ਸੰਗ ਮਿਲਿ ਚਲੈ ਨਿਰਬਿਘਨ ਪਹੂਚੈ ਘਰ ਬਿਛਰੈ ਤੁਰਤ ਬਟਵਾਰੋ ਮਾਰ ਡਾਰ ਹੈਂ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 582
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੰਗਮਿਲਿਚਲੈਨਿਰਬਿਘਨਪਹੂਚੈਘਰਬਿਛਰੈਤੁਰਤਬਟਵਾਰੋਮਾਰਡਾਰਹੈਂ।
ਜੋ ਸੰਗ ਦੇ ਨਾਲ ਮਿਲ ਕੇ ਚਲਦਾ ਹੈ, ਉਹ ਨਿਰਬਿਘਨ ਘਰ ਪਹੁੰਚਦਾ ਹੈ, ਜੋ ਵਿਛੁੜ ਜਾਏ, ਉਸ ਨੂੰ ਰਾਹ ਮਾਰ ਲੁਟੇਰੇ ਝੱਟ ਮਾਰ ਸੁਟਦੇ ਹਨ।
Just as a man travelling in the company of others reaches home safely but one who gets separated, is robbed by dacoits and killed.
संग मिलि चलै निरबिघन पहूचै घर बिछरै तुरत बटवारो मार डार हैं ।
LINE 02
ਜੈਸੇਬਾਰਦੀਏਖੇਤਛੁਵਤਨਮ੍ਰਿਗਨਰਛੇਡੀਭਏਮ੍ਰਿਗਪੰਖੀਖੇਤਹਿਉਜਾਰਹੈਂ।
ਜਿਵੇਂ ਖੇਤ ਨੂੰ ਵਾੜ ਦਿੱਤਿਆਂ ਹਰਨ ਜਾਂ ਮਨੁੱਖ ਨਹੀਂ ਛੁਹ ਸਕਦੇ, ਪਰ ਖੁੱਲ੍ਹਾ ਛਡਿਆਂ ਪਸ਼ੂ, ਪੰਛੀ ਤੇ ਰਾਹਗੀਰ ਖੇਤ ਨੂੰ ਉਜਾੜ ਦਿੰਦੇ ਹਨ।
Just as a fenced field cannot be touched by humans and animals but an unfenced field is destroyed by passers-by and animals.
जैसे बार दीए खेत छुवत न म्रिग नर छेडी भए म्रिग पंखी खेतहि उजार हैं ।
LINE 03
ਪਿੰਜਰਾਮੈਸੂਆਜੈਸੇਰਾਮਨਾਮਲੇਤਹੇਤੁਨਿਕਸਤਿਖਿਨਤਾਂਹਿਗ੍ਰਸਤਮੰਜਾਰਹੈ।
ਜਿਵੇਂ ਪਿੰਜਰੇ ਵਿਚ ਪਿਆ ਤੋਤਾ ਪ੍ਰੇਮ ਨਾਲ ਰਾਮ ਨਾਮ ਰਟਦਾ ਹੈ, ਪਰ ਜੇ ਨਿਕਲਦਾ ਹੈ ਤਾਂ ਉਸੇ ਵੇਲੇ ਬਿੱਲੀ ਫੜ ਲੈਂਦੀ ਹੈ।
Just as a parrot shouts Ram Ram when in a cage but as soon as it gets out of cage, it is pounced upon by a cat and is eaten away.
पिंजरा मै सूआ जैसे राम नाम लेत हेतु निकसति खिन तांहि ग्रसत मंजार है ।
LINE 04
ਸਾਧਸੰਗਮਿਲਿਮਨਪਹੁਚੈਸਹਜਘਰਿਬਿਚਰਤਪੰਚੋਦੂਤਪ੍ਰਾਨਪਰਿਹਾਰਹੈਂ੫੮੨।।
ਤਿਵੇਂ ਸਾਧੂ ਦੇ ਸੰਗ ਨੂੰ ਮਿਲ ਕੇ ਮਨ ਸਹਿਜ ਘਰ ਵਿਚ ਪਹੁੰਚ ਜਾਂਦਾ ਹੈ ਪਰ ਜੇ ਖੁੱਲ੍ਹਾ ਵਿਚਰੇ ਤਾਂ ਪੰਜੇ ਦੂਤ ਕਾਮ ਕ੍ਰੋਧਾਦਿ ਪ੍ਰਾਣ ਨਾਸ ਕਰ ਦਿੰਦੇ ਹਨ ॥੫੮੨॥
Similarly, the mind of a human being acquires higher spiritual state when it unites with God-like True Guru. But when separated from the True Guru, it wanders about and is destroyed (spiritually) by the five vices-lust, anger, avarice, attachment and prid
साधसंग मिलि मन पहुचै सहज घरि बिचरत पंचो दूत प्रान परिहार हैं ।५८२।
GURBANI.WORLD