LINE 01
ਆਸਾਮਹਲਾ੧॥
Aasaa, First Mahalaa:
आसा महला १ ॥
LINE 02
ਛਿਅਘਰਛਿਅਗੁਰਛਿਅਉਪਦੇਸ॥
ਛੇ ਸ਼ਾਸਤ੍ਰ ਹਨ, ਛੇ ਹੀ (ਇਹਨਾਂ ਸ਼ਾਸਤ੍ਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ।
There are six systems of philosophy, six teachers, and six doctrines;
छिअ घर छिअ गुर छिअ उपदेस ॥
LINE 03
ਗੁਰਗੁਰੁਏਕੋਵੇਸਅਨੇਕ੧॥॥
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ। (ਇਹ ਸਾਰੇ ਸਿੱਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪ੍ਰਕਾਸ਼ ਦੇ ਕਈ ਰੂਪ ਹਨ) ॥੧॥
but the Teacher of teachers is the One Lord, who appears in so many forms. ||1||
गुर गुरु एको वेस अनेक ॥१॥
LINE 04
ਜੈਘਰਿਕਰਤੇਕੀਰਤਿਹੋਇ॥
ਜਿਸ (ਸਤਸੰਗ-) ਘਰ ਵਿਚ ਅਕਾਲ-ਪੁਰਖ ਦੀ ਸਿਫ਼ਤਿ-ਸਾਲਾਹ ਹੁੰਦੀ ਹੈ,
That system, where the Praises of the Creator are sung
जै घरि करते कीरति होइ ॥
LINE 05
ਸੋਘਰੁਰਾਖੁਵਡਾਈਤੋਹਿ੧॥॥ਰਹਾਉ॥
(ਹੇ ਭਾਈ!) ਤੂੰ ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲੈ, ਇਸੇ ਵਿਚ) ਤੈਨੂੰ ਵਡਿਆਈ ਮਿਲੇਗੀ ॥੧॥ ਰਹਾਉ ॥
- follow that system; in it rests greatness. ||1||Pause||
सो घरु राखु वडाई तोहि ॥१॥ रहाउ ॥
LINE 06
ਵਿਸੁਏਚਸਿਆਘੜੀਆਪਹਰਾਥਿਤੀਵਾਰੀਮਾਹੁਭਇਆ॥
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਤੇ ਹੋਰ ਅਨੇਕਾਂ ਰੁੱਤਾਂ ਹਨ,
As the seconds, minutes, hours, days, weekdays months
विसुए चसिआ घड़ीआ पहरा थिती वारी माहु भइआ ॥
LINE 07
ਸੂਰਜੁਏਕੋਰੁਤਿਅਨੇਕਨਾਨਕਕਰਤੇਕੇਕੇਤੇਵੇਸ੨੩੦॥॥॥
ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਸਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਜੀਆ ਜੰਤ) ਅਨੇਕਾਂ ਸਰੂਪ ਹਨ ॥੨॥੩੦॥
and seasons all originate from the one sun, O Nanak, so do all forms originate from the One Creator. ||2||30||
सूरजु एको रुति अनेक नानक करते के केते वेस ॥२॥३०॥
GURBANI.WORLD