ਪਉੜੀ ॥

ਰਾਗੁ ਮਾਝ ਗੁਰੂ ਨਾਨਕ ਦੇਵ ਜੀ ਅੰਗ 144
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ॥
Pauree:
पउड़ी ॥
LINE 02
ਪੂਰੇਗੁਰਕੀਕਾਰਕਰਮਿਕਮਾਈਐ॥
ਪੂਰੇ ਸਤਿਗੁਰੂ ਦੀ ਦੱਸੀ ਹੋਈ ਕਾਰ (ਪ੍ਰਭੂ ਦੀ) ਮਿਹਰ ਨਾਲ ਹੀ ਕੀਤੀ ਜਾ ਸਕਦੀ ਹੈ,
By the karma of good actions, some come to serve the Perfect Guru.
पूरे गुर की कार करमि कमाईऐ ॥
LINE 03
ਗੁਰਮਤੀਆਪੁਗਵਾਇਨਾਮੁਧਿਆਈਐ॥
ਗੁਰੂ ਦੀ ਮਤਿ ਨਾਲ ਆਪਾ-ਭਾਵ ਗਵਾ ਕੇ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ।
Through the Guru's Teachings, some eliminate selfishness and conceit, and meditate on the Naam, the Name of the Lord.
गुरमती आपु गवाइ नामु धिआईऐ ॥
LINE 04
ਦੂਜੀਕਾਰੈਲਗਿਜਨਮੁਗਵਾਈਐ॥
(ਪ੍ਰਭੂ ਦੀ ਬੰਦਗੀ ਵਿਸਾਰ ਕੇ) ਹੋਰ ਕੰਮ ਵਿਚ ਰੁੱਝਿਆਂ ਮਨੁੱਖਾ-ਜਨਮ ਵਿਅਰਥ ਜਾਂਦਾ ਹੈ,
Undertaking any other task, they waste their lives in vain.
दूजी कारै लगि जनमु गवाईऐ ॥
LINE 05
ਵਿਣੁਨਾਵੈਸਭਵਿਸੁਪੈਝੈਖਾਈਐ॥
(ਕਿਉਂਕਿ) ਨਾਮ ਨੂੰ ਵਿਸਾਰ ਕੇ ਜੋ ਕੁਝ ਪਹਿਨੀ ਖਾਈਦਾ ਹੈ, ਉਹ (ਆਤਮਕ ਜੀਵਨ ਵਾਸਤੇ) ਜ਼ਹਿਰ (ਸਮਾਨ) ਹੋ ਜਾਂਦਾ ਹੈ।
Without the Name, all that they wear and eat is poison.
विणु नावै सभ विसु पैझै खाईऐ ॥
LINE 06
ਸਚਾਸਬਦੁਸਾਲਾਹਿਸਚਿਸਮਾਈਐ॥
ਸਤਿਗੁਰੂ ਦਾ ਸੱਚਾ ਸ਼ਬਦ ਗਾਵਿਆਂ ਸੱਚੇ ਪ੍ਰਭੂ ਵਿਚ ਜੁੜੀਦਾ ਹੈ।
Praising the True Word of the Shabad, they merge with the True Lord.
सचा सबदु सालाहि सचि समाईऐ ॥
LINE 07
ਵਿਣੁਸਤਿਗੁਰੁਸੇਵੇਨਾਹੀਸੁਖਿਨਿਵਾਸੁਫਿਰਿਫਿਰਿਆਈਐ॥
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਸੁਖ ਵਿਚ (ਮਨ ਦਾ) ਟਿਕਾਉ ਨਹੀਂ ਹੋ ਸਕਦਾ, ਮੁੜ ਮੁੜ ਜਨਮ (ਮਰਨ) ਵਿਚ ਆਈਦਾ ਹੈ।
Without serving the True Guru, they do not obtain the home of peace; they are consigned to reincarnation, over and over again.
विणु सतिगुरु सेवे नाही सुखि निवासु फिरि फिरि आईऐ ॥
LINE 08
ਦੁਨੀਆਖੋਟੀਰਾਸਿਕੂੜੁਕਮਾਈਐ॥
ਦੁਨੀਆ (ਦਾ ਪਿਆਰ) ਖੋਟੀ ਪੂੰਜੀ ਹੈ, ਇਹ ਕਮਾਈ ਕੂੜ (ਦਾ ਵਪਾਰ ਹੈ)।
Investing counterfeit capital, they earn only falsehood in the world.
दुनीआ खोटी रासि कूड़ु कमाईऐ ॥
LINE 09
ਨਾਨਕਸਚੁਖਰਾਸਾਲਾਹਿਪਤਿਸਿਉਜਾਈਐ੧੪॥॥
ਹੇ ਨਾਨਕ! ਨਿਰੋਲ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਏਥੋਂ) ਇੱਜ਼ਤ ਨਾਲ ਜਾਈਦਾ ਹੈ ॥੧੪॥
O Nanak, singing the Praises of the Pure, True Lord, they depart with honor. ||14||
नानक सचु खरा सालाहि पति सिउ जाईऐ ॥१४॥
GURBANI.WORLD