ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1233
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਅਨਦਾਵਤੀਨਗਰਇਕਸੁਨਾ॥
ਅਨਦਾਵਤੀ ਨਾਂ ਦਾ ਇਕ ਨਗਰ ਸੁਣੀਂਦਾ ਸੀ
अनदावती नगर इक सुना ॥
LINE 03
ਆਨਦਸੈਨਨ੍ਰਿਪਤਿਬਹੁਗੁਨਾ॥
(ਜਿਸ ਦਾ) ਰਾਜਾ ਆਨਦ ਸੈਨ ਬਹੁਤ ਗੁਣਵਾਨ ਸੀ।
आनद सैन न्रिपति बहु गुना ॥
LINE 04
ਅਨਦਾਵਤੀਸਦਨਤਿਹਬਾਲਾ॥
ਉਸ ਦੇ ਘਰ ਅਨਦਾਵਤੀ ਨਾਂ ਦੀ ਇਸਤਰੀ ਸੀ
अनदावती सदन तिह बाला ॥
LINE 05
ਜਗਤਭਯੋਤਾਤੇਉਜਿਯਾਲਾ੧॥॥
ਜਿਸ ਤੋਂ ਸਾਰਾ ਜਗਤ ਪ੍ਰਕਾਸ਼ਮਾਨ ਸੀ ॥੧॥
जगत भयो ता ते उजियाला ॥१॥
LINE 06
ਅਧਿਕਰੂਪਬਿਧਿਨਾਤਿਹਕੀਨਾ॥
ਵਿਧਾਤਾ ਨੇ ਉਸ ਨੂੰ ਬਹੁਤ ਰੂਪਵਾਨ ਬਣਾਇਆ ਸੀ,
अधिक रूप बिधिना तिह कीना ॥
LINE 07
ਜਾਸਮਰੂਪਨਦੂਸਰਦੀਨਾ॥
ਜਿਸ ਵਰਗਾ ਰੂਪ ਕਿਸੇ ਹੋਰ ਨੂੰ ਨਹੀਂ ਦਿੱਤਾ ਸੀ।
जा सम रूप न दूसर दीना ॥
LINE 08
ਆਯੋਪੁਰਖਏਕਤਬਬਨੋ॥
ਤਦ ਉਥੇ ਇਕ ਬਨੀਆ ('ਬਨੋ') ਪੁਰਸ਼ ਆਇਆ (ਅਰਥਾਂਤਰਬਣਿਆ ਠਣਿਆ ਪੁਰਸ਼ ਆਇਆ)।
आयो पुरख एक तब बनो ॥
LINE 09
ਰਾਨੀਤੇਸੁੰਦਰਿਥੋਘਨੋ੨॥॥
(ਉਹ) ਰਾਣੀ ਤੋਂ ਵੀ ਅਧਿਕ ਸੁੰਦਰ ਸੀ ॥੨॥
रानी ते सुंदरि थो घनो ॥२॥
LINE 10
ਜਬਅਬਲਾਤਿਹਰੂਪਨਿਹਾਰਾ॥
ਜਦ ਰਾਣੀ ਨੇ ਉਸ ਦਾ ਰੂਪ ਵੇਖਿਆ,
जब अबला तिह रूप निहारा ॥
LINE 11
ਮਦਨਬਾਨਤਾਕੇਤਨਮਾਰਾ॥
ਤਦ ਕਾਮ ਦੇਵ ਨੇ ਉਸ ਦੇ ਸ਼ਰੀਰ ਵਿਚ ਬਾਣ ਮਾਰਿਆ।
मदन बान ता के तन मारा ॥
LINE 12
ਰੀਝਿਰਹੀਸੁੰਦਰਿਮਨਮਾਹੀ॥
(ਉਹ) ਸੁੰਦਰੀ ਮਨ ਵਿਚ ਮੋਹਿਤ ਹੋ ਗਈ
रीझि रही सुंदरि मन माही ॥
LINE 13
ਘਰਬਾਹਰਕੀਕਛੁਸੁਧਿਨਾਹੀ੩॥॥
ਅਤੇ (ਉਸ ਨੂੰ) ਘਰ ਦੀ ਕੁਝ ਸੁੱਧ ਬੁੱਧ ਨਾ ਰਹੀ ॥੩॥
घर बाहर की कछु सुधि नाही ॥३॥
LINE 14
ਪਠੈਹਿਤੂਇਕਤਾਹਿਬੁਲਾਵਾ॥
ਇਕ ਹਿਤ ਕਰਨ ਵਾਲੀ (ਸਖੀ) ਨੂੰ ਭੇਜ ਕੇ ਉਸ ਨੂੰ ਬੁਲਾਇਆ
पठै हितू इक ताहि बुलावा ॥
LINE 15
ਕਾਮਭੋਗਤਿਹਸਾਥਕਮਾਵਾ॥
ਅਤੇ ਉਸ ਨਾਲ ਕਾਮ-ਭੋਗ ਕੀਤਾ।
काम भोग तिह साथ कमावा ॥
LINE 16
ਮਨਮਾਨਤਆਸਨਤਿਹਦਏ॥
ਉਸ ਨੂੰ ਮਨ ਭਾਉਂਦੇ ਆਸਣ ਦਿੱਤੇ
मन मानत आसन तिह दए ॥
LINE 17
ਚੁੰਬਨਔਰਅਲਿੰਗਨਲਏ੪॥॥
ਅਤੇ ਚੁੰਬਨ ਤੇ ਆਲਿੰਗਨ ਲਿਤੇ ॥੪॥
चुंबन और अलिंगन लए ॥४॥
LINE 18
ਅਧਿਕਮਿਤ੍ਰਰਾਨੀਕਹਭਾਯੋ॥
(ਉਹ) ਮਿਤਰ ਰਾਣੀ ਨੂੰ ਬਹੁਤ ਚੰਗਾ ਲਗਿਆ
अधिक मित्र रानी कह भायो ॥
LINE 19
ਇਹਬਿਧਿਤਾਹਿਪ੍ਰਬੋਧਜਨਾਯੋ॥
ਅਤੇ ਇਸ ਤਰ੍ਹਾਂ ਨਾਲ ਉਸ ਨੂੰ ਸਮਝਾਇਆ।
इह बिधि ताहि प्रबोध जनायो ॥
LINE 20
ਕਹਾਉਜਾਰਿਜਹਾਬਡਅਹੀ॥
ਕਿਹਾ ਕਿ ਜਿਥੇ ਵੱਡੀ ਉਜਾੜ ਹੈ,
कहा उजारि जहा बड अही ॥
LINE 21
ਆਸਨਲਾਇਬੈਠਿਯੋਤਹੀ੫॥॥
ਉਥੇ ਆਸਣ ਲਗਾ ਕੇ ਬੈਠ ਜਾਓ ॥੫॥
आसन लाइ बैठियो तही ॥५॥
LINE 22
ਸਭਹੀਅੰਗਬਿਭੂਤਿਚੜੈਯਹੁ॥
ਸਾਰੇ ਸ਼ਰੀਰ ਉਤੇ ਵਿਭੂਤੀ (ਸੁਆਹ) ਮਲ ਲਵੋ
सभ ही अंग बिभूति चड़ैयहु ॥
LINE 23
ਦ੍ਰੁਮਤਰਬੈਠੇਧ੍ਯਾਨਲਗੈਯਹੁ॥
ਅਤੇ ਬ੍ਰਿਛ ਹੇਠਾਂ ਬੈਠ ਕੇ ਧਿਆਨ ਲਗਾਓ।
द्रुम तर बैठे ध्यान लगैयहु ॥
LINE 24
ਰਾਜਾਸਹਿਤਤਹਾਹਮਐਹੈਂ॥
ਰਾਜੇ ਸਮੇਤ ਮੈਂ ਉਥੇ ਆਵਾਂਗੀ
राजा सहित तहा हम ऐहैं ॥
LINE 25
ਤੁਮੈਧਾਮਜ੍ਯੋਂਤ੍ਯੋਂਲੈਜੈਹੈਂ੬॥॥
ਅਤੇ ਤੈਨੂੰ ਜਿਵੇਂ ਕਿਵੇਂ ਘਰ ਲੈ ਜਾਵਾਂਗੀ ॥੬॥
तुमै धाम ज्यों त्यों लै जैहैं ॥६॥
LINE 26
ਮਾਨਿਜਾਰਸੋਈਬਚਲਯੋ॥
(ਰਾਣੀ ਦੀ) ਉਸ ਗੱਲ ਨੂੰ ਯਾਰ ਨੇ ਮੰਨ ਲਿਆ
मानि जार सोई बच लयो ॥
LINE 27
ਭੇਖਅਤਿਥਕੋਧਾਰਤਭਯੋ॥
ਅਤੇ ਸਾਧ ਦਾ ਭੇਖ ਧਾਰਨ ਕਰ ਲਿਆ।
भेख अतिथ को धारत भयो ॥
LINE 28
ਆਸਨਏਕਬ੍ਰਿਛਤਰਮਾਰਾ॥
ਇਕ ਬ੍ਰਿਛ ਹੇਠਾਂ ਆਸਣ ਲਗਾ ਦਿੱਤਾ।
आसन एक ब्रिछ तर मारा ॥
LINE 29
ਯੌਰਾਜਾਸੌਨਾਰਿਉਚਾਰਾ੭॥॥
(ਉਧਰ) ਰਾਜੇ ਪ੍ਰਤਿ ਰਾਣੀ ਨੇ ਇਸ ਤਰ੍ਹਾਂ ਕਿਹਾ ॥੭॥
यौ राजा सौ नारि उचारा ॥७॥
LINE 30
ਸੋਵਤਹੁਤੀਸੁਪਨਮੈਪਾਯੋ॥
ਸੁੱਤੇ ਹੋਇਆਂ ਮੈਨੂੰ ਇਕ ਸੁਪਨਾ ਆਇਆ ਹੈ
सोवत हुती सुपन मै पायो ॥
LINE 31
ਮਹਾਰੁਦ੍ਰਮੇਰੇਗ੍ਰਿਹਆਯੋ॥
ਕਿ ਮਹਾ ਰੁਦ੍ਰ ਮੇਰੇ ਘਰ ਆਇਆ ਹੈ।
महा रुद्र मेरे ग्रिह आयो ॥
LINE 32
ਪਾਵਸਾਥਤਿਨਮੋਹਿਜਗਾਯੋ॥
ਉਸ ਨੇ ਪੈਰ ਨਾਲ ਮੈਨੂੰ ਜਗਾਇਆ ਹੈ
पाव साथ तिन मोहि जगायो ॥
LINE 33
ਅਧਿਕਕ੍ਰਿਪਾਕਰਿਬਚਨਸੁਨਾਯੋ੮॥॥
ਅਤੇ ਬਹੁਤ ਕ੍ਰਿਪਾ ਕਰ ਕੇ ਬਚਨ ਕਿਹਾ ਹੈ ॥੮॥
अधिक क्रिपा करि बचन सुनायो ॥८॥
LINE 34
ਤੁਮਰਾਜਾਜੂਸਾਥਉਚਰਿਯਹੁ॥
ਹੇ ਰਾਜਾ ਜੀ! (ਮੈਂ) ਤੁਹਾਨੂੰ ਕਹਿੰਦੀ ਹਾਂ
तुम राजा जू साथ उचरियहु ॥
LINE 35
ਏਕਬਾਤਚਿਤਭੀਤਰਿਧਰਿਯਹੁ॥
ਕਿ ਤੁਸੀਂ ਇਕ ਗੱਲ ਮਨ ਵਿਚ ਰਖ ਲਵੋ।
एक बात चित भीतरि धरियहु ॥
LINE 36
ਏਕਰਖੀਸੁਰਬਨਮਹਿਸੁਨਾ॥
ਇਕ ਰਿਖੀਸੁਰ ਬਨ ਵਿਚ (ਆਇਆ) ਸੁਣਿਆ ਹੈ।
एक रखीसुर बन महि सुना ॥
LINE 37
ਤਾਸਮਭਯੋਨਹੈਕਹੂੰਮੁਨਾ੯॥॥
ਉਸ ਵਰਗਾ ਕੋਈ ਮੁਨੀ ਨਹੀਂ ਹੋਇਆ ਹੈ ॥੯॥
ता सम भयो न है कहूं मुना ॥९॥
LINE 38
ਰਾਜਾਸਹਿਤਜਾਇਤਿਹਲ੍ਰਯੈਯਹੁ॥
ਰਾਜੇ ਸਮੇਤ ਉਥੇ ਜਾਓ (ਅਤੇ ਉਸ ਨੂੰ) ਲੈ ਆਓ।
राजा सहित जाइ तिह ल्रयैयहु ॥
LINE 39
ਦ੍ਵਾਦਸਬਰਖਸੰਗਲੈਸ੍ਵੈਯਹੁ॥
ਬਾਰ੍ਹਾਂ ਸਾਲ (ਉਸ ਨੂੰ) ਨਾਲ ਲੈ ਕੇ ਸਵੋਂ।
द्वादस बरख संग लै स्वैयहु ॥
LINE 40
ਨਿਹਸੰਸੈਘਰਮੈਸੁਤਹੋਈ॥
ਨਿਰਸੰਦੇਹ ਘਰ ਵਿਚ ਪੁੱਤਰ (ਦਾ ਜਨਮ) ਹੋਵੇਗਾ।
निहसंसै घर मै सुत होई ॥
LINE 41
ਯਾਮੈਬਾਤਨਦੂਜੀਕੋਈ੧੦॥॥
ਇਸ ਵਿਚ ਕੋਈ ਹੋਰ ਗੱਲ (ਅਥਵਾ ਭਾਵ) ਨਹੀਂ ਹੈ ॥੧੦॥
या मै बात न दूजी कोई ॥१०॥
LINE 42
ਮਹਾਜਤੀਤਿਹਮੁਨਿਕੋਜਾਨਹੁ॥
ਉਸ ਮੁਨੀ ਨੂੰ ਮਹਾਨ ਜਤੀ ਸਮਝੋ
महा जती तिह मुनि को जानहु ॥
LINE 43
ਕਹੂੰਨਬਿਨਸਾਤਾਹਿਪਛਾਨਹੁ॥
ਅਤੇ ਉਸ ਨੂੰ ਕਦੇ ਵੀ ਨਾਸ਼ਮਾਨ ('ਬਿਨਸਾ') ਨਾ ਸਮਝੋ।
कहूं न बिनसा ताहि पछानहु ॥
LINE 44
ਰੰਭਾਦਿਕਇਸਤ੍ਰੀਪਚਿਹਾਰੀ॥
ਰੰਭਾ ਵਰਗੀਆਂ ਇਸਤਰੀਆਂ (ਅਪੱਛਰਾਵਾਂ) ਖਪ ਗਈਆਂ ਹਨ
रंभादिक इसत्री पचि हारी ॥
LINE 45
ਬ੍ਰਤਤੇਟਰਾਨਰਿਖਿਬ੍ਰਤਧਾਰੀ੧੧॥॥
ਪਰ (ਉਹ) ਬ੍ਰਤਧਾਰੀ ਰਿਖੀ ਆਪਣੇ ਬ੍ਰਤ ਤੋਂ ਟਲਿਆ ਨਹੀਂ ਹੈ ॥੧੧॥
ब्रत ते टरा न रिखि ब्रत धारी ॥११॥
LINE 46
ਹਮਤੁਮਸਾਥਤਹਾਦੋਊਜਾਵੈਂ॥
(ਇਸ ਲਈ) ਤੁਸੀਂ ਤੇ ਮੈਂ ਦੋਵੇਂ ਇਕੱਠੇ ਉਥੇ ਜਾਈਏ
हम तुम साथ तहा दोऊ जावैं ॥
LINE 47
ਜ੍ਯੋਂਤ੍ਯੋਂਮੁਨਹਿਪਾਇਪਰਲ੍ਯਾਵੈਂ॥
ਅਤੇ ਜਿਵੇਂ ਕਿਵੇਂ ਪੈਰੀਂ ਪੈ ਕੇ ਮੁਨੀ ਨੂੰ (ਘਰ) ਲਿਆਈਏ।
ज्यों त्यों मुनहि पाइ पर ल्यावैं ॥
LINE 48
ਬਾਰਹਬਰਿਸਮੋਰਿਸੰਗਸ੍ਵਾਵਹੁ॥
ਉਸ ਨੂੰ ਬਾਰ੍ਹਾਂ ਸਾਲ ਮੇਰੇ ਨਾਲ ਸੌਣ ਦਿਓ
बारह बरिस मोरि संग स्वावहु ॥
LINE 49
ਨਿਹਸੰਸੈਘਰਮੈਸੁਤਪਾਵਹੁ੧੨॥॥
ਅਤੇ ਬਿਨਾ ਕਿਸੇ ਸੰਸੇ ਦੇ ਘਰ ਵਿਚ ਪੁੱਤਰ ਪ੍ਰਾਪਤ ਕਰੋ ॥੧੨॥
निहसंसै घर मै सुत पावहु ॥१२॥
LINE 50
ਸੁਨਿਬਚਨ੍ਰਿਪਉਠਿਠਾਢੋਭਯੋ॥
ਬਚਨ ਸੁਣ ਕੇ ਰਾਜਾ ਉਠ ਖੜੋਤਾ
सुनि बच न्रिप उठि ठाढो भयो ॥
LINE 51
ਰਾਨੀਸਹਿਤਤਵਨਬਨਗਯੋ॥
ਅਤੇ ਰਾਣੀ ਸਮੇਤ ਉਸ ਬਨ ਵਿਚ ਗਿਆ।
रानी सहित तवन बन गयो ॥
LINE 52
ਜਹਛ੍ਵੈਬ੍ਰਿਛਗਗਨਤਨਰਹੇ॥
ਜਿਥੇ ਬ੍ਰਿਛ ਆਕਾਸ਼ ਨੂੰ ਛੋਹ ਰਹੇ ਸਨ।
जह छ्वै ब्रिछ गगन तन रहे ॥
LINE 53
ਘੋਰਭਯਾਨਕਜਾਤਨਕਹੇ੧੩॥॥
(ਉਹ ਬਨ) ਬਹੁਤ ਭਿਆਨਕ ਸੀ (ਜਿਸ ਦਾ) ਵਰਣਨ ਨਹੀਂ ਕੀਤਾ ਜਾ ਸਕਦਾ ॥੧੩॥
घोर भयानक जात न कहे ॥१३॥
LINE 54
ਰਾਨੀਸਹਿਤਰਾਵਤਹਗਯੋ॥
ਰਾਣੀ ਸਮੇਤ ਰਾਜਾ ਉਥੇ ਗਿਆ
रानी सहित राव तह गयो ॥
LINE 55
ਹੇਰਤਤਵਨਮੁਨੀਸਹਿਭਯੋ॥
ਅਤੇ (ਜਾ ਕੇ) ਉਸ ਮੁਨੀ ਨੂੰ ਵੇਖਿਆ।
हेरत तवन मुनीसहि भयो ॥
LINE 56
ਨਾਰਿਸਹਿਤਪਾਇਨਤਿਹਪਰਿਯੋ॥
ਇਸਤਰੀ ਸਮੇਤ ਉਸ ਦੇ ਪੈਰੀਂ ਪਿਆ
नारि सहित पाइन तिह परियो ॥
LINE 57
ਚਿਤਮੈਇਹੈਬਿਚਾਰਬਿਚਾਰਿਯੋ੧੪॥॥
ਅਤੇ ਚਿਤ ਵਿਚ ਇਹ ਵਿਚਾਰ ਬਣਾ ਲਿਆ ॥੧੪॥
चित मै इहै बिचार बिचारियो ॥१४॥
LINE 58
ਜੋਸਿਵਸੁਪਨਸਮੈਕਹਿਗਯੋ॥
ਜੋ ਸ਼ਿਵ ਸੁਪਨੇ ਵਿਚ ਕਹਿ ਗਿਆ ਸੀ,
जो सिव सुपन समै कहि गयो ॥
LINE 59
ਸੋਹਮਸਾਚੁਦ੍ਰਿਗਨਲਹਿਲਯੋ॥
ਉਹ ਮੈਂ ਸਚਮੁਚ ਅੱਖਾਂ ਨਾਲ ਵੇਖ ਲਿਆ ਹੈ।
सो हम साचु द्रिगन लहि लयो ॥
LINE 60
ਜ੍ਯੋਂਤ੍ਯੋਂਕਰਿਇਹਗ੍ਰਿਹਲੈਜਾਊਾਂ॥
ਜਿਵੇਂ ਕਿਵੇਂ ਕਰ ਕੇ ਇਸ ਨੂੰ ਘਰ ਲੈ ਜਾਵਾਂ
ज्यों त्यों करि इह ग्रिह लै जाऊां ॥
LINE 61
ਲੈਰਾਨੀਕੇਸਾਥਸੁਵਾਊਾਂ੧੫॥॥
ਅਤੇ ਲੈ ਕੇ ਰਾਣੀ ਦੇ ਨਾਲ ਸਵਾਵਾਂ ॥੧੫॥
लै रानी के साथ सुवाऊां ॥१५॥
LINE 62
ਜ੍ਯੋਂਜ੍ਯੋਂਨ੍ਰਿਪਪਾਇਨਪਰਪਰੈ॥
ਜਿਉਂ ਜਿਉਂ ਰਾਜਾ ਉਸ ਦੇ ਪੈਰੀਂ ਪੈਂਦਾ ਸੀ
ज्यों ज्यों न्रिप पाइन पर परै ॥
LINE 63
ਤ੍ਯੋਂਤ੍ਯੋਂਮੁਨਿਆਂਖੈਨਉਘਰੈ॥
ਤਿਉਂ ਤਿਉਂ ਮੁਨੀ ਅੱਖਾਂ ਨਹੀਂ ਉਘਾੜਦਾ ਸੀ।
त्यों त्यों मुनि आंखै न उघरै ॥
LINE 64
ਤ੍ਯੋਂਰਾਜਾਸੀਸਹਿਨਿਹੁਰਾਵੈ॥
ਰਾਜਾ ਸਿਰ ਨੂੰ ਨਿਵਾਉਂਦਾ ਸੀ
त्यों राजा सीसहि निहुरावै ॥
LINE 65
ਤਾਕਹਮਹਾਮੁਨੀਠਹਰਾਵੈ੧੬॥॥
ਅਤੇ ਉਸ ਨੂੰ ਮਹਾ ਮੁਨੀ ਸਮਝਦਾ ਸੀ ॥੧੬॥
ता कह महा मुनी ठहरावै ॥१६॥
LINE 66
ਜਬਨ੍ਰਿਪਅਨਿਕਬਾਰਪਗਪਰਾ॥
ਜਦ ਰਾਜਾ ਅਨੇਕ ਵਾਰ ਪੈਰੀਂ ਪਿਆ,
जब न्रिप अनिक बार पग परा ॥
LINE 67
ਤਬਆਂਖੈਮੁਨਿਦੁਹੂੰਉਘਰਾ॥
ਤਦ ਮੁਨੀ ਨੇ ਦੋਵੇਂ ਅੱਖਾਂ ਉਘਾੜੀਆਂ।
तब आंखै मुनि दुहूं उघरा ॥
LINE 68
ਤਾਸੌਕਹਾਕਿਹਨਮਿਤਿਆਯੋ॥
ਉਸ ਨੂੰ ਕਿਹਾ ਕਿ ਕਿਸ (ਕੰਮ) ਲਈ ਆਏ ਹੋ
ता सौ कहा किह नमिति आयो ॥
LINE 69
ਕਿਹਕਾਰਨਇਸਤ੍ਰੀਸੰਗਲ੍ਯਾਯੋ੧੭॥॥
ਅਤੇ ਕਿਸ ਕਾਰਨ ਇਸਤਰੀ ਨੂੰ ਨਾਲ ਲਿਆਏ ਹੋ ॥੧੭॥
किह कारन इसत्री संग ल्यायो ॥१७॥
LINE 70
ਹਮਹੈਮੁਨਿਕਾਨਨਕੇਬਾਸੀ॥
ਅਸੀਂ ਮੁਨੀ ਲੋਗ ਜੰਗਲ ਦੇ ਵਾਸੀ ਹਾਂ
हम है मुनि कानन के बासी ॥
LINE 71
ਏਕਨਾਮਜਾਨਤਅਬਿਨਾਸੀ॥
ਅਤੇ ਇਕ ਅਬਿਨਾਸ਼ੀ ਦਾ ਹੀ ਨਾਮ ਜਾਣਦੇ ਹਾਂ।
एक नाम जानत अबिनासी ॥
LINE 72
ਰਾਜਾਪ੍ਰਜਾਬਸਤਕਿਹਠੌਰਾ॥
ਰਾਜਾ ਅਤੇ ਪ੍ਰਜਾ ਕਿਥੇ ਵਸਦੇ ਹਨ (ਅਸੀਂ ਨਹੀਂ ਜਾਣਦੇ)।
राजा प्रजा बसत किह ठौरा ॥
LINE 73
ਹਮਪ੍ਰਭਕੇਰਾਚੇਰਸਬੌਰਾ੧੮॥॥
ਅਸੀਂ ਤਾਂ ਪ੍ਰਭੂ ਦੇ ਰਸ ਵਿਚ ਮਗਨ ਬੌਰਾਏ ਹੋਏ ਹਾਂ ॥੧੮॥
हम प्रभ के राचे रस बौरा ॥१८॥
LINE 74
ਯਹਸੰਪਤਿਹਮਰੇਕਿਹਕਾਜਾ॥
ਹੇ ਰਾਜਨ! ਇਹ ਸੰਪੱਤੀ ਸਾਡੇ ਕਿਸ ਕੰਮ ਦੀ,
यह संपति हमरे किह काजा ॥
LINE 75
ਜੋਲੈਹਮੈਦਿਖਾਵਤਰਾਜਾ॥
ਜੋ (ਤੁਸੀਂ) ਸਾਨੂੰ ਵਿਖਾਉਂਦੇ ਹੋ।
जो लै हमै दिखावत राजा ॥
LINE 76
ਹਮਨਹਿਧਾਮਕਿਸੂਕੇਜਾਹੀ॥
ਅਸੀਂ ਕਿਸੇ ਦੇ ਘਰ ਨਹੀਂ ਜਾਂਦੇ,
हम नहि धाम किसू के जाही ॥
LINE 77
ਬਨਹੀਮਹਿਹਰਿਧ੍ਯਾਨਲਗਾਹੀ੧੯॥॥
(ਬਸ) ਬਨ ਵਿਚ ਹੀ ਹਰਿ ਵਿਚ ਧਿਆਨ ਲਗਾਉਂਦੇ ਹਾਂ ॥੧੯॥
बन ही महि हरि ध्यान लगाही ॥१९॥
LINE 78
ਕ੍ਰਿਪਾਕਰਹੁਨ੍ਰਿਪਧਾਮਪਧਾਰੋ॥
(ਉੱਤਰ ਵਿਚ ਰਾਜਾ ਮੁਨੀ ਨੂੰ ਕਹਿਣ ਲਗਿਆ)
क्रिपा करहु न्रिप धाम पधारो ॥
LINE 79
ਹਮਰੇਬਡੇਅਘਨਕਹਟਾਰੋ॥
ਕ੍ਰਿਪਾ ਕਰ ਕੇ ਰਾਜੇ ਦੇ ਘਰ ਚਲੋ ਅਤੇ ਸਾਡੇ ਵੱਡੇ ਪਾਪਾਂ ਨੂੰ ਦੂਰ ਕਰੋ।
हमरे बडे अघन कह टारो ॥
LINE 80
ਬਾਰਹਬਰਿਸਕ੍ਰਿਪਾਕਰਿਰਹਿਯੈ॥
ਬਾਰ੍ਹਾਂ ਸਾਲ ਕ੍ਰਿਪਾ ਕਰ ਕੇ ਰਹਿਣਾ।
बारह बरिस क्रिपा करि रहियै ॥
LINE 81
ਬਹੁਰੋਮਗਬਨਹੀਕੋਗਹਿਯੈ੨੦॥॥
ਫਿਰ ਬਨ ਦਾ ਹੀ ਰਸਤਾ ਫੜ ਲੈਣਾ ॥੨੦॥
बहुरो मग बन ही को गहियै ॥२०॥
LINE 82
ਜਬਨ੍ਰਿਪਅਧਿਕਨਿਹੋਰਾਕਿਯੋ॥
ਜਦ ਰਾਜੇ ਨੇ ਬਹੁਤ ਤਰਲਾ ਕੀਤਾ,
जब न्रिप अधिक निहोरा कियो ॥
LINE 83
ਤਬਇਹਬਿਧਿਉਤਰਿਰਿਖਿਦਿਯੋ॥
ਤਦ ਰਿਖੀ ਨੇ ਇਸ ਤਰ੍ਹਾਂ ਉੱਤਰ ਦਿੱਤਾ,
तब इह बिधि उतरि रिखि दियो ॥
LINE 84
ਹਮਰੋਕਹਾਧਾਮਤਵਕਾਜਾ॥
ਸਾਡਾ ਤੇਰੇ ਘਰ ਕੀ ਕੰਮ ਹੈ।
हमरो कहा धाम तव काजा ॥
LINE 85
ਬਾਰਬਾਰਪਕਰਤਪਗਰਾਜਾ੨੧॥॥
ਹੇ ਰਾਜਨ! (ਤੂੰ) ਬਾਰ ਬਾਰ (ਕਿਉਂ) ਪੈਰ ਪਕੜਦਾ ਹੈਂ ॥੨੧॥
बार बार पकरत पग राजा ॥२१॥
LINE 86
ਹਮਕਹਸਿਵਤੁਹਿਆਪੁਬਤਾਯੋ॥
(ਰਾਜੇ ਨੇ ਉੱਤਰ ਦਿੱਤਾ) ਤੁਹਾਡੇ ਬਾਰੇ ਸ਼ਿਵ ਨੇ ਸਾਨੂੰ ਖ਼ੁਦ ਦਸਿਆ ਹੈ।
हम कह सिव तुहि आपु बतायो ॥
LINE 87
ਸੋਵਤਇਹਾਜਗਾਇਪਠਾਯੋ॥
ਸੁਤੇ ਹੋਇਆਂ ਨੂੰ ਜਗਾ ਕੇ ਇਥੇ ਭੇਜਿਆ ਹੈ।
सोवत इहा जगाइ पठायो ॥
LINE 88
ਤਾਤੇਮਾਨਿਸੰਭੁਕੋਕਹੋ॥
ਇਸ ਲਈ ਸ਼ਿਵ ਸ਼ੰਭੂ ਦਾ ਕਿਹਾ ਮੰਨ ਕੇ
ता ते मानि संभु को कहो ॥
LINE 89
ਬਾਰਹਬਰਖਹਮਾਰੋਰਹੋ੨੨॥॥
ਬਾਰ੍ਹਾਂ ਵਰ੍ਹੇ ਸਾਡੇ ਘਰ ਰਹੋ ॥੨੨॥
बारह बरख हमारो रहो ॥२२॥
LINE 90
ਸਿਵਕੀਸੁਨਤਭਯੋਜਬਬਾਨੀ॥
ਜਦ ਸ਼ਿਵ-ਬਾਣੀ ਬਾਰੇ ਸੁਣਿਆ
सिव की सुनत भयो जब बानी ॥
LINE 91
ਤਬਮੁਨਿਸਾਥਚਲਨਕੀਮਾਨੀ॥
ਤਦ ਮੁਨੀ ਨਾਲ ਚਲਣ ਦੀ ਗੱਲ ਮੰਨ ਗਿਆ।
तब मुनि साथ चलन की मानी ॥
LINE 92
ਰਾਜਾਕੇਹ੍ਵੈਸੰਗਸਿਧਾਰਾ॥
ਰਾਜੇ ਦੇ ਨਾਲ ਹੋ ਕੇ ਚਲ ਪਿਆ
राजा के ह्वै संग सिधारा ॥
LINE 93
ਰਾਨੀਸਹਿਤਸਦਨਪਗਧਾਰਾ੨੩॥॥
ਅਤੇ ਰਾਣੀ ਸਮੇਤ ਮਹੱਲ ਵਿਚ ਪ੍ਰਵੇਸ਼ ਕੀਤਾ ॥੨੩॥
रानी सहित सदन पग धारा ॥२३॥
LINE 94
ਖਾਨਪਾਨਆਗੈਨ੍ਰਿਪਧਰਾ॥
ਰਾਜੇ ਨੇ ਖਾਣ ਪੀਣ (ਦੀਆਂ ਚੀਜ਼ਾਂ) ਅਗੇ ਧਰੀਆਂ।
खान पान आगै न्रिप धरा ॥
LINE 95
ਤਾਹਿਨਿਰਖਿਰਿਖਿਐਸਉਚਰਾ॥
ਉਨ੍ਹਾਂ ਨੂੰ ਵੇਖ ਕੇ ਰਿਖੀ ਨੇ ਇਸ ਤਰ੍ਹਾਂ ਕਿਹਾ,
ताहि निरखि रिखि ऐस उचरा ॥
LINE 96
ਇਹਭੋਜਨਹਮਰੇਕਿਹਕਾਜਾ॥
ਇਹ ਭੋਜਨ ਸਾਡੇ ਕਿਸ ਕੰਮ ਦਾ।
इह भोजन हमरे किह काजा ॥
LINE 97
ਏਹੈਇਨਗ੍ਰਿਹਸਤਨਕੇਸਾਜਾ੨੪॥॥
ਇਹ ਤਾਂ ਗ੍ਰਿਹਸਥੀਆਂ (ਦੇ ਖਾਣ ਦੀ) ਸਾਮਗ੍ਰੀ ਹੈ ॥੨੪॥
ए है इन ग्रिहसतन के साजा ॥२४॥
LINE 98
ਹਮਇਸਤ੍ਰਿਨਤਨਨੈਨਨਲਾਵਹਿ॥
ਅਸੀਂ ਇਸਤਰੀਆਂ ਵਲ ਨਹੀਂ ਵੇਖਦੇ
हम इसत्रिन तन नैन न लावहि ॥
LINE 99
ਇਨਰਸਕਸਨਭੂਲਨਹਿਖਾਵਹਿ॥
ਅਤੇ ਇਨ੍ਹਾਂ ਰਸਾਂ ਕਸਾਂ ਨੂੰ ਭੁਲ ਕੇ ਵੀ ਨਹੀਂ ਖਾਂਦੇ।
इन रस कसन भूल नहि खावहि ॥
LINE 100
ਬਿਨਹਰਿਨਾਮਕਾਮਨਹਿਆਵੈ॥
ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਚੀਜ਼ ਵੀ) ਕੰਮ ਨਹੀਂ ਆਉਂਦੀ।
बिन हरि नाम काम नहि आवै ॥
LINE 101
ਬੇਦਕਤੇਬਯੌਭੇਦਬਤਾਵੈ੨੫॥॥
ਬੇਦ ਕਤੇਬ ਇਹੀ ਭੇਦ ਦੀ ਗੱਲ ਦਸਦੇ ਹਨ ॥੨੫॥
बेद कतेब यौ भेद बतावै ॥२५॥
LINE 102
ਤਬਨ੍ਰਿਪਤਾਹਿਸਹੀਮੁਨਿਮਾਨਾ॥
ਤਦ ਰਾਜੇ ਨੇ ਉਸ ਨੂੰ ਸਹੀ ਮੁਨੀ ਮੰਨਿਆ।
तब न्रिप ताहि सही मुनि माना ॥
LINE 103
ਭੇਦਅਭੇਦਨਮੂੜਪਛਾਨਾ॥
(ਉਸ) ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।
भेद अभेद न मूड़ पछाना ॥
LINE 104
ਨਿਜੁਰਾਨੀਤਨਤਾਹਿਸੁਵਾਯੋ॥
ਆਪਣੀ ਰਾਣੀ ਨੂੰ ਉਸ ਨਾਲ ਸਵਾਇਆ।
निजु रानी तन ताहि सुवायो ॥
LINE 105
ਮੂਰਖਅਪਨੋਮੂੰਡਮੁਡਾਯੋ੨੬॥॥
(ਇਸ ਤਰ੍ਹਾਂ) ਮੂਰਖ ਨੇ ਆਪਣਾ ਸਿਰ ਮੁੰਨਵਾਇਆ ॥੨੬॥
मूरख अपनो मूंड मुडायो ॥२६॥
LINE 106
ਨਿਜੁਕਰਮੂਰਖਸੇਜਬਿਛਾਵੈ॥
ਮੂਰਖ ਰਾਜਾ ਆਪਣੇ ਹੱਥਾਂ ਨਾਲ ਸੇਜ ਵਿਛਾਉਂਦਾ
निजु कर मूरख सेज बिछावै ॥
LINE 107
ਤਾਹਿਤ੍ਰਿਯਾਕੇਸਾਥਸੁਵਾਵੈ॥
ਅਤੇ (ਫਿਰ) ਉਸ ਨੂੰ ਇਸਤਰੀ ਦੇ ਨਾਲ ਸਵਾਉਂਦਾ।
ताहि त्रिया के साथ सुवावै ॥
LINE 108
ਅਧਿਕਜਤੀਤਾਕਹਪਹਿਚਾਨੈ॥
ਉਸ ਨੂੰ ਬਹੁਤ ਵੱਡਾ ਜਤੀ ਸਮਝਦਾ,
अधिक जती ता कह पहिचानै ॥
LINE 109
ਭੇਦਅਭੇਦਨਮੂਰਖਜਾਨੈ੨੭॥॥
ਪਰ ਮੂਰਖ ਭੇਦ ਅਭੇਦ ਨੂੰ ਨਾ ਸਮਝਦਾ ॥੨੭॥
भेद अभेद न मूरख जानै ॥२७॥
LINE 110
ਜਬਪਤਿਨਹਿਹੇਰਤਤ੍ਰਿਯਜਾਨੈ॥
ਜਦ ਇਸਤਰੀ ਸਮਝਦੀ ਕਿ ਪਤੀ ਨਹੀਂ ਵੇਖ ਰਿਹਾ,
जब पति नहि हेरत त्रिय जानै ॥
LINE 111
ਕਾਮਭੋਗਤਾਸੋਦ੍ਰਿੜਠਾਨੈ॥
ਤਦ ਉਸ ਨਾਲ ਖ਼ੂਬ ਭੋਗ ਵਿਲਾਸ ਕਰਦੀ।
काम भोग ता सो द्रिड़ ठानै ॥
LINE 112
ਭਾਗਅਫੀਮਅਧਿਕਤਿਹਖ੍ਵਾਰੀ॥
ਉਸ ਨੂੰ ਬਹੁਤ ਸਾਰੀ ਭੰਗ ਅਤੇ ਅਫ਼ੀਮ ਖੁਆਉਂਦੀ
भाग अफीम अधिक तिह ख्वारी ॥
LINE 113
ਚਾਰਿਪਹਰਰਤਿਕਰੀਪ੍ਯਾਰੀ੨੮॥॥
ਅਤੇ ਉਸ ਨਾਲ ਪਿਆਰੀ (ਇਸਤਰੀ) ਚਾਰ ਪਹਿਰ ਤਕ ਰਤੀ-ਕ੍ਰੀੜਾ ਕਰਦੀ ॥੨੮॥
चारि पहर रति करी प्यारी ॥२८॥
LINE 114
ਭੋਗਕਰਤਇਕਕ੍ਰਿਯਾਬਿਚਾਰੀ॥
ਉਸ (ਇਸਤਰੀ ਨੇ) ਭੋਗ ਕਰਦਿਆਂ ਇਕ ਕੰਮ ਸੋਚਿਆ
भोग करत इक क्रिया बिचारी ॥
LINE 115
ਊਪਰਏਕਤੁਲਾਈਡਾਰੀ॥
ਅਤੇ (ਆਪਣੇ) ਉਪਰ ਇਕ ਤੁਲਾਈ ਪਾ ਲਈ।
ऊपर एक तुलाई डारी ॥
LINE 116
ਨ੍ਰਿਪਬੈਠੋਮੂਕਿਯੈਲਗਾਵੈ॥
ਰਾਜਾ ਬੈਠਾ ਮੁਕੀਆਂ ਮਾਰਦਾ (ਭਾਵ ਮੁਠੀ ਚਾਪੀ ਕਰਦਾ)
न्रिप बैठो मूकियै लगावै ॥
LINE 117
ਸੋਅੰਤਰਰਾਨਿਯਹਿਬਜਾਵੈ੨੯॥॥
ਅਤੇ ਉਹ (ਮੁਨੀ ਤੁਲਾਈ ਦੇ) ਅੰਦਰ ਰਾਣੀ ਨਾਲ ਭੋਗ ਕਰਦਾ ॥੨੯॥
सो अंतर रानियहि बजावै ॥२९॥
LINE 118
ਇਹਛਲਸੌਮਿਤ੍ਰਹਿਤਿਨਪਾਵਾ॥
ਇਸ ਛਲ ਨਾਲ ਰਾਣੀ ਨੇ ਮਿਤਰ ਨੂੰ ਪ੍ਰਾਪਤ ਕੀਤਾ।
इह छल सौ मित्रहि तिन पावा ॥
LINE 119
ਮੂਰਖਭੂਪਨਭੇਵਜਤਾਵਾ॥
ਮੂਰਖ ਰਾਜੇ ਨੂੰ ਭੇਦ ਨਾ ਪਾਣ ਦਿੱਤਾ।
मूरख भूप न भेव जतावा ॥
LINE 120
ਪਾਵਦਬੈਠਿਮੂਕਿਯਨਮਾਰੈ॥
(ਰਾਜਾ) ਪਵਾਂਦ ਵਲ ਬੈਠ ਕੇ ਮੁਕੀਆਂ ਮਾਰਦਾ
पावद बैठि मूकियन मारै ॥
LINE 121
ਉਤਰਾਨੀਸੰਗਜਾਰਬਿਹਾਰੈ੩੦॥॥
ਅਤੇ ਉਧਰ ਰਾਣੀ ਨਾਲ ਯਾਰ ਰਮਣ ਕਰਦਾ ॥੩੦॥
उत रानी संग जार बिहारै ॥३०॥
LINE 122
ਇਹਛਲਸੌਰਾਨੀਪਤਿਛਰਿਯੋ॥
ਇਸ ਛਲ ਨਾਲ ਰਾਣੀ ਨੇ ਪਤੀ ਨੂੰ ਛਲ ਲਿਆ
इह छल सौ रानी पति छरियो ॥
LINE 123
ਜਾਰਗਵਨਤ੍ਰਿਯਿਦੇਖਤਕਰਿਯੋ॥
ਅਤੇ ਯਾਰ ਨੇ (ਰਾਜੇ ਦੇ) ਵੇਖਦਿਆਂ ਹੋਇਆਂ ਇਸਤਰੀ ਨਾਲ ਰਮਣ ਕੀਤਾ।
जार गवन त्रियि देखत करियो ॥
LINE 124
ਮੂਰਖਿਭੇਦਅਭੇਦਨਪਾਯੋ॥
ਮੂਰਖ (ਰਾਜੇ) ਨੇ ਭੇਦ ਅਭੇਦ ਨਾ ਸਮਝਿਆ
मूरखि भेद अभेद न पायो ॥
LINE 125
ਸੋਇਸਤ੍ਰੀਤੇਮੂੰਡਮੁਡਾਯੋ੩੧॥॥
ਅਤੇ ਉਸ ਇਸਤਰੀ ਦੁਆਰਾ ਠਗਿਆ ਗਿਆ ॥੩੧॥
सो इसत्री ते मूंड मुडायो ॥३१॥
LINE 126
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਦੋਇਸੌਚੌਰਾਨਵੇਚਰਿਤ੍ਰਸਮਾਪਤਮਸਤੁਸੁਭਮਸਤੁ੨੯੪੫੬੨੦ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੯੪॥੫੬੨੦॥ ਚਲਦਾ॥
इति स्री चरित्र पख्याने त्रिया चरित्रे मंत्री भूप संबादे दोइ सौ चौरानवे चरित्र समापतम सतु सुभम सतु ॥२९४॥५६२०॥अफजूं॥
GURBANI.WORLD