ਸਵੈਯਾ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 446
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
SWAYYA
सवैया ॥
LINE 02
ਕੋਪਕੀਏਸਬਸਸਤ੍ਰਲੀਏਕਰਮੈਮਿਲਕੈਤਿਹਪੈਤਬਆਏ॥
ਤਦ ਸਾਰੇ ਕ੍ਰੋਧਵਾਨ ਹੋ ਕੇ, ਹੱਥ ਵਿਚ ਸ਼ਸਤ੍ਰ ਲੈ ਕੇ ਅਤੇ ਇਕੱਠੇ ਹੋ ਕੇ ਉਸ (ਰਾਜੇ) ਉਪਰ ਚੜ੍ਹ ਆਏ ਹਨ।
In great rage, taking their weapons in their hands, all of them together fell upon the king
कोप कीए सब ससत्र लीए कर मै मिल कै तिह पै तब आए ॥
LINE 03
ਭੂਪਨਿਖੰਗਤੇਕਾਢਕੈਬਾਨਕਮਾਨਕੋਤਾਨਿਸੁਖੈਚਚਲਾਏ॥
ਰਾਜਾ ਭੱਥੇ ਵਿਚੋਂ ਬਾਣ ਕਢ ਕੇ, ਧਨੁਸ਼ ਨੂੰ ਤਣ ਕੇ ਖਿਚ ਖਿਚ ਕੇ ਚਲਾਉਂਦਾ ਹੈ।
The king, taking out the arrows from his quiver, discharged them, pulling his bow
भूप निखंग ते काढ कै बान कमान को तानि सु खैच चलाए ॥
LINE 04
ਹੋਤਭਏਬਿਰਥੀਬਿਨੁਸੂਤਘਨੇਤਬਹੀਜਮਲੋਕਿਪਠਾਏ॥
ਬਹੁਤ ਸਾਰੇ (ਸੂਰਮਿਆਂ ਨੂੰ) ਰਥਾਂ ਅਤੇ ਰਥਵਾਨਾਂ ਤੋਂ ਸਖਣਾ ਕਰ ਕੇ ਯਮ ਲੋਕ ਵਿਚ ਭੇਜ ਦਿੱਤਾ ਹੈ।
The warriors and charioteers were deprived of their chariots and the king dispatched them to the abode of Yama
होत भए बिरथी बिनु सूत घने तब ही जमलोकि पठाए ॥
LINE 05
ਠਾਢੋਨਕੋਊਰਹਿਓਤਿਹਠੌਰਸਬੈਗਨਕਿੰਨਰਜਛਪਰਾਏ੧੪੯੩॥॥
(ਉਨ੍ਹਾਂ ਵਿਚੋਂ) ਕੋਈ ਵੀ ਉਸ ਸਥਾਨ ਉਤੇ ਖੜੋਤਾ ਨਹੀਂ ਰਿਹਾ ਹੈ; ਸਾਰੇ ਗਣ, ਕਿੰਨਰ, ਯਕਸ਼ ਆਦਿ (ਯੁੱਧ ਖੇਤਰ ਵਿਚੋਂ) ਭਜਾ ਦਿੱਤੇ ਹਨ ॥੧੪੯੩॥
None of them could stay at that place all the Yakshas and Kinnars fled away.1493.
ठाढो न कोऊ रहिओ तिह ठौर सबै गन किंनर जछ पराए ॥१४९३॥
LINE 06
ਰੋਸਘਨੋਨਲਕੂਬਰਕੈਸੁਫਿਰਿਯੋਲਰਬੇਕਹੁਬੀਰਬੁਲਾਏ॥
ਨਲ ਅਤੇ ਕੂਬਰ ਨੇ ਬਹੁਤ ਕ੍ਰੋਧ ਕੀਤਾ ਹੈ ਅਤੇ ਫਿਰ ਲੜਨ ਲਈ ਸ਼ੂਰਵੀਰਾਂ ਨੂੰ ਬੁਲਾ ਲਿਆ ਹੈ।
Then, in his fury, Nalkoober called his warriors for fighting
रोस घनो नल कूबर कै सु फिरियो लरबे कहु बीर बुलाए ॥
LINE 07
ਸਉਹੇਕੁਬੇਰਭਯੋਧਨੁਲੈਸਰਜਛਜਿਤੇਮਿਲਕੈਪੁਨਿਆਏ॥
ਕੁਬੇਰ ਧਨੁਸ਼ ਬਾਣ ਲੈ ਕੇ ਸਾਹਮਣੇ ਆਇਆ ਹੈ ਅਤੇ ਜਿਤਨੇ ਯਕਸ਼ ਸਨ (ਉਹ ਵੀ) ਮਿਲ ਕੇ ਫਿਰ ਆ ਗਏ ਹਨ।
Kuber also stood there keeping his wealth in safety, all the Yakshas then came collectively
सउहे कुबेर भयो धनु लै सर जछ जिते मिल कै पुनि आए ॥
LINE 08
ਮਾਰਹੀਮਾਰਪੁਕਾਰਿਪਰੇਸਬਹੀਕਰਮੈਅਸਿਲੈਚਮਕਾਏ॥
ਸਾਰੇ ਹੀ ਮਾਰੋ-ਮਾਰੋ ਕਹਿਣ ਲਗੇ ਹਨ ਅਤੇ ਹੱਥਾਂ ਵਿਚ ਤਲਵਾਰਾਂ ਲੈ ਕੇ ਚਮਕਾਉਂਦੇ ਹਨ।
मार ही मार पुकारि परे सब ही कर मै असि लै चमकाए ॥
LINE 09
ਮਾਨਹੁਸ੍ਰੀਖੜਗੇਸਕੇਊਪਰਿਦੰਡਲੀਏਜਮਕੇਗਨਧਾਏ੧੪੯੪॥॥
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ੍ਰੀ ਖੜਗ ਸਿੰਘ ਉਪਰ ਯਮ ਗਣ ਡੰਡੇ ਲੈ ਕੇ ਆ ਪਏ ਹੋਣ ॥੧੪੯੪॥
Shouting “kill, kill” they gleamed their swords and it seemed that the ganas of Yama and attacked Kharag Singh, carrying their staff of death.1494.
मानहु स्री खड़गेस के ऊपरि दंड लीए जम के गन धाए ॥१४९४॥
GURBANI.WORLD