ਮਾਰੂ ਮਹਲਾ ੫ ॥

ਰਾਗੁ ਮਾਰੂ ਗੁਰੂ ਅਰਜਨ ਦੇਵ ਜੀ ਅੰਗ 1084
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਾਰੂਮਹਲਾ
Maaroo, Fifth Mahalaa:
मारू महला ५ ॥
LINE 02
ਪਾਰਬ੍ਰਹਮਸਭਊਚਬਿਰਾਜੇ
ਪਰਮਾਤਮਾ ਸਭ ਤੋਂ ਉੱਚੇ (ਆਤਮਕ) ਟਿਕਾਣੇ ਉੱਤੇ ਟਿਕਿਆ ਰਹਿੰਦਾ ਹੈ,
The Abode of the Supreme Lord God is above all.
पारब्रहम सभ ऊच बिराजे ॥
LINE 03
ਆਪੇਥਾਪਿਉਥਾਪੇਸਾਜੇ
ਉਹ ਆਪ ਹੀ (ਸਭ ਨੂੰ) ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ, ਉਹ ਆਪ ਹੀ ਰਚਨਾ ਰਚਦਾ ਹੈ।
He Himself establishes, disestablishes and creates.
आपे थापि उथापे साजे ॥
LINE 04
ਪ੍ਰਭਕੀਸਰਣਿਗਹਤਸੁਖੁਪਾਈਐਕਿਛੁਭਉਵਿਆਪੈਬਾਲਕਾ॥॥
ਉਸ ਪਰਮਾਤਮਾ ਦਾ ਆਸਰਾ ਲਿਆਂ ਆਤਮਕ ਆਨੰਦ ਪ੍ਰਾਪਤ ਹੋਇਆ ਰਹਿੰਦਾ ਹੈ, ਮਾਇਆ ਦੇ ਮੋਹ ਦਾ ਡਰ ਰਤਾ ਵੀ ਆਪਣਾ ਜ਼ੋਰ ਨਹੀਂ ਪਾ ਸਕਦਾ ॥੧॥
Holding tight to the Sanctuary of God, peace is found, and one is not afflicted by the fear of Maya. ||1||
प्रभ की सरणि गहत सुखु पाईऐ किछु भउ न विआपै बालका ॥१॥
LINE 05
ਗਰਭਅਗਨਿਮਹਿਜਿਨਹਿਉਬਾਰਿਆ
ਜਿਸ ਪਰਮਾਤਮਾ ਨੇ (ਜੀਵ ਨੂੰ) ਮਾਂ ਦੇ ਪੇਟ ਦੀ ਅੱਗ ਵਿਚ ਬਚਾਈ ਰੱਖਿਆ,
He saved you from the fire of the womb,
गरभ अगनि महि जिनहि उबारिआ ॥
LINE 06
ਰਕਤਕਿਰਮਮਹਿਨਹੀਸੰਘਾਰਿਆ
ਜਿਸ ਨੇ ਮਾਂ ਦੀ ਰੱਤ ਦੇ ਕਿਰਮਾਂ ਵਿਚ (ਜੀਵ ਨੂੰ) ਮਰਨ ਨਾਹ ਦਿੱਤਾ,
and did not destroy you, when you were an egg in your mother's ovary.
रकत किरम महि नही संघारिआ ॥
LINE 07
ਅਪਨਾਸਿਮਰਨੁਦੇਪ੍ਰਤਿਪਾਲਿਆਓਹੁਸਗਲਘਟਾਕਾਮਾਲਕਾ॥॥
ਉਸ ਨੇ (ਤਦੋਂ) ਆਪਣੇ (ਨਾਮ ਦਾ) ਸਿਮਰਨ ਦੇ ਕੇ ਰੱਖਿਆ ਕੀਤੀ। ਉਹ ਪ੍ਰਭੂ ਸਾਰੇ ਜੀਵਾਂ ਦਾ ਮਾਲਕ ਹੈ ॥੨॥
Blessing you with meditative remembrance upon Himself, He nurtured you and cherished you; He is the Master of all hearts. ||2||
अपना सिमरनु दे प्रतिपालिआ ओहु सगल घटा का मालका ॥२॥
LINE 08
ਚਰਣਕਮਲਸਰਣਾਈਆਇਆ
ਜਿਹੜਾ ਮਨੁੱਖ ਪ੍ਰਭੂ ਦੇ ਸੋਹਣੇ ਚਰਨਾਂ ਦੀ ਸਰਨ ਵਿਚ ਆ ਜਾਂਦਾ ਹੈ,
I have come to the Sanctuary of His lotus feet.
चरण कमल सरणाई आइआ ॥
LINE 09
ਸਾਧਸੰਗਿਹੈਹਰਿਜਸੁਗਾਇਆ
ਜਿਹੜਾ ਮਨੁੱਖ ਸਾਧ ਸੰਗਤ ਵਿਚ (ਰਹਿ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ,
In the Saadh Sangat, the Company of the Holy, I sing the Praises of the Lord.
साधसंगि है हरि जसु गाइआ ॥
LINE 10
ਜਨਮਮਰਣਸਭਿਦੂਖਨਿਵਾਰੇਜਪਿਹਰਿਹਰਿਭਉਨਹੀਕਾਲਕਾ॥॥
ਪਰਮਾਤਮਾ ਉਸ ਦੇ ਸਾਰੀ ਉਮਰ ਦੇ ਦੁੱਖ ਦੂਰ ਕਰ ਦੇਂਦਾ ਹੈ। ਪਰਮਾਤਮਾ ਦਾ ਨਾਮ ਜਪ ਜਪ ਕੇ ਉਸ ਨੂੰ (ਆਤਮਕ) ਮੌਤ ਦਾ ਡਰ ਨਹੀਂ ਰਹਿ ਜਾਂਦਾ ॥੩॥
I have erased all the pains of birth and death; meditating on the Lord, Har, Har, I have no fear of death. ||3||
जनम मरण सभि दूख निवारे जपि हरि हरि भउ नही काल का ॥३॥
LINE 11
ਸਮਰਥਅਕਥਅਗੋਚਰਦੇਵਾ
ਪਰਮਾਤਮਾ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ।
God is all-powerful, indescribable, unfathomable and divine.
समरथ अकथ अगोचर देवा ॥
LINE 12
ਜੀਅਜੰਤਸਭਿਤਾਕੀਸੇਵਾ
ਸਾਰੇ ਜੀਆ-ਜੰਤਾਂ ਨੂੰ ਉਸੇ ਦਾ ਹੀ ਆਸਰਾ ਹੈ।
All beings and creatures serve Him.
जीअ जंत सभि ता की सेवा ॥
LINE 13
ਅੰਡਜਜੇਰਜਸੇਤਜਉਤਭੁਜਬਹੁਪਰਕਾਰੀਪਾਲਕਾ॥॥
ਅੰਡਜ ਜੇਰਜ ਸੇਤਜ ਉਤਭੁਜ-ਇਹਨਾਂ ਚੌਹਾਂ ਹੀ ਖਾਣੀਆਂ ਦੇ ਜੀਵਾਂ ਨੂੰ ਉਹ ਕਈ ਤਰੀਕਿਆਂ ਨਾਲ ਪਾਲਣ ਵਾਲਾ ਹੈ ॥੪॥
In so many ways, He cherishes those born from eggs, from the womb, from sweat and from the earth. ||4||
अंडज जेरज सेतज उतभुज बहु परकारी पालका ॥४॥
LINE 14
ਤਿਸਹਿਪਰਾਪਤਿਹੋਇਨਿਧਾਨਾ
ਉਸ ਉਸ ਮਨੁੱਖ ਨੂੰ ਹੀ (ਨਾਮ ਦਾ) ਖ਼ਜ਼ਾਨਾ ਮਿਲਦਾ ਹੈ,
He alone obtains this wealth,
तिसहि परापति होइ निधाना ॥
LINE 15
ਰਾਮਨਾਮਰਸੁਅੰਤਰਿਮਾਨਾ
ਉਹੀ ਮਨੁੱਖ ਪਰਮਾਤਮਾ ਦੇ ਨਾਮ ਦਾ ਆਨੰਦ ਆਪਣੇ ਅੰਦਰ ਮਾਣਦੇ ਹਨ,
who savors and enjoys, deep within his mind, the Name of the Lord.
राम नाम रसु अंतरि माना ॥
LINE 16
ਕਰੁਗਹਿਲੀਨੇਅੰਧਕੂਪਤੇਵਿਰਲੇਕੇਈਸਾਲਕਾ॥॥
ਜਿਨ੍ਹਾਂ ਨੂੰ (ਉਹਨਾਂ ਦਾ) ਹੱਥ ਫੜ ਕੇ (ਪਰਮਾਤਮਾ ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ। ਪਰ, ਅਜਿਹੇ ਕੋਈ ਵਿਰਲੇ ਹੀ ਸੰਤ ਹੁੰਦੇ ਹਨ ॥੫॥
Grasping hold of his arm, God lifts him up and pulls him out of the deep, dark pit. Such a devotee of the Lord is very rare. ||5||
करु गहि लीने अंध कूप ते विरले केई सालका ॥५॥
LINE 17
ਆਦਿਅੰਤਿਮਧਿਪ੍ਰਭੁਸੋਈ
ਉਹਨਾਂ ਮਨੁੱਖਾਂ ਨੂੰ (ਜਗਤ ਦੇ) ਆਦਿ ਵਿਚ ਹੁਣ ਅਖ਼ੀਰ ਵਿਚ (ਕਾਇਮ ਰਹਿਣ ਵਾਲਾ) ਉਹ ਪਰਮਾਤਮਾ ਹੀ ਦਿੱਸਦਾ ਹੈ,
God exists in the beginning, in the middle and in the end.
आदि अंति मधि प्रभु सोई ॥
LINE 18
ਆਪੇਕਰਤਾਕਰੇਸੁਹੋਈ
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ ਕਿ) ਕਰਤਾਰ ਆਪ ਹੀ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ,
Whatever the Creator Lord Himself does, comes to pass.
आपे करता करे सु होई ॥
LINE 19
ਭ੍ਰਮੁਭਉਮਿਟਿਆਸਾਧਸੰਗਤੇਦਾਲਿਦਕੋਈਘਾਲਕਾ॥॥
ਸਾਧ ਸੰਗਤ ਦੀ ਬਰਕਤਿ ਨਾਲ ਜਿਨ੍ਹਾਂ ਮਨੁੱਖਾਂ ਦੀ ਹਰੇਕ ਭਟਕਣਾ ਜਿਨ੍ਹਾਂ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ। ਕੋਈ ਭੀ ਦੁੱਖ-ਕਲੇਸ਼ ਉਹਨਾਂ ਦੀ ਆਤਮਕ ਮੌਤ ਨਹੀਂ ਲਿਆ ਸਕਦੇ ॥੬॥
Doubt and fear are erased, in the Saadh Sangat, the Company of the Holy, and then one is not afflicted by deadly pain. ||6||
भ्रमु भउ मिटिआ साधसंग ते दालिद न कोई घालका ॥६॥
LINE 20
ਊਤਮਬਾਣੀਗਾਉਗੋੁਪਾਲਾ
ਜੀਵਨ ਨੂੰ ਉੱਚਾ ਕਰਨ ਵਾਲੀ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਗਾਇਆ ਕਰੋ,
I sing the most Sublime Bani, the Word of the Lord of the Universe.
ऊतम बाणी गाउ गुोपाला ॥
LINE 21
ਸਾਧਸੰਗਤਿਕੀਮੰਗਹੁਰਵਾਲਾ
(ਹਰ ਵੇਲੇ) ਸਾਧ ਸੰਗਤ ਦੀ ਚਰਨ-ਧੂੜ ਮੰਗਿਆ ਕਰੋ,
I beg for the dust of the feet of the Saadh Sangat.
साधसंगति की मंगहु रवाला ॥
LINE 22
ਬਾਸਨਮੇਟਿਨਿਬਾਸਨਹੋਈਐਕਲਮਲਸਗਲੇਜਾਲਕਾ॥॥
(ਇਸ ਤਰ੍ਹਾਂ ਆਪਣੇ ਅੰਦਰ ਦੀਆਂ) ਸਾਰੀਆਂ ਵਾਸਨਾਂ ਮਿਟਾ ਕੇ ਵਾਸਨਾ-ਰਹਿਤ ਹੋ ਜਾਈਦਾ ਹੈ, ਅਤੇ ਆਪਣੇ ਸਾਰੇ ਪਾਪ ਸਾੜ ਲਈਦੇ ਹਨ ॥੭॥
Eradicating desire, I have become free of desire; I have burnt away all my sins. ||7||
बासन मेटि निबासन होईऐ कलमल सगले जालका ॥७॥
LINE 23
ਸੰਤਾਕੀਇਹਰੀਤਿਨਿਰਾਲੀ
ਸੰਤ ਜਨਾਂ ਦੀ (ਦੁਨੀਆ ਦੇ ਲੋਕਾਂ ਨਾਲੋਂ) ਇਹ ਵੱਖਰੀ ਹੀ ਜੀਵਨ-ਚਾਲ ਹੈ,
This is the unique way of the Saints;
संता की इह रीति निराली ॥
LINE 24
ਪਾਰਬ੍ਰਹਮੁਕਰਿਦੇਖਹਿਨਾਲੀ
ਕਿ ਉਹ ਪਰਮਾਤਮਾ ਨੂੰ (ਸਦਾ ਆਪਣੇ) ਨਾਲ ਹੀ ਵੱਸਦਾ ਵੇਖਦੇ ਹਨ।
they behold the Supreme Lord God with them.
पारब्रहमु करि देखहि नाली ॥
LINE 25
ਸਾਸਿਸਾਸਿਆਰਾਧਨਿਹਰਿਹਰਿਕਿਉਸਿਮਰਤਕੀਜੈਆਲਕਾ॥॥
ਸੰਤ ਜਨ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦੇ ਰਹਿੰਦੇ ਹਨ (ਉਹ ਜਾਣਦੇ ਹਨ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ॥੮॥
With each and every breath, they worship and adore the Lord, Har, Har. How could anyone be too lazy to meditate on Him? ||8||
सासि सासि आराधनि हरि हरि किउ सिमरत कीजै आलका ॥८॥
LINE 26
ਜਹਦੇਖਾਤਹਅੰਤਰਜਾਮੀ
ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਮੈਂ ਜਿਧਰ ਵੇਖਦਾ ਹਾਂ, ਉਧਰ (ਮੈਨੂੰ ਤੂੰ ਹੀ ਦਿੱਸਦਾ ਹੈਂ)।
Wherever I look, there I see the Inner-knower, the Searcher of hearts.
जह देखा तह अंतरजामी ॥
LINE 27
ਨਿਮਖਵਿਸਰਹੁਪ੍ਰਭਮੇਰੇਸੁਆਮੀ
ਹੇ ਮੇਰੇ ਮਾਲਕ-ਪ੍ਰਭੂ! (ਮਿਹਰ ਕਰ, ਮੈਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਵਿਸਰ।
I never forget God, my Lord and Master, even for an instant.
निमख न विसरहु प्रभ मेरे सुआमी ॥
LINE 28
ਸਿਮਰਿਸਿਮਰਿਜੀਵਹਿਤੇਰੇਦਾਸਾਬਨਿਜਲਿਪੂਰਨਥਾਲਕਾ॥॥
ਹੇ ਪ੍ਰਭੂ! ਤੇਰੇ ਦਾਸ ਤੈਨੂੰ ਸਿਮਰ ਸਿਮਰ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ। ਹੇ ਪ੍ਰਭੂ! ਤੂੰ ਜੰਗਲ ਵਿਚ ਜਲ ਵਿਚ ਥਲ ਵਿਚ (ਹਰ ਥਾਂ ਵੱਸਦਾ ਹੈਂ) ॥੯॥
Your slaves live by meditating, meditating in remembrance on the Lord; You are permeating the woods, the water and the land. ||9||
सिमरि सिमरि जीवहि तेरे दासा बनि जलि पूरन थालका ॥९॥
LINE 29
ਤਤੀਵਾਉਤਾਕਉਲਾਗੈ
ਉਸ ਮਨੁੱਖ ਨੂੰ ਰਤਾ ਭਰ ਭੀ ਕੋਈ ਦੁੱਖ ਪੋਹ ਨਹੀਂ ਸਕਦਾ,
Even the hot wind does not touch one
तती वाउ न ता कउ लागै ॥
LINE 30
ਸਿਮਰਤਨਾਮੁਅਨਦਿਨੁਜਾਗੈ
ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਿਆਂ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦਾ ਹੈ।
who remains awake in meditative remembrance, night and day.
सिमरत नामु अनदिनु जागै ॥
LINE 31
ਅਨਦਬਿਨੋਦਕਰੇਹਰਿਸਿਮਰਨੁਤਿਸੁਮਾਇਆਸੰਗਿਤਾਲਕਾ੧੦॥॥
ਉਹ ਮਨੁੱਖ (ਜਿਉਂ ਜਿਉਂ) ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ (ਤਿਉਂ ਤਿਉਂ) ਆਤਮਕ ਆਨੰਦ ਮਾਣਦਾ ਹੈ, ਉਸ ਦਾ ਮਾਇਆ ਦੇ ਨਾਲ ਡੂੰਘਾ ਸੰਬੰਧ ਨਹੀਂ ਬਣਦਾ ॥੧੦॥
He delights and enjoys meditative remembrance on the Lord; he has no attachment to Maya. ||10||
अनद बिनोद करे हरि सिमरनु तिसु माइआ संगि न तालका ॥१०॥
LINE 32
ਰੋਗਸੋਗਦੂਖਤਿਸੁਨਾਹੀ
ਉਸ ਉਸ ਮਨੁੱਖ ਨੂੰ ਕੋਈ ਰੋਗ ਸੋਗ ਦੁੱਖ ਪੋਹ ਨਹੀਂ ਸਕਦੇ,
Disease, sorrow and pain do not affect him;
रोग सोग दूख तिसु नाही ॥
LINE 33
ਸਾਧਸੰਗਿਹਰਿਕੀਰਤਨੁਗਾਹੀ
ਜਿਹੜੇ ਗੁਰੂ ਦੀ ਸੰਗਤ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
he sings the Kirtan of the Lord's Praises in the Saadh Sangat, the Company of the Holy.
साधसंगि हरि कीरतनु गाही ॥
LINE 34
ਆਪਣਾਨਾਮੁਦੇਹਿਪ੍ਰਭਪ੍ਰੀਤਮਸੁਣਿਬੇਨੰਤੀਖਾਲਕਾ੧੧॥॥
ਹੇ ਪ੍ਰੀਤਮ ਪ੍ਰਭੂ! ਹੇ ਖ਼ਲਕਤ ਦੇ ਪੈਦਾ ਕਰਨ ਵਾਲੇ! (ਮੇਰੀ ਭੀ) ਬੇਨਤੀ ਸੁਣ, (ਮੈਨੂੰ ਭੀ) ਆਪਣਾ ਨਾਮ ਦੇਹ ॥੧੧॥
Please bless me with Your Name, O my Beloved Lord God; please listen to my prayer, O Creator. ||11||
आपणा नामु देहि प्रभ प्रीतम सुणि बेनंती खालका ॥११॥
LINE 35
ਨਾਮਰਤਨੁਤੇਰਾਹੈਪਿਆਰੇ
ਹੇ ਪਿਆਰੇ! ਤੇਰਾ ਨਾਮ ਬਹੁਤ ਹੀ ਕੀਮਤੀ ਪਦਾਰਥ ਹੈ।
Your Name is a jewel, O my Beloved Lord.
नाम रतनु तेरा है पिआरे ॥
LINE 36
ਰੰਗਿਰਤੇਤੇਰੈਦਾਸਅਪਾਰੇ
ਹੇ ਬੇਅੰਤ ਪ੍ਰਭੂ! ਤੇਰੇ ਦਾਸ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ।
Your slaves are imbued with Your Infinite Love.
रंगि रते तेरै दास अपारे ॥
LINE 37
ਤੇਰੈਰੰਗਿਰਤੇਤੁਧੁਜੇਹੇਵਿਰਲੇਕੇਈਭਾਲਕਾ੧੨॥॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਤੇਰੇ ਵਰਗੇ ਹੋ ਜਾਂਦੇ ਹਨ। ਪਰ ਅਜਿਹੇ ਬੰਦੇ ਬਹੁਤ ਵਿਰਲੇ ਲੱਭਦੇ ਹਨ ॥੧੨॥
Those who are imbued with Your Love, become like You; it is so rare that they are found. ||12||
तेरै रंगि रते तुधु जेहे विरले केई भालका ॥१२॥
LINE 38
ਤਿਨਕੀਧੂੜਿਮਾਂਗੈਮਨੁਮੇਰਾ
ਹੇ ਪ੍ਰਭੂ! ਮੇਰਾ ਮਨ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ,
My mind longs for the dust of the feet of those
तिन की धूड़ि मांगै मनु मेरा ॥
LINE 39
ਜਿਨਵਿਸਰਹਿਨਾਹੀਕਾਹੂਬੇਰਾ
ਜਿਨ੍ਹਾਂ ਮਨੁੱਖਾਂ ਨੂੰ ਤੂੰ ਕਿਸੇ ਭੀ ਵੇਲੇ ਭੁੱਲਦਾ ਨਹੀਂ।
who never forget the Lord.
जिन विसरहि नाही काहू बेरा ॥
LINE 40
ਤਿਨਕੈਸੰਗਿਪਰਮਪਦੁਪਾਈਸਦਾਸੰਗੀਹਰਿਨਾਲਕਾ੧੩॥॥
(ਅਜਿਹੇ) ਉਹਨਾਂ ਮਨੁੱਖਾਂ ਦੀ ਸੰਗਤ ਵਿਚ ਮੈਂ ਭੀ (ਉਸ ਪ੍ਰਭੂ ਦੀ ਮਿਹਰ ਨਾਲ) ਉੱਚਾ ਆਤਮਕ ਦਰਜਾ ਹਾਸਲ ਕਰ ਸਕਾਂਗਾ, ਅਤੇ ਪਰਮਾਤਮਾ (ਮੇਰਾ) ਸਦਾ ਸਾਥੀ ਬਣਿਆ ਰਹੇਗਾ ॥੧੩॥
Associating with them, I obtain the supreme status; the Lord, my Companion, is always with me. ||13||
तिन कै संगि परम पदु पाई सदा संगी हरि नालका ॥१३॥
LINE 41
ਸਾਜਨੁਮੀਤੁਪਿਆਰਾਸੋਈ
ਉਹੀ ਮਨੁੱਖ ਮੇਰਾ ਪਿਆਰਾ ਸਜਣ ਹੈ ਮਿੱਤਰ ਹੈ,
He alone is my beloved friend and companion,
साजनु मीतु पिआरा सोई ॥
LINE 42
ਏਕੁਦ੍ਰਿੜਾਏਦੁਰਮਤਿਖੋਈ
ਜਿਹੜਾ ਮੇਰੀ ਖੋਟੀ ਮੱਤ ਦੂਰ ਕਰ ਕੇ (ਮੇਰੇ ਹਿਰਦੇ ਵਿਚ) ਇਕ (ਪਰਮਾਤਮਾ ਦੀ ਯਾਦ) ਨੂੰ ਪੱਕਾ ਕਰ ਦੇਵੇ,
who implants the Name of the One Lord within, and eradicates evil-mindedness.
एकु द्रिड़ाए दुरमति खोई ॥
LINE 43
ਕਾਮੁਕ੍ਰੋਧੁਅਹੰਕਾਰੁਤਜਾਏਤਿਸੁਜਨਕਉਉਪਦੇਸੁਨਿਰਮਾਲਕਾ੧੪॥॥
ਜਿਹੜਾ ਮੇਰੇ ਪਾਸੋਂ ਕਾਮ ਕ੍ਰੋਧ ਅਹੰਕਾਰ (ਦਾ ਖਹਿੜਾ) ਛਡਾ ਦੇਵੇ। ਉਸ ਮਨੁੱਖ ਨੂੰ ਅਜਿਹਾ ਉਪਦੇਸ਼ (ਫੁਰਦਾ ਹੈ ਜੋ ਸੁਣਨ ਵਾਲਿਆਂ ਨੂੰ) ਪਵਿੱਤਰ ਕਰ ਦੇਂਦਾ ਹੈ ॥੧੪॥
Immaculate are the teachings of that humble servant of the Lord, who casts out sexual desire, anger and egotism. ||14||
कामु क्रोधु अहंकारु तजाए तिसु जन कउ उपदेसु निरमालका ॥१४॥
LINE 44
ਤੁਧੁਵਿਣੁਨਾਹੀਕੋਈਮੇਰਾ
ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ (ਸਹਾਰਾ) ਨਹੀਂ।
Other than You, O Lord, no one is mine.
तुधु विणु नाही कोई मेरा ॥
LINE 45
ਗੁਰਿਪਕੜਾਏਪ੍ਰਭਕੇਪੈਰਾ
ਗੁਰੂ ਨੇ ਮੈਨੂੰ ਪ੍ਰਭੂ ਦੇ ਪੈਰ ਫੜਾਏ ਹਨ।
The Guru has led me to grasp the feet of God.
गुरि पकड़ाए प्रभ के पैरा ॥
LINE 46
ਹਉਬਲਿਹਾਰੀਸਤਿਗੁਰਪੂਰੇਜਿਨਿਖੰਡਿਆਭਰਮੁਅਨਾਲਕਾ੧੫॥॥
ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਮੇਰੀ ਭਟਕਣਾ ਨਾਸ ਕੀਤੀ ਹੈ, ਜਿਸ ਨੇ ਵਿਕਾਰਾਂ ਦਾ ਝੱਖੜ ਥੰਮ੍ਹ ਲਿਆ ਹੈ ॥੧੫॥
I am a sacrifice to the Perfect True Guru, who has destroyed the illusion of duality. ||15||
हउ बलिहारी सतिगुर पूरे जिनि खंडिआ भरमु अनालका ॥१५॥
LINE 47
ਸਾਸਿਸਾਸਿਪ੍ਰਭੁਬਿਸਰੈਨਾਹੀ
(ਜੇ ਪ੍ਰਭੂ ਦੀ ਮਿਹਰ ਹੋਵੇ ਤਾਂ) ਹਰੇਕ ਸਾਹ ਦੇ ਨਾਲ (ਉਸ ਨੂੰ ਸਿਮਰਦਾ ਰਹਾਂ, ਮੈਨੂੰ ਕਿਸੇ ਭੀ ਵੇਲੇ ਉਹ) ਭੁੱਲੇ ਨਾਹ।
With each and every breath, I never forget God.
सासि सासि प्रभु बिसरै नाही ॥
LINE 48
ਆਠਪਹਰਹਰਿਹਰਿਕਉਧਿਆਈ
ਮੈਂ ਅੱਠੇ ਪਹਰ ਪ੍ਰਭੂ ਦਾ ਧਿਆਨ ਧਰਦਾ ਰਹਾਂ।
Twenty-four hours a day, I meditate on the Lord, Har, Har.
आठ पहर हरि हरि कउ धिआई ॥
LINE 49
ਨਾਨਕਸੰਤਤੇਰੈਰੰਗਿਰਾਤੇਤੂਸਮਰਥੁਵਡਾਲਕਾ੧੬੪੧੩॥॥॥॥
ਹੇ ਨਾਨਕ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਹੈਂ, ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਸਦਾ ਰੰਗੇ ਰਹਿੰਦੇ ਹਨ ॥੧੬॥੪॥੧੩॥
O Nanak, the Saints are imbued with Your Love; You are the great and all-powerful Lord. ||16||4||13||
नानक संत तेरै रंगि राते तू समरथु वडालका ॥१६॥४॥१३॥
GURBANI.WORLD