LINE 01
ਸਾਰੰਗਮਹਲਾ੪॥
Saarang, Fourth Mahalaa:
सारंग महला ४ ॥
LINE 02
ਗੋਬਿੰਦਚਰਨਨਕਉਬਲਿਹਾਰੀ॥
ਪਰਮਾਤਮਾ ਦੇ ਚਰਨਾਂ ਤੋਂ ਸਦਕੇ ਜਾਣਾ ਚਾਹੀਦਾ ਹੈ।
I am a sacrifice to the Feet of the Lord of the Universe.
गोबिंद चरनन कउ बलिहारी ॥
LINE 03
ਭਵਜਲੁਜਗਤੁਨਜਾਈਤਰਣਾਜਪਿਹਰਿਹਰਿਪਾਰਿਉਤਾਰੀ੧॥॥ਰਹਾਉ॥
(ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ) ਜਗਤ (ਦੇ ਵਿਕਾਰਾਂ) ਤੋਂ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ। (ਪਰਮਾਤਮਾ ਦਾ ਨਾਮ) ਜਪਿਆ ਕਰ, ਪਰਮਾਤਮਾ (ਵਿਕਾਰਾਂ-ਭਰੇ ਜਗਤ ਤੋਂ) ਪਾਰ ਲੰਘਾ ਦੇਂਦਾ ਹੈ ॥੧॥ ਰਹਾਉ ॥
I cannot swim across the terrifying world ocean. But chanting the Name of the Lord, Har, Har, I am carried across. ||1||Pause||
भवजलु जगतु न जाई तरणा जपि हरि हरि पारि उतारी ॥१॥ रहाउ ॥
LINE 04
ਹਿਰਦੈਪ੍ਰਤੀਤਿਬਨੀਪ੍ਰਭਕੇਰੀਸੇਵਾਸੁਰਤਿਬੀਚਾਰੀ॥
(ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਵਾਸਤੇ ਸਰਧਾ ਬਣ ਜਾਂਦੀ ਹੈ, ਮਨੁੱਖ ਦੀ ਸੁਰਤ ਸੇਵਾ-ਭਗਤੀ ਵਿਚ ਜੁੜੀ ਰਹਿੰਦੀ ਹੈ।
Faith in God came to fill my heart; I serve Him intuitively, and contemplate Him.
हिरदै प्रतीति बनी प्रभ केरी सेवा सुरति बीचारी ॥
LINE 05
ਅਨਦਿਨੁਰਾਮਨਾਮੁਜਪਿਹਿਰਦੈਸਰਬਕਲਾਗੁਣਕਾਰੀ੧॥॥
ਸਾਰੀਆਂ ਤਾਕਤਾਂ ਦੇ ਮਾਲਕ ਸਾਰੇ ਗੁਣਾਂ ਦੇ ਮਾਲਕ ਪਰਮਾਤਮਾ ਦਾ ਨਾਮ ਹਰ ਵੇਲੇ ਹਿਰਦੇ ਵਿਚ ਜਪ ਕੇ ਪਰਮਾਤਮਾ ਦੇ ਗੁਣ ਮਨ ਵਿਚ ਆ ਵੱਸਦੇ ਹਨ ॥੧॥
Night and day, I chant the Lord's Name within my heart; it is all-powerful and virtuous. ||1||
अनदिनु राम नामु जपि हिरदै सरब कला गुणकारी ॥१॥
LINE 06
ਪ੍ਰਭੁਅਗਮਅਗੋਚਰੁਰਵਿਆਸ੍ਰਬਠਾਈਮਨਿਤਨਿਅਲਖਅਪਾਰੀ॥
(ਜਿਹੜਾ) ਪਰਮਾਤਮਾ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ (ਜੀਵਾਂ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਜਿਹੜਾ) ਸਭਨੀਂ ਥਾਈਂ ਮੌਜੂਦ ਹੈ, ਸਭਨਾਂ ਦੇ ਮਨ ਵਿਚ ਤਨ ਵਿਚ ਵੱਸਦਾ ਹੈ, ਅਦ੍ਰਿਸ਼ਟ ਹੈ ਤੇ ਬੇਅੰਤ ਹੈ,
God is Inaccessible and Unfathomable, All-pervading everywhere, in all minds and bodies; He is Infinite and Invisible.
प्रभु अगम अगोचरु रविआ स्रब ठाई मनि तनि अलख अपारी ॥
LINE 07
ਗੁਰਕਿਰਪਾਲਭਏਤਬਪਾਇਆਹਿਰਦੈਅਲਖੁਲਖਾਰੀ੨॥॥
ਉਹ ਪਰਮਾਤਮਾ ਤਦੋਂ ਮਿਲ ਪੈਂਦਾ ਹੈ ਜਦੋਂ (ਮਨੁੱਖ ਉਤੇ) ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਤਦੋਂ ਮਨੁੱਖ ਉਸ ਅਦ੍ਰਿਸ਼ਟ ਪ੍ਰਭੂ ਨੂੰ ਆਪਣੇ ਹਿਰਦੇ ਵਿਚ (ਹੀ) ਵੇਖ ਲੈਂਦਾ ਹੈ ॥੨॥
When the Guru becomes merciful, then the Unseen Lord is seen within the heart. ||2||
गुर किरपाल भए तब पाइआ हिरदै अलखु लखारी ॥२॥
LINE 08
ਅੰਤਰਿਹਰਿਨਾਮੁਸਰਬਧਰਣੀਧਰਸਾਕਤਕਉਦੂਰਿਭਇਆਅਹੰਕਾਰੀ॥
ਧਰਤੀ ਦੇ ਆਸਰੇ ਪਰਮਾਤਮਾ ਦਾ ਨਾਮ ਸਭ ਜੀਵਾਂ ਦੇ ਅੰਦਰ ਮੌਜੂਦ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਅਹੰਕਾਰੀ ਮਨੁੱਖਾਂ ਨੂੰ ਉਹ ਕਿਤੇ ਦੂਰ ਵੱਸਦਾ ਜਾਪਦਾ ਹੈ।
Deep within the inner being is the Name of the Lord, the Support of the entire earth, but to the egotistical saakat, the faithless cynic, He seems far away.
अंतरि हरि नामु सरब धरणीधर साकत कउ दूरि भइआ अहंकारी ॥
LINE 09
ਤ੍ਰਿਸਨਾਜਲਤਨਕਬਹੂਬੂਝਹਿਜੂਐਬਾਜੀਹਾਰੀ੩॥॥
ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜ ਰਹੇ ਉਹ ਮਨੁੱਖ ਕਦੇ (ਇਸ ਭੇਤ ਨੂੰ) ਨਹੀਂ ਸਮਝਦੇ, ਉਹਨਾਂ ਨੇ ਮਨੁੱਖਾ-ਜੀਵਨ ਦੀ ਬਾਜ਼ੀ ਹਾਰ ਦਿੱਤੀ ਹੁੰਦੀ ਹੈ (ਜਿਵੇਂ ਜੁਆਰੀਏ ਨੇ) ਜੂਏ ਵਿਚ (ਆਪਣੀ ਮਾਇਆ) ॥੩॥
His burning desire is never quenched, and he loses the game of life in the gamble. ||3||
त्रिसना जलत न कबहू बूझहि जूऐ बाजी हारी ॥३॥
LINE 10
ਊਠਤਬੈਠਤਹਰਿਗੁਨਗਾਵਹਿਗੁਰਿਕਿੰਚਤਕਿਰਪਾਧਾਰੀ॥
ਜਿਨ੍ਹਾਂ ਮਨੁੱਖਾਂ ਉੱਤੇ ਗੁਰੂ ਨੇ ਥੋੜ੍ਹੀ ਜਿਤਨੀ ਭੀ ਮਿਹਰ ਕਰ ਦਿੱਤੀ, ਉਹ ਉਠਦੇ ਬੈਠਦੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ।
Standing up and sitting down, the mortal sings the Glorious Praises of the Lord, when the Guru bestows even a tiny bit of His Grace.
ऊठत बैठत हरि गुन गावहि गुरि किंचत किरपा धारी ॥
LINE 11
ਨਾਨਕਜਿਨਕਉਨਦਰਿਭਈਹੈਤਿਨਕੀਪੈਜਸਵਾਰੀ੪੨॥॥॥
ਹੇ ਨਾਨਕ! ਜਿਨ੍ਹਾਂ ਉਤੇ ਗੁਰੂ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਈ, ਪਰਮਾਤਮਾ ਨੇ ਉਹਨਾਂ ਦੀ (ਲੋਕ ਪਰਲੋਕ ਵਿਚ) ਲਾਜ ਰੱਖ ਲਈ ॥੪॥੨॥
O Nanak, those who are blessed by His Glance of Grace - He saves and protects their honor. ||4||2||
नानक जिन कउ नदरि भई है तिन की पैज सवारी ॥४॥२॥
GURBANI.WORLD