ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1280
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਬਿਰਹਾਵਤੀਨਗਰਇਕਦਛਿਨ॥
ਦੱਖਣ ਵਲ ਇਕ ਬਿਰਹਾਵਤੀ ਨਾਂ ਦਾ ਨਗਰ ਹੈ।
बिरहावती नगर इक दछिन ॥
LINE 03
ਬਿਰਹਸੈਨਤਿਹਨ੍ਰਿਪਤਿਬਿਚਛਨ॥
ਬਿਰਹ ਸੈਨ ਨਾਂ ਦਾ (ਉਥੋਂ ਦਾ) ਇਕ ਸੂਝਵਾਨ ਰਾਜਾ ਸੀ।
बिरह सैन तिह न्रिपति बिचछन ॥
LINE 04
ਬਿਰਹਾਦੇਇਸਦਨਮਹਿਬਾਲਾ॥
(ਉਸ ਦੇ) ਘਰ ਬਿਰਹ ਦੇਈ ਨਾਂ ਦੀ ਇਸਤਰੀ ਸੀ,
बिरहा देइ सदन महि बाला ॥
LINE 05
ਜਨੁਕਰਿਸਿਖਰਅਗਨਿਕੀਜ੍ਵਾਲਾ੧॥॥
ਜੋ ਮਾਨੋ ਅਗਨੀ ਦੀ ਲਾਟ ਹੋਵੇ ॥੧॥
जनु करि सिखर अगनि की ज्वाला ॥१॥
LINE 06
ਇਸਕਾਦੇਤਿਹਸੁਤਾਭਨਿਜੈ॥
ਉਨ੍ਹਾਂ ਦੀ ਇਸਕਾ ਦੇ (ਦੇਈ) ਨਾਂ ਦੀ ਇਕ ਪੁੱਤਰੀ ਦਸੀ ਜਾਂਦੀ ਸੀ।
इसका दे तिह सुता भनिजै ॥
LINE 07
ਚੰਦਸੂਰਜਿਹਸਮਛਬਿਦਿਜੈ॥
ਜਿਸ ਦੀ ਛਬੀ ਦੀ ਉਪਮਾ ਸੂਰਜ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ।
चंद सूर जिह सम छबि दिजै ॥
LINE 08
ਅਵਰਨਾਰਿਤਿਹਸਮਨਹਿਕੋਈ॥
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।
अवर नारि तिह सम नहि कोई ॥
LINE 09
ਤ੍ਰਿਯਕੀਉਪਮਾਕਹਤ੍ਰਿਯਸੋਈ੨॥॥
ਉਹ ਇਸਤਰੀ ਆਪਣੀ ਉਪਮਾ ਸਮਾਨ ਆਪ ਹੀ ਸੀ ॥੨॥
त्रिय की उपमा कह त्रिय सोई ॥२॥
LINE 10
ਸੁੰਦਰਤਾਤਾਕੇਤਨਐਸੀ॥
ਉਸ ਦੇ ਸ਼ਰੀਰ ਦੀ ਸੁੰਦਰਤਾ ਅਜਿਹੀ ਸੀ
सुंदरता ता के तन ऐसी ॥
LINE 11
ਸਚੀਪਾਰਬਤੀਹੋਇਨਤੈਸੀ॥
ਕਿ ਸਚੀ ਅਤੇ ਪਾਰਬਤੀ ਵੀ ਉਸ ਵਰਗੀ (ਸੁੰਦਰਤਾ ਵਾਲੀ) ਨਹੀਂ ਸੀ।
सची पारबती होइ न तैसी ॥
LINE 12
ਮਾਲੁਮਸਕਲਜਗਤਉਜਿਯਾਰੀ॥
ਉਹ ਸਾਰੇ ਜਗਤ ਵਿਚ ਸੁੰਦਰਤਾ ਵਜੋਂ ਪ੍ਰਸਿੱਧ ਸੀ।
मालुम सकल जगत उजियारी ॥
LINE 13
ਜਛਗਾਧ੍ਰਬੀਭੀਤਰਪ੍ਯਾਰੀ੩॥॥
(ਉਹ) ਯਕਸ਼ਾਂ ਅਤੇ ਗੰਧਰਬਾਂ ਵਿਚ ਵੀ ਪਿਆਰੀ ਸੀ ॥੩॥
जछ गाध्रबी भीतर प्यारी ॥३॥
LINE 14
ਕੰਚਨਸੈਨਦੈਤਤਹਭਾਰੋ॥
ਉਥੇ ਕੰਚਨ ਸੈਨ ਨਾਂ ਦਾ ਵੱਡਾ ਦੈਂਤ ਰਹਿੰਦਾ ਸੀ।
कंचन सैन दैत तह भारो ॥
LINE 15
ਬੀਰਜਮਾਨਦੁਤਿਮਾਨਕਰਾਰੋ॥
(ਉਹ) ਬਹੁਤ ਬਲਵਾਨ, ਸੁੰਦਰ ਅਤੇ ਤਿਖਾ ਸੀ।
बीरजमान दुतिमान करारो ॥
LINE 16
ਨਿਹਕੰਟਕਅਸੁਰਾਨਕਰਿਯੋਜਿਨ॥
ਉਸ ਨੇ ਸਾਰਿਆਂ ਦੈਂਤਾਂ ਨੂੰ ਨਿਸ਼ਕੰਟਕ (ਭਾਵ ਦੁਖ ਤੋਂ ਮੁਕਤ) ਕਰ ਦਿੱਤਾ ਸੀ।
निहकंटक असुरान करियो जिन ॥
LINE 17
ਸਮੁਹਿਭਯੋਸੋਬਲੀਹਨ੍ਯੋਤਿਨ੪॥॥
ਜੋ ਬਲਵਾਨ ਵੀ ਉਸ ਦੇ ਸਾਹਮਣੇ ਹੋਇਆ, ਉਸ ਨੂੰ ਮਾਰ ਮੁਕਾਇਆ ॥੪॥
समुहि भयो सो बली हन्यो तिन ॥४॥
LINE 18
ਤਿਹਪੁਰਅਰਧਿਰਾਤਿਵਹਆਵੈ॥
ਉਸ ਨਗਰ ਵਿਚ ਉਹ ਅੱਧੀ ਰਾਤ ਵੇਲੇ ਆਉਂਦਾ
तिह पुर अरधि राति वह आवै ॥
LINE 19
ਏਕਪੁਰਖਨਿਤਪ੍ਰਤਿਭਖਿਜਾਵੈ॥
ਅਤੇ ਰੋਜ਼ ਇਕ ਮਨੁੱਖ ਨੂੰ ਖਾ ਜਾਂਦਾ।
एक पुरख नितप्रति भखि जावै ॥
LINE 20
ਸਭਹਿਨਸੋਚਬਢਿਯੋਜਿਯਮੈਅਤਿ॥
ਸਭ ਦੇ ਮਨ ਵਿਚ ਬਹੁਤ ਚਿੰਤਾ ਹੋਣ ਲਗੀ।
सभहिन सोच बढियो जिय मै अति ॥
LINE 21
ਬੈਠਿਬਿਚਾਰਕਰਤਭੇਸੁਭਮਤਿ੫॥॥
(ਸਭ) ਸਿਆਣੇ ਬੈਠ ਕੇ ਵਿਚਾਰ ਕਰਨ ਲਗੇ ॥੫॥
बैठि बिचार करत भे सुभ मति ॥५॥
LINE 22
ਇਹਰਾਛਸਅਤਿਹੀਬਲਵਾਨਾ॥
ਇਹ ਰਾਖਸ਼ ਬਹੁਤ ਬਲਵਾਨ ਹੈ
इह राछस अति ही बलवाना ॥
LINE 23
ਮਾਨੁਖਭਖਤਰੈਨਿਦਿਨਨਾਨਾ॥
ਜੋ ਰਾਤ ਦਿਨ ਕਈਆਂ ਮਨੁੱਖਾਂ ਨੂੰ ਖਾਂਦਾ ਰਹਿੰਦਾ ਹੈ।
मानुख भखत रैनि दिन नाना ॥
LINE 24
ਤ੍ਰਾਸਕਰਤਕਾਹੂਨਹਿਜਨਕੌ॥
ਉਹ ਕਿਸੇ ਦਾ ਵੀ ਡਰ ਨਹੀਂ ਮੰਨਦਾ
त्रास करत काहू नहि जन कौ ॥
LINE 25
ਨਿਰਭੈਫਿਰਤਹੋਤਕਰਿਮਨਕੌ੬॥॥
ਅਤੇ ਮਨ ਵਿਚ ਨਿਰਭੈ ਹੋ ਕੇ ਵਿਚਰਦਾ ਹੈ ॥੬॥
निरभै फिरत होत करि मन कौ ॥६॥
LINE 26
ਬੇਸ੍ਵਾਹੁਤੀਏਕਪੁਰਤਵਨੈ॥
ਉਸ ਨਗਰ ਵਿਚ ਇਕ ਵੇਸਵਾ ਰਹਿੰਦੀ ਸੀ।
बेस्वा हुती एक पुर तवनै ॥
LINE 27
ਦਾਨਵਖਾਤਮਨੁਖਭੂਅਜਵਨੈ॥
ਜਿਥੋਂ ਦੀ ਧਰਤੀ ਦੇ ਬੰਦੇ ਦੈਂਤ ਖਾ ਜਾਂਦਾ ਸੀ।
दानव खात मनुख भूअ जवनै ॥
LINE 28
ਸੋਅਬਲਾਰਾਜਾਪਹਆਈ॥
ਉਹ ਇਸਤਰੀ (ਵੇਸਵਾ) ਰਾਜੇ ਕੋਲ ਆਈ
सो अबला राजा पह आई ॥
LINE 29
ਨਿਰਖਰਾਵਕੀਪ੍ਰਭਾਲੁਭਾਈ੭॥॥
ਅਤੇ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ॥੭॥
निरख राव की प्रभा लुभाई ॥७॥
LINE 30
ਇਹਬਿਧਿਕਹਿਯੋਨ੍ਰਿਪਤਿਤਨਬੈਨਾ॥
ਉਸ ਨੇ ਰਾਜੇ ਨੂੰ ਇਸ ਤਰ੍ਹਾਂ ਬਚਨ ਕਿਹਾ
इह बिधि कहियो न्रिपति तन बैना ॥
LINE 31
ਜੌਤੁਮਮੁਹਿਰਾਖਹੁਨਿਜੁਐਨਾ॥
ਕਿ ਜੇ ਤੁਸੀਂ ਮੈਨੂੰ ਆਪਣੇ ਮਹੱਲ ਵਿਚ ਰਖ ਲਵੋ
जौ तुम मुहि राखहु निजु ऐना ॥
LINE 32
ਤੌਹੌਮਾਰਿਅਸੁਰਕਹਆਵੌ॥
ਤਾਂ ਮੈਂ ਦੈਂਤ ਨੂੰ ਮਾਰ ਦੇਵਾਂਗੀ
तौ हौ मारि असुर कह आवौ ॥
LINE 33
ਯਾਪੁਰਕੋਸਭਸੋਕਮਿਟਾਵੌ੮॥॥
ਅਤੇ ਇਸ ਨਗਰ ਦਾ ਸਾਰਾ ਦੁਖ ਦੂਰ ਕਰ ਦਿਆਂਗੀ ॥੮॥
या पुर को सभ सोक मिटावौ ॥८॥
LINE 34
ਤਬਮੈਬਰੌਤੋਹਿਕੌਧਾਮਾ॥
(ਰਾਜੇ ਨੇ ਉੱਤਰ ਦਿੱਤਾ) ਤਦ ਮੈਂ ਤੈਨੂੰ ਵਰ ਕੇ ਘਰ ਲੈ ਆਵਾਂਗਾ,
तब मै बरौ तोहि कौ धामा ॥
LINE 35
ਜਬਤੈਹਨਅਸੁਰਕਹਬਾਮਾ॥
ਹੇ ਇਸਤਰੀ! ਜਦ ਤੂੰ ਦੈਂਤ ਨੂੰ ਮਾਰ ਦੇਵੇਂਗੀ।
जब तै हन असुर कह बामा ॥
LINE 36
ਦੇਸਸਭੈਅਰੁਲੋਗਬਸੈਸੁਖ॥
ਦੇਸ ਅਤੇ ਸਾਰੇ ਲੋਕ ਸੁਖੀ ਵਸਣਗੇ
देस सभै अरु लोग बसै सुख ॥
LINE 37
ਮਿਟੈਪ੍ਰਜਾਕੇਚਿਤਕੋਸਭਦੁਖ੯॥॥
ਅਤੇ ਪ੍ਰਜਾ ਦੇ ਮਨ ਦੇ ਸਾਰੇ ਦੁਖ ਦੂਰ ਹੋ ਜਾਣਗੇ ॥੯॥
मिटै प्रजा के चित को सभ दुख ॥९॥
LINE 38
ਬਲੀਆਠਸੈਮਹਿਖਮੰਗਾਯੋ॥
(ਉਸ ਇਸਤਰੀ ਨੇ) ਅੱਠ ਸੌ ਤਕੜੇ ਝੋਟੇ ਮੰਗਵਾਏ
बली आठ सै महिख मंगायो ॥
LINE 39
ਭਛਭੋਜਪਕਵਾਨਪਕਾਯੋ॥
ਅਤੇ ਖਾਣ ਲਈ ਬਹੁਤ ਪਕਵਾਨ ਅਤੇ ਭੋਜਨ ਤਿਆਰ ਕਰਵਾਏ।
भछ भोज पकवान पकायो ॥
LINE 40
ਮਦਰਾਅਧਿਕਤਹਾਲੈਧਰਾ॥
ਬਹੁਤ ਸਾਰੀ ਸ਼ਰਾਬ ਉਥੇ ਰਖਵਾ ਲਈ
मदरा अधिक तहा लै धरा ॥
LINE 41
ਸਾਤਬਾਰਜੁਚੁਆਇਨਿਕਰਾ੧੦॥॥
ਜੋ ਸਤ ਵਾਰ (ਭੱਠੀ ਤੋਂ) ਕਢੀ ਗਈ ਸੀ ॥੧੦॥
सात बार जु चुआइनि करा ॥१०॥
LINE 42
ਭਲੀਭਾਤਿਸਭਅੰਨਬਨਾਏ॥
ਉਸ ਨੇ ਚੰਗੀ ਤਰ੍ਹਾਂ ਨਾਲ ਖਾਣ ਦੇ ਪਦਾਰਥ ਬਣਵਾਏ
भली भाति सभ अंन बनाए ॥
LINE 43
ਭਾਤਿਭਾਤਿਬਿਖੁਸਾਥਮਿਲਾਏ॥
ਅਤੇ ਉਨ੍ਹਾਂ ਵਿਚ ਅਨੇਕ ਪ੍ਰਕਾਰ ਦੀ ਵਿਸ਼ ਮਿਲਾ ਦਿੱਤੀ।
भाति भाति बिखु साथ मिलाए ॥
LINE 44
ਗਰਧਭਾਨਬਹੁਦਈਅਫੀਮੈ॥
ਖੋਤਿਆਂ ਨੂੰ ਬਹੁਤ ਅਫ਼ੀਮ ਖਵਾ ਦਿੱਤੀ
गरधभान बहु दई अफीमै ॥
LINE 45
ਬਾਧੇਆਨਿਅਸੁਰਕੀਸੀਮੈ੧੧॥॥
ਅਤੇ ਦੈਂਤ ਦੀ ਸੀਮਾ ਵਿਚ ਲਿਆ ਕੇ ਬੰਨ੍ਹ ਦਿੱਤੇ ॥੧੧॥
बाधे आनि असुर की सीमै ॥११॥
LINE 46
ਆਧੀਰਾਤਿਦੈਤਤਹਆਯੋ॥
ਅੱਧੀ ਰਾਤ ਨੂੰ ਦੈਂਤ ਉਥੇ ਆਇਆ
आधी राति दैत तह आयो ॥
LINE 47
ਗਰਧਭਾਨਮਹਿਖਾਨਚਬਾਯੋ॥
ਅਤੇ ਖੋਤਿਆਂ ਤੇ ਝੋਟਿਆਂ ਨੂੰ ਚਬਾਇਆ।
गरधभान महिखान चबायो ॥
LINE 48
ਭਛਭੋਜਬਹੁਤੇਤਬਖਾਏ॥
(ਉਸ ਨੇ) ਤਦ ਬਹੁਤ ਭੋਜਨ ਖਾਏ
भछ भोज बहुते तब खाए ॥
LINE 49
ਭਰਿਭਰਿਪ੍ਯਾਲੇਮਦਹਿਚੜਾਏ੧੨॥॥
ਅਤੇ ਸ਼ਰਾਬ ਨਾਲ ਭਰ ਭਰ ਕੇ ਪਿਆਲੇ ਪੀਤੇ ॥੧੨॥
भरि भरि प्याले मदहि चड़ाए ॥१२॥
LINE 50
ਮਦਕੀਪੀਏਬਿਸੁਧਹ੍ਵੈਰਹਾ॥
ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ
मद की पीए बिसुध ह्वै रहा ॥
LINE 51
ਆਨਿਅਫੀਮਗਰੌਤਿਹਗਹਾ॥
ਅਤੇ ਅਫ਼ੀਮ ਨੇ ਉਸ ਦਾ ਗੱਲਾ ਘੁਟ ਲਿਆ।
आनि अफीम गरौ तिह गहा ॥
LINE 52
ਸੋਇਰਹਾਸੁਧਿਕਛੂਨਪਾਈ॥
(ਉਹ) ਸੌਂ ਗਿਆ ਅਤੇ ਕੋਈ ਵੀ ਹੋਸ਼ ਨਾ ਰਹੀ।
सोइ रहा सुधि कछू न पाई ॥
LINE 53
ਨਾਰਿਪਛਾਨਘਾਤਕਹਧਾਈ੧੩॥॥
ਤਾਂ ਮੌਕਾ ਤਕ ਕੇ (ਉਹ) ਇਸਤਰੀ ਮਾਰਨ ਲਈ ਆ ਗਈ ॥੧੩॥
नारि पछान घात कह धाई ॥१३॥
LINE 54
ਅਠਹਜ਼ਾਰਮਨਸਿਕਾਲਯੋ॥
ਉਸ ਨੇ ਅੱਠ ਹਜ਼ਾਰ ਮਣ ਸਿੱਕਾ ਲਿਆ
अठ हज़ार मन सिका लयो ॥
LINE 55
ਤਾਪਰਅਵਟਿਢਾਰਿਕਰਿਦਯੋ॥
ਅਤੇ ਪੰਘਾਰ ਕੇ ਉਸ ਉਤੇ ਪਾ ਦਿੱਤਾ।
ता पर अवटि ढारि करि दयो ॥
LINE 56
ਭਸਮੀਭੂਤਦੈਤਵਹੁਕਿਯੋ॥
ਉਸ ਦੈਂਤ ਨੂੰ ਸਾੜ ਕੇ ਸੁਆਹ ਕਰ ਦਿੱਤਾ
भसमी भूत दैत वहु कियो ॥
LINE 57
ਬਿਰਹਵਤੀਪੁਰਕੌਸੁਖਦਿਯੋ੧੪॥॥
ਅਤੇ ਬਿਰਹਵਤੀ ਨਾਂ ਦੇ ਨਗਰ ਨੂੰ ਸੁਖ ਦਿੱਤਾ ॥੧੪॥
बिरहवती पुर कौ सुख दियो ॥१४॥
GURBANI.WORLD