ਗਉੜੀ ਗੁਆਰੇਰੀ ਮਹਲਾ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 177
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਗਉੜੀਗੁਆਰੇਰੀਮਹਲਾ੫॥
Gauree Gwaarayree, Fifth Mahalaa:
गउड़ी गुआरेरी महला ५ ॥
LINE 02
ਤਿਸਕੀਸਰਣਿਨਾਹੀਭਉਸੋਗੁ॥
(ਹੇ ਭਾਈ!) ਉਸ ਰਾਮ ਦੀ ਸਰਨ ਪਿਆਂ ਕੋਈ ਡਰ ਨਹੀਂ ਪੋਹ ਸਕਦਾ, ਕੋਈ ਚਿੰਤਾ ਨਹੀਂ ਵਿਆਪ ਸਕਦੀ।
In His Sanctuary, there is no fear or sorrow.
तिस की सरणि नाही भउ सोगु ॥
LINE 03
ਉਸਤੇਬਾਹਰਿਕਛੂਨਹੋਗੁ॥
(ਕਿਉਂਕਿ ਕੋਈ ਡਰ ਕੋਈ ਚਿੰਤਾ) ਕੁਝ ਭੀ ਉਸ ਰਾਮ ਤੋਂ ਆਕੀ ਨਹੀਂ ਹੋ ਸਕਦਾ (ਤੇ ਆਪ ਕਿਸੇ ਜੀਵ ਨੂੰ ਦੁੱਖ ਨਹੀਂ ਦੇ ਸਕਦਾ)।
Without Him, nothing at all can be done.
उस ते बाहरि कछू न होगु ॥
LINE 04
ਤਜੀਸਿਆਣਪਬਲਬੁਧਿਬਿਕਾਰ॥
(ਇਸ ਵਾਸਤੇ ਹੇ ਭਾਈ!) ਮੈਂ ਆਪਣੀ ਅਕਲ ਦਾ ਆਸਰਾ ਰੱਖਣ ਦੀ ਬੁਰਾਈ ਛੱਡ ਦਿੱਤੀ ਹੈ,
I have renounced clever tricks, power and intellectual corruption.
तजी सिआणप बल बुधि बिकार ॥
LINE 05
ਦਾਸਅਪਨੇਕੀਰਾਖਨਹਾਰ੧॥॥
(ਤੇ ਉਸ ਰਾਮ ਦਾ ਦਾਸ ਬਣ ਗਿਆ ਹਾਂ, ਉਹ ਰਾਮ) ਆਪਣੇ ਦਾਸ ਦੀ ਇੱਜ਼ਤ ਰੱਖਣ ਦੇ ਸਮਰੱਥ ਹੈ ॥੧॥
God is the Protector of His servant. ||1||
दास अपने की राखनहार ॥१॥
LINE 06
ਜਪਿਮਨਮੇਰੇਰਾਮਰਾਮਰੰਗਿ॥
ਹੇ ਮੇਰੇ ਮਨ! ਪ੍ਰੇਮ ਨਾਲ ਰਾਮ ਦਾ ਨਾਮ ਜਪ।
Meditate, O my mind, on the Lord, Raam, Raam, with love.
जपि मन मेरे राम राम रंगि ॥
LINE 07
ਘਰਿਬਾਹਰਿਤੇਰੈਸਦਸੰਗਿ੧॥॥ਰਹਾਉ॥
ਉਹ ਨਾਮ ਤੇਰੇ ਘਰ ਵਿਚ (ਹਿਰਦੇ ਵਿਚ) ਤੇ ਬਾਹਰ ਹਰ ਥਾਂ ਸਦਾ ਤੇਰੇ ਨਾਲ ਰਹਿੰਦਾ ਹੈ ॥੧॥ ਰਹਾਉ ॥
Within your home, and beyond it, He is always with you. ||1||Pause||
घरि बाहरि तेरै सद संगि ॥१॥ रहाउ ॥
LINE 08
ਤਿਸਕੀਟੇਕਮਨੈਮਹਿਰਾਖੁ॥
(ਹੇ ਭਾਈ!) ਆਪਣੇ ਮਨ ਵਿਚ ਉਸ ਪਰਮਾਤਮਾ ਦਾ ਆਸਰਾ ਰੱਖ,
Keep His Support in your mind.
तिस की टेक मनै महि राखु ॥
LINE 09
ਗੁਰਕਾਸਬਦੁਅੰਮ੍ਰਿਤਰਸੁਚਾਖੁ॥
(ਹੇ ਭਾਈ!) ਗੁਰੂ ਦੇ ਸ਼ਬਦ ਦਾ ਆਨੰਦ ਮਾਣ (ਗੁਰੂ ਦਾ ਸ਼ਬਦ) ਆਤਮਕ ਜੀਵਨ ਦੇਣ ਵਾਲਾ ਰਸ ਹੈ।
Taste the ambrosial essence, the Word of the Guru's Shabad.
गुर का सबदु अंम्रित रसु चाखु ॥
LINE 10
ਅਵਰਿਜਤਨਕਹਹੁਕਉਨਕਾਜ॥
(ਹੇ ਭਾਈ!) ਦੱਸ (ਪਰਮਾਤਮਾ ਨੂੰ ਭੁਲਾ ਕੇ) ਹੋਰ ਹੋਰ ਉੱਦਮ ਕਿਸ ਕੰਮ ਆ ਸਕਦੇ ਹਨ?
Of what use are other efforts?
अवरि जतन कहहु कउन काज ॥
LINE 11
ਕਰਿਕਿਰਪਾਰਾਖੈਆਪਿਲਾਜ੨॥॥
(ਪ੍ਰਭੂ ਦੀ ਸਰਨ ਪਉ, ਉਹ ਪ੍ਰਭੂ) ਮਿਹਰ ਕਰ ਕੇ (ਜੀਵ ਦੀ) ਇੱਜ਼ਤ ਆਪ ਰੱਖਦਾ ਹੈ ॥੨॥
Showing His Mercy, the Lord Himself protects our honor. ||2||
करि किरपा राखै आपि लाज ॥२॥
LINE 12
ਕਿਆਮਾਨੁਖਕਹਹੁਕਿਆਜੋਰੁ॥
ਦੱਸੋ, ਇਹ ਬੰਦੇ ਕੀਹ ਕਰਨ ਜੋਗੇ ਹਨ? ਇਹਨਾਂ ਦੀ ਆਕੜ (ਦੀ) ਕੀਹ (ਪਾਂਇਆਂ) ਹੈ?
What is the human? What power does he have?
किआ मानुख कहहु किआ जोरु ॥
LINE 13
ਝੂਠਾਮਾਇਆਕਾਸਭੁਸੋਰੁ॥
(ਹੇ ਭਾਈ!) ਮਾਇਆ ਦੀ ਸਾਰੀ ਫੂੰ-ਫਾਂ ਝੂਠੀ ਹੈ (ਚਾਰ ਦਿਨਾਂ ਦੀ ਹੈ)।
All the tumult of Maya is false.
झूठा माइआ का सभु सोरु ॥
LINE 14
ਕਰਣਕਰਾਵਨਹਾਰਸੁਆਮੀ॥
ਮਾਲਕ-ਪ੍ਰਭੂ (ਸਭ ਜੀਵਾਂ ਵਿਚ ਵਿਆਪਕ ਹੋ ਕੇ ਆਪ ਹੀ) ਸਭ ਕੁਝ ਕਰਨ ਦੇ ਸਮਰੱਥ ਹੈ, ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾਂਦਾ ਹੈ।
Our Lord and Master is the One who acts, and causes others to act.
करण करावनहार सुआमी ॥
LINE 15
ਸਗਲਘਟਾਕੇਅੰਤਰਜਾਮੀ੩॥॥
ਉਹ ਪ੍ਰਭੂ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ ॥੩॥
He is the Inner-knower, the Searcher of all hearts. ||3||
सगल घटा के अंतरजामी ॥३॥
LINE 16
ਸਰਬਸੁਖਾਸੁਖੁਸਾਚਾਏਹੁ॥
(ਹੇ ਭਾਈ!) ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਟਿਕਾ ਕੇ ਰੱਖ,
Of all comforts, this is the true comfort.
सरब सुखा सुखु साचा एहु ॥
LINE 17
ਗੁਰਉਪਦੇਸੁਮਨੈਮਹਿਲੇਹੁ॥
ਇਹੀ ਹੈ ਸਾਰੇ ਸੁਖਾਂ ਤੋਂ ਸ੍ਰੇਸ਼ਟ ਸੁਖ, ਤੇ, ਸਦਾ ਕਾਇਮ ਰਹਿਣ ਵਾਲਾ ਸੁਖ।
Keep the Guru's Teachings in your mind.
गुर उपदेसु मनै महि लेहु ॥
LINE 18
ਜਾਕਉਰਾਮਨਾਮਲਿਵਲਾਗੀ॥
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
Those who bear love for the Name of the Lord
जा कउ राम नाम लिव लागी ॥
LINE 19
ਕਹੁਨਾਨਕਸੋਧੰਨੁਵਡਭਾਗੀ੪੭੭੬॥॥॥॥
ਨਾਨਕ ਆਖਦਾ ਹੈ- ਉਹ ਧੰਨ ਹੈ ਉਹ ਵੱਡੇ ਭਾਗਾਂ ਵਾਲਾ ਹੈ ॥੪॥੭॥੭੬॥
- says Nanak, they are blessed, and very fortunate. ||4||7||76||
कहु नानक सो धंनु वडभागी ॥४॥७॥७६॥
GURBANI.WORLD