LINE 01
ਚੌਪਈ॥
ਚੌਪਈ:
चौपई ॥
LINE 02
ਸ੍ਵਰਨਸੈਨਇਕਸੁਨਾਨ੍ਰਿਪਾਲਾ॥
ਸ੍ਵਰਨ ਸੈਨ ਨਾਂ ਦਾ ਇਕ ਰਾਜਾ ਸੁਣਿਆ ਹੈ,
स्वरन सैन इक सुना न्रिपाला ॥
LINE 03
ਜਾਕੇਸਦਨਆਠਸੈਬਾਲਾ॥
ਜਿਸ ਦੇ ਘਰ ਅੱਠ ਸੌ ਇਸਤਰੀਆਂ ਸਨ।
जा के सदन आठ सै बाला ॥
LINE 04
ਬਿਸ੍ਵਮਤੀਤਾਕੇਇਕਨਾਰੀ॥
ਉਸ ਪਾਸ ਇਕ ਬਿਸ੍ਵਮਤੀ ਇਸਤਰੀ ਸੀ,
बिस्वमती ता के इक नारी ॥
LINE 05
ਜਾਤਨਜਿਹਕੀਪ੍ਰਭਾਉਚਾਰੀ੧॥॥
ਜਿਸ ਦੀ ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥
जात न जिह की प्रभा उचारी ॥१॥
LINE 06
ਨਾਇਨੇਕਤਿਨਨ੍ਰਿਪਤਿਨਿਹਾਰੀ॥
ਉਸ ਰਾਜੇ ਨੇ ਇਕ ਨੈਣ ਵੇਖੀ।
नाइनेक तिन न्रिपति निहारी ॥
LINE 07
ਰੂਪਮਾਨਗੁਨਮਾਨਬਿਚਾਰੀ॥
ਉਸ ਨੂੰ ਬਹੁਤ ਰੂਪਮਾਨ ਅਤੇ ਗੁਣਵਾਨ ਸਮਝਿਆ।
रूपमान गुनमान बिचारी ॥
LINE 08
ਤਾਕਹਪਕਰਿਸਦਨਲੈਆਯੋ॥
ਉਸ ਨੂੰ ਪਕੜ ਕੇ ਮਹੱਲ ਵਿਚ ਲੈ ਆਇਆ।
ता कह पकरि सदन लै आयो ॥
LINE 09
ਕਾਮਭੋਗਤਿਹਸਾਥਕਮਾਯੋ੨॥॥
ਉਸ ਨਾਲ ਕਾਮ ਭੋਗ ਕੀਤਾ ॥੨॥
काम भोग तिह साथ कमायो ॥२॥
LINE 10
ਤਾਕੋਲੈਇਸਤ੍ਰੀਨ੍ਰਿਪਕਰੋ॥
ਉਸ ਨੂੰ ਰਾਜੇ ਨੇ ਆਪਣੀ ਇਸਤਰੀ ਬਣਾ ਲਿਆ
ता को लै इसत्री न्रिप करो ॥
LINE 11
ਭਾਤਿਭਾਤਿਤਿਹਸਾਥਬਿਹਰੋ॥
ਅਤੇ ਭਾਂਤ ਭਾਂਤ ਦਾ ਉਸ ਨਾਲ ਰਮਣ ਕੀਤਾ।
भाति भाति तिह साथ बिहरो ॥
LINE 12
ਤਾਤ੍ਰਿਯਕੀਕੁਟੇਵਨਹਿਜਾਈ॥
ਉਸ ਇਸਤਰੀ ਦੀ 'ਕੁਵੇਟ' ('ਕੁਵਾਟ'-ਕੁਮਾਰਗ ਉਤੇ ਜਾਣ ਦੀ ਰੁਚੀ) ਨਹੀਂ ਗਈ
ता त्रिय की कुटेव नहि जाई ॥
LINE 13
ਅਵਰਨਸਾਥਰਮੈਲਪਟਾਈ੩॥॥
ਅਤੇ ਹੋਰਨਾਂ (ਬੰਦਿਆਂ) ਨਾਲ ਰਮਣ ਕਰਦੀ ਰਹੀ ॥੩॥
अवरन साथ रमै लपटाई ॥३॥
LINE 14
ਇਕਦਿਨਅਰਧਨਿਸਾਜਬਭਈ॥
ਇਕ ਦਿਨ ਜਦ ਅੱਧੀ ਰਾਤ ਹੋ ਗਈ,
इक दिन अरध निसा जब भई ॥
LINE 15
ਜਾਰਧਾਮਨਾਇਨਵਹਗਈ॥
ਤਾਂ ਉਹ ਨੈਣ ਯਾਰ ਦੇ ਘਰ ਚਲੀ ਗਈ।
जार धाम नाइन वह गई ॥
LINE 16
ਚੌਕੀਦਾਰਨਗਹਿਤਾਕੌਲਿਯ॥
ਚੌਕੀਦਾਰਾਂ ਨੇ ਉਸ ਨੂੰ ਪਕੜ ਲਿਆ
चौकीदारन गहि ता कौ लिय ॥
LINE 17
ਨਾਕਕਾਟਿਕਰਬਹੁਰਿਛਾਡਿਦਿਯ੪॥॥
ਅਤੇ ਨੱਕ ਕਟ ਕੇ ਫਿਰ ਛਡ ਦਿੱਤਾ ॥੪॥
नाक काटि कर बहुरि छाडि दिय ॥४॥
LINE 18
ਨਾਇਨਿਕਟੀਨਾਕਲੈਕੈਕਰ॥
ਨੈਣ ਕਟੀ ਹੋਈ ਨੱਕ ਹੱਥ ਵਿਚ ਲੈ ਕੇ
नाइनि कटी नाक लै कै कर ॥
LINE 19
ਫਿਰਿਆਈਨ੍ਰਿਪਕੇਭੀਤਰਘਰ॥
ਫਿਰ ਰਾਜੇ ਦੇ ਘਰ ਅੰਦਰ ਆ ਗਈ।
फिरि आई न्रिप के भीतर घर ॥
LINE 20
ਤਬਨ੍ਰਿਪਰੋਮਮੂੰਡਬੇਕਾਜਾ॥
ਤਦ ਰਾਜੇ ਨੇ ਵਾਲ ਮੁੰਨਣ ਲਈ
तब न्रिप रोम मूंडबे काजा ॥
LINE 21
ਮਾਗ੍ਯੋਤੁਰਤੁਉਸਤਰਾਰਾਜਾ੫॥॥
ਉਸ ਤੋਂ ਉਸਤਰਾ ਮੰਗਿਆ ॥੫॥
माग्यो तुरतु उसतरा राजा ॥५॥
LINE 22
ਤਬਤਿਨਵਹੈਉਸਤਰਾਦੀਯੋ॥
ਤਦ ਉਸ ਨੇ ਉਹ ਉਸਤਰਾ ਦਿੱਤਾ,
तब तिन वहै उसतरा दीयो ॥
LINE 23
ਜਾਪਰਬਾਢਿਨਕਬਹੂੰਕੀਯੋ॥
ਜਿਸ ਨਾਲ ਪਹਿਲਾਂ ਕਦੇ ਵਾਲ ਨਹੀਂ ਮੁੰਨੇ ਸਨ।
जा पर बाढि न कबहूं कीयो ॥
LINE 24
ਨਿਰਖਿਨ੍ਰਿਪਤਿਤਿਹਅਧਿਕਰਿਸਾਯੋ॥
ਰਾਜਾ ਉਸ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਇਆ
निरखि न्रिपति तिह अधिक रिसायो ॥
LINE 25
ਗਹਿਤਾਤ੍ਰਿਯਕੀਓਰਚਲਾਯੋ੬॥॥
ਅਤੇ ਪਕੜ ਕੇ ਉਸ ਇਸਤਰੀ ਵਲ ਸੁਟਿਆ ॥੬॥
गहि ता त्रिय की ओर चलायो ॥६॥
LINE 26
ਤਬਤ੍ਰਿਯਹਾਇਹਾਇਕਹਿਉਠੀ॥
ਤਦ ਉਹ ਇਸਤਰੀ 'ਹਾਇ ਹਾਇ' ਕਰਨ ਲਗੀ,
तब त्रिय हाइ हाइ कहि उठी ॥
LINE 27
ਕਾਟਿਨਾਕਰਾਜਾਜੂਸੁਟੀ॥
ਹੇ ਰਾਜਾ ਜੀ! (ਤੁਸੀਂ ਮੇਰੀ) ਨੱਕ ਹੀ ਵਢ ਸੁਟੀ ਹੈ।
काटि नाक राजा जू सुटी ॥
LINE 28
ਤਬਰਾਜਾਹੇਰਨਤਿਹਧਾਯੋ॥
ਤਦ ਰਾਜਾ ਉਸ ਨੂੰ ਵੇਖਣ ਲਈ ਵਧਿਆ
तब राजा हेरन तिह धायो ॥
LINE 29
ਸ੍ਰੋਨਪੁਲਤਲਖਿਮੁਖਬਿਸਮਾਯੋ੭॥॥
ਅਤੇ ਲਹੂ ਲਿਬੜਿਆ ਮੂੰਹ ਵੇਖ ਕੇ ਹੈਰਾਨ ਰਹਿ ਗਿਆ ॥੭॥
स्रोन पुलत लखि मुख बिसमायो ॥७॥
LINE 30
ਹਾਹਾਪਦਤਬਨ੍ਰਿਪਤਿਉਚਾਰਾ॥
ਤਦ ਰਾਜੇ ਨੇ 'ਹਾਇ ਹਾਇ' ਸ਼ਬਦ ਉਚਾਰੇ
हाहा पद तब न्रिपति उचारा ॥
LINE 31
ਮੈਨਹਿਐਸੇਭੇਦਬਿਚਾਰਾ॥
(ਅਤੇ ਕਿਹਾ) ਕਿ ਮੈਂ ਇਹ ਸੋਚਿਆ ਤਕ ਨਹੀਂ ਸੀ।
मै नहि ऐसे भेद बिचारा ॥
LINE 32
ਨਿਰਖਹੁਤਾਤ੍ਰਿਯਕੀਚਤੁਰਈ॥
ਉਸ ਇਸਤਰੀ ਦੀ ਚਾਲਾਕੀ ਵੇਖੋ
निरखहु ता त्रिय की चतुरई ॥
LINE 33
ਰਾਜਾਮੂੰਡਬੁਰਾਈਦਈ੮॥॥
ਕਿ (ਸਾਰੀ) ਬੁਰਿਆਈ ਰਾਜੇ ਦੇ ਸਿਰ ਮੜ੍ਹ ਦਿੱਤੀ ॥੮॥
राजा मूंड बुराई दई ॥८॥
GURBANI.WORLD