ਭੁਜੰਗ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਗਛੰਦ॥
ਭੁਜੰਗ ਛੰਦ:
भुजंग छंद ॥
LINE 02
ਕਰੀਕ੍ਰੋਰਿਮਾਰੇਰਥੀਕੋਟਿਕੂਟੇ॥
ਕਰੋੜਾਂ ਹਾਥੀ ਮਾਰ ਦਿੱਤੇ ਅਤੇ ਕਰੋੜਾਂ ਰਥਾਂ ਵਾਲੇ ਕੁਟ ਦਿੱਤੇ।
करी क्रोरि मारे रथी कोटि कूटे ॥
LINE 03
ਕਿਤੇਸ੍ਵਾਰਘਾਏਫਿਰੈਬਾਜਛੂਟੇ॥
ਕਿਤਨੇ ਹੀ ਸਵਾਰ ਮਾਰ ਦਿੱਤੇ ਅਤੇ ਘੋੜੇ ਖੁਲ੍ਹੇ ਫਿਰਨ।
किते स्वार घाए फिरै बाज छूटे ॥
LINE 04
ਕਿਤੇਛਤ੍ਰਛੇਕੇਕਿਤੇਛਤ੍ਰਤੋਰੇ॥
ਕਿਤਨੇ ਹੀ ਛਤ੍ਰ ਫਾੜ ਦਿੱਤੇ ਅਤੇ ਕਿਤਨੇ ਹੀ ਛਤ੍ਰ ਤੋੜ ਦਿੱਤੇ।
किते छत्र छेके किते छत्र तोरे ॥
LINE 05
ਕਿਤੇਬਾਧਿਲੀਨੇਕਿਤੇਛੈਲਛੋਰੇ੪੬॥॥
ਕਿਤਨੇ ਹੀ ਸੂਰਮੇ ਫੜ ਲਏ ਅਤੇ ਕਿਤਨੇ ਹੀ ਛਡ ਦਿੱਤੇ ॥੪੬॥
किते बाधि लीने किते छैल छोरे ॥४६॥
LINE 06
ਕਿਤੇਭੀਰੁਭਾਜੇਕਿਤੇਕੋਪਿਢੂਕੇ॥
ਕਿਤਨੇ ਹੀ ਡਰਪੋਕ ('ਭੀਰੁ') ਭਜ ਗਏ ਅਤੇ ਕਿਤਨੇ ਹੀ ਕ੍ਰੋਧ ਨਾਲ ਭਰੇ ਹੋਏ (ਯੁੱਧ ਲਈ) ਆਣ ਢੁਕੇ।
किते भीरु भाजे किते कोपि ढूके ॥
LINE 07
ਚਹੂੰਓਰਤੇਮਾਰਹੀਮਾਰਿਕੂਕੇ॥
ਚੌਹਾਂ ਪਾਸਿਆਂ ਤੋਂ 'ਮਾਰੋ ਮਾਰੋ' ਦੀਆਂ ਆਵਾਜ਼ਾਂ ਆ ਰਹੀਆਂ ਸਨ।
चहूं ओर ते मार ही मारि कूके ॥
LINE 08
ਲਏਬਾਹੁਸਾਹੰਸ੍ਰਸੋਸਸਤ੍ਰਭਾਰੇ॥
ਸਹਸ੍ਰਬਾਹੂ ਨੇ ਭਾਰੇ ਸ਼ਸਤ੍ਰ ਧਾਰਨ ਕਰ ਲਏ
लए बाहु साहंस्र सो ससत्र भारे ॥
LINE 09
ਚਲਿਯੋਕੋਪਿਕੈਰਾਜਬਾਜੇਨਗਾਰੇ੪੭॥॥
ਅਤੇ ਕ੍ਰੋਧਿਤ ਹੋ ਕੇ ਚਲ ਪਿਆ ਅਤੇ ਸ਼ਾਹੀ ਨਗਾਰੇ ਵਜਣ ਲਗੇ ॥੪੭॥
चलियो कोपि कै राज बाजे नगारे ॥४७॥
GURBANI.WORLD