LINE 01
ਪਉੜੀ॥
Pauree:
पउड़ी ॥
LINE 02
ਹਰਿਕਾਨਾਮੁਅਮੋਲੁਹੈਕਿਉਕੀਮਤਿਕੀਜੈ॥
(ਧਰਤੀ ਦੇ ਮਾਲਕ ਰਾਜਿਆਂ ਦੇ ਟਾਕਰੇ ਤੇ) ਪ੍ਰਭੂ ਦਾ ਨਾਮ ਇਕ ਐਸੀ ਵਸਤ ਹੈ ਜਿਸ ਦਾ ਮੁੱਲ ਨਹੀਂ ਪੈ ਸਕਦਾ, ਜਿਸ ਦੇ ਸਾਵੇਂ ਮੁੱਲ ਦੀ ਕੋਈ ਚੀਜ਼ ਨਹੀਂ ਦੱਸੀ ਜਾ ਸਕਦੀ,
The Name of the Lord is priceless. How can its value be estimated?
हरि का नामु अमोलु है किउ कीमति कीजै ॥
LINE 03
ਆਪੇਸ੍ਰਿਸਟਿਸਭਸਾਜੀਅਨੁਆਪੇਵਰਤੀਜੈ॥
(ਪ੍ਰਭੂ ਦੇ ਨਾਮ ਦੇ ਸਾਵੇਂ ਮੁੱਲ ਦੀ ਚੀਜ਼ ਹੋਵੇ ਭੀ ਕਿਵੇਂ? ਕਿਉਂਕਿ) ਉਸ ਨੇ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ ਤੇ ਆਪ ਹੀ ਇਸ ਵਿਚ ਹਰ ਥਾਂ ਮੌਜੂਦ ਹੈ।
He Himself created the entire universe, and He Himself is pervading it.
आपे स्रिसटि सभ साजीअनु आपे वरतीजै ॥
LINE 04
ਗੁਰਮੁਖਿਸਦਾਸਲਾਹੀਐਸਚੁਕੀਮਤਿਕੀਜੈ॥
(ਹਾਂ) ਗੁਰੂ ਦੇ ਸਨਮੁਖ ਹੋ ਕੇ ਸਦਾ ਸਿਫ਼ਤ-ਸਾਲਾਹ ਕਰੀਏ (ਬੱਸ, ਇਹ) ਸਿਮਰਨ ਹੀ ('ਨਾਮ' ਦੀ ਪ੍ਰਾਪਤੀ ਲਈ) ਮੁੱਲ ਕੀਤਾ ਜਾ ਸਕਦਾ ਹੈ,
The Gurmukhs praise the Lord forever, and through the Truth, they assess Him.
गुरमुखि सदा सलाहीऐ सचु कीमति कीजै ॥
LINE 05
ਗੁਰਸਬਦੀਕਮਲੁਬਿਗਾਸਿਆਇਵਹਰਿਰਸੁਪੀਜੈ॥
(ਕਿਉਂਕਿ) ਗੁਰੂ ਦੇ ਸਬਦ ਦੀ ਰਾਹੀਂ ਹਿਰਦਾ-ਕੌਲ ਖਿੜਦਾ ਹੈ ਤੇ ਇਸ ਤਰ੍ਹਾਂ ਨਾਮ-ਰਸ ਪੀਵੀਦਾ ਹੈ,
Through the Word of the Guru's Shabad, the heart-lotus blossoms forth, and in this way, one drinks in the sublime essence of the Lord.
गुर सबदी कमलु बिगासिआ इव हरि रसु पीजै ॥
LINE 06
ਆਵਣਜਾਣਾਠਾਕਿਆਸੁਖਿਸਹਜਿਸਵੀਜੈ੭॥॥
(ਜਗਤ ਵਿਚ) ਆਉਣ ਜਾਣ ਦਾ ਗੇੜ ਮੁੱਕ ਜਾਂਦਾ ਹੈ ਤੇ ਸੁਖ ਵਿਚ ਅਡੋਲ ਅਵਸਥਾ ਵਿਚ ਲੀਨ ਹੋ ਜਾਈਦਾ ਹੈ ॥੭॥
Coming and going in reincarnation ceases, and one sleeps in peace and poise. ||7||
आवण जाणा ठाकिआ सुखि सहजि सवीजै ॥७॥
GURBANI.WORLD