LINE 01
ਖੜਗੇਸਬਾਚਪਾਰਥਸੋ॥
ਖੜਗ ਸਿੰਘ ਨੇ ਅਰਜਨ ਨੂੰ ਕਿਹਾ:
Speech of Kharag Singh addressed to Arjuna:
खड़गेस बाच पारथ सो ॥
LINE 02
ਸਵੈਯਾ॥
ਸਵੈਯਾ:
SWAYYA
सवैया ॥
LINE 03
ਆਨਨਮੈਮਸੁਭੀਜਤਹੈਬਰਬਾਰਿਜਸੇਜੁਗਲੋਚਨਤੇਰੇ॥
(ਤੇਰੇ) ਮੁਖ ਉਤੇ ਮਸ ਫੁਟਦੀ ਹੈ ਅਤੇ ਸੁੰਦਰ ਕਮਲ ਵਰਗੇ ਤੇਰੇ ਦੋਵੇਂ ਨੈਣ ਹਨ।
“The hair grown on you upper lip seems saturated, because of your youth and your eyes are lotus
आनन मै मसु भीजत है बर बारिज से जुग लोचन तेरे ॥
LINE 04
ਛੂਟਿਰਹੀਅਲਕੈਕਟਿਲਉਇਹਭਾਤਿਮਨੋਜੁਗਨਾਗਕਰੇਰੇ॥
ਲਕ ਤਕ ਤੇਰੀਆਂ ਜ਼ੁਲਫਾਂ ਇਸ ਤਰ੍ਹਾਂ ਲਟਕ ਰਹੀਆਂ ਹਨ ਮਾਨੋ ਕਾਲੇ ਨਾਗਾਂ ਦਾ ਜੋੜਾ ਹੋਵੇ।
Your hair upto your waist are swinging like two snakes
छूटि रही अलकै कटि लउ इह भाति मनो जुग नाग करेरे ॥
LINE 05
ਆਨੰਦਕੰਦਕਿਧੋਮੁਖਚੰਦਕਟੇਦੁਖਫੰਧਚਕੋਰਨਕੇਰੇ॥
(ਤੇਰਾ) ਮੁਖ ਆਨੰਦ ਦਾ ਫਲ ਜਾਂ ਚੰਦ੍ਰਮਾ ਹੈ ਜੋ ਚਕੋਰਾਂ ਦੇ ਦੁਖਾਂ ਦੇ ਫੰਧਿਆ ਨੂੰ ਕਟਦਾ ਹੈ।
“Your face is like upon, seeing which, the anguish of the partridge is effaced
आनंद कंद किधो मुख चंद कटे दुख फंध चकोरन केरे ॥
LINE 06
ਸੁੰਦਰਸੂਰਤਿਕੈਸੇਹਨੋਤੁਮਦੇਖਿਦਇਆਉਪਜੀਜੀਅਮੇਰੇ੧੬੧੯॥॥
(ਅਜਿਹੀ) ਸੁੰਦਰ ਸੂਰਤ ਵਾਲੇ ਨੂੰ (ਮੈਂ) ਕਿਵੇਂ ਮਾਰਾਂ। ਤੈਨੂੰ ਵੇਖ ਕੇ ਮੇਰੇ ਮਨ ਵਿਚ ਦਇਆ (ਦਾ ਭਾਵ) ਪੈਦਾ ਹੋ ਗਿਆ ਹੈ ॥੧੬੧੯॥
Seeing your elegant figure, I feel mercy arising in my mind, therefore how can I kill you?”1619.
सुंदर सूरति कैसे हनो तुम देखि दइआ उपजी जीअ मेरे ॥१६१९॥
LINE 07
ਪਾਰਥਹੇਰਿਹਸਿਓਸੁਨਿਬੈਨਚਲਿਯੋਮਨਭੀਤਰਕੋਪਭਰਿਯੋ॥
ਅਰਜਨ (ਖੜਗ ਸਿੰਘ ਨੂੰ) ਵੇਖ ਕੇ ਅਤੇ ਫਿਰ (ਉਸ ਦੇ) ਬੋਲ ਸੁਣ ਕੇ ਹਸ ਪਿਆ ਹੈ ਅਤੇ ਮਨ ਵਿਚ ਕ੍ਰੋਧ ਨੂੰ ਭਰ ਕੇ ਚਲ ਪਿਆ ਹੈ।
पारथ हेरि हसिओ सुनि बैन चलियो मन भीतर कोप भरियो ॥
LINE 08
ਧਨੁਬਾਨਸੰਭਾਰਕੈਪਾਨਿਲੀਯੋਲਲਕਾਰਿਪਰਿਓਨਰਤੀਕੁਡਰਿਯੋ॥
ਧਨੁਸ਼ ਅਤੇ ਬਾਣ ਸੰਭਾਲ ਕੇ ਹੱਥ ਵਿਚ ਲੈ ਲਏ ਹਨ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ, ਜ਼ਰਾ ਜਿੰਨਾ ਵੀ ਨਹੀਂ ਡਰਿਆ ਹੈ।
Seeing towards the king, Arjuna laughed and got enraged in his mind, he fearlessly took his bow and arrows in his hand and shouted
धनु बान संभार कै पानि लीयो ललकारि परिओ न रती कु डरियो ॥
LINE 09
ਉਤਤੇਖੜਗੇਸਭਯੋਸਮੁਹੈਅਤਿਬਾਨਨਕੋਦੁਹੂੰਜੁਧਕਰਿਯੋ॥
ਉਧਰੋਂ ਖੜਗ ਸਿੰਘ ਸਾਹਮਣੇ ਆ ਗਿਆ ਹੈ। ਦੋਹਾਂ ਨੇ ਬਾਣਾਂ ਦਾ ਬਹੁਤ ਯੁੱਧ ਕੀਤਾ ਹੈ।
From the other side, coming in front of him, began the war
उत ते खड़गेस भयो समुहै अति बानन को दुहूं जुध करियो ॥
LINE 10
ਤਬਪਾਰਥਸਿਉਲਰਬੋਤਜਿਕੈਨ੍ਰਿਪਭੀਮਕੇਊਪਰਿਧਾਇਪਰਿਯੋ੧੬੨੦॥॥
ਤਦ ਅਰਜਨ ਨਾਲ ਲੜਨਾ ਛਡ ਕੇ, ਰਾਜਾ (ਖੜਗ ਸਿੰਘ) ਭੀਮ ਉਤੇ ਜਾ ਚੜ੍ਹਿਆ ਹੈ ॥੧੬੨੦॥
Leaving aside Arjuna, he fell upon Bhima.1620.
तब पारथ सिउ लरबो तजि कै न्रिप भीम के ऊपरि धाइ परियो ॥१६२०॥
LINE 11
ਤਬਭੀਨਕੋਸ੍ਯੰਦਨਕਾਟਿਦਯੋਅਰੁਬੀਰਘਨੇਰਨਮਾਝਛਏਹੈ॥
ਤਦੋਂ ਭੀਮ ਦਾ ਰਥ ਕਟ ਦਿੱਤਾ ਅਤੇ ਬਹੁਤ ਸਾਰੇ ਸੂਰਮੇ ਰਣ-ਭੂਮੀ ਵਿਚ ਨਸ਼ਟ ਕਰ ਦਿੱਤੇ ਹਨ।
Then he shattered the chariot of Bhima and knocked down many warriors in the field
तब भीन को स्यंदन काटि दयो अरु बीर घने रन माझ छए है ॥
LINE 12
ਘਾਇਲਏਕਪਰੈਛਿਤਪੈਇਕਘਾਇਲਘਾਇਲਆਇਖਏਹੈ॥
ਇਕ ਘਾਇਲ ਹੋ ਕੇ ਧਰਤੀ ਉਤੇ ਪਏ ਹਨ ਅਤੇ ਇਕ ਘਾਇਲ ਘਾਇਲਾਂ ਨਾਲ ਆ ਕੇ ਲੜਦੇ ਹਨ।
Many warriors were wounded and fell down on the ground and several wounded ones fought with the wounded ones
घाइल एक परै छित पै इक घाइल घाइल आइ खए है ॥
LINE 13
ਏਕਗਏਭਜਿਕੈਇਕਤੋਸਜਿਕੈਹਥਿਯਾਰਨਕੋਪਤਏਹੈ॥
ਇਕ (ਯੁੱਧ ਖੇਤਰ ਵਿਚੋਂ) ਭਜ ਗਏ ਹਨ ਅਤੇ ਇਕ ਹਥਿਆਰਾਂ ਨੂੰ ਸਜਾ ਕੇ ਕ੍ਰੋਧ ਨਾਲ ਤੱਤੇ ਹੋਏ ਫਿਰਦੇ ਹਨ।
Many have run away and some are getting infuriated, taking up their arms
एक गए भजि कै इक तो सजि कै हथियारन कोप तए है ॥
LINE 14
ਏਕਫਿਰੈਭਟਕਾਪਤਹੀਕਰਤੇਛੁਟਕੈਕਰਵਾਰਿਗਏਹੈ੧੬੨੧॥॥
ਇਕ ਸੂਰਮੇ ਕੰਬਦੇ ਫਿਰਦੇ ਹਨ ਅਤੇ (ਉਨ੍ਹਾਂ ਦੇ) ਹੱਥਾਂ ਵਿਚੋਂ ਤਲਵਾਰਾਂ ਛੁਟ ਗਈਆਂ ਹਨ ॥੧੬੨੧॥
The swords fell down from the hands of many warriors.1621.
एक फिरै भट कापत ही कर ते छुट कै करवारि गए है ॥१६२१॥
GURBANI.WORLD