ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
अड़िल ॥
LINE 02
ਲੈਨੌਹੋਇਸੁਲੈਦਿਜਮੁਹਿਨਝੁਠਾਇਯੈ॥
ਹੇ ਬ੍ਰਾਹਮਣ! ਜੋ (ਤੂੰ) ਲੈਣਾ ਹੈ, ਲੈ ਲੈ, ਪਰ ਮੈਨੂੰ ਝੂਠ ਮੂਠ ਨਾ ਦਸ
लैनौ होइ सु लै दिज मुहि न झुठाइयै ॥
LINE 03
ਪਾਹਨਮੈਪਰਮੇਸ੍ਵਰਨਭਾਖਿਸੁਨਾਇਯੈ॥
ਅਤੇ ਮੈਨੂੰ ਪੱਥਰ ਵਿਚ ਪਰਮਾਤਮਾ ਕਹਿ ਕੇ ਨਾ ਸੁਣਾ।
पाहन मै परमेस्वर न भाखि सुनाइयै ॥
LINE 04
ਇਨਲੋਗਨਪਾਹਨਮਹਿਸਿਵਠਹਰਾਇਕੈ॥
ਇਨ੍ਹਾਂ ਲੋਕਾਂ ਨੂੰ ਪੱਥਰਾਂ ਵਿਚ ਸ਼ਿਵ ਦਸ ਕੇ
इन लोगन पाहन महि सिव ठहराइ कै ॥
LINE 05
ਹੋਮੂੜਨਲੀਜਹੁਲੂਟਹਰਖਉਪਜਾਇਕੈ੭੪॥॥
ਮੂਰਖਾਂ ਨੂੰ ਪ੍ਰਸੰਨਤਾ ਪੂਰਵਕ ਲੁਟ ਲੈ ॥੭੪॥
हो मूड़न लीजहु लूट हरख उपजाइ कै ॥७४॥
LINE 06
ਕਾਹੂਕਹਪਾਹਨਮਹਿਬ੍ਰਹਮਬਤਾਤਹੈ॥
ਕਿਸੇ ਨੂੰ (ਤੂੰ) ਪੱਥਰ ਵਿਚ ਪਰਮਾਤਮਾ ਦਸਦਾ ਹੈਂ।
काहू कह पाहन महि ब्रहम बतात है ॥
LINE 07
ਜਲਡੂਬਨਹਿਤਕਿਸਹੂੰਤੀਰਥਪਠਾਤਹੈ॥
ਕਿਸੇ ਨੂੰ ਜਲ ਵਿਚ ਡੁਬਕੀ ਮਾਰਨ ਲਈ ਤੀਰਥਾਂ ਉਤੇ ਭੇਜਦਾ ਹੈਂ।
जल डूबन हित किसहूं तीरथ पठात है ॥
LINE 08
ਜ੍ਯੋਂਤ੍ਯੋਂਧਨਹਰਲੇਤਜਤਨਅਨਗਨਿਤਕਰ॥
ਜਿਵੇਂ ਕਿਵੇਂ ਅਣਗਿਣਤ ਯਤਨ ਕਰ ਕੇ ਧਨ ਹਰ ਲੈਂਦਾ ਹੈ।
ज्यों त्यों धन हर लेत जतन अनगनित कर ॥
LINE 09
ਹੋਟਕਾਗਾਠਿਮਹਿਲਏਨਦੇਹੀਜਾਨਘਰ੭੫॥॥
(ਜਿਸ ਦੀ) ਗੰਢ ਵਿਚ ਪੈਸਾ (ਜਾਣ ਲੈਂਦਾ ਹੈ) ਉਸ ਤੋਂ ਲਏ ਬਿਨਾ ਘਰ ਜਾਣ ਨਹੀਂ ਦਿੰਦਾ ॥੭੫॥
हो टका गाठि महि लए न देही जान घर ॥७५॥
LINE 10
ਧਨੀਪੁਰਖਕਹਲਖਿਦਿਜਦੋਖਲਗਾਵਹੀ॥
ਧਨਵਾਨ ਵਿਅਕਤੀ ਨੂੰ ਵੇਖ ਕੇ ਬ੍ਰਾਹਮਣ (ਕੋਈ ਨਾ ਕੋਈ) ਦੋਸ਼, (ਪਾਪ) ਲਗਾ ਦਿੰਦੇ ਹਨ।
धनी पुरख कह लखि दिज दोख लगावही ॥
LINE 11
ਹੋਮਜਗ੍ਯਤਾਤੇਬਹੁਭਾਤਕਰਾਵਹੀ॥
ਉਸ ਤੋਂ ਬਹੁਤ ਤਰ੍ਹਾਂ ਦੇ ਹੋਮ ਅਤੇ ਯੱਗ ਕਰਵਾਉਂਦੇ ਹਨ।
होम जग्य ता ते बहु भात करावही ॥
LINE 12
ਧਨਿਯਹਿਕਰਿਨਿਰਧਨੀਜਾਤਧਨਖਾਇਕੈ॥
ਧਨਵਾਨ ਦਾ ਧਨ ਖਾ ਕੇ (ਉਸ ਨੂੰ) ਨਿਰਧਨ ਬਣਾ ਦਿੰਦੇ ਹਨ।
धनियहि करि निरधनी जात धन खाइ कै ॥
LINE 13
ਹੋਬਹੁਰਿਨਤਾਕੌਬਦਨਦਿਖਾਵਤਆਇਕੈ੭੬॥॥
ਫਿਰ ਉਸ ਨੂੰ ਆ ਕੇ ਮੂੰਹ ਤਕ ਨਹੀਂ ਵਿਖਾਉਂਦੇ ॥੭੬॥
हो बहुरि न ता कौ बदन दिखावत आइ कै ॥७६॥
GURBANI.WORLD