ਮਲਾਰ ਮਹਲਾ ੫ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਲਾਰਮਹਲਾ੫॥
Malaar, Fifth Mahalaa:
मलार महला ५ ॥
LINE 02
ਹੇਗੋਬਿੰਦਹੇਗੋਪਾਲਹੇਦਇਆਲਲਾਲ੧॥॥ਰਹਾਉ॥
ਹੇ ਗੋਬਿੰਦ! ਹੇ ਗੋਪਾਲ! ਹੇ ਦਇਆ ਦੇ ਸੋਮੇ! ਹੇ ਸੋਹਣੇ ਪ੍ਰਭੂ! ॥੧॥ ਰਹਾਉ ॥
O Lord of the Universe, O Lord of the World, O Dear Merciful Beloved. ||1||Pause||
हे गोबिंद हे गोपाल हे दइआल लाल ॥१॥ रहाउ ॥
LINE 03
ਪ੍ਰਾਨਨਾਥਅਨਾਥਸਖੇਦੀਨਦਰਦਨਿਵਾਰ੧॥॥
ਹੇ ਜਿੰਦ ਦੇ ਮਾਲਕ! ਹੇ ਨਿਖਸਮਿਆਂ ਦੇ ਸਹਾਈ! ਹੇ ਗ਼ਰੀਬਾਂ ਦੇ ਦਰਦ ਦੂਰ ਕਰਨ ਵਾਲੇ! ॥੧॥
You are the Master of the breath of life, the Companion of the lost and forsaken, the Destroyer of the pains of the poor. ||1||
प्रान नाथ अनाथ सखे दीन दरद निवार ॥१॥
LINE 04
ਹੇਸਮ੍ਰਥਅਗਮਪੂਰਨਮੋਹਿਮਇਆਧਾਰਿ੨॥॥
ਹੇ ਸਭ ਤਾਕਤਾਂ ਦੇ ਮਾਲਕ! ਹੇ ਅਪਹੁੰਚ! ਹੇ ਸਰਬ-ਵਿਆਪਕ! ਮੇਰੇ ਉਤੇ ਮਿਹਰ ਕਰ! ॥੨॥
O All-powerful, Inaccessible, Perfect Lord, please shower me with Your Mercy. ||2||
हे सम्रथ अगम पूरन मोहि मइआ धारि ॥२॥
LINE 05
ਅੰਧਕੂਪਮਹਾਭਇਆਨਨਾਨਕਪਾਰਿਉਤਾਰ੩੮੩੦॥॥॥॥
ਹੇ ਨਾਨਕ! (ਆਖ-ਹੇ ਪ੍ਰਭੂ! ਇਹ ਸੰਸਾਰ) ਬੜਾ ਡਰਾਉਣਾ ਖੂਹ ਹੈ ਜਿਸ ਵਿਚ (ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ (ਮੈਨੂੰ ਇਸ ਵਿਚੋਂ) ਪਾਰ ਲੰਘਾ ਲੈ ॥੩॥੮॥੩੦॥
Please, carry Nanak across the terrible, deep dark pit of the world to the other side. ||3||8||30||
अंध कूप महा भइआन नानक पारि उतार ॥३॥८॥३०॥
GURBANI.WORLD