ਚੌਪਈ ॥

ਬ੍ਰਹਮਾ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 623
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਜਬਨ੍ਰਿਪਹਨਾਮਾਨਧਾਤਾਬਰ॥
ਜਦ ਲਵਨਾਸੁਰ ਨੇ ਹੱਥ ਵਿਚ ਸ਼ਿਵ ਦਾ ਦਿੱਤਾ
जब न्रिप हना मानधाता बर ॥
LINE 03
ਸਿਵਤ੍ਰਿਸੂਲਕਰਿਧਰਿਲਵਨਾਸੁਰ॥
ਤ੍ਰਿਸ਼ੂਲ ਲੈ ਕੇ ਸ੍ਰੇਸ਼ਠ ਮਾਨਧਾਤਾ ਰਾਜੇ ਨੂੰ ਮਾਰ ਦਿੱਤਾ,
When taking the trident of Shiva, Lavanasura killed the superb king mandhata, then the king Dileep came to the throne
सिव त्रिसूल करि धरि लवनासुर ॥
LINE 04
ਭਯੋਦਲੀਪਜਗਤਕੋਰਾਜਾ॥
ਤਦ ਦਲੀਪ ਜਗਤ ਦਾ ਰਾਜਾ ਬਣਿਆ,
भयो दलीप जगत को राजा ॥
LINE 05
ਭਾਤਿਭਾਤਿਜਿਹਰਾਜਬਿਰਾਜਾ੧੨੧॥॥
ਜੋ ਭਾਂਤ ਭਾਂਤ ਦੇ ਰਾਜਾਂ ਉਤੇ ਬਰਾਜਮਾਨ ਸੀ ॥੧੨੧॥
He had various types of royal luxuries.121.
भाति भाति जिह राज बिराजा ॥१२१॥
LINE 06
ਮਹਾਰਥੀਅਰੁਮਹਾਨ੍ਰਿਪਾਰਾ॥
(ਉਹ) ਮਹਾ ਰਥੀ ਅਤੇ ਮਹਾਨ ਰਾਜਾ (ਅਜਿਹਾ ਸੁੰਦਰ ਸੀ)
महारथी अरु महा न्रिपारा ॥
LINE 07
ਕਨਕਅਵਟਿਸਾਚੇਜਨੁਢਾਰਾ॥
ਮਾਨੋ ਸੋਨੇ ਨੂੰ ਪੰਘਾਰ ਕੇ ਕਿਸੇ ਨੇ ਸੱਚੇ ਵਿਚ ਢਾਲਿਆ ਹੋਵੇ।
This king was a great warrior any Sovereign
कनक अवटि साचे जनु ढारा ॥
LINE 08
ਅਤਿਸੁੰਦਰਜਨੁਮਦਨਸਰੂਪਾ॥
(ਉਹ) ਬਹੁਤ ਸੁੰਦਰ ਸੀ ਮਾਨੋ ਕਾਮ ਦੇਵ ਦਾ ਹੀ ਰੂਪ ਹੋਵੇ
अति सुंदर जनु मदन सरूपा ॥
LINE 09
ਜਾਨੁਕਬਨੇਰੂਪਕੋਭੂਪਾ੧੨੨॥॥
ਜਾਂ ਮਾਨੋ ਰੂਪ ਦਾ ਹੀ ਰਾਜਾ ਬਣਿਆ ਹੋਇਆ ਹੋਵੇ ॥੧੨੨॥
It seemed that he had been shaped in a mould of gold, like the form of the god of love, this king was so beautiful, that he appeared to be the Sovereign of Beauty.122.
जानुक बने रूप को भूपा ॥१२२॥
LINE 10
ਬਹੁਬਿਧਿਕਰੇਜਗਬਿਸਥਾਰਾ॥
(ਉਸ ਨੇ) ਬਹੁਤ ਸਾਰੇ ਯੱਗਾਂ ਦਾ ਵਿਸਤਾਰ ਕਰ ਦਿੱਤਾ
बहु बिधि करे जग बिसथारा ॥
LINE 11
ਬਿਧਵਤਹੋਮਦਾਨਮਖਸਾਰਾ॥
ਅਤੇ ਯੱਗ-ਸ਼ਾਲਾ ਵਿਚ ਮਰਯਾਦਾ ਪੂਰਵਕ ਹੋਮ ਅਤੇ ਦਾਨ ਹੋਣ ਲਗੇ।
He performed various types of Yajnas and executed hom and bestowed charities according to Vedic injunctions
बिधवत होम दान मखसारा ॥
LINE 12
ਧਰਮਧੁਜਾਜਹਤਹਬਿਰਾਜੀ॥
ਜਿਥੇ ਕਿਥੇ ਧਰਮ-ਧੁਜਾਵਾਂ ਸ਼ੋਭ ਰਹੀਆਂ ਸਨ
धरम धुजा जह तह बिराजी ॥
LINE 13
ਇੰਦ੍ਰਾਵਤੀਨਿਰਖਿਦੁਤਿਲਾਜੀ੧੨੩॥॥
(ਜਿਨ੍ਹਾਂ ਦੀ) ਸਜਧਜ ਨੂੰ ਵੇਖ ਕੇ ਇੰਦਰਪੁਰੀ ਵੀ ਸ਼ਰਮਸਾਰ ਹੁੰਦੀ ਸੀ ॥੧੨੩॥
His banner of the extension of Dharma fluttered here and there and seeing his glory, the abode of Indra felt shy.123.
इंद्रावती निरखि दुति लाजी ॥१२३॥
LINE 14
ਪਗਪਗਜਗਿਖੰਭਕਹੁਗਾਡਾ॥
ਕਦਮ ਕਦਮ ਉਤੇ ਯੱਗ ਦੇ ਥਮਲੇ ਗਡੇ ਹੋਏ ਸਨ।
पग पग जगि खंभ कहु गाडा ॥
LINE 15
ਘਰਿਘਰਿਅੰਨਸਾਲਕਰਿਛਾਡਾ॥
ਘਰ ਘਰ ਨੂੰ (ਰਾਜੇ ਨੇ) ਅੰਨ ਦੇ ਭੰਡਾਰ ਬਣਾ ਛਡਿਆ ਸੀ।
He got planted the columns of Yajnas at short distances
घरि घरि अंन साल करि छाडा ॥
LINE 16
ਭੂਖਾਨਾਗਜੁਆਵਤਕੋਈ॥
ਜੇ ਕੋਈ ਭੁਖਾ ਨੰਗਾ (ਕਿਸੇ ਦੇ ਘਰ) ਆਉਂਦਾ,
भूखा नाग जु आवत कोई ॥
LINE 17
ਤਤਛਿਨਇਛਪੁਰਾਵਤਸੋਈ੧੨੪॥॥
ਉਸੇ ਵੇਲੇ ਉਸ ਦੀ ਇੱਛਾ ਪੂਰੀ ਕਰ ਦਿੱਤੀ ਜਾਂਦੀ ॥੧੨੪॥
And caused the granaries of corn to be built in every home, the hungry or naked, whosoever came, his desire was fulfilled Immediately.124.
ततछिन इछ पुरावत सोई ॥१२४॥
LINE 18
ਜੋਜਿਹੰਮੁਖਮਾਗਾਤਿਹਪਾਵਾ॥
ਜਿਸ ਨੇ ਜੋ ਮੂੰਹੋਂ ਮੰਗਿਆ, (ਉਸ ਨੂੰ) ਉਹੀ ਕੁਝ ਮਿਲ ਗਿਆ।
जो जिहं मुख मागा तिह पावा ॥
LINE 19
ਬਿਮੁਖਆਸਫਿਰਿਭਿਛਕਨਆਵਾ॥
ਕੋਈ ਭਿਖਾਰੀ ਵੀ ਇੱਛਾ ਪੂਰੀ ਕੀਤੇ ਬਿਨਾ ਫਿਰਦਾ ਨਹੀਂ ਸੀ (ਅਰਥਾਤ-ਜੋ ਕੁਝ ਮੰਗਦਾ, ਉਹੀ ਕੁਝ ਉਸ ਨੂੰ ਮਿਲ ਜਾਂਦਾ)।
Whosoever asked for anything, he obtained it and no beggar returned without the fulfillment of his wish
बिमुख आस फिरि भिछक न आवा ॥
LINE 20
ਧਾਮਿਧਾਮਿਧੁਜਾਧਰਮਬਧਾਈ॥
ਘਰ ਘਰ ਵਿਚ ਧਰਮ ਦੀਆਂ ਧੁਜਾਵਾਂ ਬੰਨ੍ਹੀਆਂ ਹੋਈਆਂ ਸਨ
धामि धामि धुजा धरम बधाई ॥
LINE 21
ਧਰਮਾਵਤੀਨਿਰਖਿਮੁਰਛਾਈ੧੨੫॥॥
(ਜਿਨ੍ਹਾਂ ਦੀ ਸ਼ੋਭਾ ਨੂੰ) ਵੇਖ ਕੇ ਧਰਮ-ਪੁਰੀ ਵੀ ਮੂਰਛਿਤ ਹੋ ਜਾਂਦੀ ਸੀ ॥੧੨੫॥
The banner of Dharma flew on every home and seeing this the abode of Dharamraja also became unconscious.125.
धरमावती निरखि मुरछाई ॥१२५॥
LINE 22
ਮੂਰਖਕੋਊਰਹੈਨਹਿਪਾਵਾ॥
(ਸਾਰੇ ਦੇਸ਼ ਵਿਚ) ਕੋਈ ਮੂਰਖ ਰਹਿਣ ਨਹੀਂ ਦਿੱਤਾ ਗਿਆ ਸੀ।
मूरख कोऊ रहै नहि पावा ॥
LINE 23
ਬਾਰਬੂਢਸਭਸੋਧਿਪਢਾਵਾ॥
ਬਾਲਕ ਅਤੇ ਬੁਢਿਆਂ ਨੂੰ ਲਭ ਲਭ ਕੇ ਪੜ੍ਹਾ ਦਿੱਤਾ ਗਿਆ ਸੀ।
No one remained ignorant and all children and old people studied intelligently
बार बूढ सभ सोधि पढावा ॥
LINE 24
ਘਰਿਘਰਿਹੋਤਭਈਹਰਿਸੇਵਾ॥
ਘਰ ਘਰ ਵਿਚ ਹਰਿ ਦੀ ਸੇਵਾ ਹੋਣ ਲਗੀ ਸੀ,
घरि घरि होत भई हरि सेवा ॥
LINE 25
ਜਹਤਹਮਾਨਿਸਬੈਗੁਰਦੇਵਾ੧੨੬॥॥
ਜਿਥੇ ਕਿਥੇ ਸਾਰੇ ਗੁਰਦੇਵ (ਪ੍ਰਭੂ) ਨੂੰ ਮੰਨਣ ਲਗ ਗਏ ਸਨ ॥੧੨੬॥
There was the worship of the Lord in every home and the Lord was abored nad honoured everywhere.126.
जह तह मानि सबै गुर देवा ॥१२६॥
LINE 26
ਇਹਬਿਧਿਰਾਜਦਿਲੀਪਬਡੋਕਰਿ॥
ਇਸ ਤਰ੍ਹਾਂ ਦਲੀਪ ਨੇ ਬੜਾ ਮਹਾਨ ਰਾਜ ਕੀਤਾ
इह बिधि राज दिलीप बडो करि ॥
LINE 27
ਮਹਾਰਥੀਅਰੁਮਹਾਧਨੁਰਧਰ॥
(ਜੋ) ਮਹਾਨ ਰਥੀ ਅਤੇ ਮਹਾਨ ਧਨੁਸ਼ਧਾਰੀ ਸੀ।
Such was the rule of king Dileep, who himself was great warrior and a great archer
महारथी अरु महा धनुर धर ॥
LINE 28
ਕੋਕਸਾਸਤ੍ਰਸਿਮ੍ਰਿਤਿਸੁਰਗਿਆਨਾ॥
ਕੋਕ ਸ਼ਾਸਤ੍ਰ, ਸਿਮ੍ਰਿਤੀਆਂ ਆਦਿ ਦਾ ਸ੍ਰੇਸ਼ਠ ਗਿਆਨੀ,
कोक सासत्र सिम्रिति सुर गिआना ॥
LINE 29
ਜੋਤਿਵੰਤਦਸਚਾਰਿਨਿਧਾਨਾ੧੨੭॥॥
ਜੋਤਿਵਾਨ ਅਤੇ ਚੌਦਾਂ ਵਿਦਿਆਵਾਂ ਦਾ ਖ਼ਜ਼ਾਨਾ ਸੀ ॥੧੨੭॥
He had complete knowledge of Kok Shastra nd Smrities and he was expert in fourteen sciences.127.
जोतिवंत दस चारि निधाना ॥१२७॥
LINE 30
ਮਹਾਕ੍ਰਮਠੀਮਹਾਸੁਜਾਨੂ॥
(ਉਹ) ਬਹੁਤ ਕਰਮਠ ਅਤੇ ਸੂਝਵਾਨ ਸੀ।
महा क्रमठी महा सुजानू ॥
LINE 31
ਮਹਾਜੋਤਿਦਸਚਾਰਿਨਿਧਾਨੂ॥
ਬਹੁਤ ਤੇਜ ਵਾਲਾ ਅਤੇ ਚੌਦਾਂ ਵਿਦਿਆਵਾਂ ਦਾ ਨਿਧੀ ਸੀ।
He was a great hero and superb intellectual, he was the store of fourteen sciences
महा जोति दस चारि निधानू ॥
LINE 32
ਅਤਿਸਰੂਪਅਰੁਅਮਿਤਪ੍ਰਭਾਸਾ॥
(ਉਹ) ਅਤਿਅੰਤਿ (ਸੁੰਦਰ) ਸਰੂਪ ਵਾਲਾ ਅਤੇ ਅਮਿਤ ਪ੍ਰਕਾਸ਼ ਵਾਲਾ ਸੀ।
अति सरूप अरु अमित प्रभासा ॥
LINE 33
ਮਹਾਮਾਨਅਰੁਮਹਾਉਦਾਸਾ੧੨੮॥॥
(ਉਹ) ਬਹੁਤ ਮਾਣ ਮਰਯਾਦਾ ਵਾਲਾ ਅਤੇ ਬਹੁਤ ਨਿਰਲਿਪਤ ਸੁਭਾ ਵਾਲਾ ਸੀ ॥੧੨੮॥
He was extremely charming and enormously glorious, he was also very proud and alongwith it, he was greatly deatched from the world.128.
महा मान अरु महा उदासा ॥१२८॥
LINE 34
ਬੇਦਅੰਗਖਟਸਾਸਤ੍ਰਪ੍ਰਬੀਨਾ॥
(ਉਹ) ਵੇਦਾਂ ਦੇ ਛੇ ਅੰਗ ਮੰਨੇ ਜਾਣ ਵਾਲੇ ਸ਼ਾਸਤ੍ਰਾਂ ਵਿਚ ਪ੍ਰਬੀਨ ਸੀ
बेद अंग खट सासत्र प्रबीना ॥
LINE 35
ਧਨੁਰਬੇਦਪ੍ਰਭਕੇਰਸਲੀਨਾ॥
ਅਤੇ ਧਨੁਰ ਵੇਦ ਅਤੇ ਪ੍ਰਭੂ ਦੇ ਰਸ ਵਿਚ ਮਗਨ ਰਹਿਣ ਵਾਲਾ ਸੀ।
The king was expert in all Vedangs and six Shastras, he was the knower of the secret of Dhanurveda and also remained absorbed in the love of the Lord
धनुरबेद प्रभ के रस लीना ॥
LINE 36
ਖੜਗਨਈਸ੍ਵਰਪੁਨਿਅਤੁਲਬਲ॥
(ਉਹ) ਤਲਵਾਰ ਦਾ ਸੁਆਮੀ ਅਤੇ ਅਤੁਲ ਬਲ ਵਾਲਾ ਸੀ
खड़गन ईस्वर पुनि अतुल बल ॥
LINE 37
ਅਰਿਅਨੇਕਜੀਤੇਜਿਨਿਦਲਿਮਲਿ੧੨੯॥॥
ਅਤੇ ਜਿਸ ਨੇ ਅਨੇਕ ਵੈਰੀਆਂ ਨੂੰ ਮਸਲ ਦਿੱਤਾ ਸੀ ॥੧੨੯॥
He had many qualities and was unlimited like the virtues and strength of the Lord, he had conquered man
अरि अनेक जीते जिनि दलि मलि ॥१२९॥
LINE 38
ਖੰਡਅਖੰਡਜੀਤਿਬਡਰਾਜਾ॥
(ਉਸ ਨੇ) ਨਾ ਜਿਤੇ ਜਾ ਸਕਣ ਵਾਲੇ ਵੱਡੇ ਰਾਜੇ ਜਿਤ ਲਏ ਸਨ।
खंड अखंड जीति बड राजा ॥
LINE 39
ਆਨਿਸਮਾਨਨਆਪੁਬਿਰਾਜਾ॥
ਉਸ ਦੇ ਸਮਾਨ ਹੋਰ ਕੋਈ ਆ ਕੇ ਨਹੀਂ ਬਿਰਾਜਿਆ ਸੀ।
He had conquered many kings of undivided territories and there was none like him
आनि समान न आपु बिराजा ॥
LINE 40
ਅਤਿਬਲਿਸਟਅਸਿਤੇਜਪ੍ਰਚੰਡਾ॥
(ਉਹ) ਅਤਿ ਬਲਵਾਨ ਅਤੇ ਪ੍ਰਚੰਡ ਤੇਜ ਵਾਲਾ ਸੀ
अति बलिसट असि तेज प्रचंडा ॥
LINE 41
ਅਰਿਅਨੇਕਜਿਨਿਸਾਧਿਉਦੰਡਾ੧੩੦॥॥
ਜਿਸ ਨੇ ਅਨੇਕ ਉਦੰਡ ਵੈਰੀਆਂ ਨੂੰ ਜਿਤ ਲਿਆ ਸੀ ॥੧੩੦॥
He was extremely powerful and glorious and was very modest in the presence of the saints.130.
अरि अनेक जिनि साधि उदंडा ॥१३०॥
LINE 42
ਦੇਸਬਿਦੇਸਅਧਿਕਜਿਹਜੀਤਾ॥
ਜਿਸ ਨੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿਤ ਲਿਆ ਸੀ
देस बिदेस अधिक जिह जीता ॥
LINE 43
ਜਹਤਹਚਲੀਰਾਜਕੀਨੀਤਾ॥
ਅਤੇ ਜਿਥੇ ਕਿਥੇ (ਉਸ ਦੇ) ਰਾਜ ਦੀ ਮਰਯਾਦਾ ਚਲ ਪਈ ਸੀ।
He conquered many countries far and near and his rule was discussed everywhere
जह तह चली राज की नीता ॥
LINE 44
ਭਾਤਿਭਾਤਿਸਿਰਿਛਤ੍ਰਬਿਰਾਜਾ॥
(ਉਸ ਦੇ) ਸਿਰ ਉਤੇ ਤਰ੍ਹਾਂ ਤਰ੍ਹਾਂ ਦੇ ਛਤ੍ਰ ਸ਼ੋਭਦੇ ਸਨ
भाति भाति सिरि छत्र बिराजा ॥
LINE 45
ਤਜਿਹਠਚਰਨਿਲਗੇਬਡਰਾਜਾ੧੩੧॥॥
ਅਤੇ ਹਠ ਨੂੰ ਛਡ ਕੇ ਵੱਡੇ ਵੱਡੇ ਰਾਜੇ ਉਸ ਦੀ ਚਰਨੀਂ ਲਗ ਗਏ ਸਨ ॥੧੩੧॥
He assumed many types of canopies and many great kings fell at his feet leaving their persistence.131.
तजि हठ चरनि लगे बड राजा ॥१३१॥
LINE 46
ਜਹਤਹਹੋਤਧਰਮਕੀਰੀਤਾ॥
ਜਿਥੇ ਕਿਥੇ ਧਰਮ ਦੀ ਰੀਤ ਹੋਣ ਲਗ ਗਈ ਸੀ
जह तह होत धरम की रीता ॥
LINE 47
ਕਹੂੰਨਪਾਵਤਿਹੋਨਿਅਨੀਤਾ॥
ਅਤੇ ਕਿਤੇ ਵੀ ਅਨੀਤੀ ਨਹੀਂ ਹੋ ਸਕਦੀ ਸੀ।
The traditions of Dharma became prevalent in all directions and there was no misconduct anywhere
कहूं न पावति होनि अनीता ॥
LINE 48
ਦਾਨਨਿਸਾਨਚਹੂੰਚਕਬਾਜਾ॥
ਚੌਹਾਂ ਚੱਕਾਂ ਵਿਚ ਦਾਨ ਦੇਣ ਦਾ ਧੌਂਸਾ ਵਜਦਾ ਸੀ (ਅਰਥਾਤ ਦਾਨ ਦੇਣ ਦੀਆਂ ਧੁੰਮਾਂ ਪੈ ਗਈਆਂ ਸਨ)।
दान निसान चहूं चक बाजा ॥
LINE 49
ਕਰਨਕੁਬੇਰਬੇਣੁਬਲਿਰਾਜਾ੧੩੨॥॥
ਕਰਨ, ਕੁਬੇਰ, ਬੇਣ ਅਤੇ ਬਲਿ ਰਾਜਿਆਂ (ਵਾਂਗ ਉਸ ਦੀ ਪ੍ਰਸਿੱਧੀ ਹੋ ਗਈ ਸੀ) ॥੧੩੨॥
He became famous in bestowing charities like the king Varuna, Kuber, Ben, and Bali.132.
करन कुबेर बेणु बलि राजा ॥१३२॥
LINE 50
ਭਾਤਿਭਾਤਿਤਨਰਾਜਕਮਾਈ॥
ਭਾਂਤ ਭਾਂਤ ਦਾ ਰਾਜ ਕਮਾਉਣ ਕਰ ਕੇ
भाति भाति तन राज कमाई ॥
LINE 51
ਆਸਮੁਦ੍ਰਲੌਫਿਰੀਦੁਹਾਈ॥
(ਉਸ ਦੀ) ਦੁਹਾਈ ਸਮੁੰਦਰ ਤਕ ਆ ਪਸਰੀ ਸੀ।
He ruled in various ways and his drum sounded upto the ocean
आ समुद्र लौ फिरी दुहाई ॥
LINE 52
ਜਹਤਹਕਰਮਪਾਪਭਯੋਦੂਰਾ॥
ਜਿਥੇ ਕਿਥੇ ਪਾਪਾਚਾਰ ਅਤੇ ਭੈ ਖ਼ਤਮ ਹੋ ਗਿਆ ਸੀ
जह तह करम पाप भयो दूरा ॥
LINE 53
ਧਰਮਕਰਮਸਭਕਰਤਹਜੂਰਾ੧੩੩॥॥
ਅਤੇ ਰਾਜੇ ਦੇ ਸਨਮੁਖ ਰਹਿਣ ਵਾਲੇ ਸਾਰੇ ਲੋਕ ਧਰਮ ਕਰਮ ਕਰਦੇ ਸਨ ॥੧੩੩॥
The voice and fear were nowhere observed and all performed the religious actions in his presence.133.
धरम करम सभ करत हजूरा ॥१३३॥
LINE 54
ਜਹਤਹਪਾਪਛਪਾਸਬਦੇਸਾ॥
ਜਿਥੇ ਕਿਥੇ ਸਾਰੇ ਦੇਸ ਵਿਚੋਂ ਪਾਪ ਛਿਪ ਗਿਆ
जह तह पाप छपा सब देसा ॥
LINE 55
ਧਰਮਕਰਮਉਠਿਲਾਗਿਨਰੇਸਾ॥
ਅਤੇ ਸਾਰੇ ਰਾਜੇ ਤਤਪਰ ਹੋ ਕੇ ਧਰਮ ਕਰਮ ਵਿਚ ਲਗ ਗਏ।
All the countries became sinless and all the kings observed the religious injunctions
धरम करम उठि लागि नरेसा ॥
LINE 56
ਆਸਮੁਦ੍ਰਲੌਫਿਰੀਦੁਹਾਈ॥
ਸਮੁੰਦਰ ਤਕ (ਉਸ ਦੀ) ਦੁਹਾਈ ਫਿਰ ਗਈ।
आ समुद्र लौ फिरी दुहाई ॥
LINE 57
ਇਹਬਿਧਿਕਰੀਦਿਲੀਪਰਜਾਈ੧੩੪॥॥
ਇਸ ਤਰ੍ਹਾਂ ਦਲੀਪ ਰਾਜਾ ਨੇ ਬਾਦਸ਼ਾਹੀ ਕੀਤੀ ॥੧੩੪॥
The discussion about the rule of Dileep extended upto the ocean.134.
इह बिधि करी दिलीप रजाई ॥१३४॥
LINE 58
ਇਤਿਦਲੀਪਰਾਜਸਮਾਪਤੰ੮੫॥॥॥
ਇਥੇ ਦਲੀਪ ਰਾਜੇ ਦੇ ਰਾਜ ਦੀ ਸਮਾਪਤੀ ॥੮॥੫॥
End of the description of the rule of Dileep and his departure for heaven.
इति दलीप राज समापतं ॥८॥५॥
GURBANI.WORLD