ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1322
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਦੋਊਧਨੀਔਜੋਬਨਵੰਤ॥
ਦੋਵੇਂ ਧਨੀ ਅਤੇ ਜੋਬਨਵਾਨ ਸਨ
दोऊ धनी औ जोबनवंत ॥
LINE 03
ਕਰਤਕਾਮਕ੍ਰੀੜਾਬਿਗਸੰਤ॥
ਅਤੇ ਕਾਮ-ਕ੍ਰੀੜਾ ਕਰ ਕੇ ਪ੍ਰਸੰਨ ਹੁੰਦੇ ਸਨ।
करत काम क्रीड़ा बिगसंत ॥
LINE 04
ਇਕਕਾਮੀਅਰੁਕੈਫਚੜਾਈ॥
ਇਕ ਉਹ ਕਾਮੀ ਸਨ ਅਤੇ (ਦੂਜੇ) ਸ਼ਰਾਬ ਪੀ ਰਖੀ ਸੀ।
इक कामी अरु कैफ चड़ाई ॥
LINE 05
ਰੈਨਿਸਕਲਰਤਿਕਰਤਬਿਤਾਈ੧੧॥॥
ਸਾਰੀ ਰਾਤ ਕਾਮ-ਕੇਲਿ ਕਰਦਿਆਂ ਬਿਤਾ ਦਿੱਤੀ ॥੧੧॥
रैनि सकल रति करत बिताई ॥११॥
LINE 06
ਲਪਟਿਲਪਟਿਆਸਨਵੇਲੇਹੀ॥
ਉਹ ਲਿਪਟ ਲਿਪਟ ਕੇ ਆਸਣ ਲੈਂਦੇ
लपटि लपटि आसन वे लेही ॥
LINE 07
ਆਪੁਬੀਚਿਸੁਖੁਬਹੁਬਿਧਿਦੇਹੀ॥
ਅਤੇ ਆਪਸ ਵਿਚ ਬਹੁਤ ਤਰ੍ਹਾਂ ਦੇ ਸੁਖ ਦਿੰਦੇ।
आपु बीचि सुखु बहु बिधि देही ॥
LINE 08
ਚੁੰਬਨਕਰਤਨਖਨਕੇਘਾਤਾ॥
ਚੁੰਬਨ ਲੈਂਦੇ ਅਤੇ ਨਹੁੰਆਂ ਦੇ ਨਿਸ਼ਾਣ ਲਗਾਉਂਦੇ।
चुंबन करत नखन के घाता ॥
LINE 09
ਰੈਨਿਬਿਤੀਆਯੋਹ੍ਵੈਪ੍ਰਾਤਾ੧੨॥॥
ਇਸ ਤਰ੍ਹਾਂ ਰਾਤ ਬੀਤ ਗਈ ਅਤੇ ਦਿਨ ਚੜ੍ਹ ਆਇਆ ॥੧੨॥
रैनि बिती आयो ह्वै प्राता ॥१२॥
LINE 10
ਰਾਨੀਗਈਪ੍ਰਾਤਪਤਿਪਾਸ॥
ਰਾਣੀ ਸਵੇਰੇ ਪਤੀ ਕੋਲ ਗਈ,
रानी गई प्रात पति पास ॥
LINE 11
ਲਗੀਰਹੀਜਾਕੀਜਿਯਆਸ॥
ਪਰ ਉਸ ਦੇ ਮਨ ਵਿਚ ਉਸ (ਯਾਰ) ਦੀ ਆਸ ਲਗੀ ਰਹੀ।
लगी रही जा की जिय आस ॥
LINE 12
ਅਥਵਤਦਿਨਨਹੋਤਅੰਧਯਾਰੋ॥
(ਮਨ ਵਿਚ ਸੋਚਦੀ ਰਹੀ) ਕਿ ਕਿਸ ਵੇਲੇ ਦਿਨ ਮੁਕੇਗਾ ਅਤੇ ਹਨੇਰਾ ਹੋਵੇਗਾ
अथवत दिनन होत अंधयारो ॥
LINE 13
ਬਹੁਰਿਭਜੈਮੁਹਿਆਨਿਪ੍ਯਾਰੋ੧੩॥॥
ਅਤੇ ਫਿਰ ਮੈਨੂੰ ਪਿਆਰਾ ਆ ਕੇ ਸੰਯੋਗ ਸੁਖ ਦੇਵੇਗਾ ॥੧੩॥
बहुरि भजै मुहि आनि प्यारो ॥१३॥
LINE 14
ਜੌਰਹਿਹੌਰਾਜਾਕੈਪਾਸ॥
ਜੇ ਮੈਂ ਰਾਜੇ ਕੋਲ ਰਹਿੰਦੀ ਹਾਂ
जौ रहि हौ राजा कै पास ॥
LINE 15
ਮੋਹਿਰਾਖਿਹੈਬਿਰਧਨਿਰਾਸ॥
ਤਾਂ ਇਹ ਬਿਰਧ ਮੈਨੂੰ ਨਿਰਾਸ਼ ਹੀ ਰਖੇਗਾ।
मोहि राखि है बिरध निरास ॥
LINE 16
ਸੰਗਕਹਾਯਾਕੇਸ੍ਵੈਲੈਹੌ॥
ਇਸ ਦੇ ਨਾਲ ਸੌਂ ਕੇ ਮੈਂ ਕੀ ਪ੍ਰਾਪਤ ਕਰਾਂਗੀ
संग कहा या के स्वै लैहौ ॥
LINE 17
ਮਿਤ੍ਰਭੋਗਭੋਗਨਤੇਜੈਹੌ੧੪॥॥
ਅਤੇ ਮਿਤਰ ਨਾਲ ਭੋਗ ਬਿਲਾਸ ਕਰਨੋਂ ਵੀ ਜਾਵਾਂਗੀ ॥੧੪॥
मित्र भोग भोगन ते जैहौ ॥१४॥
LINE 18
ਕਿਹਛਲਸੇਜਸਜਨਕੀਜਾਊ॥
ਕਿਹੜੇ ਛਲ ਨਾਲ ਸੱਜਨ ਦੀ ਸੇਜ ਉਤੇ ਜਾਵਾਂ
किह छल सेज सजन की जाऊ ॥
LINE 19
ਨਖਘਾਤਨਕਿਹਭਾਤਿਛਪਾਊ॥
ਅਤੇ ਨਹੁੰਆਂ ਦੇ ਚਿੰਨ੍ਹਾਂ ਨੂੰ ਕਿਵੇਂ ਲੁਕਾਵਾਂ।
नख घातन किह भाति छपाऊ ॥
LINE 20
ਬਿਰਧਭੂਪਤਨਸੋਤਨਜੈਯੈ॥
ਬਿਰਧ ਰਾਜੇ ਨਾਲ ਸੌਣਾ ਨਾ ਪਵੇ
बिरध भूप तन सोत न जैयै ॥
LINE 21
ਐਸੋਕਵਨਚਰਿਤ੍ਰਦਿਖੈਯੈ੧੫॥॥
ਕੋਈ ਅਜਿਹਾ ਚਰਿਤ੍ਰ ਖੇਡਾਂ ॥੧੫॥
ऐसो कवन चरित्र दिखैयै ॥१५॥
LINE 22
ਜਾਇਕਹੀਨ੍ਰਿਪਸੰਗਅਸਗਾਥਾ॥
ਰਾਜੇ ਕੋਲ ਜਾ ਕੇ ਇਸ ਤਰ੍ਹਾਂ ਗਾਥਾ ਕਹੀ,
जाइ कही न्रिप संग अस गाथा ॥
LINE 23
ਬਾਤਸੁਨਹੁਹਮਰੀਤੁਮਨਾਥਾ॥
ਹੇ ਨਾਥ! ਤੁਸੀਂ ਮੇਰੀ ਗੱਲ ਸੁਣੋ।
बात सुनहु हमरी तुम नाथा ॥
LINE 24
ਹਿਯੈਬਿਲਾਰਿਮੋਰਨਖਲਾਏ॥
ਇਕ ਬਿਲੇ ਨੇ ਮੇਰੀ ਛਾਤੀ ਉਤੇ ਨਹੁੰ ਮਾਰੇ ਹਨ
हियै बिलारि मोर नख लाए ॥
LINE 25
ਕਾਢਿਭੂਪਕੌਪ੍ਰਗਟਦਿਖਾਏ੧੬॥॥
ਅਤੇ ਬਾਹਰ ਕਰ ਕੇ ਰਾਜੇ ਨੂੰ ਵਿਖਾ ਦਿੱਤੇ ॥੧੬॥
काढि भूप कौ प्रगट दिखाए ॥१६॥
GURBANI.WORLD