ਅੜਿਲ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1154
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਆਪੁਦੌਰਿਤਾਹੀਪਰਚੜੀਬਨਾਇਕੈ॥
ਆਪ ਦੌੜ ਕੇ ਉਸ ਪਾਲਕੀ ਵਿਚ ਜਾ ਚੜ੍ਹੀ।
आपु दौरि ताही पर चड़ी बनाइ कै ॥
LINE 03
ਰਮੀਨ੍ਰਿਪਤਿਕੇਸਾਥਅਧਿਕਸੁਖਪਾਇਕੈ॥
ਰਾਜੇ ਨਾਲ ਬਹੁਤ ਸੁਖ ਪ੍ਰਾਪਤ ਕਰ ਕੇ ਰਮਣ ਕੀਤਾ।
रमी न्रिपति के साथ अधिक सुख पाइ कै ॥
LINE 04
ਲੈਨਾਰੀਕਹਰਾਇਅਪਨੇਘਰਗਯੋ॥
ਇਸਤਰੀ ਨੂੰ ਲੈ ਕੇ ਰਾਜਾ ਆਪਣੇ ਘਰ ਗਿਆ
लै नारी कह राइ अपने घर गयो ॥
LINE 05
ਹੋਸੂਮਸੋਫਿਯਹਿਬਾਧਿਪਾਲਕੀਤਰਲਯੋ੪੦॥॥
ਅਤੇ ਸ਼ੂਮ ਸੋਫ਼ੀ ਨੂੰ ਪਾਲਕੀ ਹੇਠਾਂ ਬੰਨ੍ਹ ਦਿੱਤਾ ॥੪੦॥
हो सूम सोफियहि बाधि पालकी तर लयो ॥४०॥
LINE 06
ਜਬਪਹੁਚੇਦੋਊਜਾਇਸੁਖੀਗ੍ਰਿਹਨਾਰਿਨਰ॥
ਜਦ ਦੋਵੇਂ ਮਰਦ ਅਤੇ ਇਸਤਰੀ (ਰਾਜਾ ਅਤੇ ਸ਼ਾਹਣੀ) ਸੁਖੀ ਸਾਂਦੀ ਘਰ ਪਹੁੰਚ ਗਏ
जब पहुचे दोऊ जाइ सुखी ग्रिह नारि नर ॥
LINE 07
ਕਹਿਯੋਕਿਦੇਹੁਪਠਾਇਪਾਲਕੀਸਾਹੁਘਰ॥
(ਤਾਂ ਉਨ੍ਹਾਂ ਨੇ) ਕਿਹਾ ਕਿ ਪਾਲਕੀ ਨੂੰ ਸ਼ਾਹ ਦੇ ਘਰ ਭੇਜ ਦਿਓ।
कहियो कि देहु पठाइ पालकी साहु घर ॥
LINE 08
ਬਧੇਸਾਹੁਤਿਹਤਰੇਤਹੀਆਵਤਭਏ॥
(ਪਾਲਕੀ ਦੇ) ਹੇਠਾਂ ਬੰਨ੍ਹਿਆਂ ਹੋਇਆ ਸ਼ਾਹ ਉਥੇ (ਆਪਣੇ ਘਰ) ਆ ਗਿਆ
बधे साहु तिह तरे तही आवत भए ॥
LINE 09
ਹੋਜਹਰਾਜਾਧਨਸਹਿਤਬਾਲਹਰਿਲੈਗਏ੪੧॥॥
ਜਿਥੋਂ ਰਾਜਾ ਧਨ ਸਹਿਤ ਇਸਤਰੀ ਨੂੰ ਹਰ ਕੇ ਲੈ ਗਿਆ ਸੀ ॥੪੧॥
हो जह राजा धन सहित बाल हरि लै गए ॥४१॥
GURBANI.WORLD