LINE 01
ਕਾਨੜਾਮਹਲਾ੫॥
Kaanraa, Fifth Mahalaa:
कानड़ा महला ५ ॥
LINE 02
ਬਿਖੈਦਲੁਸੰਤਨਿਤੁਮੑਰੈਗਾਹਿਓ॥
(ਹੇ ਪ੍ਰਭੂ) ਤੇਰੇ ਸੰਤ ਜਨਾਂ ਦੀ (ਸੰਗਤ ਦੀ) ਰਾਹੀਂ ਮੈਂ (ਸਾਰੇ) ਵਿਸ਼ਿਆਂ ਦੀ ਫ਼ੌਜ ਨੂੰ ਵੱਸ ਵਿਚ ਕਰ ਲਿਆ ਹੈ।
Your Saints have overwhelmed the wicked army of corruption.
बिखै दलु संतनि तुमरै गाहिओ ॥
LINE 03
ਤੁਮਰੀਟੇਕਭਰੋਸਾਠਾਕੁਰਸਰਨਿਤੁਮੑਾਰੀਆਹਿਓ੧॥॥ਰਹਾਉ॥
ਹੇ (ਮੇਰੇ) ਠਾਕੁਰ! ਮੈਨੂੰ ਤੇਰੀ ਟੇਕ ਹੈ, ਮੈਨੂੰ ਤੇਰਾ (ਹੀ) ਭਰੋਸਾ ਹੈ, ਮੈਂ (ਸਦਾ) ਤੇਰੀ ਹੀ ਸਰਨ ਲੋੜਦਾ ਹਾਂ ॥੧॥ ਰਹਾਉ ॥
They take Your Support and place their faith in You, O my Lord and Master; they seek Your Sanctuary. ||1||Pause||
तुमरी टेक भरोसा ठाकुर सरनि तुमारी आहिओ ॥१॥ रहाउ ॥
LINE 04
ਜਨਮਜਨਮਕੇਮਹਾਪਰਾਛਤਦਰਸਨੁਭੇਟਿਮਿਟਾਹਿਓ॥
ਹੇ ਮੇਰੇ ਠਾਕੁਰ! (ਜਿਹੜੇ ਭੀ ਵਡਭਾਗੀ ਤੇਰੀ ਸਰਨ ਪੈਂਦੇ ਹਨ, ਉਹ) ਤੇਰਾ ਦਰਸਨ ਕਰ ਕੇ ਜਨਮਾਂ ਜਨਮਾਂਤਰਾਂ ਦੇ ਪਾਪ ਮਿਟਾ ਲੈਂਦੇ ਹਨ,
Gazing upon the Blessed Vision of Your Darshan, the terrible sins of countless lifetimes are erased.
जनम जनम के महा पराछत दरसनु भेटि मिटाहिओ ॥
LINE 05
ਭਇਓਪ੍ਰਗਾਸੁਅਨਦਉਜੀਆਰਾਸਹਜਿਸਮਾਧਿਸਮਾਹਿਓ੧॥॥
(ਉਹਨਾਂ ਦੇ ਅੰਦਰ ਆਤਮਕ ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ, ਆਤਮਕ ਆਨੰਦ ਦੀ ਰੌਸ਼ਨੀ ਹੋ ਜਾਂਦੀ ਹੈ, ਉਹ ਸਦਾ ਆਤਮਕ ਅਡੋਲਤਾ ਦੀ ਸਮਾਧੀ ਵਿਚ ਲੀਨ ਰਹਿੰਦੇ ਹਨ ॥੧॥
I am illumined, enlightened and filled with ecstasy. I am intuitively absorbed in Samaadhi. ||1||
भइओ प्रगासु अनद उजीआरा सहजि समाधि समाहिओ ॥१॥
LINE 06
ਕਉਨੁਕਹੈਤੁਮਤੇਕਛੁਨਾਹੀਤੁਮਸਮਰਥਅਥਾਹਿਓ॥
ਹੇ ਮੇਰੇ ਠਾਕੁਰ! ਕੌਣ ਆਖਦਾ ਹੈ ਕਿ ਤੈਥੋਂ ਕੁਝ ਭੀ ਹਾਸਲ ਨਹੀਂ ਹੁੰਦਾ? ਤੂੰ ਸਾਰੀਆਂ ਤਾਕਤਾਂ ਦਾ ਮਾਲਕ ਪ੍ਰਭੂ (ਸੁਖਾਂ ਦਾ) ਅਥਾਹ (ਸਮੁੰਦਰ) ਹੈਂ।
Who says that You cannot do everything? You are Infinitely All-powerful.
कउनु कहै तुम ते कछु नाही तुम समरथ अथाहिओ ॥
LINE 07
ਕ੍ਰਿਪਾਨਿਧਾਨਰੰਗਰੂਪਰਸਨਾਮੁਨਾਨਕਲੈਲਾਹਿਓ੨੭੨੬॥॥॥॥
ਹੇ ਨਾਨਕ! ਹੇ ਕਿਰਪਾ ਦੇ ਖ਼ਜ਼ਾਨੇ! (ਜਿਹੜਾ ਮਨੁੱਖ ਤੇਰੀ ਸਰਨ ਪੈਂਦਾ ਹੈ, ਉਹ ਤੇਰੇ ਦਰ ਤੋਂ ਤੇਰਾ) ਨਾਮ-ਲਾਭ ਹਾਸਲ ਕਰਦਾ ਹੈ (ਇਹ ਨਾਮ ਹੀ ਉਸ ਦੇ ਵਾਸਤੇ ਦੁਨੀਆ ਦੇ) ਰੰਗ ਰੂਪ ਰਸ ਹਨ ॥੨॥੭॥੨੬॥
O Treasure of Mercy, Nanak savors Your Love and Your Blissful Form, earning the Profit of the Naam, the Name of the Lord. ||2||7||26||
क्रिपा निधान रंग रूप रस नामु नानक लै लाहिओ ॥२॥७॥२६॥
GURBANI.WORLD