇਹਾ ਜੀਵਨ ਫਿਟਕਾਰ-ਜੋਗ ਹੋ ਜਾਂਦਾ ਹੈ ॥੮॥
They cry for the sake of Maya, and are ruined; their lives in this world are cursed. ||8||
माइआ कारणि रोइ विगूचहि ध्रिगु जीवणु संसारा हे ॥८॥
LINE 26
ਕਾਲੀਹੂਫੁਨਿਧਉਲੇਆਏ
(ਜਵਾਨੀ ਲੰਘ ਜਾਂਦੀ ਹੈ) ਕਾਲੇ ਕੇਸਾਂ ਤੋਂ ਫਿਰ ਧੌਲੇ ਆ ਜਾਂਦੇ ਹਨ।
Their black hair eventually turns grey.
काली हू फुनि धउले आए ॥
LINE 27
ਵਿਣੁਨਾਵੈਗਥੁਗਇਆਗਵਾਏ
(ਇਸ ਉਮਰ ਤਕ ਭੀ) ਪ੍ਰਭੂ ਦੇ ਨਾਮ ਤੋਂ ਖੁੰਝਿਆ ਰਹਿ ਕੇ ਮਨੁੱਖ ਆਪਣਾ ਆਤਮਕ ਜੀਵਨ ਦਾ ਸਰਮਾਇਆ ਗਵਾਈ ਜਾਂਦਾ ਹੈ।
Without the Name, they lose their wealth, and then leave.
विणु नावै गथु गइआ गवाए ॥
LINE 28
ਦੁਰਮਤਿਅੰਧੁਲਾਬਿਨਸਿਬਿਨਾਸੈਮੂਠੇਰੋਇਪੂਕਾਰਾਹੇ॥॥
ਭੈੜੀ ਮੱਤੇ ਲੱਗ ਕੇ ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਆਤਮਕ ਮੌਤ ਸਹੇੜ ਕੇ ਆਤਮਕ ਮੌਤੇ ਮਰਦਾ ਰਹਿੰਦਾ ਹੈ। ਮਾਇਆ ਦਾ ਠੱਗਿਆ ਹੋਇਆ ਮਾਇਆ ਦੀ ਖ਼ਾਤਰ ਹੀ ਰੋ ਰੋ ਕੇ ਪੁਕਾਰਦਾ ਹੈ (ਉਸ ਉਮਰ ਤਕ ਭੀ ਮਾਇਆ ਦੇ ਰੋਣੇ ਰੋਂਦਾ ਰਹਿੰਦਾ ਹੈ) ॥੯॥
They are evil-minded and blind - they are totally ruined; they are plundered, and cry out in pain. ||9||
दुरमति अंधुला बिनसि बिनासै मूठे रोइ पूकारा हे ॥९॥
LINE 29
ਆਪੁਵੀਚਾਰਿਰੋਵੈਕੋਈ
ਜੇਹੜਾ ਕੋਈ ਮਨੁੱਖ ਆਪਣੇ ਆਪ ਨੂੰ ਵਿਚਾਰਦਾ ਹੈ (ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ) ਉਹ ਪਛੁਤਾਂਦਾ ਨਹੀਂ ਹੈ।
One who understands himself, does not cry.
आपु वीचारि न रोवै कोई ॥
LINE 30
ਸਤਿਗੁਰੁਮਿਲੈਸੋਝੀਹੋਈ
ਪਰ ਇਹ ਸੋਝੀ ਕਿਸੇ ਨੂੰ ਤਦੋਂ ਹੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਮਿਲ ਪਏ।
When he meets the True Guru, then he understands.
सतिगुरु मिलै त सोझी होई ॥
LINE 31
ਬਿਨੁਗੁਰਬਜਰਕਪਾਟਖੂਲਹਿਸਬਦਿਮਿਲੈਨਿਸਤਾਰਾਹੇ੧੦॥॥
(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਅਕਲ ਤੇ ਪੜਦਾ ਪਿਆ ਰਹਿੰਦਾ ਹੈ; ਅਕਲ, ਮਾਨੋ, ਕਰੜੇ ਕਵਾੜਾਂ ਵਿਚ ਬੰਦ ਰਹਿੰਦੀ ਹੈ) ਗੁਰੂ ਤੋਂ ਬਿਨਾ (ਉਹ) ਕਰੜੇ ਕਵਾੜ ਖੁਲ੍ਹਦੇ ਨਹੀਂ ਹਨ। ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ ਉਹ (ਇਸ ਕੈਦ ਵਿਚੋਂ) ਖ਼ਲਾਸੀ ਹਾਸਲ ਕਰ ਲੈਂਦਾ ਹੈ ॥੧੦॥
Without the Guru, the heavy, hard doors are not opened. Obtaining the Word of the Shabad, one is emancipated. ||10||
बिनु गुर बजर कपाट न खूलहि सबदि मिलै निसतारा हे ॥१०॥
LINE 32
ਬਿਰਧਿਭਇਆਤਨੁਛੀਜੈਦੇਹੀ
ਮਨੁੱਖ ਬੁੱਢਾ ਹੋ ਜਾਂਦਾ ਹੈ, (ਉਸ ਦਾ) ਸਰੀਰ ਭੀ ਕਮਜ਼ੋਰ ਹੋ ਜਾਂਦਾ ਹੈ,
The body grows old, and is beaten out of shape.
बिरधि भइआ तनु छीजै देही ॥
LINE 33
ਰਾਮੁਜਪਈਅੰਤਿਸਨੇਹੀ
(ਪਰ ਮਾਇਆ ਦਾ ਮੋਹ ਇਤਨਾ ਪ੍ਰਬਲ ਹੈ ਕਿ ਅਜੇ ਭੀ) ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਜੋ (ਸਭ ਸਾਕਾਂ ਅੰਗਾਂ ਦੇ ਸਾਥ ਛੱਡ ਜਾਣ ਤੇ ਭੀ) ਅੰਤ ਨੂੰ ਪਿਆਰਾ ਸਾਥੀ ਬਣਦਾ ਹੈ।
But he does not meditate on the Lord, His only friend, even at the end.
रामु न जपई अंति सनेही ॥
LINE 34
ਨਾਮੁਵਿਸਾਰਿਚਲੈਮੁਹਿਕਾਲੈਦਰਗਹਝੂਠੁਖੁਆਰਾਹੇ੧੧॥॥
ਪਰਮਾਤਮਾ ਦਾ ਨਾਮ ਭੁਲਾ ਕੇ ਮਨੁੱਖ ਬਦਨਾਮੀ ਦਾ ਟਿੱਕਾ ਮੱਥੇ ਉਤੇ ਲਾ ਕੇ ਇਥੋਂ ਤੁਰ ਪੈਂਦਾ ਹੈ, ਪੱਲੇ ਝੂਠ ਹੀ ਹੈ (ਪੱਲੇ ਮਾਇਆ ਦਾ ਮੋਹ ਹੀ ਹੈ, ਇਸ ਵਾਸਤੇ) ਪ੍ਰਭੂ ਦੀ ਹਜ਼ੂਰੀ ਵਿਚ ਖ਼ੁਆਰ ਹੀ ਹੁੰਦਾ ਹੈ ॥੧੧॥
Forgetting the Naam, the Name of the Lord, he departs with his face blackened. The false are humiliated in the Court of the Lord. ||11||
नामु विसारि चलै मुहि कालै दरगह झूठु खुआरा हे ॥११॥
LINE 35
ਨਾਮੁਵਿਸਾਰਿਚਲੈਕੂੜਿਆਰੋ
(ਸਾਰੀ ਉਮਰ) ਕੂੜ ਦਾ ਵਣਜ ਕਰਨ ਵਾਲਾ ਬੰਦਾ ਪਰਮਾਤਮਾ ਦਾ ਨਾਮ ਭੁਲਾ ਕੇ (ਇਥੋਂ ਆਤਮਕ ਗੁਣਾਂ ਵਲੋਂ ਖ਼ਾਲੀ-ਹੱਥ) ਤੁਰ ਪੈਂਦਾ ਹੈ।
Forgetting the Naam, the false ones depart.
नामु विसारि चलै कूड़िआरो ॥
LINE 36
ਆਵਤਜਾਤਪੜੈਸਿਰਿਛਾਰੋ
ਜਨਮ ਮਰਨ ਦੇ ਗੇੜ ਵਿਚ ਪਏ ਦੇ ਸਿਰ ਉਤੇ ਸੁਆਹ ਪੈਂਦੀ ਹੈ (ਫਿਟਕਾਰ ਪੈਂਦੀ ਹੈ)।
Coming and going, dust falls on their heads.
आवत जात पड़ै सिरि छारो ॥
LINE 37
ਸਾਹੁਰੜੈਘਰਿਵਾਸੁਪਾਏਪੇਈਅੜੈਸਿਰਿਮਾਰਾਹੇ੧੨॥॥
(ਇਥੋਂ ਗਏ ਨੂੰ) ਪਰਮਾਤਮਾ ਦੇ ਦਰ ਤੇ ਢੋਈ ਨਹੀਂ ਮਿਲਦੀ, (ਜਿਤਨਾ ਚਿਰ) ਜਗਤ ਵਿਚ (ਰਿਹਾ ਇਥੇ) ਭੀ ਸਿਰ ਉਤੇ ਸੱਟਾਂ ਹੀ ਖਾਂਦਾ ਰਿਹਾ ॥੧੨॥
The soul-bride finds no home in her in-laws' home, the world hereafter; she suffers in agony in this world of her parents' home. ||12||
साहुरड़ै घरि वासु न पाए पेईअड़ै सिरि मारा हे ॥१२॥
LINE 38
ਖਾਜੈਪੈਝੈਰਲੀਕਰੀਜੈ
(ਚੰਗਾ) ਖਾਈਦਾ ਹੈ, (ਚੰਗਾ) ਪਹਿਨੀਦਾ ਹੈ, (ਦੁਨੀਆ ਦੀ) ਮੌਜ ਮਾਣੀਦੀ ਹੈ।
She eats, dresses and plays joyfully,
खाजै पैझै रली करीजै ॥
LINE 39
ਬਿਨੁਅਭਭਗਤੀਬਾਦਿਮਰੀਜੈ
(ਇਹਨਾਂ ਹੀ ਰੁਝੇਵਿਆਂ ਵਿਚ) ਹਿਰਦਾ ਪਰਮਾਤਮਾ ਦੀ ਭਗਤੀ ਤੋਂ ਸੁੰਞਾ ਰਹਿਣ ਕਰਕੇ ਵਿਅਰਥ ਹੀ ਆਤਮਕ ਮੌਤ ਸਹੇੜ ਲਈਦੀ ਹੈ।
but without loving devotional worship of the Lord, she dies uselessly.
बिनु अभ भगती बादि मरीजै ॥
LINE 40
ਸਰਅਪਸਰਕੀਸਾਰਜਾਣੈਜਮੁਮਾਰੇਕਿਆਚਾਰਾਹੇ੧੩॥॥
ਜੇਹੜਾ ਬੰਦਾ (ਇਸ ਤਰ੍ਹਾਂ ਅੰਨ੍ਹਾ ਹੋ ਕੇ) ਚੰਗੇ ਮੰਦੇ ਸਮੇ ਦੀ ਸੂਝ ਨਹੀਂ ਜਾਣਦਾ, ਉਸ ਨੂੰ ਜਮ ਖ਼ੁਆਰ ਕਰਦਾ ਹੈ, ਤੇ ਉਸ ਦੀ ਕੋਈ ਪੇਸ਼ ਨਹੀਂ ਜਾਂਦੀ ॥੧੩॥
One who does not distinguish between good and evil, is beaten by the Messenger of Death; how can anyone escape this? ||13||
सर अपसर की सार न जाणै जमु मारे किआ चारा हे ॥१३॥
LINE 41
ਪਰਵਿਰਤੀਨਰਵਿਰਤਿਪਛਾਣੈ
ਜੇਹੜਾ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਦੁਨੀਆ ਤੋਂ ਉਪਰਾਮ ਰਹਿਣਾ ਜਾਣਦਾ ਹੈ,
One who realizes what he has to possess, and what he has to abandon,
परविरती नरविरति पछाणै ॥
LINE 42
ਗੁਰਕੈਸੰਗਿਸਬਦਿਘਰੁਜਾਣੈ
ਜੇਹੜਾ ਗੁਰੂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ-ਅਵਸਥਾ ਨਾਲ ਸਾਂਝ ਪਾਈ ਰੱਖਦਾ ਹੈ,
associating with the Guru, comes to know the Word of the Shabad, within the home of his own self.
गुर कै संगि सबदि घरु जाणै ॥
LINE 43
ਕਿਸਹੀਮੰਦਾਆਖਿਚਲੈਸਚਿਖਰਾਸਚਿਆਰਾਹੇ੧੪॥॥
ਜੀਵਨ-ਸਫ਼ਰ ਵਿਚ ਕਿਸੇ ਨੂੰ ਮੰਦਾ ਨਹੀਂ ਆਖੀਦਾ, ਸਦਾ-ਥਿਰ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ਉਹ ਸੱਚ ਦਾ ਵਪਾਰੀ ਬੰਦਾ (ਪ੍ਰਭੂ ਦੀ ਹਜ਼ੂਰੀ ਵਿਚ) ਖਰਾ (ਸਿੱਕਾ ਮੰਨਿਆ ਜਾਂਦਾ) ਹੈ ॥੧੪॥
Do not call anyone else bad; follow this way of life. Those who are true are judged to be genuine by the True Lord. ||14||
किस ही मंदा आखि न चलै सचि खरा सचिआरा हे ॥१४॥
LINE 44
ਸਾਚਬਿਨਾਦਰਿਸਿਝੈਕੋਈ
ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਮਨੁੱਖ (ਪ੍ਰਭੂ ਦੇ) ਦਰ ਤੇ (ਜ਼ਿੰਦਗੀ ਦੀ ਪੜਤਾਲ ਵਿਚ) ਕਾਮਯਾਬ ਨਹੀਂ ਹੁੰਦਾ।
Without Truth, no one succeeds in the Court of the Lord.
साच बिना दरि सिझै न कोई ॥
LINE 45
ਸਾਚਸਬਦਿਪੈਝੈਪਤਿਹੋਈ
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਜੁੜਿਆਂ ਸਰੋਪਾ ਮਿਲਦਾ ਹੈ ਇੱਜ਼ਤ ਮਿਲਦੀ ਹੈ।
Through the True Shabad, one is robed in honor.
साच सबदि पैझै पति होई ॥
LINE 46
ਆਪੇਬਖਸਿਲਏਤਿਸੁਭਾਵੈਹਉਮੈਗਰਬੁਨਿਵਾਰਾਹੇ੧੫॥॥
(ਪਰ ਜੀਵਾਂ ਦੇ ਕੀਹ ਵੱਸ?) ਜਿਸ ਉਤੇ ਪ੍ਰਭੂ ਆਪ ਹੀ ਬਖ਼ਸ਼ਸ਼ ਕਰਦਾ ਹੈ, ਉਹ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਤੇ ਉਹ ਹਉਮੈ ਅਹੰਕਾਰ (ਆਪਣੇ ਅੰਦਰੋਂ) ਦੂਰ ਕਰਦਾ ਹੈ ॥੧੫॥
He forgives those with whom He is pleased; they silence their egotism and pride. ||15||
आपे बखसि लए तिसु भावै हउमै गरबु निवारा हे ॥१५॥
LINE 47
ਗੁਰਕਿਰਪਾਤੇਹੁਕਮੁਪਛਾਣੈ
ਗੁਰੂ ਦੀ ਮੇਹਰ ਨਾਲ ਹੀ ਮਨੁੱਖ ਪਰਮਾਤਮਾ ਦੇ ਹੁਕਮ ਨੂੰ ਪਛਾਣਦਾ ਹੈ,
One who realizes the Hukam of God's Command, by the Grace of the Guru,
गुर किरपा ते हुकमु पछाणै ॥
LINE 48
ਜੁਗਹਜੁਗੰਤਰਕੀਬਿਧਿਜਾਣੈ
ਤੇ ਜੁਗਾਂ ਜੁਗਾਂਤਰਾਂ ਤੋਂ ਚਲੀ ਆ ਰਹੀ ਉਸ ਵਿਧੀ ਨਾਲ ਸਾਂਝ ਪਾਂਦਾ ਹੈ (ਜਿਸ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਸਹੀ-ਸਲਾਮਤ ਪਾਰ ਲੰਘ ਸਕੀਦਾ ਹੈ। ਉਹ ਵਿਧੀ ਹੈ ਪਰਮਾਤਮਾ ਦਾ ਨਾਮ ਸਿਮਰਨਾ)।
comes to know the lifestyle of the ages.
जुगह जुगंतर की बिधि जाणै ॥
LINE 49
ਨਾਨਕਨਾਮੁਜਪਹੁਤਰੁਤਾਰੀਸਚੁਤਾਰੇਤਾਰਣਹਾਰਾਹੇ੧੬੧੭॥॥॥॥
ਹੇ ਨਾਨਕ! (ਆਖ ਕਿ ਪਰਮਾਤਮਾ ਦਾ) ਨਾਮ ਜਪੋ (ਨਾਮ ਸਿਮਰਨ ਦੀ) ਤਾਰੀ ਤਰੋ, (ਇਸ ਤਰ੍ਹਾਂ) ਸਦਾ-ਥਿਰ ਪ੍ਰਭੂ ਤੇ ਤਾਰਣ ਦੇ ਸਮਰੱਥ ਪ੍ਰਭੂ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੬॥੧॥੭॥
O Nanak, chant the Naam, and cross over to the other side. The True Lord will carry you across. ||16||1||7||
नानक नामु जपहु तरु तारी सचु तारे तारणहारा हे ॥१६॥१॥७॥
GURBANI.WORLD