ਰਾਗੁ ਕਲਿਆਨੁ ਮਹਲਾ ੫ ਘਰੁ ੧ ॥

ਰਾਗੁ ਕਲਿਆਨ ਗੁਰੂ ਅਰਜਨ ਦੇਵ ਜੀ ਅੰਗ 1321
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਰਾਗੁਕਲਿਆਨੁਮਹਲਾਘਰੁ
ਰਾਗ ਕਲਿਆਨੁ, ਘਰ ੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Kalyaan, Fifth Mahalaa, First House:
रागु कलिआनु महला ५ घरु १ ॥
LINE 02
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ੴ सतिगुर प्रसादि ॥
LINE 03
ਹਮਾਰੈਏਹਕਿਰਪਾਕੀਜੈ
ਹੇ ਪ੍ਰਭੂ! ਮੇਰੇ ਉੱਤੇ ਇਹ ਮਿਹਰ ਕਰ-
Please grant me this blessing:
हमारै एह किरपा कीजै ॥
LINE 04
ਅਲਿਮਕਰੰਦਚਰਨਕਮਲਸਿਉਮਨੁਫੇਰਿਫੇਰਿਰੀਝੈ॥॥ਰਹਾਉ
ਕਿ (ਜਿਵੇਂ) ਭੌਰਾ ਫੁੱਲ ਦੇ ਰਸ ਨਾਲ ਰੀਝਿਆ ਰਹਿੰਦਾ ਹੈ, (ਤਿਵੇਂ ਮੇਰਾ ਮਨ) (ਤੇਰੇ) ਸੋਹਣੇ ਚਰਨਾਂ ਨਾਲ ਮੁੜ ਮੁੜ ਲਪਟਿਆ ਰਹੇ ॥੧॥ ਰਹਾਉ ॥
May the bumble-bee of my mind be immersed again and again in the Honey of Your Lotus Feet. ||1||Pause||
अलि मकरंद चरन कमल सिउ मनु फेरि फेरि रीझै ॥१॥ रहाउ ॥
LINE 05
ਆਨਜਲਾਸਿਉਕਾਜੁਕਛੂਐਹਰਿਬੂੰਦਚਾਤ੍ਰਿਕਕਉਦੀਜੈ॥॥
ਹੇ ਪ੍ਰਭੂ! (ਜਿਵੇਂ) ਪਪੀਹੇ ਨੂੰ (ਵਰਖਾ ਦੀ ਬੂੰਦ ਤੋਂ ਬਿਨਾ) ਹੋਰ ਪਾਣੀਆਂ ਨਾਲ ਕੋਈ ਗ਼ਰਜ਼ ਨਹੀਂ ਹੁੰਦੀ, ਤਿਵੇਂ ਮੈਨੂੰ ਪਪੀਹੇ ਨੂੰ (ਆਪਣੇ ਨਾਮ ਅੰਮ੍ਰਿਤ ਦੀ) ਬੂੰਦ ਦੇਹ ॥੧॥
I am not concerned with any other water; please bless this songbird with a Drop of Your Water, Lord. ||1||
आन जला सिउ काजु न कछूऐ हरि बूंद चात्रिक कउ दीजै ॥१॥
LINE 06
ਬਿਨੁਮਿਲਬੇਨਾਹੀਸੰਤੋਖਾਪੇਖਿਦਰਸਨੁਨਾਨਕੁਜੀਜੈ੨੧॥॥॥
ਹੇ ਪ੍ਰਭੂ! ਤੇਰੇ ਮਿਲਾਪ ਤੋਂ ਬਿਨਾ (ਮੇਰੇ ਅੰਦਰ) ਠੰਢ ਨਹੀਂ ਪੈਂਦੀ, (ਮਿਹਰ ਕਰ; ਤੇਰਾ ਦਾਸ) ਨਾਨਕ (ਤੇਰਾ) ਦਰਸਨ ਕਰ ਕੇ ਆਤਮਕ ਜੀਵਨ ਹਾਸਲ ਕਰਦਾ ਰਹੇ ॥੨॥੧॥
Unless I meet my Lord, I am not satisfied. Nanak lives, gazing upon the Blessed Vision of His Darshan. ||2||1||
बिनु मिलबे नाही संतोखा पेखि दरसनु नानकु जीजै ॥२॥१॥
GURBANI.WORLD