ਜੈਸੇ ਬਨਤ ਬਚਿਤ੍ਰ ਅਭਰਨ ਸਿੰਗਾਰ ਸਜਿ ਭੇਟਤ ਭਤਾਰ ਚਿਤ ਬਿਮਲ ਅਨੰਦ ਹੈ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 560
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਬਨਤਬਚਿਤ੍ਰਅਭਰਨਸਿੰਗਾਰਸਜਿਭੇਟਤਭਤਾਰਚਿਤਬਿਮਲਅਨੰਦਹੈ।
ਜਿਵੇਂ ਇਸਤ੍ਰੀ ਸੋਹਣੇ ਗਹਿਣੇ ਤੇ ਸ਼ਿੰਗਾਰਾਂ ਨਾਲ ਸੱਜਕੇ ਪਤੀ ਨੂੰ ਨਿਰਮਲ ਚਿਤ ਨਾਲ ਭਾਵ ਉਸੇ ਦੇ ਨਿਰੋਲ ਪਿਆਰ ਨਾਲ ਮਿਲਦੀ ਹੈ ਤਾਂ ਅਨੰਦ ਪ੍ਰਾਪਤ ਹੁੰਦਾ ਹੈ।
Just as a wife embellished with many form of ornaments feel happy meeting her husband with all the love in her heart,
जैसे बनत बचित्र अभरन सिंगार सजि भेटत भतार चित बिमल अनंद है ।
LINE 02
ਜੈਸੇਸਰੁਵਰਪਰਿਫੁਲਤਕਮਲਦਲਮਧੁਕਰਮੁਦਤਮਗਨਮਕਰੰਦਹੈ।
ਜਿਵੇਂ ਸਰੋਵਰ ਵਿਚ ਕਮਲ ਫੁਲ ਜਦ ਪ੍ਰਫੁੱਲਤ ਹੁੰਦੇ ਹਨ, ਤੇ ਮਕਰੰਦ ਰਸ ਭਰਦਾ ਹੈ ਤਾਂ ਭੌਰਾ ਉਸ ਵਿਚ ਪ੍ਰਸੰਨਤਾ ਨਾਲ ਜਾਂਦਾ ਤੇ ਰਸ ਪੀ ਪੀ ਮਗਨ ਹੋ ਜਾਂਦਾ ਹੈ।
Just as a bumble bee feels satiated drinking the elixir from the lotus flower.
जैसे सरुवर परिफुलत कमल दल मधुकर मुदत मगन मकरंद है ।
LINE 03
ਜੈਸੇਚਿਤਚਾਹਤਚਕੋਰਦੇਖਧਿਆਨਧਰੈਅੰਮ੍ਰਿਤਕਿਰਨਅਚਵਤਹਿਤਚੰਦਹੈ।
ਜਿਵੇਂ ਜਦੋਂ ਅਕਾਸ਼ ਤੇ ਚੰਦ ਚੜ੍ਹਦਾ ਹੈ ਤਾਂ ਚਕੋਰ ਚਿਤ ਦੇ ਚਾਹੇ ਪਿਆਰੇ ਚੰਦ ਨੂੰ ਧਿਆਨ ਲਾ ਕੇ ਦੇਖਦਾ ਹੈ ਤਾਂ ਅੰਮ੍ਰਿਤ ਕਿਰਨਾਂ ਨੂੰ ਪ੍ਰੇਮ ਨਾਲ ਪੀਂਦਾ ਹੈ।
Just as Ruddy sheldrake looks at the moon with rapt attention and drinks its ambrosial rays with his heart and mind;
जैसे चित चाहत चकोर देख धिआन धरै अंम्रित किरन अचवत हित चंद है ।
LINE 04
ਤੈਸੇਗਾਯਬੋਸੁਨਾਯਬੋਸੁਸਬਦਸੰਗਤਮੈਂਮਾਨੋਦਾਨਕੁਰਖੇਤ੍ਰਪਾਪਮੂਲਕੰਦਹੈ੫੬੦।।
ਤਿਵੇਂ ਸਤਿਸੰਗਤ ਵਿਚ ਬੈਠਕੇ ਗੁਰਬਾਣੀ ਦੇ ਸੋਹਣੇ ਸ਼ਬਦਾਂ ਦਾ ਗਾਉਣਾ ਤੇ ਸੁਨਾਉਣਾ ਪਾਪਾਂ ਦੇ ਮੁੱਢ ਨੂੰ ਕੱਟਣ ਹਾਰ ਹੁੰਦਾ ਹੈ ਜਿਵੇਂ ਕਹਿੰਦੇ ਹਨ ਕਿ ਕੁਰ ਖੇਤਰ ਵਿਚ ਦਿੱਤਾ ਦਾਨ ਪਾਪਾਂ ਦੇ ਮੂਲ ਕੱਟਦਾ ਹੈ ॥੫੬੦॥
Similarly, reciting and singing the supreme hymns/words of the True Guru in a congregation assembled in the presence of the True Guru is capable of destroying sins from the roots-just as it is believed that charity made in Kurukshetra destroys all the sin
तैसे गायबो सुनायबो सुसबद संगत मैं मानो दान कुरखेत्र पाप मूल कंद है ।५६०।
GURBANI.WORLD