ਜੈਸੇ ਨੈਨ ਬੈਨ ਪੰਖ ਸੁੰਦਰ ਸ੍ਰਬੰਗ ਮੋਰ ਤਾ ਕੇ ਪਗ ਓਰ ਦੇਖਿ ਦੋਖ ਨ ਬੀਚਾਰੀਐ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 399
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਨੈਨਬੈਨਪੰਖਸੁੰਦਰਸ੍ਰਬੰਗਮੋਰਤਾਕੇਪਗਓਰਦੇਖਿਦੋਖਨਬੀਚਾਰੀਐ।
ਜਿਸ ਤਰ੍ਹਾਂ ਨੇਤ੍ਰ; ਬੋਲੀ; ਖੰਭ ਸਾਰੇ ਹੀ ਅੰਗ ਮੋਰ ਦੇ ਸੁੰਦ੍ਰ ਸੋਹਣੇ ਹਨ; ਤੇ ਤਿਸ ਦਿਆਂ ਪੈਰਾਂ ਵੱਲ ਦੇਖ ਕੇ ਓਨਾਂ ਦਾ ਔਗੁਣ ਨਹੀਂ ਵੀਚਾਰੀਦਾ।
Just as a peacock's eyes, call, feathers and all other limbs are beautiful, one should not condemn him for his ugly feet. (see the merits alone).
जैसे नैन बैन पंख सुंदर स्रबंग मोर ता के पग ओर देखि दोख न बीचारीऐ ।
LINE 02
ਸੰਦਲਸੁਗੰਧਅਤਿਕੋਮਲਕਮਲਜੈਸੇਕੰਟਕਿਬਿਲੋਕਨਅਉਗਨਉਰਧਾਰੀਐ।
ਜਿਸ ਤਰ੍ਹਾਂ ਚੰਨਣ ਦੀ ਸੁਗੰਧੀ ਅਤਿ ਸੋਹਣੀ ਹੁੰਦੀ ਹੈ, ਤੇ ਕਮਲ ਫੁਲ ਅਤ੍ਯੰਤ ਕੋਮਲ ਹੁੰਦਾ ਹੈ ਪਰ ਚੰਨਣ ਨੂੰ ਸੱਪਾਂ ਨਾਲ ਲਪਟਿਆ ਤੇ ਕਮਲ ਫੁਲ ਦੇ ਕੰਡੇ ਬਿਲੋਕਿ ਤੱਕ ਕੇ ਓਨਾਂ ਦੇ ਏਨਾਂ ਔਗਣਾਂ ਨੂੰ ਦਿਲ ਅੰਦਰ ਨਹੀਂ ਲਿਆਈਦਾ।
Just as Sandalwood is very fragrant and lotus flower very delicate, one should not bring to mind their demerit of the fact that a snake generally wraps itself around the sandalwood tree while a lotus flower has thorn on its stem.
संदल सुगंध अति कोमल कमल जैसे कंटकि बिलोक न अउगन उरधारीऐ ।
LINE 03
ਜੈਸੇਅੰਮ੍ਰਿਤਫਲਮਿਸਟਿਗੁਨਾਦਿਸ੍ਵਾਦਬੀਜਕਰਵਾਈਕੈਬੁਰਾਈਨਸਮਾਰੀਐ।
ਜਿਸ ਤਰ੍ਹਾਂ ਅੰਮ੍ਰਿਤ ਫਲ ਦੇ ਮਿਠੇ ਸ੍ਵਾਦ ਆਦਿ ਗੁਣਾਂ ਵਾਲਾ ਹੋਣ ਕਰ ਕੇ ਓਸ ਦੇ ਬੀ ਦੀ ਕੁੜੱਤਨ ਕਾਰਣ ਉਸ ਦੀ ਬੁਰ੍ਯਾਈ ਨੂੰ ਨਹੀਂ ਚਿਤਾਰੀਦਾ।
Just as a mango is sweet and delicious but its kernal's bitterness should not be thought of.
जैसे अंम्रित फल मिसटि गुनादि स्वाद बीज करवाई कै बुराई न समारीऐ ।
LINE 04
ਤੈਸੇਗੁਰਗਿਆਨਦਾਨਸਬਹੂੰਸੈਮਾਂਗਿਲੀਜੈਬੰਦਨਾਸਕਲਭੂਤਨਿੰਦਾਨਤਕਾਰੀਐ੩੯੯।।
ਤਿਸੀ ਪ੍ਰਕਾਰ ਉਤਮ ਪੁਰਖਾਂ ਸਾਧੂਸੰਤਾਂ ਦੇ ਜਾਤ ਪਾਤ ਸਬੰਧੀ ਔਗੁਣਾਂ ਵੱਲ ਜੇ ਕੋਈ ਕਿਸੇ ਦੀ ਆਪਣੀ ਦ੍ਰਿਸ਼ਟੀ ਦੋਖ ਕਾਰਣ ਦਿੱਸਨ ਤੱਕਨਾ ਛੱਡ ਕੇ ਓਨਾਂ ਸਭਨਾਂ ਪਾਸੋਂ ਗ੍ਯਾਨ ਦਾ ਦਾਨ ਤਾਂ ਮੰਗ ਲਵੇ; ਅਰੁ ਐਸਾ ਹੀ ਸਭ ਪ੍ਰਾਣੀ ਮਾਤ੍ਰ ਨੂੰ ਹੀ ਵਾਹਿਗੁਰੂ ਦੀ ਸ੍ਰਿਸ਼ਟੀ ਦਾ ਮੁੱਖ ਅੰਗ ਸਮਝ ਕੇ ਬੰਦਨਾਂ ਮਾਤ੍ਰ ਹੀ ਕਰੇ; ਪਰ ਨਿੰਦਾ ਨਤਕਾਰੀਐ ਨਿੰਦ੍ਯਾ ਕਰਨੀ ਸਭ ਕਿਸੇ ਦੀ ਹੀ ਤ੍ਯਾਗ ਦੇਵੇ, ਨਤਕਾਰ ਸ਼ਬਦ = ਨਿਰਾਦਰ ਕਰਨਾ; ਪ੍ਰਵਾਣ ਨਾ ਰਖਣਾ; ਆਦਿ ਅਰਥਾਂ ਵਿਚ ਵਰਤ੍ਯਾ ਜਾਂਦਾ ਹੈ ॥੩੯੯॥
Similarly one should take Guru's word and his sermons from everyone and everywhere. Everyone should be respected also. No one should be ever slandered and condemned for his demerit.
तैसे गुर गिआन दान सबहूं सै मांगि लीजै बंदना सकल भूत निंदा न तकारीऐ ।३९९।
GURBANI.WORLD