LINE 01
ਅਸ੍ਵਬਰਨਨੰ॥
ਘੋੜਿਆਂ ਦਾ ਵਰਣਨ
The description of horses :
अस्व बरननं ॥
LINE 02
ਕਬਿਤੁ॥
ਕਬਿੱਤ
KABIT
कबितु ॥
LINE 03
ਨਾਗਰਾਕੇਨੈਨਹੈਂਕਿਚਾਤਰਾਕੇਬੈਨਹੈਂਬਘੂਲਾਮਾਨੋਗੈਨਕੈਸੇਤੈਸੇਥਹਰਤਹੈਂ॥
(ਉਹ ਘੋੜੇ ਨਹੀਂ) ਮਾਨੋ ਚੰਚਲ ਇਸਤਰੀ ਦੇ ਨੇਤ੍ਰ ਹੋਣ ਜਾਂ ਚਤੁਰ ਇਸਤਰੀ ਦੇ ਬੋਲ ਹੋਣ ਜਾਂ ਆਕਾਸ਼ ਦਾ ਵਾਵਰੋਲਾ ਹੋਣ, (ਕਿਉਂਕਿ) ਉਸੇ ਤਰ੍ਹਾਂ ਥਰਕ ਰਹੇ ਹਨ,
The horses, restless like the eyes of a women, swift like the swift utterances of a shrewd person an mercurial like the crane rising up in the sky, are vibrating hither and thither.
नागरा के नैन हैं कि चातरा के बैन हैं बघूला मानो गैन कैसे तैसे थहरत हैं ॥
LINE 04
ਨ੍ਰਿਤਕਾਕੇਪਾਉਹੈਂਕਿਜੂਪਕੈਸੇਦਾਉਹੈਂਕਿਛਲਕੋਦਿਖਾਉਕੋਊਤੈਸੇਬਿਹਰਤਹੈਂ॥
ਮਾਨੋ ਨਾਚੀ ਦੇ ਪੈਰ ਹੋਣ ਜਾਂ ਜੂਏ ਵਰਗੇ ਦਾਓ ਹੋਣ ਜਾਂ ਛਲ ਦਾ ਵਿਖਾਵਾ ਹੋਣ, (ਕਿਉਂਕਿ) ਉਸੇ ਤਰ੍ਹਾਂ ਵਿਚਰ ਰਹੇ ਹਨ,
They are swift like the feet of a dancer, they are the tactics of throwing the dice or even some hallucination.
न्रितका के पाउ हैं कि जूप कैसे दाउ हैं कि छल को दिखाउ कोऊ तैसे बिहरत हैं ॥
LINE 05
ਹਾਕੇਬਾਜਬੀਰਹੈਂਤੁਫੰਗਕੈਸੇਤੀਰਹੈਂਕਿਅੰਜਨੀਕੇਧੀਰਹੈਂਕਿਧੁਜਾਸੇਫਹਰਤਹੈਂ॥
(ਉਹ) ਹਾਕੇ ਵਾਲੇ ਸੂਰਮਿਆਂ ਦੇ ਹੋਕੇ ਹੋਏ ਹਨ ਜਾਂ ਬੰਦੂਕ (ਦੀ ਗੋਲੀ) ਜਾਂ (ਧਨੁਸ਼ ਵਿਚੋਂ ਨਿਕਲੇ) ਤੀਰ ਹਨ ਜਾਂ ਅੰਜਨੀ ਦੇ ਪੁੱਤਰ ਹਨੂਮਾਨ ਹਨ ਜਾਂ ਧੁਜਾ ਦੇ ਫਰਹਾ ਹਨ,
These brave horses are swift like arrow and gunshot, shrewd and mighty like Hanuman, the son of Anjani they are roaming like the fluttering banners.
हाके बाज बीर हैं तुफंग कैसे तीर हैं कि अंजनी के धीर हैं कि धुजा से फहरत हैं ॥
LINE 06
ਲਹਰੈਂਅਨੰਗਕੀਤਰੰਗਜੈਸੇਗੰਗਕੀਅਨੰਗਕੈਸੇਅੰਗਜਯੋਂਨਕਹੂੰਠਹਰਤਹੈਂ੧੭੧॥॥
ਕਾਮ ਦੀਆਂ ਲਹਿਰਾਂ ਹਨ, ਜਾਂ ਗੰਗਾ ਦੀਆਂ ਤਰੰਗਾਂ ਹਨ ਜਾਂ ਕਾਮ ਦਾ ਸਰੀਰ ਹਨ, (ਕਿਉਂਕਿ) ਕਿਤੇ ਠਹਿਰਦੇ ਨਹੀਂ ਹਨ ॥੧੭੧॥
These horses are like the intense emotions of the god of love, or the swift waves of the Ganges. They have beautiful limbs like the limbs of cupid and are not stable at any one place.171.
लहरैं अनंग की तरंग जैसे गंग की अनंग कैसे अंग जयों न कहूं ठहरत हैं ॥१७१॥
LINE 07
ਨਿਸਾਨਿਸਨਾਥਿਜਾਨੈਦਿਨਦਿਨਪਤਿਮਾਨੈਭਿਛਕਨਦਾਤਾਕੈਪ੍ਰਮਾਨੇਮਹਾਦਾਨਹੈਂ॥
(ਉਨ੍ਹਾਂ ਰਾਜਕੁਮਾਰਾਂ ਨੂੰ) ਰਾਤ ਨੇ ਚੰਦ੍ਰਮਾ ਕਰਕੇ, ਦਿਨ ਨੇ ਸੂਰਜ ਕਰਕੇ ਅਤੇ ਮੰਗਤਿਆਂ ਨੇ ਮਹਾਦਾਨੀ ਕਰਕੇ ਮੰਨਿਆ ਹੈ,
All the princes are being considered as moon by the night and sun by the day, they are known as great donors for the beggars, the ailments consider them as medicine.
निसा निसनाथि जानै दिन दिनपति मानै भिछकन दाता कै प्रमाने महा दान हैं ॥
LINE 08
ਅਉਖਧੀਕੇਰੋਗਨਅਨੰਤਰੂਪਜੋਗਨਸਮੀਪਕੈਬਿਯੋਗਨਮਹੇਸਮਹਾਮਾਨਹੈਂ॥
ਰੋਗੀਆਂ ਨੇ ਔਖਧੀ ਕਰਕੇ, ਯੋਗੀਆਂ ਨੇ ਅਨੰਤ ਰੂਪ ਕਰਕੇ, ਵਿਯੋਗਣਾਂ ਨੇ ਅਤਿ ਨਿਕਟ ਮਹੇਸ਼ ਕਰਕੇ ਮੰਨਿਆ ਹੈ,
When they, consisting of endless beauty are nearby, them there is suspicion about their impending separation. They are all most honourable like Shiva.
अउखधी के रोगन अनंत रूप जोगन समीप कै बियोगन महेस महा मान हैं ॥
LINE 09
ਸਤ੍ਰੈਖਗਖਯਾਤਾਸਿਸਰੂਪਨਕੇਮਾਤਾਮਹਾਗਯਾਨੀਗਯਾਨਗਯਾਤਾਕੈਬਿਧਾਤਾਕੈਸਮਾਨਹੈਂ॥
ਸ਼ਤਰੂਆਂ ਨੇ ਤਲਵਾਰ ਦੇ ਧਨੀ ਕਰਕੇ, ਮਾਤਾਵਾਂ ਨੇ ਬਾਲਕ ਕਰਕੇ, ਗਿਆਨੀਆਂ ਨੇ ਗਿਆਨ ਦੇ ਗਿਆਤਾ ਕਰਕੇ, ਜਾਂ ਵਿਧਾਤਾ ਦੇ ਸਮਾਨ ਮੰਨਿਆ ਹੈ।
They are famous swordsmen, childlike for their mothers, the supreme knowledgeable for great sages, they appear apparently like probvidence.
सत्रै खग खयाता सिस रूपन के माता महा गयानी गयान गयाता कै बिधाता कै समान हैं ॥
LINE 10
ਗਨਨਗਨੇਸਮਾਨੈਸੁਰਨਸੁਰੇਸਜਾਨੈਜੈਸੇਪੇਖੈਤੈਸੇਈਲਖੇਬਿਰਾਜਮਾਨਹੈਂ੧੭੨॥॥
ਗਣਾਂ ਨੇ ਗਣੇਸ਼ ਕਰਕੇ, ਦੇਵਤਿਆਂ ਨੇ ਇੰਦਰ ਕਰਕੇ ਪਛਾਣਿਆ ਹੈ। ਜਿਸ ਤਰ੍ਹਾਂ ਨਾਲ ਵੇਖੋ, ਉਹ ਉਸੇ ਤਰ੍ਹਾਂ ਦੇ ਰੂਪ ਵਿੱਚ ਬਿਰਾਜਮਾਨ ਦਿਸਦੇ ਹਨ ॥੧੭੨॥
All the Ganas consider them as Ganesh and all the gods as Indra. The sum and substance is this that they manifest themselves in the same form as one thinks about.172.
गनन गनेस मानै सुरन सुरेस जानै जैसे पेखै तैसे ई लखे बिराजमान हैं ॥१७२॥
LINE 11
ਸੁਧਾਸੌਸੁਧਾਰੇਰੂਪਸੋਭਤਉਜਿਯਾਰੇਕਿਧੌਸਾਚੇਬੀਚਢਾਰੇਮਹਾਸੋਭਾਕੈਸੁਧਾਰਕੈ॥
(ਉਨ੍ਹਾਂ ਦੇ) ਰੂਪ ਅੰਮ੍ਰਿਤ ਤੋਂ ਸੁਧਾਰੇ ਗਏ ਹਨ ਜਾਂ ਉਜਾਲੇ ਵਾਂਗ ਸ਼ੋਭਦੇ ਹਨ ਜਾਂ ਵੱਡੀ ਭਾਰੀ ਸੁੰਦਰਤਾ ਨੂੰ ਕਿਸੇ ਸੱਚੇ ਵਿੱਚ ਢਾਲ ਕੇ ਸੁਧਾਰਿਆ ਗਿਆ ਹੈ।
Having bathed in ambrosia and the manifestation of beauty and glory, these very winsome princes appear as having been created in special mould.
सुधा सौ सुधारे रूप सोभत उजियारे किधौ साचे बीच ढारे महा सोभा कै सुधार कै ॥
LINE 12
ਕਿਧੌਮਹਾਮੋਹਨੀਕੇਮੋਹਬੇਨਮਿਤਬੀਰਬਿਧਨਾਬਨਾਏਮਹਾਬਿਧਸੋਬਿਚਾਰਕੈ॥
ਜਾਂ ਮਹਾਮੋਹਨੀ ਨੂੰ ਮੋਹਣ ਵਾਸਤੇ ਬਿਧਾਤਾ ਨੇ ਵੱਡੀ ਜੁਗਤ ਨਾਲ ਵਿਚਾਰ ਕੇ ਸੂਰਮੇ ਬਣਾਏ ਹਨ।
It seems that in order to allure some most beautiful damsel the providence created these great heroes in a special way.
किधौ महा मोहनी के मोहबे नमित बीर बिधना बनाए महा बिध सो बिचार कै ॥
LINE 13
ਕਿਧੌਦੇਵਦੈਤਨਬਿਬਾਦਛਾਡਬਡੇਚਿਰਮਥਕੈਸਮੁੰਦ੍ਰਛੀਰਲੀਨੇਹੈਨਿਕਾਰਕੈ॥
ਕਿਤੇ ਦੇਵਤਿਆਂ ਅਤੇ ਦੈਂਤਾਂ ਨੇ ਆਪੋ ਵਿਚਲਾ ਝਗੜਾ ਛੱਡ ਕੇ ਅਤੇ ਛੀਰ ਸਮੁੰਦਰ ਨੂੰ ਬਹੁਤ ਚਿਰ ਤਕ ਰਿੜਕ ਕੇ (ਉਸ ਵਿੱਚੋਂ) ਕੱਢ ਲਿਆ ਹੈ,
They appear as having been taken out as gems by churning the ocean by the gods and demons on abandoning their disputes.
किधौ देव दैतन बिबाद छाड बडे चिर मथ कै समुंद्र छीर लीने है निकार कै ॥
LINE 14
ਕਿਧੌਬਿਸ੍ਵਨਾਥਜੂਬਨਾਏਨਿਜਪੇਖਬੇਕਉਅਉਰਨਸਕਤਐਸੀਸੂਰਤੈਸੁਧਾਰਕੈ੧੭੩॥॥
ਜਾਂ ਵਿਸ਼ਵ ਦੇ ਸੁਆਮੀ ਨੇ ਆਪਣੇ ਵੇਖਣ ਲਈ (ਇਹ) ਬਣਾਏ ਹਨ (ਕਿਉਂਕਿ) ਅਜਿਹੀਆਂ ਸੂਰਤਾਂ ਨੂੰ ਬਣਾਉਣ ਦੀ ਸ਼ਕਤੀ ਹੋਰ ਕਿਸੇ ਵਿੱਚ ਨਹੀਂ ॥੧੭੩॥
Or it seems that the Lord of the universe made improvement in the creation of their faces himself for having their continuous sight.173.
किधौ बिस्वनाथ जू बनाए निज पेखबे कउ अउर न सकत ऐसी सूरतै सुधार कै ॥१७३॥
LINE 15
ਸੀਮਤਜਿਆਪਨੀਬਿਰਾਨੇਦੇਸਲਾਘਲਾਘਰਾਜਾਮਿਥਲੇਸਕੇਪਹੂਚੇਦੇਸਆਨਕੈ॥
ਆਪਣੇ (ਰਾਜ) ਦੀ ਹੱਦ ਛੱਡ ਕੇ, ਬਿਗਾਨੇ ਦੇਸ਼ਾਂ ਨੂੰ ਲੰਘ-ਲੰਘ ਕੇ, (ਅੰਤ ਨੂੰ) ਰਾਜਾ ਜਨਕ ਦੇ ਦੇਸ਼ ਵਿੱਚ ਆ ਕੇ ਪਹੁੰਚ ਗਏ।
Crossing the frontier of their kingdom and passing through other countries, all these princes reached the abode of king Janak of Mithila.
सीम तजि आपनी बिराने देस लाघ लाघ राजा मिथलेस के पहूचे देस आन कै ॥
LINE 16
ਤੁਰਹੀਅਨੰਤਬਾਜੈਦੁੰਦਭੀਅਪਾਰਗਾਜੈਭਾਤਿਭਾਤਿਬਾਜਨਬਜਾਏਜੋਰਜਾਨਕੈ॥
ਅਨੇਕਾਂ ਤੁਰੀਆਂ ਵੱਜਦੀਆਂ ਸਨ, ਅਪਾਰਾਂ ਧੌਂਸੇ ਗੂੰਜਦੇ ਸਨ, ਤਰ੍ਹਾਂ-ਤਰ੍ਹਾਂ ਦੇ ਵਾਜੇ ਜਾਣ ਬੁੱਝ ਕੇ ਜ਼ੋਰ ਨਾਲ ਵਜਾਉਂਦੇ ਸਨ।
On reaching there they caused the high-pitch resonance of the drums and other musical instruments.
तुरही अनंत बाजै दुंदभी अपार गाजै भाति भाति बाजन बजाए जोर जान कै ॥
LINE 17
ਆਗੈਆਨਿਤੀਨੈਨ੍ਰਿਪਕੰਠਲਾਇਲੀਨੇਰੀਤਰੂੜਸਭੈਕੀਨੇਬੈਠੇਬੇਦਕੈਬਿਧਾਨਕੈ॥
ਅੱਗੋਂ ਰਾਜਾ ਜਨਕ ਨੇ ਆ ਕੇ ਤਿੰਨਾਂ ਭਰਾਵਾਂ ਨੂੰ ਗਲ਼ ਨਾਲ ਲਾ ਲਿਆ। ਵੇਦਾਂ ਵਿੱਚ ਦਰਸਾਈਆਂ ਸਾਰੀਆਂ ਪਰੰਪਰਾਗਤ ਰੀਤ ਰਸਮਾਂ ਕਰਕੇ ਬੈਠ ਗਏ।
The king came forward and hugged the all three to his bosom, all the Vedic rites were performed.
आगै आनि तीनै न्रिप कंठ लाइ लीने रीत रूड़ सभै कीने बैठे बेद कै बिधान कै ॥
LINE 18
ਬਰਿਖਯੋਧਨਕੀਧਾਰਪਾਇਯਤਨਪਾਰਾਵਾਰਭਿਛਕਭਏਨ੍ਰਿਪਾਰਐਸੇਪਾਇਦਾਨਕੈ੧੭੪॥॥
ਧਨ ਦਾ ਇਤਨਾ ਮੀਂਹ ਵਸਿਆ, ਜਿਸ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਜਿਹੇ ਦਾਨ ਨੂੰ ਪ੍ਰਾਪਤ ਕਰਕੇ ਮੰਗਤੇ ਵੀ ਰਾਜੇ ਹੋ ਗਏ ॥੧੭੪॥
There was continuous chartable flow of wealth and on acquiring the alsm, the beggars became king-like.174.
बरिखयो धन की धार पाइयत न पारावार भिछक भए न्रिपार ऐसे पाइ दान कै ॥१७४॥
LINE 19
ਬਾਨੇਫਹਰਾਨੇਘਹਰਾਨੇਦੁੰਦਭਅਰਰਾਨੇਜਨਕਪੁਰੀਕੌਨੀਅਰਾਨੇਬੀਰਜਾਇਕੈ॥
ਰੰਗਾਂ ਰੰਗਾਂ ਦੇ ਝੰਡੇ ਲਹਿਰਾਉਂਦਿਆਂ, ਨਗਾਰਿਆਂ ਦੀ ਗੰਭੀਰ ਆਵਾਜ਼ ਕਰਦਿਆਂ ਧੌਂਸਿਆਂ ਨੂੰ ਵਜਾਉਂਦਿਆਂ ਵੀਰ ਸੂਰਮੇ ਜਨਕਪੁਰੀ ਦੇ ਨੇੜੇ ਪਹੁੰਚ ਗਏ।
The banners were unfurled and the drums resounded, the brave heroes began to shout loudly on reaching Janakpuri.
बाने फहराने घहराने दुंदभ अरराने जनक पुरी कौ नीअराने बीर जाइ कै ॥
LINE 20
ਕਹੂੰਚਉਰਢਾਰੈਕਹੂੰਚਾਰਣਉਚਾਰੈਕਹੂੰਭਾਟਜੁਪੁਕਾਰੈਛੰਦਸੁੰਦਰਬਨਾਇਕੈ॥
ਕਿਤੇ ਚੌਰ ਝੁਲਾਏ ਜਾ ਰਹੇ ਹਨ, ਕਿਤੇ ਚਾਰਨ (ਵਿਰਦਾਵਲੀ) ਉਚਾਰ ਰਹੇ ਹਨ, ਕਿਤੇ ਭੱਟ ਸੁੰਦਰ ਛੰਦ ਬਣਾ ਕੇ ਗਾ ਰਹੇ ਹਨ।
Somewhere the whisks are being swung, somewhere the minstrels are singing eulogies and somewhere the poets are reciting their beautiful stanza.
कहूं चउर ढारै कहूं चारण उचारै कहूं भाट जु पुकारै छंद सुंदर बनाइ कै ॥
LINE 21
ਕਹੂੰਬੀਨਬਾਜੈਕੋਊਬਾਸੁਰੀਮ੍ਰਿਦੰਗਸਾਜੈਦੇਖੇਕਾਮਲਾਜੈਰਹੇਭਿਛਕਅਘਾਇਕੈ॥
ਕਿਤੇ ਬੀਨ ਵੱਜਦੀ ਹੈ ਕਿਤੇ ਬੰਸਰੀ ਨਾਲ ਮ੍ਰਿਦੰਗ ਸਜ ਰਹੀ ਹੈ। ਕਾਮ ਦੇਖ ਕੇ ਸ਼ਰਮਿੰਦਾ ਹੋ ਰਿਹਾ ਹੈ ਅਤੇ ਮੰਗਤੇ (ਪਦਾਰਥਾਂ ਨੂੰ ਪ੍ਰਾਪਤ ਕਰਕੇ) ਰਸ ਗਏ ਹਨ।
Somewhere the lyre is being played, somewhere flutes, drum and other musical instruments. On seeing all this the god of love is feeling shy and so mush charity was donated that the beggars feel satisfied.
कहूं बीन बाजै कोऊ बासुरी म्रिदंग साजै देखे काम लाजै रहे भिछक अघाइ कै ॥
LINE 22
ਰੰਕਤੇਸੁਰਾਜਾਭਏਆਸਿਖਅਸੇਖਦਏਮਾਗਤਨਭਏਫੇਰਐਸੋਦਾਨਪਾਇਕੈ੧੭੫॥॥
ਮੰਗਤੇ ਕੰਗਾਲ ਤੋਂ ਰਾਜੇ ਹੋ ਗਏ ਹਨ। ਬੇਸ਼ੁਮਾਰ ਅਸੀਸਾਂ ਦਿੰਦੇ ਹਨ, ਅਜਿਹਾ ਦਾਨ ਪ੍ਰਾਪਤ ਕਰਕੇ ਫਿਰ ਉਹ ਕਦੇ ਮੰਗਤੇ ਨਹੀਂ ਹੋ ਸਕਣਗੇ ॥੧੭੫॥
The poor became king-like and began to give blessings after receiving alms, no tendency for begging was left.175.
रंक ते सु राजा भए आसिख असेख दए मागत न भए फेर ऐसो दान पाइ कै ॥१७५॥
LINE 23
ਆਨਕੈਜਨਕਲੀਨੋਕੰਠਸੋਲਗਾਇਤਿਹੂੰਆਦਰਦੁਰੰਤਕੈਅਨੰਤਭਾਤਿਲਏਹੈਂ॥
ਤਿੰਨਾਂ ਨੂੰ ਜਨਕ ਨੇ ਆ ਕੇ ਗਲ਼ ਨਾਲ ਲਾ ਲਿਆ, ਬੜਾ ਆਦਰ ਕਰਕੇ ਅਨੇਕ ਤਰ੍ਹਾਂ ਨਾਲ ਸੁਆਗਤ ਕੀਤਾ।
Janak came and hugged all the three to his bosom and honoured them in various ways.
आन कै जनक लीनो कंठ सो लगाइ तिहूं आदर दुरंत कै अनंत भाति लए हैं ॥
LINE 24
ਬੇਦਕੇਬਿਧਾਨਕੈਕੈਬਯਾਸਤੇਬਧਾਈਬੇਦਏਕਏਕਬਿਪ੍ਰਕਉਬਿਸੇਖਸ੍ਵਰਨਦਏਹੈਂ॥
ਵੇਦ ਦੀ ਵਿਧੀ ਨਾਲ ਬਿਆਸ ਤੋਂ ਬੇਦੀ ਬਣਵਾਈ ਅਤੇ ਇਕ ਇਕ ਬ੍ਰਾਹਮਣ ਨੂੰ ਬਹੁਤ-ਬਹੁਤ ਮੋਹਰਾਂ ਦਿੱਤੀਆਂ।
The Vedic discipline was observed and the Brahmins recited the congratulatory Vedic mantras.
बेद के बिधान कै कै बयास ते बधाई बेद एक एक बिप्र कउ बिसेख स्वरन दए हैं ॥
LINE 25
ਰਾਜਕੁਆਰਸਭੈਪਹਿਰਾਇਸਿਰਪਾਇਨਤੇਮੋਤੀਮਾਨਕਰਕੇਬਰਖਮੇਘਗਏਹੈਂ॥
ਰਾਜ-ਕੁਮਾਰਾਂ ਨੂੰ ਸਿਰ ਤੋਂ ਪੈਰਾਂ ਤੱਕ ਸਾਰੇ ਬਸਤ੍ਰ ਪਹਿਨਾਏ ਅਤੇ ਉਸ ਵੇਲੇ ਮੋਤੀਆਂ ਤੇ ਮਾਣਕਾਂ ਦਾ ਮੀਂਹ ਵਸ ਪਿਆ।
The king gave the gift of gold to each Brahmin, the princes were given presents and there was shower of gems.
राजकुआर सभै पहिराइ सिरपाइन ते मोतीमान करके बरख मेघ गए हैं ॥
LINE 26
ਦੰਤੀਸ੍ਵੇਤਦੀਨੇਕੇਤੇਸਿੰਧਲੀਤੁਰੇਨਵੀਨੇਰਾਜਾਕੇਕੁਮਾਰਤੀਨੋਬਯਾਹਕੈਪਠਏਹੈਂ੧੭੬॥॥
ਕਿੰਨੇ ਹੀ ਚਿੱਟੇ ਹਾਥੀ (ਦਾਨ) ਦਿੱਤੇ ਅਤੇ ਸਿੰਧ ਦੇਸ਼ ਦੇ ਕਿੰਨੇ ਹੀ ਨਵੇਂ ਘੋੜੇ (ਦਾਨ) ਦਿੱਤੇ । ਇਸ ਤਰ੍ਹਾਂ ਨਾਲ ਤਿੰਨਾਂ ਰਾਜ-ਕੁਮਾਰਾਂ ਨੂੰ ਵਿਆਹ ਕੇ ਭੇਜਿਆ ਗਿਆ ॥੧੭੬॥
The white elephants and the brisk horses of Sindhu were presented to the princes, in this way all the three princes moved black after their wedding.176.
दंती स्वेत दीने केते सिंधली तुरे नवीने राजा के कुमार तीनो बयाह कै पठए हैं ॥१७६॥
GURBANI.WORLD