GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਗਉੜੀ - ਗੁਰੂ ਰਾਮਦਾਸ ਜੀ
ਅੰਗ 308
Display Settings
Translations
ਪਉੜੀ
Pauree:
पउड़ी ॥
ਤੂਸਚਾਸਾਹਿਬੁਆਪਿਹੈਸਚੁਸਾਹਹਮਾਰੇ
ਹੇ ਸਾਡੇ ਸਦਾ-ਥਿਰ ਰਹਿਣ ਵਾਲੇ ਸ਼ਾਹ! ਤੂੰ ਆਪ ਹੀ ਸੱਚਾ ਮਾਲਕ ਹੈਂ।
O My True Lord and Master, You Yourself are my True Lord King.
तू सचा साहिबु आपि है सचु साह हमारे ॥
ਸਚੁਪੂਜੀਨਾਮੁਦ੍ਰਿੜਾਇਪ੍ਰਭਵਣਜਾਰੇਥਾਰੇ
ਹੇ ਪ੍ਰਭੂ! ਅਸੀਂ ਤੇਰੇ ਵਣਜਾਰੇ ਹਾਂ, ਸਾਨੂੰ ਇਹ ਨਿਸਚੇ ਕਰਾ ਕਿ ਨਾਮ ਦੀ ਪੂੰਜੀ ਸਦਾ ਕਾਇਮ ਰਹਿਣ ਵਾਲੀ ਹੈ।
Please, implant within me the true treasure of Your Name; O God, I am Your merchant.
सचु पूजी नामु द्रिड़ाइ प्रभ वणजारे थारे ॥
ਸਚੁਸੇਵਹਿਸਚੁਵਣੰਜਿਲੈਹਿਗੁਣਕਥਹਨਿਰਾਰੇ
ਜੋ ਮਨੁੱਖ ਸਦਾ-ਥਿਰ ਨਾਮ ਸਿਮਰਦੇ ਹਨ, ਸੱਚੇ ਨਾਮ ਦਾ ਸਉਦਾ ਖ਼ਰੀਦਦੇ ਹਨ ਤੇ ਨਿਰਾਲੇ ਪ੍ਰਭੂ ਦੇ ਗੁਣ ਉਚਾਰਦੇ ਹਨ,
I serve the True One, and deal in the True One; I chant Your Wondrous Praises.
सचु सेवहि सचु वणंजि लैहि गुण कथह निरारे ॥
ਸੇਵਕਭਾਇਸੇਜਨਮਿਲੇਗੁਰਸਬਦਿਸਵਾਰੇ
ਉਹ ਸਤਿਗੁਰੂ ਦੇ ਸ਼ਬਦ ਦੁਆਰਾ ਸੁਧਰ ਕੇ ਸੇਵਕ ਸੁਭਾਉ ਵਾਲੇ ਹੋ ਕੇ ਉਸ ਪ੍ਰਭੂ ਨੂੰ ਮਿਲਦੇ ਹਨ।
Those humble beings who serve the Lord with love meet Him; they are adorned with the Word of the Guru's Shabad.
सेवक भाइ से जन मिले गुर सबदि सवारे ॥
ਤੂਸਚਾਸਾਹਿਬੁਅਲਖੁਹੈਗੁਰਸਬਦਿਲਖਾਰੇ॥੧੪॥
ਹੇ ਹਰੀ! ਤੂੰ ਸੱਚਾ ਮਾਲਕ ਹੈਂ, ਤੈਨੂੰ ਕੋਈ ਸਮਝ ਨਹੀਂ ਸਕਦਾ (ਪਰ) ਸਤਿਗੁਰੂ ਦੇ ਸ਼ਬਦ ਦੁਆਰਾ ਤੇਰੀ ਸੂਝ ਪੈਂਦੀ ਹੈ ॥੧੪॥
O my True Lord and Master, You are unknowable; through the Word of the Guru's Shabad, You are known. ||14||
तू सचा साहिबु अलखु है गुर सबदि लखारे ॥१४॥
GURBANI.WORLD
ਪਿਛਲਾ Share ਹੋਮ Save ਅਗਲਾ