ਛਲਨੀ ਮੈ ਜੈਸੇ ਦੇਖੀਅਤ ਹੈ ਅਨੇਕ ਛਿਦ੍ਰ ਕਰੈ ਕਰਵਾ ਕੀ ਨਿੰਦਾ ਕੈਸੇ ਬਨਿ ਆਵੈ ਜੀ ।

ਕਬਿਤ ਸਵਯੇ ਭਾਈ ਗੁਰਦਾਸ ਜੀ ਅੰਗ 512
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਛਲਨੀਮੈਜੈਸੇਦੇਖੀਅਤਹੈਅਨੇਕਛਿਦ੍ਰਕਰੈਕਰਵਾਕੀਨਿੰਦਾਕੈਸੇਬਨਿਆਵੈਜੀ।
ਜਿਸ ਤਰ੍ਹਾਂ ਛਾਨਣੀ ਆਪਣੇ ਅੰਦਰ ਅਨੇਕਾਂ ਛਿਦ੍ਰ ਛੇਕਾਂ ਨੂੰ ਦੇਖਦਿਆਂ ਭੀ ਉਹ ਕਰੂਏ ਕੁੱਜੇ ਦੀ ਜਿਸ ਦਾ ਇਕੋ ਹੀ ਮੂੰਹ ਟੱਡਿਆ ਹੋਯਾ ਹੈ ਨਿੰਦਾ ਕਰੇ; ਤਾਂ ਇਹ ਕਿਸ ਤਰ੍ਹਾਂ ਫੱਬ ਸਕਦੀ ਹੈ।
Just as a sieve has so many holes and if it slanders an earthen pot, then how can it be respected.
छलनी मै जैसे देखीअत है अनेक छिद्र करै करवा की निंदा कैसे बनि आवै जी ।
LINE 02
ਬਿਰਖਬਿਥੂਰਭਰਪੂਰਬਹੁਸੂਰਨਸੈਕਮਲੈਕਟੀਲੋਕਹੈਕਹੂਨਸੁਹਾਵੈਜੀ।
ਕਿੱਕਰ ਦਾ ਬੂਟਾ ਜੋ ਆਪ ਤਾਂ ਬਹੁਤ ਸੂਲਾਂ ਨਾਲ ਭਰਪੂਰ ਹੁੰਦਾ ਹੈ ਪਰ ਕੌਲ ਫੁੱਲ ਨੂੰ ਆਖੇ ਕੰਡਿਆਂ ਵਾਲਾ ਤਾਂ ਇਹ ਗੱਲ ਕਿਸੇ ਨੂੰ ਚੰਗੀ ਨਹੀਂ ਲਗਦੀ।
Just as an acacia tree which is full of thorns call a lotus flower thorny, this allegation will not be appreciated by anyone.
बिरख बिथूर भरपूर बहु सूरन सै कमलै कटीलो कहै कहू न सुहावै जी ।
LINE 03
ਜੈਸੇਉਪਹਾਸੁਕਰੈਬਾਇਸੁਮਰਾਲਪ੍ਰਤਿਛਾਡਿਮੁਕਤਾਹਲਦ੍ਰੁਗੰਧਲਿਵਲਾਵੈਜੀ।
ਜਿਸ ਤਰ੍ਹਾਂ ਕਾਂ ਮੈਲੇ ਨਾਲ ਪ੍ਯਾਰ ਕਰਣਹਾਰਾ ਹੋਣ ਕਰ ਕੇ ਮੋਤੀਆਂ ਨੂੰ ਛਡ ਕੇ ਮੈਲੇ ਵੱਲ ਰੁਚੀ ਕਰਦਾ ਹੋਇਆ ਭੀ ਹੰਸ ਤਾਂਈ ਹਾਸੀ ਠੱਠਾ ਕਰੇ ਤਾਂ ਫੱਬਦਾ ਨਹੀਂ।
Just as leaving pearls, a filth-eating crow cracks a joke on swan, the eater of pearls of lake Mansarover, this is nothing but his dirtiness.
जैसे उपहासु करै बाइसु मराल प्रति छाडि मुकताहल द्रुगंध लिव लावै जी ।
LINE 04
ਤੈਸੇਹਉਮਹਾਅਪਰਾਧੀਅਪਰਾਧਿਭਰਿਓਸਕਲਸੰਸਾਰਕੋਬਿਕਾਰਮੋਹਿਭਾਵੈਜੀ੫੧੨।।
ਤਿਸੀ ਪ੍ਰਕਾਰ ਅਭਿਮਾਨ ਆਦਿ ਦੋਖ ਰੂਪ ਅਪਰਾਧਾਂ ਦਾ ਭਰਿਆ ਹੋਇਆ ਮੈਂ ਆਪ ਤਾਂ ਘੋਰ ਅਪ੍ਰਾਧੀ ਭਾਰਾ ਪਾਪੀ ਹਾਂ ਤੇ ਸਾਰੇ ਸੰਸਾਰ ਦੇ ਵਿਕਾਰ ਐਬ ਮੈਨੂੰ ਰੁਚਦੇ ਹਨ, ਪਰ ਨਿੰਦਾ ਕਰਦਾ ਹਾਂ ਗੁਰਸਿੱਖਾਂ ਦੀ ਸੋ ਮੇਰਾ ਭੀ ਐਸਾ ਆਖਣਾ ਅਣ ਸੁਖਾਵਾ ਹੈ ॥੫੧੨॥
Similarly sin-filled I, am a big sinner. The sin of slandering the whole world pleases me. (512)
तैसे हउ महा अपराधी अपराधि भरिओ सकल संसार को बिकार मोहि भावै जी ।५१२।
GURBANI.WORLD