LINE 01
ਸਿਰੀਰਾਗੁਮਹਲਾ੩॥
Siree Raag, Third Mahalaa:
सिरीरागु महला ३ ॥
LINE 02
ਗੁਰਮੁਖਿਕ੍ਰਿਪਾਕਰੇਭਗਤਿਕੀਜੈਬਿਨੁਗੁਰਭਗਤਿਨਹੋਈ॥
ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
By His Grace one becomes Gurmukh, worshipping the Lord with devotion. Without the Guru there is no devotional worship.
गुरमुखि क्रिपा करे भगति कीजै बिनु गुर भगति न होई ॥
LINE 03
ਆਪੈਆਪੁਮਿਲਾਏਬੂਝੈਤਾਨਿਰਮਲੁਹੋਵੈਸੋਈ॥
ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।
Those whom He unites with Himself, understand and become pure.
आपै आपु मिलाए बूझै ता निरमलु होवै सोई ॥
LINE 04
ਹਰਿਜੀਉਸਾਚਾਸਾਚੀਬਾਣੀਸਬਦਿਮਿਲਾਵਾਹੋਈ੧॥॥
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥
The Dear Lord is True, and True is the Word of His Bani. Through the Shabad, we merge with Him. ||1||
हरि जीउ साचा साची बाणी सबदि मिलावा होई ॥१॥
LINE 05
ਭਾਈਰੇਭਗਤਿਹੀਣੁਕਾਹੇਜਗਿਆਇਆ॥
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ।
O Siblings of Destiny: those who lack devotion-why have they even bothered to come into the world?
भाई रे भगतिहीणु काहे जगि आइआ ॥
LINE 06
ਪੂਰੇਗੁਰਕੀਸੇਵਨਕੀਨੀਬਿਰਥਾਜਨਮੁਗਵਾਇਆ੧॥॥ਰਹਾਉ॥
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ ॥
They do not serve the Perfect Guru; they waste away their lives in vain. ||1||Pause||
पूरे गुर की सेव न कीनी बिरथा जनमु गवाइआ ॥१॥ रहाउ ॥
LINE 07
ਆਪੇਜਗਜੀਵਨੁਸੁਖਦਾਤਾਆਪੇਬਖਸਿਮਿਲਾਏ॥
ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ।
The Lord Himself, the Life of the World, is the Giver of Peace. He Himself forgives, and unites with Himself.
आपे जगजीवनु सुखदाता आपे बखसि मिलाए ॥
LINE 08
ਜੀਅਜੰਤਏਕਿਆਵੇਚਾਰੇਕਿਆਕੋਆਖਿਸੁਣਾਏ॥
(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤਿ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।
So what about all these poor beings and creatures? What can anyone say?
जीअ जंत ए किआ वेचारे किआ को आखि सुणाए ॥
LINE 09
ਗੁਰਮੁਖਿਆਪੇਦੇਇਵਡਾਈਆਪੇਸੇਵਕਰਾਏ੨॥॥
ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥
He Himself blesses the Gurmukh with glory. He Himself enjoins us to His Service. ||2||
गुरमुखि आपे देइ वडाई आपे सेव कराए ॥२॥
LINE 10
ਦੇਖਿਕੁਟੰਬੁਮੋਹਿਲੋਭਾਣਾਚਲਦਿਆਨਾਲਿਨਜਾਈ॥
ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ।
Gazing upon their families, people are lured and trapped by emotional attachment, but none will go along with them in the end.
देखि कुटंबु मोहि लोभाणा चलदिआ नालि न जाई ॥
LINE 11
ਸਤਿਗੁਰੁਸੇਵਿਗੁਣਨਿਧਾਨੁਪਾਇਆਤਿਸਦੀਕੀਮਨਪਾਈ॥
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ।
Serving the True Guru, one finds the Lord, the Treasure of Excellence. His Value cannot be estimated.
सतिगुरु सेवि गुण निधानु पाइआ तिस दी कीम न पाई ॥
LINE 12
ਹਰਿਪ੍ਰਭੁਸਖਾਮੀਤੁਪ੍ਰਭੁਮੇਰਾਅੰਤੇਹੋਇਸਖਾਈ੩॥॥
ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ ॥੩॥
The Lord God is my Friend and Companion. God shall be my Helper and Support in the end. ||3||
हरि प्रभु सखा मीतु प्रभु मेरा अंते होइ सखाई ॥३॥
LINE 13
ਆਪਣੈਮਨਿਚਿਤਿਕਹੈਕਹਾਏਬਿਨੁਗੁਰਆਪੁਨਜਾਈ॥
ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।
Within your conscious mind, you may say anything, but without the Guru, selfishness is not removed.
आपणै मनि चिति कहै कहाए बिनु गुर आपु न जाई ॥
LINE 14
ਹਰਿਜੀਉਦਾਤਾਭਗਤਿਵਛਲੁਹੈਕਰਿਕਿਰਪਾਮੰਨਿਵਸਾਈ॥
ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ।
The Dear Lord is the Giver, the Lover of His devotees. By His Grace, He comes to dwell in the mind.
हरि जीउ दाता भगति वछलु है करि किरपा मंनि वसाई ॥
LINE 15
ਨਾਨਕਸੋਭਾਸੁਰਤਿਦੇਇਪ੍ਰਭੁਆਪੇਗੁਰਮੁਖਿਦੇਵਡਿਆਈ੪੧੫੪੮॥॥॥॥
ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੪॥੧੫॥੪੮॥
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||
नानक सोभा सुरति देइ प्रभु आपे गुरमुखि दे वडिआई ॥४॥१५॥४८॥
GURBANI.WORLD