ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1110
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਕੈਮਰਿਹੌਬਿਖਖਾਇਕਿਵਾਹੀਕੌਬਰੌ॥
ਜਾਂ ਤਾਂ (ਮੈਂ) ਉਸ ਨੂੰ ਵਰਾਂਗੀ ਜਾਂ ਜ਼ਹਿਰ ਖਾ ਕੇ ਮਰ ਜਾਵਾਂਗੀ।
कै मरि हौ बिख खाइ कि वाही कौ बरौ ॥
LINE 03
ਬਿਨੁਦੇਖੇਮੁਖਨਾਥਕਟਾਰੀਹਨਿਮਰੌ॥
ਮੈਂ ਆਪਣੇ ਸੁਆਮੀ ਦਾ ਮੂੰਹ ਵੇਖੇ ਬਿਨਾ ਕਟਾਰੀ ਮਾਰ ਕੇ ਮਰ ਜਾਵਾਂਗੀ।
बिनु देखे मुख नाथ कटारी हनि मरौ ॥
LINE 04
ਕੈਮੋਕਉਵਹਦੀਜੈਅਬੈਬੁਲਾਇਕੈ॥
ਜਾਂ ਤਾਂ ਹੁਣੇ ਉਸ ਨੂੰ ਬੁਲਾ ਕੇ ਮੈਨੂੰ ਦੇ ਦਿਓ,
कै मो कउ वह दीजै अबै बुलाइ कै ॥
LINE 05
ਹੋਨਾਤਰਹਮਰੀਆਸਾਤਜਹੁਬਨਾਇਕੈ੧੬॥॥
ਨਹੀਂ ਤਾਂ ਮੇਰੀ ਆਸ ਬਿਲਕੁਲ ਛਡ ਦਿਓ ॥੧੬॥
हो नातर हमरी आसा तजहु बनाइ कै ॥१६॥
LINE 06
ਕਹਿਕਹਿਐਸੇਬਚਨਮੂਰਛਨਾਹ੍ਵੈਗਿਰੀ॥
ਇਸ ਤਰ੍ਹਾਂ ਦੇ ਬਚਨ ਕਹਿ ਕਹਿ ਕੇ ਬੇਹੋਸ਼ ਹੋ ਕੇ ਡਿਗ ਪਈ।
कहि कहि ऐसे बचन मूरछना ह्वै गिरी ॥
LINE 07
ਜਨੁਪ੍ਰਹਾਰਜਮਧਰਕੇਕੀਏਬਿਨਾਮਰੀ॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਜਮਧਾੜ ਦੇ ਵਾਰ ਕੀਤੇ ਬਿਨਾ ਹੀ ਮਰ ਗਈ ਹੋਵੇ।
जनु प्रहार जमधर के कीए बिना मरी ॥
LINE 08
ਆਨਿਪਿਤਾਤਿਹਲਿਯੋਗਰੇਸੌਲਾਇਕੈ॥
ਪਿਤਾ ਨੇ ਆ ਕੇ ਉਸ ਨੂੰ ਗਲੇ ਨਾਲ ਲਗਾ ਲਿਆ।
आनि पिता तिह लियो गरे सौ लाइ कै ॥
LINE 09
ਹੋਕੁਅਰਿਕੁਅਰਿਕਹਿਧਾਇਪਈਦੁਖਪਾਇਕੈ੧੭॥॥
(ਅਤੇ ਮਾਤਾ ਵੀ) ਦੁਖ ਪੂਰਵਕ 'ਕੁਅਰਿ ਕੁਅਰਿ' ਕਹਿੰਦੀ ਭਜ ਕੇ ਆ ਗਈ ॥੧੭॥
हो कुअरि कुअरि कहि धाइ पई दुख पाइ कै ॥१७॥
LINE 10
ਜੋਸੁਪਨੇਤੈਬਰਿਯੋਸੁਹਮੈਬਤਾਇਯੈ॥
(ਪਿਤਾ ਨੇ ਕਿਹਾ) ਜੋ ਤੂੰ ਸੁਪਨੇ ਵਿਚ ਵਰਿਆ ਹੈ, ਉਹ ਸਾਨੂੰ ਦਸ ਦੇ।
जो सुपने तै बरियो सु हमै बताइयै ॥
LINE 11
ਕਰਿਯੈਵਹੈਉਪਾਇਮਨੈਸੁਖੁਪਾਇਯੈ॥
(ਅਸੀਂ) ਮਨ ਵਿਚ ਸੁਖ ਪ੍ਰਾਪਤ ਕਰ ਕੇ ਉਹੀ ਉਪਾ ਕਰਾਂਗੇ।
करियै वहै उपाइ मनै सुखु पाइयै ॥
LINE 12
ਬਹੁਚਿਰਦ੍ਰਿਗਨਪਸਾਰਿਪਿਤਾਕੀਓਰਿਚਹਿ॥
ਬਹੁਤ ਦੇਰ ਤਕ ਅੱਖਾਂ ਪਸਾਰ ਕੇ ਪਿਤਾ ਵਲ ਚਾਹ ਨਾਲ ਦੇਖਦੀ ਰਹੀ।
बहु चिर द्रिगन पसारि पिता की ओरि चहि ॥
LINE 13
ਕਛੁਕਹਬੇਕੌਭਈਗਈਨਤਾਹਿਕਹਿ੧੮॥॥
ਉਹ ਕੁਝ ਕਹਿਣਾ ਚਾਹੁੰਦੀ ਸੀ, ਪਰ ਕਹਿ ਨਾ ਸਕੀ ॥੧੮॥
कछु कहबे कौ भई गई न ताहि कहि ॥१८॥
LINE 14
ਕਰਤਕਰਤਬਹੁਚਿਰਲੌਬਚਨਸੁਨਾਇਯੋ॥
ਬਹੁਤ ਦੇਰ ਕਰ ਕੇ (ਆਖਰ) ਉਸ ਨੇ ਬੋਲ ਕਹੇ
करत करत बहु चिर लौ बचन सुनाइयो ॥
LINE 15
ਛੈਲੁਕੁਅਰਕੋਸਭਹਿਨਨਾਮਸੁਨਾਇਯੋ॥
ਅਤੇ ਸਭ ਨੂੰ (ਉਸ ਦਾ) ਛੈਲ ਕੁਅਰ ਨਾਂ ਸੁਣਾ ਦਿੱਤਾ।
छैलु कुअर को सभहिन नाम सुनाइयो ॥
LINE 16
ਸੁਪਨਬਿਖੈਪਿਤੁਮਾਤਸੁਮੁਹਿਜਾਕੌਦਿਯੋ॥
ਸੁਪਨੇ ਵਿਚ ਜਿਸ ਨੂੰ (ਮੇਰੇ) ਮਾਤਾ ਪਿਤਾ ਨੇ ਮੈਨੂੰ ਦਿੱਤਾ ਹੈ,
सुपन बिखै पितु मात सु मुहि जा कौ दियो ॥
LINE 17
ਹੋਵਹੈਆਪਨੋਨਾਥਮਾਨਿਕੈਮੈਲਿਯੋ੧੯॥॥
ਉਸੇ ਨੂੰ ਮੈਂ ਆਪਣਾ ਨਾਥ ਮੰਨ ਲਿਆ ਹੈ ॥੧੯॥
हो वहै आपनो नाथ मानि कै मै लियो ॥१९॥
GURBANI.WORLD