LINE 01
ਮਾਰੂ॥
ਮਾਰੂ:
MARU
मारू ॥
LINE 02
ਦੋਊਦਿਸਸੁਭਟਜਬੈਜੁਰਿਆਏ॥
ਜਦੋਂ ਦੋਹਾਂ ਪਾਸਿਆਂ ਤੋਂ ਯੋਧੇ ਇਕੱਠੇ ਹੋ ਕੇ ਆ ਗਏ।
दोऊ दिस सुभट जबै जुरि आए ॥
LINE 03
ਦੁੰਦਭਿਢੋਲਮ੍ਰਿਦੰਗਬਜਤਸੁਨਿਸਾਵਨਮੇਘਲਜਾਏ॥
ਨਗਾਰਿਆਂ, ਢੋਲਾਂ, ਮ੍ਰਿਦੰਗਾਂ ਨੂੰ ਵਜਦਿਆਂ ਸੁਣ ਕੇ ਸਾਵਣ ਦੇ ਬਦਲ ਸ਼ਰਮਿੰਦੇ ਹੁੰਦੇ ਹਨ।
When the warriors rushed to fight from both the directions and confronted one another then, listening to the sound of drums and kettledrums, the clouds of Sawan felt shy
दुंदभि ढोल म्रिदंग बजत सुनि सावन मेघ लजाए ॥
LINE 04
ਦੇਖਨਦੇਵਅਦੇਵਮਹਾਹਵਚੜੇਬਿਮਾਨਸੁਹਾਏ॥
(ਇਸ) ਮਹਾਨ ਹਵਨ (ਯੁੱਧ) ਨੂੰ ਵੇਖਣ ਲਈ ਦੇਵਤੇ ਅਤੇ ਦੈਂਤ ਵਿਮਾਨਾਂ ਉਤੇ ਚੜ੍ਹੇ ਹੋਏ ਸ਼ੋਭਾ ਪਾ ਰਹੇ ਹਨ।
The gods and demons ascended their air-vehicles in order to see the war
देखन देव अदेव महा हव चड़े बिमान सुहाए ॥
LINE 05
ਕੰਚਨਜਟਤਖਚੇਰਤਨਨਲਖਿਗੰਧ੍ਰਬਨਗਰਰਿਸਾਏ॥
ਸੋਨੇ ਦੇ ਜੜ੍ਹੇ ਹੋਏ ਗਹਿਣਿਆਂ ਨੂੰ, ਜਿਨ੍ਹਾਂ ਵਿਚ ਰਤਨ ਖਚੇ ਹੋਏ ਹਨ, ਵੇਖ ਕੇ ਗੰਧਰਬ ਨਗਰ ਖਿਝ ਰਹੇ ਹਨ।
Seeing the articles studded with gold and gems, the gandharvas got enraged,
कंचन जटत खचे रतनन लखि गंध्रब नगर रिसाए ॥
LINE 06
ਕਾਛਿਕਛਿਕਾਛਕਛੇਕਛਨੀਚੜਿਕੋਪਭਰੇਨਿਜਕਾਏ॥
ਲੰਗੋਟਾਂ ਨੂੰ ਕਸ ਕਸ ਕੇ ਅਤੇ ਲਕ ਨੂੰ ਕਸ ਕਸ ਕੇ ਕ੍ਰੋਧ ਨਾਲ ਭਰੇ ਹੋਏ ਨੇੜੇ ਢੁਕ ਰਹੇ ਹਨ।
And in their fury began to chop the fighters dreadful war
काछि कछि काछ कछे कछनी चड़ि कोप भरे निजकाए ॥
LINE 07
ਕੋਊਕੋਊਰਹੇਸੁਭਟਰਣਮੰਡਲਿਕੇਈਕੇਈਛਾਡਿਪਰਾਏ॥
ਕੋਈ ਕੋਈ ਯੋਧਾ ਰਣ-ਭੂਮੀ ਵਿਚ ਡਟਿਆ ਖਲੋਤਾ ਹੈ ਅਤੇ ਕੋਈ ਕੋਈ ਛਡ ਕੇ ਭਜ ਗਿਆ ਹੈ।
Very few warriors survived in the battlefield and many adandoned the fighting and ran away
कोऊ कोऊ रहे सुभट रण मंडलि केई केई छाडि पराए ॥
LINE 08
ਝਿਮਝਿਮਮਹਾਮੇਘਪਰਲੈਜ੍ਯੋਂਬ੍ਰਿੰਦਬਿਸਿਖਬਰਸਾਏ॥
ਪਰਲੋ ਸਮੇਂ ਦੇ ਭਿਆਨਕ ਬਦਲਾਂ ਵਾਂਗ ਬਹੁਤ ਬਾਣਾਂ ਦੀ ਝੜੀ ਲਗਾਈ ਹੋਈ ਹੈ।
The arrows were being showered like the rain-drops from the clouds on the doomsday
झिमझिम महा मेघ परलै ज्यों ब्रिंद बिसिख बरसाए ॥
LINE 09
ਐਸੋਨਿਰਖਿਬਡੇਕਵਤਕਕਹਪਾਰਸਆਪਸਿਧਾਏ੧੦੪॥॥
ਇਸ ਤਰ੍ਹਾਂ ਦੇ ਵੱਡੇ ਕੌਤਕ ਨੂੰ ਵੇਖ ਕੇ ਪਾਰਸ ਨਾਥ ਖੁਦ (ਯੁੱਧ-ਭੂਮੀ ਵਲ) ਤੁਰੇ ਹਨ ॥੧੦੪॥
Parasnath himself reached there in order to see this wonderful war.30.104.
ऐसो निरखि बडे कवतक कह पारस आप सिधाए ॥१०४॥
LINE 10
ਬਿਸਨਪਦ॥ਭੈਰੋ॥ਤ੍ਵਪ੍ਰਸਾਦਿ॥
ਬਿਸਨਪਦ: ਭੈਰੋ: ਤੇਰੀ ਕ੍ਰਿਪਾ ਨਾਲ:
BHAIRAV VISHNUPADA BY THE GRACE
बिसनपद ॥ भैरो ॥ त्वप्रसादि ॥
LINE 11
ਦੈਰੇਦੈਰੇਦੀਹਦਮਾਮਾ॥
ਵੱਡਾ ਧੌਂਸਾ ਧੈਂ ਧੈਂ ਕਰ ਕੇ ਵਜਦਾ ਹੈ।
दै रे दै रे दीह दमामा ॥
LINE 12
ਕਰਹੌਰੁੰਡਮੁੰਡਬਸੁਧਾਪਰਲਖਤਸ੍ਵਰਗਕੀਬਾਮਾ॥
ਧਰਤੀ ਉਤੇ ਸਿਰ ਅਤੇ ਧੜ ਖਿਲਾਰ ਦਿਆਂਗਾ ਅਤੇ ਸਵਰਗ ਦੀਆਂ ਇਸਤਰੀਆਂ (ਅਪੱਛਰਾਵਾਂ) ਵੇਖਣਗੀਆਂ।
He said, “Strike on the trumpets and within the view of these heavenly damsels, I shall devastate the whole earth
करहौ रुंड मुंड बसुधा पर लखत स्वरग की बामा ॥
LINE 13
ਧੁਕਿਧੁਕਿਪਰਹਿਧਰਣਿਭਾਰੀਭਟਬੀਰਬੈਤਾਲਰਜਾਊ॥
ਧਰਤੀ ਉਤੇ ਧੁਕ ਧੁਕ ਕਰ ਕੇ ਵੱਡੇ ਯੋਧੇ ਡਿਗਣਗੇ ਅਤੇ (ਉਨ੍ਹਾਂ ਦੇ ਰਕਤ ਨਾਲ) ਬੀਰ ਅਤੇ ਬੈਤਾਲ ਰਜਾ ਦਿਆਂਗਾ।
“This earth will throb and tremble and I shall satisfy the hunger of Vaitals etc.
धुकि धुकि परहि धरणि भारी भट बीर बैताल रजाऊ ॥
LINE 14
ਭੂਤਪਿਸਾਚਡਾਕਣੀਜੋਗਣਕਾਕਣਰੁਹਰਪਿਵਾਊ॥
ਭੂਤਾਂ, ਪਿਸਾਚਾਂ, ਡਾਕਣੀਆਂ, ਜੋਗਣਾਂ, ਕਾਂਵਾਂ ਨੂੰ ਵੀ ਲਹੂ ਪਿਲਾਵਾਂਗਾ।
I shall cause the ghosts, fiends, Dakinis, Yoginis and Kakinis to drink blood to their fill
भूत पिसाच डाकणी जोगण काकण रुहर पिवाऊ ॥
LINE 15
ਭਕਿਭਕਿਉਠੇਭੀਮਭੈਰੋਰਣਿਅਰਧਉਰਧਸੰਘਾਰੋ॥
ਭਿਆਨਕ ਭੈਰੋ ਯੁੱਧ-ਭੂਮੀ ਵਿਚ ਭਕ ਭਕ ਕਰਦਾ ਉਠੇਗਾ ਅਤੇ ਉਪਰ ਹੇਠਾਂ (ਸਾਰਿਆਂ ਨੂੰ) ਮਾਰ ਦਿਆਂਗਾ।
“I shall destroy everything up and down in all the directions and many Bhairavas will appear in this war
भकि भकि उठे भीम भैरो रणि अरध उरध संघारो ॥
LINE 16
ਇੰਦ੍ਰਚੰਦਸੂਰਜਬਰਣਾਦਿਕਆਜਸਭੈਚੁਨਿਮਾਰੋ॥
ਇੰਦਰ, ਚੰਦ੍ਰਮਾ, ਸੂਰਜ, ਵਰੁਣ ਆਦਿ ਸਭਨਾਂ ਨੂੰ ਅਜ ਚੁਣ ਚੁਣ ਕੇ ਮਾਰਾਂਗਾ।
I shall kill even today Indra, Chandra, Surya, Varuna etc. by picking them up
इंद्र चंद सूरज बरणादिक आज सभै चुनि मारो ॥
LINE 17
ਮੋਹਿਬਰਦਾਨਦੇਵਤਾਦੀਨਾਜਿਹਸਰਿਅਉਰਨਕੋਈ॥
ਮੈਨੂੰ ਦੇਵਤਾ (ਦੇਵੀ) ਨੇ ਵਰ ਦਿੱਤਾ ਹੋਇਆ ਹੈ ਜਿਸ ਦੇ ਸਮਾਨ ਹੋਰ ਕੋਈ (ਵਰ) ਨਹੀਂ ਹੈ।
“I have been blessed with boon by that Lord, who has no second to Him
मोहि बर दान देवता दीना जिह सरि अउर न कोई ॥
LINE 18
ਮੈਹੀਭਯੋਜਗਤਕੋਕਰਤਾਜੋਮੈਕਰੌਸੁਹੋਈ੧੦੫॥॥
ਮੈਂ ਹੀ ਜਗਤ ਦਾ ਕਰਤਾ ਹੋਇਆ ਹਾਂ, ਜੋ ਮੈਂ ਕਰਾਂਗਾ ਉਹੀ ਹੋਵੇਗਾ ॥੧੦੫॥
I am the creator of the world and whatever I shall do, that will happen.31.105.
मै ही भयो जगत को करता जो मै करौ सु होई ॥१०५॥
LINE 19
ਬਿਸਨਪਦ॥ਗਉਰੀ॥ਤ੍ਵਪ੍ਰਸਾਦਿਕਥਤਾ॥
ਬਿਸਨਪਦ: ਗਉਰੀ: ਤੇਰੀ ਕ੍ਰਿਪਾ ਨਾਲ ਕਹਿੰਦਾ ਹਾਂ:
VISHNUPADA WITH THY GRACE Saying in Gauri :
बिसनपद ॥ गउरी ॥ त्वप्रसादि कथता ॥
LINE 20
ਮੋਤੇਅਉਰਬਲੀਕੋਹੈ॥
ਮੇਰੇ ਤੋਂ (ਵਧ) ਹੋਰ ਕੌਣ ਬਲਵਾਨ ਹੈ
मो ते अउर बली को है ॥
LINE 21
ਜਉਨਮੋਤੇਜੰਗਜੀਤੇਜੁਧਮੈਕਰਜੈ॥
ਜੋ ਮੇਰੇ ਕੋਲੋਂ ਯੁੱਧ ਜਿਤੇ ਅਤੇ ਯੁੱਧ ਵਿਚ ਜੇਤੂ ਹੋਵੇ।
“Who I more powerful than me. Who will become victorious over me?
जउन मो ते जंग जीते जुध मै कर जै ॥
LINE 22
ਇੰਦ੍ਰਚੰਦਉਪਿੰਦ੍ਰਕੌਪਲਮਧਿਜੀਤੌਜਾਇ॥
ਇੰਦਰ, ਚੰਦ੍ਰਮਾ ਅਤੇ ਬਾਵਨ ਨੂੰ (ਮੈਂ) ਪਲ ਵਿਚ ਜਾ ਕੇ ਜਿਤ ਲਵਾਂਗਾ।
“I shall conquer even Indra, Chanddra, Upendra in an instant
इंद्र चंद उपिंद्र कौ पल मधि जीतौ जाइ ॥
LINE 23
ਅਉਰਐਸੋਕੋਭਯੋਰਣਮੋਹਿਜੀਤੇਆਇ॥
(ਜਗਤ ਵਿਚ) ਹੋਰ ਅਜਿਹਾ ਕੌਣ ਹੈ? ਜੋ ਯੁੱਧ ਵਿਚ ਆ ਕੇ ਮੈਨੂੰ ਜਿਤੇਗਾ।
Who is there anyone else who will come to fight with me
अउर ऐसो को भयो रण मोहि जीते आइ ॥
LINE 24
ਸਾਤਸਿੰਧਸੁਕਾਇਡਾਰੋਨੈਕੁਰੋਸੁਕਰੋ॥
(ਜੇ ਮੈਂ) ਰਤਾ ਜਿੰਨਾ ਕ੍ਰੋਧ ਕਰ ਲਵਾਂ ਤਾਂ ਸੱਤਾਂ ਸਮੁੰਦਰਾਂ ਨੂੰ ਸੁਕਾ ਦਿਆਂਗਾ।
सात सिंध सुकाइ डारो नैकु रोसु करो ॥
LINE 25
ਜਛਗੰਧ੍ਰਬਕਿੰਨ੍ਰਕੋਰਕਰੋਰਮੋਰਿਧਰੋ॥
ਯਕਸ਼, ਗੰਧਰਬ ਅਤੇ ਕਿੰਨਰ ਕਰੋੜਾਂ (ਨੂੰ ਮੈਂ) ਅੱਖ ਦੇ ਪਲਕਾਰੇ ('ਕੋਰ') ਵਿਚ ਮਰੋੜ ਕੇ ਰਖ ਦਿਆਂਗਾ।
“On getting slightly angry, I can dry up all the seven oceans and can throw away by twisting crores of Yakshas, gandharvas and Kinnars
जछ गंध्रब किंन्र कोर करोर मोरि धरो ॥
LINE 26
ਦੇਵਔਰਅਦੇਵਜੀਤੇਕਰੇਸਬੈਗੁਲਾਮ॥
ਦੇਵਤਿਆਂ ਅਤੇ ਦੈਂਤਾਂ ਸਾਰਿਆਂ ਨੂੰ ਜਿਤ ਕੇ ਗੁਲਾਮ ਕਰ ਲਿਆ ਹੈ।
देव और अदेव जीते करे सबै गुलाम ॥
LINE 27
ਦਿਬਦਾਨਦਯੋਮੁਝੈਛੁਐਸਕੈਕੋਮੁਹਿਛਾਮ੧੦੬॥॥
(ਮੈਨੂੰ ਦੇਵੀ ਨੇ) ਦਿਬ ਦਾਨ ਦਿੱਤਾ ਹੋਇਆ ਹੈ, ਮੇਰੀ ਛਾਂ ਨੂੰ ਵੀ ਕੋਈ ਛੁਹ ਨਹੀਂ ਸਕਦਾ ॥੧੦੬॥
“I have conquered and enslaved all the gods and demons, I have been blessed by the Divine Power and who is there who can even touch my shadow.”32.106.
दिब दान दयो मुझै छुऐ सकै को मुहि छाम ॥१०६॥
GURBANI.WORLD